ਚੰਡੀਗੜ, 9 ਜਨਵਰੀ (ਨਾਗਪਾਲ)- ਹਰਿਆਣਾ ਦੇ ਮੁਖ ਸਕਤਰ ਡੀ.ਐਸ. ਢੇਸੀ ਦੀ ਅਗਵਾਈ ਹੇਠ ਅਜ ਇਥੇ ਆਯੂਸ਼ਮਾਨ ਭਾਰਤ ਯੋਜਨਾ ਦੀ ਗਵਰਨਿੰਗ ਬਾਡੀ ਦੀ ਚੌਥੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਬਣਾਏ ਜਾਣ ਵਾਲੇ ਗੋਲਡਨ ਰਿਕਾਰਡ ਹੁਣ ਸਰਲ ਸੇਵਾ ਕੇਂਦਰਾਂ ਅਤੇ ਅੰਤੋਂਦੇਯ ਸੇਵਾ ਕੇਂਦਰਾਂ ਵਿਚ ਵੀ ਬਣਾਏ ਜਾ ਸਕਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਗ੍ਰਾਮੀਣ ਖੇਤਰਾਂ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਸਬੰਧ ਵਿਚ ਜਨ ਜਾਗਰਣ ਅਤੇ ਸਿਖਿਅਤ ਕਰਨ ਦੀ ਗਤੀਵਿਧੀਆਂ ਵਿਚ ਸਮਰਥ ਨੌਜੁਆਨਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਯੋਜਨਾ ‘ਚੌਪਾਲ ‘ਤੇ ਚਰਚਾ- ਜੀਵਨ ਕੇ ਰੰਗ ਆਯੂਸ਼ਮਾਨ ਕੇ ਸੰਗ‘ ਦਾ ਵੀ ਪ੍ਰਵਾਨਗੀ ਦਿਤੀ ਗਈ।