ਐਚ.ਐਸ. ਫੂਲਕਾ ਵੱਲੋਂ ‘ਸਿੱਖ ਸੇਵਾ ਸੰਗਠਨ’ ਦਾ ਐਲਾਨ

ਨਵੀਂ ਦਿਲੀ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਦੀਆਂ ਅਦਾਲਤਾਂ ’ਚ 1984 ਸਿਖ ਕਤਲੇਆਮ ਦੇ ਪੀੜਤਾਂੇ ਦੇ ਕੇਸ ਲੜਨ ਦੌਰਾਨ ਬਹੁ-ਚਰਚਿਤ ਹੋਏ ਵਕੀਲ ਸ: ਹਰਵਿੰਦਰ ਸਿੰਘ ਫੂਲਕਾ ਨੇ ਅਜ ਇਕ ਗ਼ੈਰ-ਸਿਆਸੀ ਜਥੇਬੰਦੀ ‘ਸਿਖ ਸੇਵਾ ਸੰਗਠਨ’ ਬਣਾਉਣ ਦਾ ਐਲਾਨ ਕੀਤਾ।ਹੈ। ਉਨ੍ਹਾਂ ਅਜਿਹੀ ਇਕ ਜਥੇਬੰਦੀ ਬਣਾਉਣ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕਰ ਦਿਤਾ ਸੀ, ਜਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿਤਾ ਸੀ। ਇਸ ਮਾਮਲੇ ’ਚ ਸ: ਫੂਲਕਾ ਬਹੁਤ ਸਾਰੀਆਂ ਪ੍ਰਮੁਖ ਸਿਖ ਸ਼ਖ਼ਸੀਅਤਾਂ ਦੇ ਸੰਪਰਕ ਵਿਚ ਹਨ, ਜੋ ਰਾਜਨੀਤੀ ਨਹੀਂ, ਸਗੋਂ ਸਿਖ ਜਗਤ ਦੀ ਸਚਮੁਚ ਸੇਵਾ ਕਰਨੀ ਚਾਹੁੰਦੇ ਹਨ। ਸ: ਫੂਲਕਾ ਨੇ ਪਿਛਲੇ ਦਿਨਾਂ ਵਾਂਗ ਅਜ ਵੀ ਇਹੋ ਸੰਕੇਤ ਦਿਤੇ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਣਾ ਬਹਾਲ ਕਰਵਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਰੋਕਣ ਲਈ ਕੰਮ ਕਰਨਗੇ।

Send this to a friend