ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਤਿਰਛੀ ਟੋਪੀ ਵਾਲੇ, ਫੂਲ ਬਨੇ ਪੱਥਰ, ਮੇਰੇ ਦੋ ਅਨਮੋਲ ਰਤਨ, ਜਾਨੇ ਜਿਗਰ, ਆਂਟੀ ਨੰ:1, ਘਰਵਾਲੀ ਬਾਹਰਵਾਲੀ, ਦੁਲਹੇ ਰਾਜਾ, ਬੜੇ ਮੀਆਂ ਛੋਟੇ ਮੀਆਂ, ਹੀਰੋ ਹਿੰਦੋਸਤਾਨੀ, ਕੁਦਰਤ, ਸਿਰਫ ਤੁਮ, ਕਿਆਮਤ, ਆ ਅਬ ਲੌਟ ਚਲੇ, ਅਨਾੜੀ ਨੰ:1, ਰਾਜਾ ਜੀ, ਹਸੀਨਾ ਮਾਨ ਜਾਏਗੀ, ਹਿੰਦੋਸਤਾਨ ਕੀ ਕਸਮ, ਜਾਨਵਰ, ਕਰੋਧ, ਬਿੱਲਾ ਨੰ:786, ਦੁਲਹਨ ਹਮ ਲੇ ਜਾਏਂਗੇ, ਜ਼ੋਰੂ ਕਾ ਗੁਲਾਮ, ਕੁਆਰਾ, ਧੜਕਨ, ਤੇਰਾ ਜਾਦੂ ਚੱਲ ਗਯਾ, ਇਤਫਾਕ, ਗਲੀਉਂ ਕਾ ਬਾਦਸ਼ਾਹ, ਡਾਇਲ 100, ਸਿੰਧੂਰ ਕੀ ਸੌਗੰਧ, ਹਾਂ ਮੈਨੇ ਭੀ ਪਿਆਰ ਕੀਆ, ਵਧਾਈ ਹੋ ਵਧਾਈ, ਯੇ ਹੈ ਜਲਵਾ, ਅੱਖੀਉਂ ਸੇ ਗੋਲੀ ਮਾਰੇ, ਵਾਹ ਤੇਰਾ ਕਿਆ ਕਹਨਾ, ਜੀਨਾ ਸਿਰਫ ਤੇਰੇ ਲੀਏ, ਚਲੋ ਇਸ਼ਕ ਲੜਾਏ, ਬਸਤੀ, ਪਰਵਾਨਾ, ਫਨਟੂਸ਼, ਕੋਨ ਹੈ ਜੋ ਸਪਨੋਂ ਮੇਂ ਆਯਾ, ਸੁਨੋ ਸਸੁਰ ਜੀ, ਮੁੱਝ ਸੇ ਸ਼ਾਦੀ ਕਰੋਗੀ, ਧੜਕਨੇ, ਖੁੱਲਮ ਖੁੱਲਾ ਪਿਆਰ ਕਰੇਗੇਂ, ਕੋਈ ਮੇਰੇ ਦਿਲ ਮੇਂ ਹੈ, ਫੈਮਿਲੀ, ਜਗਿਆਸਾ, ਉਮਰ, ਅੰਡਰ ਟਰਾਇਲ, ਦੇਸ਼ ਧਰੋਹੀ, ਮਹਿਬੂਬਾ, ਡਾਂਟਵਰੀ, ਦੀਵਾਨਾ ਮੈਂ ਦੀਵਾਨਾ, ਮਿ:ਮਨੀ, ਕਿਲ ਦਿਲ, ਦਿਲ ਭੀ ਖਾਲੀ ਜ਼ੇਬ ਭੀ ਖਾਲੀ, ਲਤੀਫ, ਹੋ ਗਿਆ ਦਿਮਾਗ ਕਾ ਦਹੀਂ, ਹੇਰਾਫੇਰੀ, ਪੋਸਟਰ ਬੁਆਏ ਆਦਿ ਕਈ ਫਿਲਮਾਂ ਵਿੱਚ ਐਕਟਿੰਗ ਅਤੇ ਕਈਆਂ ਵਿੱਚ ਲੇਖਣੀ ਦੇ ਜੌਹਰ ਦਿਖਾਏ।ਇਸ ਤੋਂ ਇਲਾਵਾ ਹਸਨਾ ਮੱਤ, ਮਿ:ਧਨਸੁੱਖ ਤੇ ਹੇ ਪੜੋਸੀ ਕੌਨ ਹੈ ਦੋਸ਼ੀ ਤੇ ਹੋਰ ਵੀ ਕਈ ਟੀ.ਵੀ ਪ੍ਰੋਗਰਾਮ ਕੀਤੇ। ਇਸ ਉਮਰ ਭਰ ਦੀ ਕਮਾਈ ਲਈ ਕਾਦਰ ਖਾਨ ਨੂੰ 1982 ਵਿੱਚ ਮੇਰੀ ਅਵਾਜ਼ ਸੁਨੋ ਦੇ ਡਾਇਲਾਗ ਲਈ ਫਿਲਮ ਫੇਅਰ ਐਵਾਰਡ, 1991 ਵਿੱਚ ਬਾਪ ਨੰਬਰੀ ਬੇਟਾ ਦਸ ਨੰਬਰੀ ਲਈ ਫਿਲਮ ਫੇਅਰ ਬੈਸਟ ਕਮੇਡੀਅਨ ਐਵਾਰਡ, 1993 ਵਿੱਚ ਫਿਲਮ ਅੰਗਾਰ ਦੇ ਡਾਇਲਾਗ ਲਿੱਖਣ ਲਈ ਫਿਲਮ ਫੇਅਰ ਬੈਸਟ ਡਾਇਲਾਗ ਐਵਾਰਡ ਤੇ 2013 ਵਿੱਚ ਸਾਹਿਤਯ ਸ਼ਰੋਮਣੀ ਐਵਾਰਡ ਮਿਲਿਆ। ਕਾਦਰ ਖਾਨ ਦਾ ਨਿਕਾਹ ਅਜ਼ਰਾ ਖਾਨ ਨਾਲ ਹੋਇਆ ਜੋ ਇੱਕ ਹਾਊਸ ਵਾਈਫ ਹੈ। ਕਾਦਰ ਖਾਨ ਦੇ ਤਿੰਨ ਬੇਟੇ ਹਨ ਕੁਆਦਸ ਖਾਨ, ਸਰਫਰਾਜ਼ ਖਾਨ ਤੇ ਸ਼ਾਹਨਵਾਜ਼ ਖਾਨ ਤੇ ਨੂੰਹ ਸ਼ਾਇਸਤਾ ਖਾਨ ਹੈ ਜੋ ਕਿ ਅੱਜ ਕੱਲ ਸਾਰਾ ਪ੍ਰੀਵਾਰ ਟੋਰਾਂਟੋ ਕੈਨੇਡਾ ਵਿਖੇ ਰਹਿ ਰਿਹਾ ਹੈ।ਉਹਨਾਂ ਦੇ ਬੇਟੇ ਸਰਫਰਾਜ਼ ਖਾਨ ਨੇ ਫਿਲਮਾਂ ਵਿੱਚ ਕਿਸਮਤ ਅਜ਼ਮਾਈ ਸੀ, ਪਰ ਗੱਲ ਨਹੀ ਬਣੀ। ਸਰਫਰਾਜ਼ ਖਾਨ ਦੀ ਸਲਮਾਨ ਖਾਨ ਨਾਲ ‘ਤੇਰੇ ਨਾਮ’ ਤੇ ‘ਵਾਂਟੇਡ’ ਫਿਲਮਾਂ ਹਨ ਤੇ ਕਈ ਹੋਰ ਫਿਲਮਾਂ ਵਿੱਚ ਵੀ ਸਾਈਡ ਹੀਰੋ ਦੇ ਰੋਲ ਕੀਤੇ ਹਨ ਸ਼ਾਇਦ ਸਿਤਾਰੇ ਗਰਦਿਸ਼ ਵਿੱਚ ਹਨ। ਰੋਟੀ ਲਈ ਮੁਹਤਾਜ਼ ਕਾਦਰ ਖਾਨ ਕੋਲ ਅੱਜ ਕਰੋੜਾਂ ਅਰਬਾਂ ਦੀ ਜਾਇਦਾਦ ਹੈ। ਜਿਸ ਵਿੱਚ ਬੰਗਲੇ, ਕਈ ਬੀ. ਐਮ. ਡਬਲਿਊ ਗੱਡੀਆਂ, ਜਿੰਨ੍ਹਾਂ ਦੀ ਕੀਮਤ ਇੱਕ-ਇੱਕ ਕਰੋੜ ਦੇ ਲਗਭਗ ਹੈ ਤੇ ਹੋਰ ਵੀ ਬਹੁਤ ਜਾਇਦਾਦ ਹੈ, ਪਰ ਨਾਲ ਕੁੱਝ ਨਹੀ ਜਾਣਾ। ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ। ਤੁਹਾਡੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਹੀ ਲੋਕਾਂ ਨੇ ਤੁਹਾਨੂੰ ਯਾਦ ਰੱਖਣਾ ਹੈ। ਸੋ ਕਾਦਰ ਖਾਨ ਸਾਹਬ ਵੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਇਹ ਸਾਲ ਪੂਰਾ ਕਰਕੇ 31 ਦਸੰਬਰ 2018 ਨੂੰ ਉਹਨਾਂ ਟੋਰਾਂਟੋ ਕੈਨੇਡਾ ਵਿੱਚ ਆਖਰੀ ਸਾਹ ਲਿਆ ਤੇ ਸਾਥੋਂ ਸਦਾ ਲਈ ਵਿੱਛੜ ਗਏ। ਉਥੇ ਹੀ ਉਹਨਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਪਣੇ ਕੀਤੇ ਹੋਏ ਕੰਮਾਂ ਕਰਕੇ, ਉਹ ਸਦਾ ਸਾਡੇ ਚੇਤਿਆਂ ਵਿੱਚ ਵੱਸੇ ਰਹਿਣਗੇ।
– ਸਮਾਪਤ