ਹਰ ਬੰਦਾ ਹਰ ਸਮੇ ਕੁਝ ਨਾ ਕੁਝ ਸੋਚ ਰਿਹਾ ਹੁੰਦਾ ਹੈ।ਕੋਈ ਵੀ ਟਾਇਮ ਇਸ ਤਰ੍ਹਾਂ ਦਾ ਨਹੀ ਹੁੰਦਾ, ਜਦੋ ਉਸਦੇ ਦਿਮਾਗ ਅੰਦਰ ਕੁਝ ਨਾ ਚਲ ਰਿਹਾ ਹੋਵੇ, ਸੋਚ ਹੀ ਬੰਦੇ ਨੂੰ ਵਡਾ ਜਾਂ ਛੋਟਾ ਬਣਾਉਦੀ ਹੈ, ਆਮ ਆਦਮੀ ਜੋ ਆਰਥਿਕ ਪਖੋ ਗਰੀਬ ਹੈ, ਪ੍ਰੰਤੂ ਉਸਦੇ ਵਿਚਾਰ ਬਹੁਤ ਉਚੇ ਹੁੰਦੇ ਹਨ ਜੋ ਵਖਰੇ ਅੰਦਾਜ ’ਚ ਸੋਚਦਾ ਹੈ ਉਹ ਛੋਟਾ ਕਿਵੇ ਹੋ ਸਕਦਾ ਹੈ, ਪਰ ਸਾਡੇ ਸਮਾਜ ਵਿਚ ਉਸਨੂੰ ਬੰਦੇ ਨੂੰ ਵਡਾ ਸਮਝਿਆ ਜਾਂਦਾ ਹੈ, ਜਿਸ ਕੋਲ ਕਾਫੀ ਧਨ ਦੌਲਤ ਹੈ, ਅਜ ਕਲ ਪੈਸੇ ਨੂੰ ਜਿਆਦਾ ਅਹਿਮੀਅਤ ਦਿਤੀ ਜਾਂਦੀ ਹੈ, ਜੋ ਵਿਅਕਤੀ ਗਰੀਬ ਹੈ ਉਸਦੇ ਵਿਚਾਰ ਭਾਵੇ ਕਿੰਨੇ ਵੀ ਉਚੇ ਕਿਉ ਨਾ ਹੋਣ, ਉਸਦੇ ਕੋਲ ਕੋਈ ਨਹੀ ਲਗਦਾ ਕਿਉਕਿ ਉਸ ਕੋਲ ਪੈਸਾ ਨਹੀ ਹੈ। ਪਰ ਹਰ ਕੋਈ ਗਰੀਬ ਪਰਿਵਾਰ ਕੰਮ ਜਰੂਰ ਕਰਦਾ ਚਾਹੇ ਉਹ ਛੋਟਾ ਜਾਂ ਵਡਾ ਕੰਮ ਹੋਵੇ, ਜਿਵੇ ਖੇਤਾਂ ਚ ਕੰਮ ਕਰਨਾ, ਕਿਸੇ ਦੇ ਘਰ ਮਜ਼ਦੂਰੀ ਕਰਨਾ, ਔਰਤਾਂ ਕਿਸੇ ਦੇ ਘਰ ਝਾੜੂ ਪੋਚਾਂ ਤੇ ਗੋਹਾਂ ਸੁਟਦੀਆ ਹਨ ਪਰ ਇਹ ਕੰਮ ਕਰਕੇ ਕਿਸੇ ਦੀ ਇਜਤ ਨਹੀ ਘਟਦੀ , ਕੰਮ ਕਰਕੇ ਕੋਈ ਵਡਾ ਜਾਂ ਛੋਟਾ ਨਹੀ ਹੁੰਦਾ, ਬੰਦੇ ਦੀ ਸੋਚ ਛੋਟੀ ਜਾਂ ਵਡੀ ਹੋ ਜਾਂਦੀ ਹੈ, ਜੋ ਬੰਦੇ ਨੂੰ ਐਵੇ ਸੋਚਣ ਤੇ ਮਜਬੂਰ ਕਰਦੀ ਹੈ, ਹਮੇਸਾ ਬੰਦੇ ਦੇ ਹਾਲਾਤ ਅਤੇ ਸਮਾਂ ਇਕੋ ਜਿਹੇ ਨਹੀ ਰਹਿੰਦੇ, ਇਹ ਬਦਲਦੇ ਜਰੂਰ ਆ, ਜੇ ਅਜ ਚੰਗਾ ਸਮਾ ਹੈ ਤਾਂ ਕਲ ਮਾੜਾ ਵੀ ਆ ਸਕਦਾ, ਜਿਸ ਬਾਰੇ ਲੋਕ ਬਹੁਤ ਘਟ ਸੋਚਦੇ ਹਨ, ਕਿਸੇ ਸਮੇ ਅਮੀਰ ਪਰਿਵਾਰ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ, ਜਿਸ ਨਾਲ ਉਹ ਪੂਰੀ ਤਰ੍ਹਾਂ ਕੰਗਾਲ ਹੋ ਸਕਦਾ, ਉਸਨੂੰ ਮਜਬੂਰੀ ਵਸ ਉਹ ਕੰਮ ਕਰਨੇ ਪੈ ਸਕਦੇ ਹਨ ਜਿਸਨੂੰ ਉਹ ਮਾੜੇ ਜਾਂ ਛੋਟੇ ਸਮਝਦਾ ਸੀ, ਕਿਸੇ ਵੀ ਕੰਮ ਨੂੰ ਕਰਨ ਲਗੇ ਚਾਹੇ ਕੰਮ ਛੋਟਾ ਜਾਂ ਵਡਾ ਹੋਵੇ ਸਰਮ ਮਹਿਸੂਸ ਨਹੀ ਕਰਨੀ ਚਾਹੀਦੀ, ਕਿਸੇ ਵੀ ਬੰਦੇ ਦੀ ਜੋ ਸੋਚ ਹੈ ਉਹ ਹਮੇਸਾ ਆਲੇ ਦੁਆਲੇ ਤੋ ਪੈਦਾ ਹੁੰਦੀ ਹੈ, ਜੇਕਰ ਬੰਦਾ ਕਿਸੇ ਬਾਰੇ ਚੰਗਾ ਸੋਚਦਾ ਹੈ ਤਾਂ ਸਮਾ ਪੈ ਕੇ ਦੁਸਮਣ ਵੀ ਦੋਸਤ ਬਣ ਜਾਂਦੇ ਹਨ, ਚੰਗੀ ਸੋਚ ਬੰਦੇ ਨੂੰ ਫਰਸ ਤੋ ਅਰਸ ਤੇ ਪਹੁੰਚਾ ਸਕਦੀ ਹੈ ਪਰ ਮਾੜੀ ਸੌਚ ਅਰਸ ਤੋ ਫਰਸ ਤੇ ਪਹੁੰਚਾ ਦਿੰਦੀ ਹੈ, ਮਾੜੀ ਸੌਚ ਕਈ ਗਲਤ ਕੰਮ ਕਰਵਾ ਕੇ ਆਪਣਿਆਂ ਦੀਆਂ ਨਜਰਾਂ ਤੋ ਵੀ ਗਿਰਾ ਦਿੰਦੀ ਹੈ। ਹਰ ਇਕ ਬੰਦੇ ਦੇ ਸੌਚਣ ਦਾ ਤਰੀਕਾ ਅਲਗ- ਅਲਗ ਹੁੰਦਾ ਹੈ, ਕੋਈ ਦਿਮਾਗ ਤੋ ਸੋਚਦਾ ਹੈ ਅਤੇ ਕਈ ਦਿਲ ਤੋ ਸੋਚਦੇ ਹਨ, ਦਿਲ ਨਾਲ ਸੌਚ ਕੇ ਕਦੇ ਵੀ ਸਹੀ ਫੈਸਲੇ ਨਹੀ ਲ?ੇ ਜਾ ਸਕਦੇ, ਦਿਲ ਤੋ ਸੌਚ ਕੇ ਲਿਆ ਫੈਸਲਾ ਕਈ ਵਾਰ ਮੁਸਕਿਲਾਂ ਚ ਪਾ ਦਿੰਦਾ ਹੈ, ਦਿਲ ਦੀਆਂ ਭਾਵਨਾਵਾਂ ਹਮੇਸਾ ਬਦਲਦੀਆ ਰਹਿੰਦੀਆ ਹਨ , ਦਿਮਾਗ ਨਾਲ ਸੌਚ ਕੇ ਹੀ ਬੰਦਾ ਪਰਿਵਾਰ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ ਹੈ, ਪਰ ਦਿਲ ਨਾਲ ਲਏ ਫੈਸਲਿਆਂ ਕਰਕੇ ਹਰ ਇਕ ਦੀ ਹਾਲਤ ਵਿਗੜਦੀ ਹੈ, ਇਸ ਲਈ ਦਿਮਾਗ ਨਾਲ ਚੰਗਾ ਸੋਚੋ ਤੇ ਚੰਗਾ ਕਰੋ ਤਾਂ ਕਿ ਜਦੋ ਬੰਦਾ ਦੁਨੀਆ ਤੋ ਜਾਵੇ ਤਾਂ ਚੰਗੇ ਕੰਮਾਂ ਕਰਕੇ ਯਾਦ ਕੀਤਾ ਜਾਂ ਸਕੇ, ਇਸ ਲਈ ਵਧੀਆਂ ਸੋਚ ਨੂੰ ਅਪਣਾਓ।
– ਰਾਜਿੰਦਰ ਰਾਣੀ, ਵਾਸੀ ਸੁਨਾਮ