ਪੰਜਾਬ ਦੇ ਲੋਕਾਂ ਲਈ ਇਕ ਵਡੀ ਰਾਹਤ ਦੇਣ ਲਈ ਪੰਜਾਬ ਦੀ ਸਿਆਸੀ ਜਮੀਨ ਤੇ ਆਪਣੇ ਪੈਰ ਜਮਾਉਣ ਵਾਲੀ ਠਆਪ ਠਇਕ ਲੰਮੀ ਖਲਜਗਣ ਤੋ ਬਾਅਦ ਇਸ ਵਕਤ ਪੂਰੀ ਤਰ੍ਹਾਂ ਹਾਸ਼ੀਏ ਤੇ ਹੈ ,ਇਸ ਦੀ ਮੁਖ ਕਾਰਨ ਪਾਰਟੀ ਦੇ ਮੋਢੀ ਲੀਡਰਾਂ ਦੀ ਆਪੋਧਾਪੀ ਤੇ ਫੇਸਬੁਕੀ ਵਿਦਵਾਨਾਂ ਦੀਆਂ ਬੇਮਤਲਬ ਦੀਆਂ ਟਿਪਣੀਆਂ ਹਨ ! ਛੋਟੀ ਜਿਹੀ ਗਲ ਏ ਕਿ ਜੇ ਪਰਿਵਾਰ ਵਿਚ ਇਕ ਲਾਣੇਦਾਰ ਹੋਵੇ ਤਾਂ ਪਰਿਵਾਰ ਵਿਚ ਇਤਫਾਕ ਤੇ ਠੋਸ ਆਰਥਿਕਤਾ ਦੇ ਨਾਲ ਨਾਲ ਪਿੰਡ ਵਿਚ ਇਕ ਦਬਦਬਾ ਵੀ ਬਣਿਆ ਰਹਿੰਦਾ ਕਿ ਫਲਾਣੇ ਪਰਿਵਾਰ ਦਾ ਏਕਾ ਏ ਤਾਂ ਹੀ ਕਾਮਯਾਬ ਏ ,ਏਸੇ ਤਰ੍ਹਾਂ ਪਾਰਟੀਆਂ ਵਿਚ ਵੀ ਇਕਠ ਲਾਣੇਦਾਰ ਠਹੋਣਾਂ ਜਰੂਰੀ ਏ ਜਿਸ ਦਾ ਸਭ ਨੂੰ ਡਰ ਹੋਵੇ ਤਾਂ ਹੀ ਅਗੇ ਵਧਿਆ ਜਾ ਸਕਦਾ! ਇਸ ਦੀ ਉਦਾਹਰਨ ਸਾਹਮਣੇ ਹੈ ,ਜਿਵੇਂ ਕਾਂਗਰਸੀਏ ਰਾਹੁਲ ਗਾਂਧੀ ਨੂੰ ਤੇ ਭਾਜਪਾ ਵਾਲੇ ਠਨਰਿੰਦਰ ਮੋਦੀ ਨੂੰ ਤੇ ਅਕਾਲੀ ਦਲ ਵਾਲੇ ਵਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਦੇ ਦਬਕੇ ਤੋਂ (ਹੁਣ ਤਕ )ਡਰ ਕੇ ਰਹਿੰਦੇ ਹਨ ਤਾਂ ਹੀ ਇਹ ਪਾਰਟੀਆਂ ਕਾਮਯਾਬ ਨੇ । ਪਰ ਇਸ ਦੇ ਉਲਟ ਆਮ ਆਦਮੀ ਪਾਰਟੀ ਵਿਚ ਲਾਣੇਦਾਰ ਨਾਂ ਦੀ ਗਲ ਈ ਨਹੀਂ ਫਿਰ ਇਤਫਾਕ ਕਿਥੋਂ ਆਊ ਤੇ ਕਾਮਯਾਬੀ ਕਿਵੇਂ ਮਿਲੂ !ਅਰਵਿੰਦ ਕੇਜਰੀਵਾਲ ਨਾਲੋਂ ਵਧ ਕਸੂਰਵਾਰ ਪੰਜਾਬ ਦੇ ਲੀਡਰ ਹਨ ਜਿਨ੍ਹਾਂ ਦੀ ਬਦੌਲਤ ਅਜ ਪੰਜਾਬ ਵਿਚ ਆਮ ਆਦਮੀ ਪਾਰਟੀ ਖਾਤਮੇ ਦੇ ਕੰਢੇ ਖੜੀ ਨਜਰ ਆ ਰਹੀ ਹੈ ਕਿਉਂਕਿ ਪਹਿਲਾਂ ਮੁਖ ਮੰਤਰੀ ਬਣਨ ਦੇ ਚਕਰ ਵਿਚ ਭਗਵੰਤ ਮਾਨ ਨੇ ਨਵਜੋਤ ਸਿੰਘ ਸਿਧੂ ਜੋੜੇ ਨੂੰ ‘ਆਪ’ ਦੇ ਦਰਾਂ ਮੂਹਰਿਓ ਵਾਪਸ ਮੋੜਿਆ ਉਸ ਵਕਤ ਜੇ ਨਵਜੋਤ ਸਿੰਘ ਸਿਧੂ ਨੂੰ ਮੁਖ ਮੰਤਰੀ ਦਾ ਚਿਹਰਾ ਬਣਾ ਕੇ ਆਮ ਆਦਮੀ ਪਾਰਟੀ ਚੋਣ ਲੜਦੀ ਤਾਂ ਅਜ ਪੰਜਾਬ ਦਾ ਸਿਆਸੀ ਪਿੜ ਬਿਲਕੁਲ ਅਲਗ ਹੁੰਦਾ । ਸੁਚਾ ਸਿੰਘ ਛੋਟੇਪੁਰ ਦਾ ਪਾਰਟੀ ਨਿਕਾਲਾ ਪਾਰਟੀ ਲਈ ਕਾਲ ਬਣ ਕੇ ਪਾਰਟੀ ਦੇ ਪਿਛੇ ਪਿਆ ਹੋਇਆ ਤੇ ਹੁਣ ਤਕ ਪਾਰਟੀ ਦੇ ਪਲੇ ਹਾਰ ਦਰ ਹਾਰ ਈ ਪੈ ਰਹੀ ਹੈ । ਮੈਨੂੰ ਇਹ ਗਲ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਜੇ ਜਿਦ ਕਰਕੇ ਆਪ ਛੋਟੇ ਬਾਦਲ ਤੇ ਜਰਨੈਲ ਸਿੰਘ ਨੂੰ ਵਡੇ ਬਾਦਲ ਤੇ ਸ਼ੇਰਗਿਲ ਨੂੰ ਬਿਕਰਮ ਸਿੰਘ ਮਜੀਠੀਆ ਦੇ ਵਿਰੁਧ ਚੋਣਾਂ ਨਾ ਲੜਾਉਦੇ ਤਾਂ ਵੀ ਪੰਜਾਬ ਦਾ ਸਿਆਸੀ ਪਿੜ ਹੁਣ ਨਾਲੋਂ ਥੋੜਾ ਅਲਗ ਹੁੰਦਾ !ਭਗਵੰਤ ਮਾਨ ਕਮੇਡੀ ਕਿੰਗ ਤਾਂ ਹੋ ਸਕਦਾ ਪਰ ਹੰਢਿਆ ਹੋਇਆ ਰਾਜਨੇਤਾ ਉਹ ਹੁਣ ਤਕ ਨਹੀਂ ਬਣ ਸਕਿਆ,ਕਿਉਂਕਿ ਉਹਦੀਆਂ ਛੜਪਾ ਮਾਰ ਕੇ ਟੀਸੀ ਤੇ ਬੈਠਣ ਦੀਆਂ ਸਕੀਮਾਂ ਨੇ ਪਾਰਟੀ ਨੂੰ ਅਥਾਹ ਨੁਕਸਾਨ ਪਹੁੰਚਾਇਆ ਹੈ, ਫਿਰ ਵੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ 20 ਵਿਧਾਇਕ ਬਣਾਏ ਹਨ ਉਹਨਾਂ ਚੋ ਬਹੁਤੇ ਠਜੈਸ ਮੈਨ ਠਤੋਂ ਵਧ ਕੇ ਕੁਝ ਵੀ ਨਹੀਂ! ਪਾਰਟੀ ਦੇ ਵਡੇ ਨੇਤਾ ਫੂਲਕਾ ਸਾਹਿਬ ਤੇ ਖਹਿਰਾ ਸਾਹਿਬ ਬੇਸ਼ਕ ਹੰਢੇ ਵਰਤੇ ਆਗੂ ਹਨ ਪਰ ਪਾਰਟੀ ਦੀ ਹਨੇਰੀ ਨੇ ਇਹਨਾਂ ਨੂੰ ਵਿਧਾਇਕ ਤਾਂ ਬਣਾ ਦਿਤਾ ਪਰ ਇਹਨਾਂ ਦੇ ਤਜਰਬੇ ਨੇ ਪਾਰਟੀ ਨੂੰ ਨੁਕਸਾਨ ਹੀ ਪਹੁੰਚਾਇਆ ਹੈ !
ਜੇ ਖਹਿਰਾ ਸਾਹਿਬ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਪਰੇ ਕਰ ਚੀਮਾ ਸਾਹਿਬ ਨੂੰ ਬਣਾ ਦਿਤਾ ਸੀ ਤਾਂ ਖਹਿਰਾ ਸਾਹਿਬ ਨੂੰ ਆਪਣੇ ਲਾਣੇਦਾਰ ਕੇਜਰੀਵਾਲ ਦਾ ਫੈਸਲਾ ਸਿਰ ਮਥੇ ਪ੍ਰਵਾਨ ਕਰ ਪਾਰਟੀ ਲਈ ਕੰਮ ਕਰਨਾ ਚਾਹੀਦਾ ਸੀ ਪਰ ਉਹ ਤਾਂ ਸ਼ਰੀਕਾਂ ਢਹੇ ਚੜ ਪਾਰਟੀ ਦੇ ਲਾਣੇਦਾਰ ਦੇ ਹੀ ਸ਼ਰੀਕ ਬਣ ਬੈਠੇ ।ਗਲ ਕੀ ਫੂਲਕਾ ਸਾਹਿਬ ਤੇ ਖਹਿਰਾ ਸਾਹਿਬ ਨੂੰ ਆਪਣੀ ਸਨਿਉਰਟੀ ਤੇ ਮਾਣ ਹੈ ਤੇ ਉਹ ਕੇਜਰੀਵਾਲ ਦੀ ਅਗਵਾਈ ਵਿਚ ਰਹਿ ਈ ਨਹੀਂ ਸਕਦੇ ਗਲ ਕੀ ਕਿ ਉਹ ਕੇਜਰੀਵਾਲ ਨੂੰ ਲਾਣੇਦਾਰ ਈ ਨਹੀਂ ਮੰਨਦੇ! ਪਾਰਟੀ ਦੇ ਮੌਜੂਦਾ ਹਾਲਾਤ ਤਾਂ ਇਹ ਹੁੰਗਾਰਾ ਭਰਦੇ ਦਿਸਦੇ ਹਨ ਕਿ ਜੇ ਭਗਵੰਤ ਮਾਨ ,ਖਹਿਰਾ ਸਾਹਿਬ ਜਾਂ ਹੋਰ ਹਾਈਕਮਾਂਡ ਏਸੇ ਤਰ੍ਹਾਂ ਕੁਕੜਾਂ ਵਾਂਗੂੰ ਲੜਦੀ ਰਹੀ ਤਾਂ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਆਹੁਦਾ ਵੀ ਖੁਸ ਸਕਦਾ ਤੇ ਸਰਕਾਰ ਬਣਾਉਣੀ ਤਾਂ ਦੂਰ ਦੀ ਗਲ ਕੋਈ ਮੈਂਬਰ ਪਾਰਲੀਮੈਂਟ/ ਵਿਧਾਇਕ ਕੀ ਖੁਦ ਭਗਵੰਤ ਮਾਨ ਦਾ ਜਿਤਣਾਂ ਵੀ ਮੁਸ਼ਕਲ ਹੈ ! ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਜ ਕੇ ਪਿਆਰ ਦਿਤਾ ਪਰ ਪਾਰਟੀ ਦਾ ਛੋਟਾ ਤੋਂ ਛੋਟਾ ਲੀਡਰ ਵੀ ਫੇਸਬੁਕੀ ਵਿਦਵਾਨ ਬਣ ਪਾਰਟੀ ਦੇ ਆਗੂਆਂ ਵਿਰੁਧ ਕੂੜ ਪ੍ਰਚਾਰ ਕਰ ਕੇ ਪਾਰਟੀ ਨੂੰ ਖਤਮ ਹੋਣ ਦੇ ਕਿੰਨਾਰੇ ਲੈ ਆਏ ।ਹਾਲਤ ਇਹੀ ਕਹਿੰਦੇ ਹਨ ਕਿ ਲਗਦਾ ਨੇੜਲੇ ਭਵਿਖ ਵਿਚ ਪੰਜਾਬ ਵਿਚ ਤੀਜਾ ਬਦਲ ਕਦੇ ਅਗੇ ਨਹੀਂ ਆਏਗਾ ਤੇ ਨਾਂ ਹੀ ਰਵਾਇਤੀ ਪਾਰਟੀਆਂ ਨੇ ਇਹ ਹੋਣ ਦੇਣਾ ।