ਇੰਟਰਨੈਟ ਦੀ ਦੁਨੀਆ ਦੀਆਂ ਕੁੱਝ ਵਿਲੱਖਣ ਜਾਣਕਾਰੀ ਭਰਪੂਰ ਵੈਬ ਸਾਈਟਸ

ਇੰਟਰਨੈਟ ਦੀ ਰੋਚਕ ਅਤੇ ਜਾਣਕਾਰੀ ਭਰਪੂਰ ਦੁਨੀਆ ਵਿਚ ਇਕ ਸਰਵੇ ਮੁਤਾਬਿਕ 100 ਕਰੋੜ ਤੋਂ ਵੀ ਵਧ ਵੈਬਸਾਈਟਾਂ ਮੌਜੂਦ ਹਨ।ਇਹ ਵੈਬ ਸਾਈਟਸ ਵਖ ਵਖ ਵੈਬਸਾਈਟ ਜਿਵੇਂ ਸਿਖਿਆ,ਸਿਹਤ, ਧਰਮ,ਵਪਾਰ,ਵਿਗਿਆਨ,ਖੇਡਾਂ,ਮਨੋਰੰਜਨ,ਕਲਾਂ, ਰਾਜਨੀਤੀ ਆਦਿ ਦੀ ਜਾਣਕਾਰੀ ਨਾਲ ਸਬੰਧਿਤ ਹਨ। ਅਜ ਅਸੀਂ ਕੁਝ ਅਜਿਹੀਆਂ ਵੈਬ ਸਾਈਟਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਜਿੰਨਾ ਬਾਰੇ ਸ਼ਾਇਦ ਤੁਸੀਂ ਪਹਿਲਾ ਕਦੇ ਨਾ ਸੁਣਿਆ ਹੋਵੇ ਪਰੰਤੂ ਜਦੋਂ ਤੁਸੀਂ ਇਨ੍ਹਾਂ ਵੈਬ ਸਾਈਟਸ ਦੇ ਵੈਬ ਪੰਨਿਆਂ ਨੂੰ ਸਰਫ਼ ਕਰੋਗੇ ਤਾਂ ਤੁਸੀਂ ਇਨ੍ਹਾਂ ਅਦਭੁਤ ਵਿਲਖਣ ਵੈਬ ਪੋਰਟਲ ਉਪਰ ਮੌਜੂਦ ਜਾਣਕਾਰੀ ਜਾਂ ਸੁਵਿਧਾਵਾਂ ਪ੍ਰਾਪਤ ਕਰਕੇ ਹੈਰਾਨ ਹੋ ਜਾਵੋਗੇ।
1. 6ਲਗਿਹਟਰੳਦੳਰ24.ਚੋਮ  :-  ਫਲਾਈਟਰਡਾਰ24 ਇਕ ਫਲਾਈਟ ਟਰੈਕਰ ਹੈ ਜੋ ਦੁਨੀਆ ਭਰ ਤੋਂ ਲਾਈਵ ਏਅਰ ਟਰੈਫ਼ਿਕ ਦਿਖਾਉਂਦਾ ਹੈ । 6ਲਗਿਹਟਰੳਦੳਰ24 ਏਡੀਐਸ-ਬੀ, ਐਮ.ਐਲ.ਏ.ਟੀ ਅਤੇ ਰਡਾਰ ਡਾਟਾ ਸਮੇਤ ਕਈ ਡਾਟਾ ਸਰੋਤਾਂ ਤੋਂ ਡਾਟਾ ਪ੍ਰਾਪਤ ਕਰਕੇ ਦਿਖਾਉਂਦਾ ਹੈ ।ਆਟੋਮੈਟਿਕ ਡਿਪੈਂਡਟ ਸਰਵੇਲੈਂਸ ਬਰਾਡਕਾਸਟ (ਏਡੀਐਸ.-ਬੀ) ਇਕ ਸਰਵੇਲੈਂਸ ਤਕਨੀਕ ਹੈ ਜਿਸ ਵਿਚ ਇਕ ਜਹਾਜ਼ ਸੈਟੇਲਾਈਟ ਨੇਵੀਗੇਸ਼ਨ ਦੁਆਰਾ ਆਪਣੀ ਸਥਿਤੀ ਨਿਰਧਾਰਿਤ ਕਰਦਾ ਹੈ ਅਤੇ ਸਮੇਂ ਸਮੇਂ ਤੇ ਇਸ ਨੂੰ ਪ੍ਰਸਾਰਿਤ ਕਰਦਾ ਹੈ, ਜਿਸ ਨਾਲ ਇਸ ਨੂੰ ਟਰੈਕ ਕੀਤਾ ਜਾ ਸਕਦਾ ਹੈ । ਜਦੋਂ ਤੁਸੀਂ ਇਸ ਵੈਬਸਾਈਟ ਤੇ ਜਾਉਗੇ ਤਾਂ ਤੁਹਾਨੂੰ ਦੁਨੀਆ ਦੇ ਵਖ ਵਖ ਖੇਤਰਾਂ ਵਿਚ ਫਲਾਈਟ ਜਹਾਜ਼ ਦੇ ਚਿਤਰ ਰਾਹੀ ਦੇਖਣ ਨੂੰ ਮਿਲਣਗੀਆਂ ਅਤੇ ਜਿਸ ਫਲਾਈਟ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਪਰ ਕਲਿਕ ਕਰਨ ਤੇ ਉਸ ਫਲਾਈਟ ਦਾ ਨਾਮ,ਫਲਾਈਟ ਕਿਥੋਂ ਅਤੇ ਕਿਥੇ ਜਾ ਰਹੀ ਹੈ,ਸਫ਼ਰ ਦੀ ਕੁਲ ਦੂਰੀ,ਰਹਿੰਦੀ ਦੂਰੀ,ਰਵਾਨਗੀ ਅਤੇ ਪਹੁੰਚਣ ਦਾ ਸਮਾਂ ਤੁਹਾਨੂੰ ਇਕ ਕਲਿਕ ਨਾਲ ਅਸਾਨੀ ਨਾਲ ਪ੍ਰਾਪਤ ਹੋ ਜਾਵੇਗਾ। ਕੁਝ ਹਵਾਈ ਜਹਾਜ਼ਾਂ ਬਾਰੇ ਸੁਰਖਿਆ ਅਤੇ ਗੋਪਨੀਯਤਾ ਕਾਰਨ ਜਾਣਕਾਰੀ ਸੀਮਤ ਜਾਂ ਬਲੌਕ ਕੀਤੀ ਗਈ ਹੈ ਇਸ ਵਿਚ ਬਹੁਤ ਸਾਰੇ ਫ਼ੌਜੀ ਜਹਾਜ਼ ਅਤੇ ਕੁਝ ਹਾਈ ਪ੍ਰੋਫਾਈਲ ਏਅਰ ਕਰਾਫ਼ਟ, ਜਿਵੇਂ ਕਿ ਏਅਰ ਫੋਰਸ ਇਕ ਸ਼ਾਮਲ ਹਨ ।
2. ੍ਰੳਦੋਿ.ਗੳਰਦੲਨ  :-  ਇਹ  ਰੇਡੀਉ ਸੁਣਨ ਵਾਲੇ ਸਰੋਤਿਆ ਲਈ ਇਕ ਬਹੁਤ ਹੀ ਵਿਲਖਣ ਅਤੇ ਹੈਰਾਨੀਜਨਕ ਵੈਬਸਾਈਟ ਹੈ। ਇਸ ਵਿਚ ਸਰੋਤਿਆਂ ਨੂੰ ਪੂਰੀ ਦੁਨੀਆ ਦੇ ਵਖ-ਵਖ ਦੇਸ਼ਾਂ ਦੇ ਵਖ-ਵਖ ਭਾਸ਼ਾ ਨਾਲ ਸਬੰਧਿਤ ਰੇਡੀਉ ਸਟੇਸ਼ਨ ਇੰਟਰਨੈਟ ਤੇ ਸੁਣਨ ਨੂੰ ਮਿਲਦੇ ਹਨ। ਜਦੋਂ ਤੁਸੀਂ ਇਸ ਵੈਬਸਾਈਟ ਨੂੰ ਖੋਲੋਗੇ ਤਾਂ ਤੁਹਾਨੂੰ ਸਕਰੀਨ ਤੇ ਗਲੋਬ ਦਿਖਾਈ ਦੇਵੇਗਾ ਜਿਸ ਵਿਚ ਦੁਨੀਆ ਦੇ ਕਿਸੇ ਵੀ ਖੇਤਰ ਤੇ ਕਲਿਕ ਕਰ ਕੇ ਉਸ ਸਥਾਨ ਤੇ ਉਪਲਬਧ ਰੇਡੀਉ ਸਟੇਸ਼ਨ ਲਾਈਵ ਸੁਣ ਸਕੋਗੇ ।ਇਸ ਵਿਚ ਕਈ ਹਿਸਟਰੀ ਸਟੇਸ਼ਨ ਵੀ ਉਪਲਬਧ ਹਨ।
3. 9ਨਟੲਰਨੲਟ-ਮੳਪ.ਨੲਟ :- ਕਿਸੇ ਹੋਰ ਨਕਸ਼ੇ ਦੀ ਤਰ੍ਹਾਂ, ਇੰਟਰਨੈਟ ਮੈਪ ਇਕ ਸਕੀਮ ਹੈ ਜੋ ਅਸਲ ਨਕਸ਼ੇ (ਜਿਵੇਂ ਧਰਤੀ ਦਾ ਨਕਸ਼ਾ) ਜਾਂ ਵਰਚੂਅਲ ਮੈਪਸ ਦੇ ਉਲਟ ਹੈ, ਇਸ ਉਤੇ ਦਿਖਾਈਆਂ ਚੀਜ਼ਾਂ ਕਿਸੇ ਸਤਹ ‘ਤੇ ਨਹੀਂ ਹੁੰਦੀਆਂ ਹਨ ਸਗੋਂ ਇੰਟਰਨੈਟ ਮੈਪ ਇੰਟਰਨੈਟ ਉਪਰ ਵੈਬ ਸਾਈਟਸ ਦੀ ਪੇਸ਼ਕਾਰੀ ਹੈ । ਹਰ ਸਾਈਟ ਮੈਪ ਤੇ ਇਕ ਚਕਰ ਹੈ ਅਤੇ ਇਸ ਚਕਰ ਦਾ ਆਕਾਰ ਵੈਬਸਾਈਟ ਟਰੈਫ਼ਿਕ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ, ਜਿੰਨ ਵਡਾ ਟਰੈਫ਼ਿਕ ਹੁੰਦਾ ਹੈ, ਉਨ੍ਹਾਂ ਹੀ ਵਡਾ ਚਕਰ ਹੈ ।ਇਥੇ ਵੈਬਸਾਈਟ ਟਰੈਫ਼ਿਕ ਤੋਂ ਭਾਵ ਹੈ ਉਸ ਵੈਬਸਾਈਟ ਤੇ ਵਿਜ਼ਟ ਕਰਨ ਵਾਲੇ ਯੂਜ਼ਰ ਦੀ ਗਿਣਤੀ ਤੋਂ ਹੈ । ਜਦੋ ਤੁਸੀਂ ਕਿਸੇ ਚਕਰ ਤੇ ਕਲਿਕ ਕਰੋਗੇ ਤਾਂ ਤੁਹਾਨੂੰ ਉਸ ਵੈਬਸਾਈਟ ਦਾ ਨਾਮ, ਅੰਤਰਰਾਸ਼ਟਰੀ ਦਰਜਾਬੰਦੀ, ਸਬੰਧਿਤ ਦੇਸ਼ ਵਿਚ ਰੈਂਕ ਅਤੇ ਪੂਰੀ ਦੁਨੀਆ ਵਿਚ ਉਪਭੋਗਤਾ ਦੀ ਅੰਦਾਜ਼ਨ ਪ੍ਰਤੀਸ਼ਤ ਜੋ ਉਸ ਵੈਬਸਾਈਟ ਤੇ ਸਰਫ਼ ਕਰਦੇ ਹਨ, ਦੀ ਵਡਮੁਲੀ ਜਾਣਕਾਰੀ ਸਾਨੂੰ ਮਿਲਦੀ ਹੈ। ਇਸ ਵਿਚ 196 ਦੇਸ਼ਾਂ ਦੇ 350 ਹਜ਼ਾਰ ਤੋਂ ਵਧ ਵੈਬਸਾਈਟਾਂ ਸ਼ਾਮਲ ਹਨ, ਇਕ ਦੇਸ਼ ਨਾਲ ਸੰਬੰਧਿਤ ਸਾਈਟਾਂ  ਨੂੰ ਸੁਵਿਧਾ ਦੇ ਕਾਰਨ , ਇਕੋ ਰੰਗ ਦਿਤਾ ਗਿਆ ਹੈ ।
4. ਠੳਬਲੲਟਾਸਿੲ.ਚੋਮ :- ਇਹ ਮੈਡੀਕਲ ਖੇਤਰ ਨਾਲ ਸਬੰਧਿਤ ਵੈਬ-ਪੋਰਟਲ ਹੈ। ਇਸ ਵਿਚ ਤੁਸੀਂ ਕਿਸੇ ਵੀ ਦਵਾਈ ਦੀ ਟੈਬਲੇਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।ਤੁਸੀ ਸਿਰਫ਼ ਕਰਨਾ ਇੰਨਾ ਹੈ ਕਿ ਸਰਚ ਬਾਕਸ ਵਿਚ ਟੈਬਲੇਟ ਦਾ ਨਾਮ ਭਰਨਾ ਹੈ ਤਾਂ ਤੁਹਾਨੂੰ ਉਸ ਟੈਬਲੇਟ ਦੀ ਵਰਤੋਂ, ਇਨਗ੍ਰੀਡੀਅੰਟਸ , ਦਵਾਈ ਲੈਣ ਸਮੇਂ ਸਾਵਧਾਨੀਆਂ,ਸਰੀਰ ਤੇ ਉਸ ਟੈਬਲੇਟ ਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇਥੇ ਇਹ ਗਲ ਦਸਣਯੋਗ ਹੈ ਕਿ ਇਸ ਪੋਰਟਲ ਤੇ ਜਾਣਕਾਰੀ ਸਿਰਫ ਤੁਹਾਡੇ ਗਿਆਨ ਵਿਚ ਵਾਧਾ ਕਰਨ ਲਈ ਹੈ ਪਰ ਆਖ਼ਰੀ ਫ਼ੈਸਲਾ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।
5. 5ਵੲਰੲਸਟ3ਦ.ਦੲ :- ਇਸ ਵੈਬਸਾਈਟ ਤੇ ਤੁਸੀ ਦੁਨੀਆ ਦੀ ਸਭ ਤੋਂ ਉਚੀ ਪਰਬਤ ਚੋਟੀ ਮਾਊਂਟ ਐਵਰੈਸਟ ਦੇ 3 ਡੀ ਵੀਊ ਦਾ ਅਨੰਦ ਮਾਣ ਸਕਦੇ ਹਾਂ। ਇਹ ਬਹੁਤ ਹੀ ਖੂਬਸੁਰਤ ਵੈਬਸਾਈਟ ਹੈ ਜਿਸ ਨੂੰ ਸਰਫ ਕਰ ਕੇ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਸੀਂ ਹਕੀਕਤ ਵਿਚ ਮਾਊਂਟ ਐਵਰੈਸਟ ਤੇ ਘੁੰਮ ਰਹੇ ਹਾਂ।
6. ੜਰਿੁਸਟੋਟੳਲ.ਚੋਮ :- ਅਜ ਦੇ ਸਮੇਂ ਸਾਨੂੰ ਇੰਟਰਨੈਟ ਤੇ ਵਖ ਵਖ ਪ੍ਰਕਾਰ ਦੇ ਮਾਲਵੇਅਰ ਨਾਲ ਸਾਹਮਣਾ ਕਰਨਾ ਪੈਦਾ ਹੈ ਜੋ ਸਾਡੇ ਕੰਪਿਊਟਰ ਤੋਂ ਨਿਜੀ ਜਾਣਕਾਰੀ ਕਿਸੇ ਹੋਰ ਵਿਅਕਤੀ ਤਕ ਪਹੁੰਚਾਉਣ ਦਾ ਕੰਮ ਕਰਦੇ ਹਨ ਇਸ ਤੋਂ ਬਚਣ ਲਈ ਸਾਨੂੰ ਆਪਣੇ ਕੰਪਿਊਟਰ ਤੇ ਹਮੇਸ਼ਾ ਐਂਟੀ ਵਾਇਰਸ ਸਾਫ਼ਟਵੇਅਰ ਇੰਸਟਾਲ ਕਰਨਾ ਚਾਹੀਦਾ ਹੈ । ਇਨ੍ਹਾਂ ਵਿਚ ਬਹੁਤੇ ਸਾਫ਼ਟਵੇਅਰ ਦੀ ਸਾਨੂੰ ਕੀਮਤ ਦੇਣੀ ਪੈਂਦੀ ਹੈ ਜੇ ਤੁਸੀ ਮੁਫ਼ਤ ਵਿਚ ਕਿਸੇ ਫਾਈਲ ਨੂੰ ਸਕੈਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵੈਬਸਾਈਟ ਤੇ ਵਿਜ਼ਟ ਕਰਨਾ ਪਵੇਗਾ ਜਿਥੇ ਕਿ ਤਕਰੀਬਨ 70 ਪ੍ਰਕਾਰ ਦੇ ਐਂਟੀਵਾਇਰਸ ਪ੍ਰੋਗਰਾਮ ਤੁਹਾਡੇ ਦੁਆਰਾ ਅਪਲੋਡ ਕੀਤੀ ਗਈ ਫਾਈਲ ਨੂੰ ਸਕੈਨ ਕਰ ਕੇ ਰਿਪੋਰਟ ਉਪਲਬਧ ਕਰਾਉਂਦੇ ਹਨ। ਜੇ ਤੁਹਾਡੀ ਫਾਈਲ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਪ੍ਰਭਾਵਿਤ ਹੈ ਤਾਂ ਉਸ ਦੇ ਵਿਚ ਮੌਜੂਦ ਪ੍ਰਭਾਵਿਤ ਮਾਲਵੇਅਰ ਦੀ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ।
7. ਫਰਨਿਟਡਰੲਨਿਦਲੇ.ਚੋਮ:- ਜੇ ਤੁਸੀਂ ਕਿਸੇ ਵੈਬ ਪੋਰਟਲ ਤੇ ਮੌਜੂਦ ਸੂਚਨਾ ਦਾ ਪ੍ਰਿੰਟ ਲੈਣਾ ਚਾਹੁੰਦੇ ਹੋ ਪਰ ਪ੍ਰਿੰਟਿੰਗ ਦੌਰਾਨ ਵੈਬ ਪੋਰਟਲ ਤੇ ਮੌਜੂਦ ਇਸ਼ਤਿਹਾਰ ਵੀ ਪ੍ਰਿੰਟਿੰਗ ਵਿਚ ਆ ਜਾਂਦੇ ਹਨ ਇਨ੍ਹਾਂ ਇਸ਼ਤਿਹਾਰ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਉਸ ਵੈਬਸਾਈਟ ਦੇ ਲਿੰਕ ਨੂੰ ਕਾਪੀ ਕਰਕੇ ਉਪਰੋਕਤ ਵੈਬਸਾਈਟ ਤੇ ਪੇਸਟ ਕਰਨਾ ਹੈ ਜਿਸ ਨੂੰ ਇਹ ਪੋਰਟਲ ਪ੍ਰਿੰਟ ਫਰੈਂਡਲੀ ਰੂਪ ਵਿਚ ਤਬਦੀਲ ਕਰ ਦਿੰਦਾ ਹੈ ।
8. 10ਮਨਿੁਟੲਮੳਲਿ.ਚੋਮ :- ਜੇ ਤੁਸੀਂ ਆਪਣੀ ਈਮੇਲ ਆਈ-ਡੀ ਕਿਸੇ ਵੈਬਸਾਈਟ ਤੇ ਸ਼ੇਅਰ ਨਹੀਂ ਕਰਨਾ ਚਾਹੁੰਦੇ ਪਰ ਉਹ ਵੈਬ ਪੋਰਟਲ ਤੁਹਾਨੂੰ ਸਰਫ਼ ਕਰਨ ਲਈ ਆਪਣਾ ਈਮੇਲ ਆਈ-ਡੀ ਦਰਜ ਕਰਨ ਲਈ ਕਹਿੰਦਾ ਹੈ ਤਾਂ ਤੁਸੀਂ ਇਸ ਵੈਬਸਾਈਟ ਤੋਂ  ਆਰਜ਼ੀ ਤੌਰ ਤੇ 10 ਮਿੰਟ ਲਈ ਪ੍ਰਾਪਤ ਹੋਇਆ ਈਮੇਲ ਅਡਰੈਸ ਭਰ ਸਕਦੇ ਹੋ ਜਿਸ ਤੇ ਤੁਹਾਨੂੰ ਵੈਰੀਫਿਕੇਸ਼ਨ ਲਿੰਕ ਵੀ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਕਲਿਕ ਕਰ ਕੇ ਤੁਸੀਂ ਆਪਣੀ ਸਰਫ਼ ਜਾਰੀ ਰਖ ਸਕਦੇ ਹੋ।
9. 4ੲਮੋਸ. ੳਲਗੋਰਟਿਹਮੳਿ.ਚੋਮ :- ਇਸ ਵੈਬਸਾਈਟ ਉਪਰ ਤੁਸੀਂ ਬਿਨਾਂ ਕਿਸੇ ਖ਼ਾਸ ਮੁਹਾਰਤ ਤੋ ਬਗੈਰ ਕਿਸੇ ਵੀ ਬਲੈਕ ਐਂਡ ਵਾਈਟ ਤਸਵੀਰ ਨੂੰ ਕਲਰਜ਼ ਤਸਵੀਰ ਵਿਚ ਤਬਦੀਲ ਕਰ ਸਕਦੇ ਹੋ , ਤਬਦੀਲ ਕੀਤੀ ਤਸਵੀਰ ਦੀ ਗੁਣਵਤਾ ਵੀ ਉਚ ਪਧਰ ਦੀ ਹੁੰਦੀ ਹੈ।
10. ੰੳਟਹਾੳੇ.ਚੋਮ :- ਮੈਥਵੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਗਣਿਤ ਦੀਆਂ ਸਮਸਿਆਵਾਂ ਨੂੰ ਸਮਝਣ ਅਤੇ ਹਲ ਕਰਨ ਦੇ ਸਾਧਨ ਉਪਲਬਧ ਕਰਵਾਉਂਦੀ ਹੈ । ਇਸ ਪੋਰਟਲ ਉਪਰ ਮੁਢਲੇ ਗਣਿਤ ਗਣਨਾਵਾਂ ਤੋ ਸ਼ੁਰੂ ਹੋ ਕੇ ਉਚ ਪਧਰ ਦੀਆਂ ਗਣਨਾਵਾਂ ਦਾ ਹਲ ਕੀਤਾ ਜਾਂਦਾ ਹੈ।
ਇਨ੍ਹਾਂ ਵੈਬ ਸਾਈਟਸ ਤੇ ਉਪਲਬਧ ਜਾਣਕਾਰੀ ਅਤੇ ਸੁਵਿਧਾਵਾਂ ਯਕੀਨਨ ਤੁਹਾਡੇ ਲਈ ਲਾਹੇਵੰਦ ਸਾਬਤ ਹੋਣਗੀਆਂ, ਇੰਟਰਨੈਟ ਦੀ ਸੁਚਾਰੂ ਰੂਪ ਵਿਚ ਕੀਤੀ ਵਰਤੋਂ ਤੁਹਾਡੇ ਅਗੇ ਗਿਆਨ ਪ੍ਰਾਪਤ ਕਰਨ ਦੀਆਂ ਨਵੀਆਂ ਰਾਹਾਂ ਖੋਲ੍ਹ ਦੇਵੇਗੀ ਜਿਸ ਤੋਂ ਲਾਭ ਉਠਾ ਕੇ ਕੋਈ ਵੀ ਆਪਣੀ ਜ਼ਿੰਦਗੀ ਵਿਚ ਸਫਲਤਾ ਦੀ ਉਡਾਰੀ ਮਾਰ ਸਕਦਾ ਹੈ।

Send this to a friend