Skip to content
Independent perspectives. Global stories.
BREAKING

ਮਾਂ ਬੋਲੀ ਤੇ ਰਿਸ਼ਤੇ ਨਾਤਿਆਂ ਦਾ ਨਿੱਘ

Share this story

ਬਚੇ ਦਾ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਜਿਸ ਬੋਲੀ ਨਾਲ ਨਾਤਾ ਜੁੜਦਾ ਹੈ ਉਹ ਉਸਦੀ ਮਾਂ ਬੋਲੀ ਹੁੰਦੀ ਹੈ। ਮਾਂ ਬੋਲੀ ਇਕ ਤਰ੍ਹਾਂ ਨਾਲ ਬਚੇ ਨੂੰ ਗੁੜ੍ਹਤੀ ਵਿਚ ਦਿਤੀ ਗਈ ਹੀ ਬੋਲੀ ਹੁੰਦੀ ਹੈ ਤੇ ਜੋ ਉਮਰ ਭਰ ਉਸਦਾ ਸਾਥ ਦਿੰਦੀ ਹੈ। ਜਿਸ ਤਰ੍ਹਾਂ ਬਚਾ ਆਪਣੀ ਮਾਂ ਦੇ ਹਥਾਂ ਵਿਚ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਮਹਿਸੂਸ ਕਰਦਾ ਹੈ ਬਿਲਕੁਲ ਉਸ ਤਰ੍ਹਾਂ ਹੀ ਹਰ ਸ਼ਖਸ ਆਪਣੀ ਮਾਂ-ਬੋਲੀ ਵਿਚ ਗਲ ਕਰਦਾ ਕਦੇ ਵੀ ਓਪਰਾ ਮਹਿਸੂਸ ਨਹੀਂ ਕਰਦਾ ਹੈ। ਮਾਂ ਬੋਲੀ ਵਿਚ ਇਕ ਆਪਣਾਪਣ ਤੇ ਅਣਪਤ ਹੁੰਦੀ ਹੈ।ਸੰਸਾਰ ਭਰ ਦੇ ਭਾਸ਼ਾ ਵਿਗਿਆਨੀ ਵੀ ਇਹ ਗਲ ਸਾਬਤ ਕਰ ਚੁਕੇ ਹਨ ਕਿ ਕੋਈ ਵੀ ਬਚਾ ਜਿੰਨਾ ਸਰਲ ਤੇ ਸਹਿਜ ਨਾਲ ਆਪਣੀ ਮਾਂ ਬੋਲੀ ਵਿਚ ਸਿਖਦਾ ਹੈ ਉਸ ਤਰ੍ਹਾਂ ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਸਿਖਦਾ ਹੈ। ਮਾਂ ਬੋਲੀ ਵਿਚ ਹਰ ਸੰਕਲਪ ਬਚੇ ਦੇ ਮਨ ਦੇ ਚਿਤਰਪਟ ਤੇ ਬੜਾ ਸਾਫ਼ ਤੇ ਸਪਸ਼ਟ ਬਣਦਾ ਹੈ ਜਿਸ ਨੂੰ ਸਮਝਣਾ ਉਸ ਲਈ ਆਸਾਨ ਹੋ ਜਾਂਦਾ ਹੈ।ਪਰ ਅਜ ਦੇ ਤੇਜ਼ ਰਫ਼ਤਾਰ ਯੁਗ ਵਿਚ ਹਰ ਪਰਿਵਰਤਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਇਕ ਦੂਜੇ ਤੋਂ ਅਗੇ ਨਿਕਲਣ ਦੀ ਇਸ ਅੰਨ੍ਹੀ ਦੌੜ ਕਾਰਨ ਅਸੀਂ ਆਪਣਾ ਬਹੁਤ ਕੁਝ ਵਿਸਾਰ ਰਹੇ ਹਾਂ। ਸਾਡੇ ਰਿਸ਼ਤੇ ਨਾਤਿਆਂ ਵਿਚ ਤਰੇੜਾਂ ਬਣ ਰਹੀਆਂ ਹਨ। ਅਸੀਂ ਆਪਣੀ ਮਾਂ ਬੋਲੀ ਨੂੰ ਭੁਲਦੇ ਜਾ ਰਹੇ ਹਾਂ ਤੇ ਅਜ ਹਰ ਮਾਂ-ਬਾਪ ਦੀ ਇਛਾ ਹੈ ਕਿ ਉਸਦੇ ਬਚੇ ਵਧੀਆ ਫਰਾਟੇਦਾਰ ਅੰਗਰੇਜ਼ੀ ਬੋਲਣ ਤੇ ਵਿਦੇਸ਼ ਵਿਚ ਜਾ ਕੇ ਸੈਟ ਹੋ ਜਾਣ। ਕੋਈ ਸਮਾਂ ਹੁੰਦਾ ਸੀ ਜਦੋਂ ਬਚਾ ਪਹਿਲੀ ਵਾਰ ਸਕੂਲ ਜਾਂਦਾ ਸੀ ਤਾਂ ਉਸ ਨੂੰ ਪਹਿਲਾ ਅਖਰ।’’ ਊਠ ਸਿਖਾਇਆ ਜਾਂਦਾ ਸੀ। ਉਸਦੇ ਮੂੰਹ ਵਿਚੋਂ ਪਹਿਲਾ ਸ਼ਬਦ ਹੀ ਸਕੂਲ ਵਿਚ ਮਾਂ ਬੋਲੀ ਦਾ ਸਿਖਾਇਆ ਜਾਂਦਾ ਸੀ।ਪਰ ਅਜ ਉਸ ਦੇ ਮੂੰਹ ਵਿਚ ਧਕੇ ਨਾਲ ਅੰਗਰੇਜ਼ੀ ਪਾਈ ਜਾ ਰਹੀ ਹੈ। ਉਸਨੂੰ ਜਨਮ ਤੋਂ ਹੀ ਆਪਣੀ ਮਾਂ-ਬੋਲੀ ਤੇ ਆਪਣੇ ਸਭਿਆਚਾਰ ਤੋਂ ਤੋੜਿਆ ਜਾ ਰਿਹਾ ਹੈ। ਉਸਨੂੰ ਨਾ ਚਾਹੁੰਦੇ ਹੋਏ ਵੀ ਅੰਗਰੇਜ਼ੀ ਸਿਖਣੀ ਪੈ ਰਹੀ ਹੈ। ਅੰਗਰੇਜ਼ੀ ਭਾਸ਼ਾ ਅਜ ਸਾਡੀ ਮਾਨਸਿਕ ਕਮਜ਼ੋਰੀ ਬਣ ਗਈ ਹੈ ਤੇ ਅਸੀਂ ਇਹ ਮੰਨਣ ਲਗ ਪਏ ਹਾਂ ਕਿ ਅੰਗਰੇਜ਼ੀ ਭਾਸ਼ਾ ਨਾਲ ਹੀ ਜ਼ਿੰਦਗੀ ਵਿਚ ਕੁਝ ਬਣ ਸਕਦੇ ਹਾਂ। ਸਾਡੀ ਮਾਨਸਿਕ ਕਮਜ਼ੋਰੀ ਦਾ ਫਾਇਦਾ ਉਠਾਉਣ ਲਈ ਹੀ ਹਰ ਗਲੀ ਮੁਹਲੇ ਵਿਚ ਕਾਨਵੇਂਟ ਸਕੂਲ ਖੁਲ ਗਏ ਹਨ ਤੇ ਜਿਥੇ ਸ਼ਰਤੀਆ ਅੰਗਰੇਜ਼ੀ ਭਾਸ਼ਾ ਸਿਖਾਈ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਦੀ ਇਸ ਦੌੜ ਵਿਚ ਮਾਂ ਬੋਲੀ ਪੰਜਾਬੀ ਦਿਨੋਂ ਦਿਨ ਵਿਸਰ ਰਹੀ ਹੈ। ਅੰਗਰੇਜ਼ੀ ਨੂੰ ਆਧੁਨਿਕਤਾ ਦੀ ਨਿਸ਼ਾਨੀ ਸਮਝਿਆ ਜਾਣ ਲਗਾ ਹੈ ਤੇ ਹਰ ਕੋਈ ਇਹੀ ਸੋਚਦਾ ਹੈ ਕਿ ਅੰਗਰੇਜ਼ੀ ਨਾਲ ਹੀ ਰੁਜ਼ਗਾਰ ਪ੍ਰਾਪਤੀ ਕੀਤੀ ਜਾ ਸਕਦੀ ਹੈ। ਮਾਂ ਬੋਲੀ ਪੰਜਾਬੀ ਨੂੰ ਪੇਂਡੂ ਬੋਲੀ ਸਮਝਿਆ ਜਾਂਦਾ ਹੈ। ਮਾਂ ਬੋਲੀ ਪੰਜਾਬੀ ਨੂੰ ਅਖੋਂ ਪਰੋਖੇ ਕਰਨ ਕਰਕੇ ਹੀ ਅਜ ਸਾਡੇ ਰਿਸ਼ਤੇ ਗੁਆਚ ਰਹੇ ਹਨ। ਪੰਜਾਬੀ ਸਭਿਆਚਾਰ ਵਿਲਖਣ ਸਭਿਆਚਾਰ ਹੈ ਤੇ ਇਸ ਵਿਚ ਸਿਰਫ਼ ਅੰਕਲ ਨਾਲ ਹੀ ਰਿਸ਼ਤੇ ਜੀਵਿਤ ਨਹੀਂ ਰਹਿ ਸਕਦੇ ਹਨ। ਸਾਡੇ ਤਾਂ ਨਾਨਕ ਛਕ,ਛੂਛਕ ਆਦਿ ਅਨੇਕਾਂ ਅਜਿਹੇ ਹੋਰ ਰਿਸ਼ਤੇ ਤੇ ਰਿਵਾਜ ਹਨ ਜੋ ਸਿਰਫ਼ ਪੰਜਾਬੀ ਵਿਚ ਹੀ ਸਮਝੇ ਜਾ ਸਕਦੇ ਹਨ। ਜੇਕਰ ਅਸੀਂ ਉਹਨਾਂ ਨੂੰ ਅੰਗਰੇਜ਼ੀ ਨਾਲ ਰਲਗਡ ਕਰਾਂਗੇ ਤੇ ਪਛਮੀ ਸਭਿਆਚਾਰ ਅਨੁਸਾਰ ਉਹਨਾਂ ਦੀ ਪਰਿਭਾਸ਼ਾ ਪ੍ਰਭਾਸ਼ਿਤ ਕਰਾਂਗੇ ਤਾਂ ਲਾਜ਼ਮੀ ਹੈ ਕਿ ਉਹਨਾਂ ਵਿਚ ਕੁੜਤਣ ਭਰ ਜਾਵੇਗੀ। ਅੰਗਰੇਜ਼ੀ ਭਾਸ਼ਾ ਦਾ ਅਸਰ ਹੀ ਹੈ ਕਿ ਅਜ ਪਿੰਡਾਂ ਵਿਚ ਵੀ ਮਾਂ ਬੋਲੀ ਪੰਜਾਬੀ ਦੇ ਸ਼ਬਦ ਦਿਨੋਂ ਦਿਨ ਲੁਪਤ ਹੋ ਰਹੇ ਹਨ ਅਤੇ ਸਾਡੇ ਰਿਸ਼ਤੇ ਨਾਤੇ,ਰਸਮ ਰਿਵਾਜ ਵਿਗੜ ਰਹੇ ਹਨ। ਅਜ ਚਾਚੇ, ਤਾਏ ਦੀ ਥਾਂ ਵਡਾ ਡੈਡੀ ਤੇ ਛੋਟਾ ਡੈਡੀ ਆ ਗਿਆ ਹੈ।ਦਾਦਾ ਦਾਦੀ,ਮਾਮਾ ਮਾਮੀ, ਨਾਨਾ ਨਾਨੀ ਆਦਿ ਰਿਸ਼ਤੇ ਆਪਣਾ ਰੂਪ ਬਦਲ ਰਹੇ ਹਨ। ਪੰਜਾਬੀ ਭਾਸ਼ਾ ਦਾ ‘ਅੰਬੋ‘ ਸ਼ਬਦ ਤਾਂ ਲਗਭਗ ਅਲੋਪ ਹੀ ਹੋ ਗਿਆ ਹੈ। ਅਸੀਂ ਵੀ ਆਪਣੇ ਬਚਿਆਂ ਮੂੰਹੋਂ ਬੇਬੇ ਬਾਪੂ ਦੀ ਥਾਂ ਮੰਮੀ ਡੈਡੀ ਸੁਨਣਾ ਜ਼ਿਆਦਾ ਪਸੰਦ ਕਰਨ ਲਗ ਪਏ ਹਾਂ।ਭੈਣ ਦਾ ਰਿਸ਼ਤਾ ਸਾਡੇ ਸਮਾਜ ਤੇ ਸਭਿਆਚਾਰ ਵਿਚ ਬੜਾ ਸਤਿਕਾਰ ਤੇ ਪਿਆਰ ਵਾਲਾ ਹੈ ਪਰ ਆਧੁਨਿਕਤਾ ਦੀ ਹਨੇਰੀ ਵਿਚ ਭੈਣ ਸ਼ਬਦ ਹੀ ਦਿਨੋ-ਦਿਨ ਬਦਲ ਰਿਹਾ ਹੈ ਤੇ ਅਜ-ਕਲ੍ਹ ਦੀ ਨਵੀਂ ਪੀੜ੍ਹੀ ਨੇ ਬੰਗਾਲੀ ਭਾਸ਼ਾ ਦਾ ਸ਼ਬਦ‘ਦੀਦੀ‘ ਅਪਣਾ ਲਿਆ ਹੈ ਤੇ ਅਜ ਹਰ ਘਰ ਵਿਚ ਦੀਦੀ ਸ਼ਬਦ ਆਮ ਬੋਲਿਆ ਜਾਂਦਾ ਹੈ।
ਠਭੈਣਾਂ ਵਰਗਾ ਸਾਕ ਨਾ ਕੋਈ ਟੁਟ ਕੇ ਨਾ ਬਹਿਜੀ ਵੀਰਨਾ’’
ਉਪਰੋਕਤ ਲੋਕ ਬੋਲੀ ਵਿਚ ਜੇਕਰ ਭੈਣ ਦੀ ਜਗ੍ਹਾ ਦੀਦੀ ਸ਼ਬਦ ਵਰਤਿਆ ਜਾਵੇ ਤਾਂ ਲਗਦਾ ਹੈ ਕਿ ਭੈਣ ਭਰਾ ਦੇ ਪਿਆਰ ਦੀ ਭਾਵਨਾ ਹੀ ਮਰ ਜਾਵੇਗੀ।ਆਮ ਵੇਖਣ ਵਿਚ ਆਉਂਦਾ ਹੈ ਕਿ ਘਰ ਵਿਚ ਜਦੋਂ ਸਾਡਾ ਬਚਾ ਅੰਗਰੇਜ਼ੀ ਭਾਸ਼ਾ ਵਿਚ ਗਲ ਕਰਦਾ ਹੈ ਤਾਂ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ। ਜੇਕਰ ਇਹ ਵਰਤਾਰਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਰਿਸ਼ਤੇ ਨਾਤੇ ਬਿਲਕੁਲ ਹੀ ਬਦਲ ਜਾਣਗੇ ਕਿਉਂਕਿ ਮਾਂ ਬੋਲੀ ਕਿਸੇ ਸਭਿਆਚਾਰ ਦਾ ਤਾਣਾ ਪੇਟਾ ਹੁੰਦੀ ਹੈ। ਜਦੋਂ ਮਾਂ ਬੋਲੀ ਹੀ ਬਦਲ ਗਈ ਤਾਂ ਸਭਿਆਚਾਰ ਤਾਂ ਆਪਣੇ ਆਪ ਹੀ ਬਦਲ ਜਾਵੇਗਾ।ਅਣਖ ਇਜਤ ਸਾਡੇ ਰਿਸ਼ਤਿਆਂ ਦਾ ਜ਼ਰੂਰੀ ਅੰਗ ਹੈ ਪਰ ਪਛਮੀ ਸਭਿਆਚਾਰ ਵਿਚ ਅਜਿਹਾ ਕੁਝ ਨਹੀਂ ਹੈ। ਉਹ ਆਪਣੀ ਮਿਟੀ ਤੇ ਵਾਤਾਵਰਨ ਦੇ ਅਨੁਸਾਰ ਠੀਕ ਹੋ ਸਕਦੇ ਹਨ ਪਰ ਸਾਡੀ ਧਰਾਤਲ ਦੇ ਅਨੂਕੂਲ ਨਹੀਂ ਹਨ।ਅਸਲ ਗਲ ਤਾਂ ਇਹ ਹੈ ਕਿ ਅੰਗਰੇਜ਼ੀ ਭਾਸ਼ਾ ਨੂੰ ਅਸੀਂ ਆਪਣੇ ਦੁਖਾਂ ਦਰਦਾਂ ਦੀ ਦਵਾ ਮੰਨਣ ਲਗ ਪਏ ਹਾਂ। ਅਸੀਂ ਸੋਚਣ ਲਗ ਪਏ ਹਾਂ ਕਿ ਜੇਕਰ ਸਾਡੇ ਬਚੇ ਨੂੰ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਆਉਣ ਲਗ ਪਈ ਤਾਂ ਉਹ ਘਰ ਦੀ ਸਾਰੀ ਕੰਗਾਲੀ ਚੁਕ ਦੇਵੇਗਾ।ਪਰ ਅਜਿਹਾ ਕੁਝ ਨਹੀਂ ਹੈ ਇਹ ਤਾਂ ਸਾਡਾ ਇਕ ਵਹਿਮ ਹੈ ਜੋ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਇਥੇ ਇਹ ਗਲ ਵੀ ਸਮਝਣ ਵਾਲੀ ਹੈ ਕਿ ਮੈਂ ਕਿਸੇ ਹੋਰ ਭਾਸ਼ਾ ਨੂੰ ਸਿਖਣ ਦੇ ਖਿਲਾਫ਼ ਨਹੀਂ ਹਾਂ ਪਰ ਜੋ ਢੰਗ ਅਸੀਂ ਵਰਤ ਰਹੇ ਹਾਂ ਉਹ ਬਹੁਤ ਗਲਤ ਹੈ। ਆਪਣੀ ਮਾਂ-ਬੋਲੀ ਨੂੰ ਛਡ ਕੇ ਅਸੀਂ ਬੇਗਾਨੀ ਭਾਸ਼ਾ ਨੂੰ ਅਪਣਾ ਰਹੇ ਹਾਂ। ਭਾਸ਼ਾਵਾਂ ਜ਼ਰੂਰ ਵਧ ਤੋਂ ਵਧ ਸਿਖਣੀਆਂ ਚਾਹੀਦੀਆਂ ਹਨ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਨਹੀਂ। ਨੌਜਵਾਨਾਂ ਦੀ ਵਿਦੇਸ਼ਾਂ ਵਲ ਦੌੜ ਨੇ ਇਸ ਵਰਤਾਰੇ ਨੂੰ ਹੋਰ ਉਤਸ਼ਾਹਿਤ ਕੀਤਾ ਹੈ ਤੇ ਅਜ ਬਚੇ ਨੂੰ ਸਕੂਲ ਵਿਚ ਦਾਖਲ ਕਰਨ ਸਮੇਂ ਹੀ ਮਾਪੇ ਮੰਨਣ ਲਗ ਪੈਂਦੇ ਹਨ ਕਿ ਇਸ ਨੂੰ ਵਿਦੇਸ਼ ਵਿਚ ਸੈਟ ਕਰਨਾ ਹੈ। ਇਕ ਗਲ ਹੋਰ ਵੀ ਸਮਝਣ ਵਾਲੀ ਹੈ ਕਿ ਕਿਸੇ ਭਾਸ਼ਾ ਨੂੰ ਸਿਖਣ ਲਈ ਜ਼ਰੂਰੀ ਨਹੀਂ ਕਿ ਪੜ੍ਹਾਈ ਦਾ ਮਾਧਿਅਮ ਵੀ ਉਸ ਭਾਸ਼ਾ ਨੂੰ ਹੀ ਬਣਾਇਆ ਜਾਵੇ ਜਿਸ ਨੂੰ ਤੁਸੀਂ ਸਿਖ ਰਹੇ ਹੋ। ਜੇਕਰ ਤੁਹਾਡੇ ਵਿਚ ਯੋਗਤਾ ਹੈ ਤਾਂ ਤੁਸੀਂ ਉਸ ਭਾਸ਼ਾ ਨੂੰ ਬਿਨਾਂ ਮਾਧਿਅਮ ਭਾਸ਼ਾ ਦੇ ਵੀ ਚੰਗੀ ਤਰ੍ਹਾਂ ਸਿਖ ਸਕਦਾ ਹੈ।ਪਰ ਸਾਡੀ ਬੌਧਿਕ ਕੰਗਾਲੀ ਦਾ ਪਤਾ ਹੀ ਇਥੋਂ ਲਗਦਾ ਹੈ ਕਿ ਅਸੀਂ ਅੰਗਰੇਜ਼ੀ ਸਿਖਣ ਲਈ ਉਸਨੂੰ ਮਾਧਿਅਮ ਭਾਸ਼ਾ ਵਜੋਂ ਵੀ ਚੁਣ ਰਹੇ ਹਾਂ।ਇਸ ਗਲ ਦੀ ਕਿਹੜਾ ਭਾਸ਼ਾ ਵਿਗਿਆਨੀ ਗਾਰੰਟੀ ਲੈਂਦਾ ਹੈ ਕਿ ਮਾਂ ਬੋਲੀ ਨੂੰ ਛਡ ਕੇ ਬੇਗਾਨੀ ਭਾਸ਼ਾ ਨੂੰ ਸਿਖਣ ਦਾ ਮਾਧਿਅਮ ਬਣਾਉਣ ਨਾਲ ਉਹ ਭਾਸ਼ਾ ਸੌਖੀ ਤਰ੍ਹਾਂ ਸਿਖੀ ਜਾ ਸਕਦੀ ਹੈ।
ਸੋ ਲੋੜ ਹੈ ਅਜ ਇਸ ਗਲ ਨੂੰ ਸਮਝਣ ਦੀ ਕਿ ਮਾਂ ਬੋਲੀ ਨੂੰ ਵਿਸਾਰ ਕੇ ਕਦੇ ਵੀ ਕੋਈ ਭਾਸ਼ਾ ਆਸਾਨੀ ਨਾਲ ਨਹੀਂ ਸਿਖੀ ਜਾ ਸਕਦੀ ਹੈ। ਮਾਂ ਬੋਲੀ ਤਾਂ ਹੋਰਨਾਂ ਭਾਸ਼ਾਵਾਂ ਨੂੰ ਸਿਖਣ ਵਿਚ ਸਹਾਇਕ ਸਿਧ ਹੋ ਸਕਦੀ ਹੈ। ਮਾਂ ਬੋਲੀ ਨਾਲ ਹੀ ਸਾਡੇ ਰਿਸ਼ਤਿਆਂ ਵਿਚ ਨਿਘ ਬਣਿਆ ਹੋਇਆ ਹੈ ਜੇਕਰ ਇਹ ਹੀ ਵਿਸਰ ਗਈ ਤਾਂ ਇਹਨਾਂ ਰਿਸ਼ਤਿਆਂ ਵਿਚਲਾ ਇਹ ਨਿਘ ਵੀ ਖ਼ਤਮ ਹੋ ਜਾਵੇਗਾ।
– ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਸੰਪਰਕ : 70098-98044

WRITTEN BY