May 25, 2026 12:54 am

ਕਮਿਉਨਿਸਟਾਂ ਕੋਲ ਬਣੇ ਬਣਾਏ ਟੀਚੇ ਹਨ

2019 ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ, ਪਰ ਹਾਲਾਂ ਤਕ ਰਾਸਟਰੀ ਪਧਰ ਦੀਆਂ ਰਾਜਸੀ ਪਾਰਟੀਆਂ ਕੋਈ ਝੂਠਾ ਜਾਂ ਸਚਾ ਟੀਚਾ ਲੈਕੇ ਲੋਕਾਂ ਤਕ ਨਹੀਂ ਆਈਆਂ ਅਤੇ ਕਈ ਵਾਰੀਂ ਤਾਂ ਮਾਹੋਲ ਐਸਾ ਵੀ ਬਣ ਗਿਆ ਲਗਦਾ ਹੈ ਕਿ ਇਹ ਅਗਲੀਆਂ ਚੋਣਾਂ ਸ਼ਾਇਦ ਅਗੇ ਹੀ ਪਾ ਦਿਤੀਆਂ ਜਾਣ।
ਇਸ ਮੁਲਕ ਵਿੱਚ ਕੋਮਨਿਸਟ ਵੀ ਹਨ ਅਤੇ 1925 ਤੋਂ ਅਜ ਤਕ ਇਨਕਲਾਬ ਜ਼ਿੰਦਾ ਬਾਅਦ ਦੀ ਗਲ ਕਰਦੇ ਆ ਰਹੇ ਹਨ। ਇਹ ਇਨਕਲਾਬ ਹੈ ਕੀ ਅਜ ਤਕ ਭਾਰਤ ਦੇ ਲੋਕਾਂ ਦੀ ਸਮਝ ਵਿੱਚ ਨਹੀਂ ਆਇਆ ਅਤੇ ਨਾ ਹੀ ਇਹ ਖਬੀਆਂ ਪਾਰਟੀਆਂ ਨੇ ਅਜ ਤਕ ਇਹ ਸੰਕਲਪ ਦੀ ਸਹੀ ਸਹੀ ਵਿਆਖਿਆ ਹੀ ਕਰ ਸਕੀ ਹੈ। ਕਰਦ ਕਰਦੇ ਅਜ ਇਹ ਇਕ ਪਾਰਟੀ ਤੋਂ ਕਈ ਪਾਰਟੀਆਂ ਬਣ ਗਈਆਂ ਹਨ ਅਤੇ ਇਹ ਵੀ ਲਗਦਾ ਹੈ ਕਿ ਅੰਦਰਖਾਤੇ ਇਨ੍ਹਾਂ ਨੇ ਇਹ ਇਨਕਲਾਬ ਸੰਕਲਪ ਦੇ ਅਰਥ ਵੀ ਕਈ ਕਢ ਲਏ ਹੋਣਗੇ। ਕਦੀ ਸਮਾਜਵਾਦ ਦੀ ਗਲ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਆਖਣ ਉਤੇ ਹੀ ਇਹ ਸਮਾਜਵਾਦ ਸੰਕਲਪ ਸਾਡੇ ਸੰਵਿਧਾਨ ਵਿੱਚ ਵੀ ਪਾ ਦਿਤਾ ਗਿਆ ਸੀ। ਅਰਥਾਤ ਇਸ ਸੰਕਲਪ ਦੇ ਅਰਥ ਇਹੀ ਸਨ ਕਿ ਇਸ ਮੁਲਕ ਦੀਆਂ ਸਰਕਾਰਾਂ ਵੀ ਲੋਕ ਪਖੀ ਹੋਣਗੀਆਂ ਅਤੇ ਚਾਹੇ ਉਦਯੋਗ ਅਤੇ ਵਿਉਪਾਰ ਹੀ ਕਿਉ- ਨਾ ਹੋਵੇ, ਹਰ ਗਲ ਵਿੱਚ ਲੋਕ-ਭਲਾਹੀ ਮੁਖ ਰਖੀ ਜਾਵੇਗੀ ਅਤੇ ਅਜ ਤਕ ਦਾ ਇਹ ਖੇਤੀ ਬਾੜੀ ਦਾ
ਧੰਦਾ ਹੈ ਜਾ ਉਦਯੋਗ ਵੀ ਹੈ ਜੋ ਵੀ ਪੈਦਾ ਕਰ ਰਿਹਾ ਹੈ, ਸਮਾਜ ਲਈ ਹੀ ਪੈਦਾ ਕਰਦਾ ਆ ਰਿਹਾ ਹੈ ਅਤੇ ਪਿਛਲੇ ਸਤ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾ ਵਿੱਚ ਹੋਈ ਪ੍ਰਗਤੀ ਕਾਰਣ ਸਾਡੇ ਗੁਦਾਮ ਅਜ ਅਨਾਜ ਨਾਲ ਭਰੇ ਪਏ ਹਨ ਅਤੇ ਅਜ ਸਾਡੇ ਮੁਲਕ ਦੇ ਵਿਉਪਾਰੀਆਂ ਨੇ ਸਾਡੇ ਉਦਯੋਗ ਦਾ ਤਿਆਰ ਕੀਤਾ ਸਾਰੇ ਦਾ ਸਾਰਾ ਸਾਮਾਲ ਬਾਜ਼ਾਰ ਵਿੱਚ ਲਿਆ ਰਖਿਆ ਹੈ। ਅਰਥਾਤ ਅਜ ਸਾਡੇ ਦੇਸ਼ ਵਿੱਚ ਉਹ ਹਰ ਸ਼ੈਅ ਪਿਤਆਰ ਕਰਕੇ ਲਿਆ ਰਖੀ ਗਈ ਹੈ ਜਿਹੜੀ ਆਦਮੀ ਦੀ ਵਰਤੋਂ ਵਿੱਚ ਆਉਂਦੀ ਹੈ ਅਤੇ ਅਗਰ ਇਹ ਖੇਤੀ ਬੁਾੜੀ ਵਾਲਿਆਂ ਅਤੇ ਉਦਯੋਗ ਦਾ ਤਿਆਰ ਕੀਤਾ ਸਾਮਾਨ ਹਰ ਘਰ ਤਕ ਪੁਜਦਾ ਕਰ ਦਿਤਾ ਜਾਵੇ ਤਾਂ ਇਹ ਸਮਾਜਵਾਦ ਹੈ, ਇਨਕਲਾਬ ਹੈ ਅਤੇ ਅਗਰ ਇਹ ਸਾਮਾਨ ਹਰ ਕੋਈ ਵਰਤੇ ਤਾਂ ਇਹ ਇਨਕਲਾਬ ਆ ਸਕਦਾ ਹੈ। ਇਸ ਮੁਲਕ ਦੀ ਗੁਰਬਤ ਅਤੇ ਪਛੜਾਪਣ ਦੂਰ ਹੋ ਸਕਦਾ ਹੈ। ਖਬੀਆਂ ਪਾਰਟੀਆਂ ਪਾਸ ਸਮਾਜਵਾਦ ਅਤੇ ਇਨਕਲਾਬ ਦੇ ਸਿਧਾਂਤ ਹਨ ਅਤੇ ਅਜ ਜਦ ਇਹ ਸਾਰਾ ਸਾਮਾਨ ਮਾਰਕੀਟ ਵਿੱਚ ਆ ਹੀ ਗਿਆ ਹੈ ਤਾਂ ਹੁਣ ਇਹੀ ਸਾਮਾਨ ਹਰ ਘਰ ਤਕ ਵਾਜਬ ਜਿਹਾ ਅਗਰ ਪੁਜਦਾ ਕਰ ਦਿਤਾ ਜਾਵੇ ਤਾਂ ਇਹ ਇਨਕਲਾਬ ਹੀ ਆ ਜਾਵੇਗਾ ਅਤੇ ਇਹੀ ਸਮਾਜਵਾਦ ਦੇ ਅਰਥਹਨ ਕਿ ਹਰ ਘਰ ਤਕ ਵਾਜਬ ਜਿਹੀਆਂ ਵਰਤੋਂ ਦੀਆਂ ਚੀਜ਼ਾਂ ਪੁਜਦੀਆਂ ਕਰ ਦਿਤੀਆਂ ਜਾਣ। ਅਤੇ ਅਜ ਅਗਰ ਇਨਕਲ;ਬ ਲਿਆਉਣਾ ਵੀ ਹੈ ਤਾਂ ਕਿਸੇ ਖੂਨ ਖਰਾਬੇ ਦੀ ਲੋੜ ਨਹੀਂ ਹੈ ਅਤੇ ਨਾ ਹੀ ਕੋਈ ਖੁਹਾ ਖੁਹਾਈ ਹੀ ਕਰਨ ਦੀ ਜ਼ਰੂਰਤ ਹੈ। ਅਜ ਤਾਂ ਸਿਰਫ ਪੈਸਾ ਲੋਕਾਂ ਤਕ ਪੁਚਾਉਣਾ ਹੈ। ਇਹ ਕੈਸ਼ ਪੈਸਾ ਅਗਰ ਉਦਯੋਗਾਂ ਵਿੱਚ ਲਗਾ ਹੈ ਜਾਂ ਵਿਉਪਾਰ ਵਿੱਚਲਗਾ ਹੈ ਤਾ ਉਹ ਤਾਂ ਪਹਿਲਾਂ ਹੀ ਦੇਸ਼ ਵਾਬੀਆਂ ਲਈ ਹੀ ਕੰਮ ਕਰ ਰਿਹਾ ਹੈ। ਜਿਹੜਾ ਪੈਸਾ ਲੁਕਾ ਕੇ ਰਖਿਆ ਜਾਂਦਾ ਹੈ ਜਾਂ ਕਾਲਾ ਧੰਨ ਬਣਾਕੇ ਬਾਹਰਲੇ ਮੁਲਕਾਂ ਵਿੱਚ ਗੁਪਤ ਖਾਤਿਆਂ ਵਿੱਚ ਰਖਿਆ ਜਾਂਦਾ ਹੈ ਉਹ ਰੋਕਣਾ ਹੈ ਤਾਂਕਿ ਉਹ ਅਗਰ ਵਾਧੂ ਹੈ ਤਾਂ ਮੁਲਕ ਦੇ ਆਪਣੇ ਬੈ-ਕਾਂ ਵਿਚ ਹੀ ਜਮਾ ਕੀਤਾ ਜਾਵੇ ਤਾਂਕਿ ਮੁਲਕ ਵਿੱਚ ਹੀ ਵਰਤੋਂ ਵਿੱਚ ਲਿਆਂਦਾ ਜਾਵੇ। ਪੈਸਾ ਖਾਣ ਵਾਲੀ ਚੀਜ਼ ਨਹੀਂ ਹੈ ਅਤੇ ਵਰਤਣ ਲਈ ਹੀ ਹੈ ਅਤੇ ਅਗਰ ਉਦਯੋਗਪਤੀਆਂ ਅਤੇ ਵਿਉਪਾਰੀਆਂ ਦਾ ਪੈਸਾ ਉਦਯੋਗ ਵਿੱਚ ਲਗਾ ਹੈ ਜਾ ਵਿਉਪਾਰ ਵਿੱਚ ਲਗਾ ਹੈ ਤਾਂ ਮੁਲਕ ਲਈ ਸਾਮਾਲਤਿਆਰ ਕਰ ਰਿਹਾ ਹੈ।
ਕਦੀ ਕਦੀ ਇਹ ਖਬਰਾਂ ਵੀ ਛਪਦੀਆਂ ਹਨ ਕਿ ਫਲਾਣਾ ਆਦਮੀ ਬਹੁਤ ਹੀ ਅਮੀਰ ਹੋ ਗਿਆ ਹੈ ਅਤੇ ਉਸਦਾ ਧੰਨ ਵੀ ਦਸਿਆ ਜਾਂਦਾ ਹੈ। ਇਹ ਧੰਨ ਵੀ ਉਸਦਾ ਨਹੀਂ ਹੈ ਬਲਕਿ ਸ਼ੇਅਰਾਂ ਦੀ ਰਕਮ ਲੋਕਾਂ ਦੀ ਹੈ ਅਤੇ ਬੈਂਕਾਂ ਪਾਸੋਂ ਲਿਤਾ ਕਰਜ਼ਾ ਵੀ ਲੋਕਾਂ ਦਾ ਹੀ ਧੰਨ ਹੈ। ਉਦਯੋਗ ਵਿੱਚ ਲਗਾ ਧੰਨ ਵੀ ਲੋਕਾਂ ਲਈ ਹੀ ਕੰਮ ਕਰ ਰਿਹਾ ਹੈ। ਇਸ ਲਈ ਇਸ ਪਾਸੇ ਲਗਿਆ ਧੰਨ ਕਿਸੇ ਦਾ ਵੀ ਨਹੀਂ ਹੈ ਅਤੇ ਕੋਈ ਵੀ ਇਸ ਦਾ ਮਾਲਕ ਨਹੀਂ ਹੈ। ਲੋਕ ਹੀ ਇਸ ਸਰਮਾਏ ਦ ੇ ਮਾਲਕ ਹਨ। ਜੋ ਵੀ ਹੈ ਅਜ ਸਮਾਜ ਵਿੱਚ ਇਹ ਪੈਸਾ ਠੀਕ ਢੰਗ ਨਾਲ ਹਰ ਘਰ ਤਕ ਨਹੀਂ ਪੁਜ ਰਿਹਾ ਅਤੇ ਅਜ ਵਰਤੋਂ ਦੀ ਹਰ ਸ਼ੈਅ ਤਿਆਰ ਕਰਕੇ ਮਾਰਕੀਟ ਵਿੱਚ ਰਖ ਦਿਤੀ ਗਈ ਹੈ। ਜਿਸ ਜਿਸ ਪਾਸ ਪੈਸਾ ਨਹੀਂ ਹੈ ਉਹ ਇਹ ਵਰਤੋਂ ਦੀਆਂ ਚੀਜ਼ਾਂ ਖਰੀਦ ਨਹੀਂ ਸਕਦਾ ਅਤੇ ਇਸ ਲਈ ਉਹ ਗਰੀਬ ਹੈ ਅਤੇ ਅਜ ਜਿਉਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿ ਅਜ ਕਲ ਵਾਲੀਆਂ ਰੋਜ਼ੀ, ਕਪੜਾ ਅਤੇ ਮਕਾਨ ਵਾਲੀਆਂ ਤਿੰਨ ਲੋੜਾਂ ਹੀ ਜੀਵਨ ਨਹੀਂ ਹੈ ਬਲਕਿ ਅਜ ਬਾਜ਼ਾਰ ਵਿੱਚ ਜੋ ਵੀ ਆ ਗਿਆ ਹੈ, ਹਰ ਕਿਸੇ ਦੀ ਉਹ ਮੁਢਲੀ ਜ਼ਰੂਰਤ ਬਣ ਗਈ ਹੈ ਅਤੇ ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਅਜ ਜੀਵਨ ਬਹੁਤ ਹੀ ਮਹਿੰਗਾ ਹੋ ਗਿਆ ਹੈ ਅਤੇ ਇਹ ਵੀ ਸਾਫ ਹੈ ਕਿ ਅਜ ਹਰ ਸ਼ੈ ਪੈਸਿਆਂ ਨਾਲ ਹੀ ਖਰੀਦੀ ਜਾ ਸਕਦੀ ਹੈ ਅਤੇ ਅਜ ਹਰ ਸ਼ੈ ਮਹਿੰਗੀ ਵੀ ਹੋ ਗਈ ਹੈ। ਇਸ ਲਈ ਕਾਮਿਆ ਦੀ ਇਹ ਜਿਹੜੀ ਮਜ਼ਦੂਰੀ ਕਦੀ ਨਿਸਚਿਤ ਕਰ ਦਿਤੀ ਗਈ ਸੀ ਅਤੇ ਅਗਰ ਮਾਡੀ ਮੋਟੀ ਵਧਾਈ ਵੀ ਗਈ ਹੈ ਤਾਂ ਵੀ ਬਹੁਤ ਹੀ ਘਟ ਹੈ ਅਤੇ ਅਜ ਤਕ ਕਿਸੇ ਨੇ ਗਰੀਬਾਂ ਦੇ ਘਰਾਂ ਵਿੱਚ ਜਾਕੇ ਤਕਣ ਦੀ ਗਲ ਹੀ ਨਹੀਂ ਕੀਤੀ ਕਿ ਇਹ ਗਰੀਬ ਆਦਮੀ ਗੁਜ਼ਾਰਾ ਕਿਵੇਂ ਪਏ ਕਰਦੇ ਹਨ ਅਤੇ ਜਿਉਂਦੇ ਕਿਵੇਂ ਪਏ ਹਨ। ਕੋਮਨਿਸਟਾਂ ਪਾਸ ਇਹ ਸਾਰੀ ਦੀ ਸਾਰੀ ਸੂਚਨਾ ਹੈ ਅਤੇ ਇਹ ਕਾਮਿਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਯੂਨੀਅਨਜ਼ ਵੀ ਕੋਮਨਿਸਟਾ ਤਲੇ ਹੀ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਸਭ ਪਤਾ ਹੈ ਕਿ ਇਹ ਕਾਮਾਂ ਜਮਾਅਤ ਹੀ ਗਰੀਬ ਹੈ ਅਤੇ ਪਛੜੀ ਹੋਈ ਹੈ। ਇਹ ਵੀ ਪਤਾ ਹੈ ਕਿ ਅਗਰ ਗਰੀਬਾਂ ਦੀ ਗਿਣਤੀ ਵਧ ਰਹੀ ਹੈ ਜਾਂ ਇਹ ਜਮਾਅਤਾਂ ਹੋਰ ਗਰੀਬ ਹੁੰਦੀਆਂ ਜਾ ਰਹੀਆਂ ਹਲ ਤਾਂ ਕੋਮਨਿਸਟਾਂ ਨੇ ਹੁਣ ਤਕ ਕੁਝ ਤਜਵੀਜ਼ਾਂ ਵੀ ਸੋਚੀਆਂ ਹੋਣਗੀਆਂ ਅਤੇ ਅਜ ਵਕਤ ਆ ਗਿਆ ਹੈ ਕਿ ਇਹ ਗਲਾਂ ਬਾਹਰ ਲਿਆਂਦੀਆਂ ਜਾਣ ਅਤੇ ਇਹ ਗਲਾਂ ਦਸਕੇ ਇਸ ਵਾਰੀਂ ਅਗਰ ਕਾਮਿਆਂ, ਅਰਕਾਤ ਗਰੀਬ ਜਮਾਅਤਾਂਦੀਆਂ ਵੋਟਾ ਹੀ ਲੈ ਲਿਤੀਆਂ ਜਾਣ ਤਾਂ ਇਹ ਅਗਲੀ ਸਰਕਾਰ ਕੋਮਨਿਸਟਾਂ ਦੀ ਬਣ ਸਕਦੀ ਹੈ। ਲੋਕੀਂ ਤਾਂ ਵਿਚਾਰੇ ਉਡੀਕ ਰਹੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਕੋਈ ਜਾਣਨ ਵਾਲਾ ਆ ਜਾਵੇ ਅਤੇ ਨਿਰੀਆਂ ਹਮਦਰਦੀਆਂ ਹੀ ਨਾ ਕਰੇ ਅਤੇ ਝੂਠੇ ਵਾਅਦੇ ਹੀ ਨਾ ਕਰੀ ਜਾਵੇ ਬਲਕਿ ਕੁਝ ਕਰਕੇ ਦਿਖਾਵੇ। ਅਗਰ ਕੋਮਨਿਸਟਾਂ ਪਾਸ ਕੁਝ ਹੈ ਤਾਂ ਉਹ ਇਸ ਵਕਤ ਚੁਪ ਨਾ ਰਹਿਣ ਬਲਕਿ ਸਾਰੇ ਕੋਮਨਿਸਟ ਇਕਠੇ ਹੋਕੇ ਅਗਲੀਆਂ ਚੋਣਾ ਲੜਨ, ਕਾਮਯਾਬ ਹੋਣ ਅਤੇ ਅਗਰ ਉਹ ਅਗਲੇ ਪੰਜ ਸਾਲਾਂ ਵਿੱਚ ਸਮਾਜਵਾਦ ਲੈ ਆਉਣ ਤਾਂ ਇਹ ਭਾਰਤ ਦੀ ਜੰਤਾ ਉਨ੍ਹਾਂ ਦੀ ਧੰਨਵਾਦੀ ਬਣ ਜਾਵੇਗੀ ਅਤੇ ਇਹ ਵੀ ਹੋ ਸਕਦਾ ਹੈ ਕਿ ਅਗਲੇ ਪੰਜਾਹ ਸਾਲ ਉਨ੍ਹਾਂ ਦੀ ਹੀ ਸਰਕਾਰ ਬਣਦੀ ਰਵੇ।

Send this to a friend