ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਸੜਕਾਂ ਦਾ ਬੁਰਾ ਹਾਲ : ਸੇਰਪੁਰ ਤੋ ਮਲੇਰਕੋਟਲਾ, ਸੇਰਪੁਰ ਤੋ ਰਾਏਕੋਟ ਅਤੇ ਸੇਰਪੁਰ ਤੋ ਇਤਿਹਾਸਕ ਪਿੰਡ ਮੂਲੋਵਾਲ , ਮਸਤੂਆਣਾ ਸਾਹਿਬ ਨੂੰ ਜਾਂਦੀ ਸੜਕ ਵਿਚ ਥਾਂ ਥਾਂ ਟੋਏ ਪਏ ਹੋਏ ਹਨ। ਜਿਸ ਕਾਰਨ ਲੋਕ ਇਹਨਾਂ ਸੜਕਾਂ ਤੋ ਲੰਘਦੇ ਹੋਏ ਸਿਸਟਮ ਨੂੰ ਕੋਸਦੇ ਹਨ ਅਤੇ ਸਮੇ ਸਮੇ ਸਿਰ ਸਰਕਾਰਾਂ ਤੇ ਧਿਆਨ ਵਿਚ ਲਿਆਉਣ ਤੇ ਵੀ ਇਹ ਸੜਕਾਂ ਸਬੰਧੀ ਸਮਸਿਆਵਾ ਹਲ ਨਹੀ ਹੋਈਆ ਹਨ।
ਕਸਬੇ ਵਿਚ ਸੀ.ਸੀ.ਟੀ.ਵੀ ਕੈਮਰੇ ਬੰਦ ਅਤੇ ਸਟਰੀਟ ਲਾਈਟਾਂ ਦੀਆਂ ਬੈਟਰੀਆ ਚੋਰੀ : ਕਸਬੇ ਵਿਚ ਸਮਾਜ ਸੇਵੀਆ, ਵਾਪਰੀਆ ਅਤੇ ਕਲਬਾਂ, ਸੰਸਥਾਵਾ ਦੀ ਮਦਦ ਨਾਲ ਲਗਾਏ ਗਏ ਸੀ.ਸੀ.ਟੀ.ਵੀ ਕੈਮਰੇ ਪਿਛਲੇ ਸਮੇ ਤੋ ਬੰਦ ਪਏ ਹਨ। ਜਿਸ ਕਾਰਨ ਪਿਛਲੇ ਸਾਲਾਂ ਵਿਚ ਕਾਫੀ ਗਿਣਤੀ ਵਿਚ ਦੁਕਾਨਾਂ ਤੇ ਹੋਈਆ ਚੋਰੀਆ ਦੀ ਘਟਨਾਵਾਂ ਦੇ ਦੋਸੀ ਸਾਹਮਣੇ ਨਹੀ ਆ ਸਕੇ ਹਨ। ਪਿਛਲੀ ਸਰਕਾਰ ਦੇ ਸਮੇ ਕਸਬੇ ਵਿਚ ਕਰੀਬ 100 ਸੋਲਰ ਸਟਰੀਟ ਲਾਈਟਾਂ ਲਗਾਈਆ ਗਈਆ ਸਨ, ਜਿਨ੍ਹਾਂ ਵਿਚ ਜਿਆਦਤਰ ਸਟਰੀਟ ਲਾਈਟਾਂ ਦੀਆ ਬੈਟਰੀਆ ਅਤੇ ਸਮਾਨ ਚੋਰੀ ਹੋ ਚੁਕਾ ਹੈ ਅਤੇ ਬਾਕੀ ਸਟਰੀਟ ਲਾਈਟਾਂ ਬੰਦ ਪਈਆ ਹਨ । ਇਹਨਾਂ ਸਟਰੀਟਾ ਲਾਈਟਾਂ ਦੇ ਬੰਦ ਹੋਣ ਦਾ ਕਾਰਨ ਲੋਕ ਘਟੀਆ ਕੁਆਲਟੀ ਦੀਆ ਸਟਰੀਟ ਲਾਈਟਾਂ ਹੋਣਾ ਦਸ ਰਹੇ ਹਨ। ਅਤੇ ਚੋਰੀ ਹੋਈਆ ਸਟਰੀਟ ਲਾਈਟਾਂ ਸਬੰਧੀ ਵੀ ਪੰਚਾਇਤ ਅਤੇ ਪੰਚਾਇਤ ਵਿਭਾਗ ਵਲੋ ਕੋਈ ਕਾਰਵਾਈ ਨਹੀ ਕੀਤੀ ਗਈ ।
ਚੋਣ ਕਮਿਸਨ ਦੀ ਹਦਬੰਦੀ ਨੇ ਇਲਾਕੇ ਦਾ ਚੂਲਾ ਤੋੜਿਆ : ਵਿਧਾਨ ਸਭਾ ਚੋਣਾਂ ਲਈ ਹੋਈ ਹਦਬੰਦੀ ਦੌਰਾਨ ਇਤਿਹਾਸਕ ਕਸਬੇ ਸੇਰਪੁਰ ਦੀ ਜਗਾ ਮਹਿਲ ਕਲਾਂ ਹਲਕਾ ਬਨਣ ਕਰਕੇ ਇਸ ਹਲਕੇ ਦਾ ਜਿਥੇ ਪੰਜਾਬ ਦੀ ਸਿਆਸਤ ਵਿਚੋ ਨਾਮ ਖਤਮ ਹੋ ਗਿਆ, ਉਥੇ ਹੀ ਬਲਾਕ ਦੇ 38 ਪਿੰਡਾਂ ਵਿਚੋ 17 ਪਿੰਡ ਧੂਰੀ ( ਜਨਰਲ ) ਅਤੇ 21 ਪਿੰਡ ਮਹਿਲ ਕਲਾਂ ( ਰਿਜਰਵ ) ਵਿਚ ਚਲੇ ਗਏ, ਸਿਆਸੀ ਤੌਰ ਤੇ ਲੋਕ ਦੋ ਹਲਕਿਆ ਨਾਲ ਜੂਝਣ ਲਈ ਮਜਬੂਰ ਹਨ। ਇਸ ਨਿਰੋਲ ਦਿਹਾਤੀ ਬਲਾਕ ਦਾ ਪ੍ਰਸਾਸਨਿਕ ਕੰਮ ਸੰਗਰੂਰ ਜਿਲ੍ਹੇ ਵਿਚ ਹੁੰਦਾ ਹੈ ਅਤੇ ਸਿਆਸੀ ਤੌਰ ਤੇ ਜਿਲ੍ਹਾ ਬਰਨਾਲਾ ਨਾਲ ਹੋਣ ਕਰਕੇ ਦੋ ਬੇੜੀਆ ਦੀ ਸਵਾਰੀ ਕਰ ਰਹੇ ਹਨ।
ਕਸਬੇ ਲਈ ਮਾਸਟਰ ਪਲਾਨ ਤਿਆਰ ਹੋਵੇ : ਰੋਜ਼ਾਨਾਂ ਪੰਜਾਬ ਟਾਈਮਜ਼ ਵਲੋ ਇਹ ਨਿਰੋਲ ਦਿਹਾਤੀ ਕਸਬੇ ਦੀਆ ਪ੍ਰਮਖ ਸਮਸਿਆਵਾਂ ਸਾਹਮਣੇ ਲਿਆਦੀਆ ਗਈਆ ਹਨ, ਪਰੰਤੂ ਗਰਾਊਡ ਪਧਰ ਤੇ ਹੋਰ ਵੀ ਕਾਫੀ ਸਮਸਿਆਵਾ ਹਨ, ਜਿਨ੍ਹਾਂ ਦੇ ਹਲ ਦੀ ਜਰੂਰਤ ਹੈ। ਇਲਾਕੇ ਦੀਆ ਸਮਾਜ ਸੇਵੀ ਸੰਸਥਾਵਾਂ ਅਤੇ ਆਗੂਆ ਜਿਨ੍ਹਾਂ ਵਿਚ ਤਰਵਿੰਦਰ ਕੌਰ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਕਿਰਨਜੀਤ ਕੌਰ, ਪਬਲਿਕ ਹੈਲਪਲਾਈਨ ਦੇ ਪ੍ਰਧਾਨ ਨਵਲਜੀਤ ਗਰਗ ਵਕੀਲ, ਸੋਨੀ ਗਰਗ ਵਕੀਲ, ਹਰਬੰਸ ਸਿੰਘ ਸਲੇਮਪੁਰ, ਮਾ: ਹਰਬੰਸ ਸਿੰਘ ਸ਼ੇਰਪੁਰ , ਸੁਸੀਲ ਗੋਇਲ , ਜਗਜੀਵਨ ਸਿੰਗਲਾ, ਚੇਤਨ ਗੋਇਲ, ਸੰਜੇ ਸਿੰਗਲਾ, ਕ੍ਰਿਸਨ ਸਿੰਗਲਾ, ਜਸਮੇਲ ਸਿੰਘ ਬੜੀ ਸਰਪੰਚ, ਮਲਕੀਤ ਸਿੰਘ ਪੰਚ, ,ਆਗੂਆ ਨੇ ਦਸਿਆ ਕਿ ਉਹ ਕਾਫੀ ਲੰਬੇ ਸਮੇ ਤੋ ਇਲਾਕੇ ਵਿਚ ਆਏ ਮੁਖ ਮੰਤਰੀ, ਮੰਤਰੀਆ , ਵਿਧਾਇਕਾਂ ਅਤੇ ਆਗੂਆ ਤੋ ਮੰਗ ਕਰਦੇ ਰਹੇ ਹਨ ਕਿ ਸੇਰਪੁਰ ਕਸਬੇ ਦੇ ਵਿਕਾਸ ਲਈ ਅਤੇ ਸਮਸਿਆਵਾਂ ਦੇ ਹਲ ਲਈ ਸੇਰਪੁਰ ਅਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਜੋੜ ਕੇ ਮਾਸਟਰ ਪਲਾਨ ਤਿਆਰ ਕੀਤਾ ਜਾਵੇ ਜਿਸ ਵਿਚ ਪਾਣੀ ਦੀ ਸਮਸਿਆ, ਕੂੜੇ ਦੀ ਸਮਸਿਆ, ਸੀਵਰੇਜ, ਸੜਕਾਂ , ਪਾਰਕ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸਾਮਲ ਕੀਤਾ ਜਾਵੇ ਤਾਂ ਕਿ ਲੋਕਾਂ ਦੀਆ ਸਮਸਿਆਵਾ ਦੂਰ ਹੋ ਸਕਣ।
ਸ਼ੇਰਪੁਰ ਨੂੰ ਸਬ ਡਵੀਜਨ ਦਾ ਦਰਜਾ ਦੇਕੇ 50 ਪਿੰਡਾਂ ਨੂੰ ਸਹੂਲਤਾਂ ਦੇਣ ਦੀ ਮੰਗ : ਪਿਛਲੇ ਇਕ ਦਹਾਕੇ ਤੋ ਸੇਰਪੁਰ ਨੂੰ ਸਬ ਡਵੀਜਨ ਦਾ ਦਰਜਾ ਦਿਵਾਉਣ ਲਈ ਹਰ ਪਾਰਟੀ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਆਗੂ ਹਾਮੀ ਭਰਦੇ ਆ ਰਹੇ ਹਨ । ਪਰੰਤੂ ਕਿਸੇ ਨੇ ਇਸ ਵਲ ਗੰਭੀਰਤਾ ਨਾਲ ਧਿਆਨ ਨਹੀ ਦਿਤਾ। ਬਰਨਾਲਾ ਜਿਲ੍ਹਾਂ ਦੇ ਆਗੂ ਬਰਨਾਲਾ ਦਾ ਵਿਸਥਾਰ ਕਰਕੇ ਸੇਰਪੁਰ ਨੂੰ ਸਬ ਡਵੀਜਨ ਦਾ ਦਰਜਾ ਦੇਣ ਦੀ ਗਲ ਆਖ ਕੇ ਚਲੇ ਜਾਂਦੇ ਹਨ ਅਤੇ ਸੰਗਰੂਰ ਜਿਲ੍ਹੇ ਦੇ ਆਗੂਆਂ ਨੇ ਇਸ ਪ੍ਰਤੀ ਕੋਈ ਬਹੁਤ ਗੰਭੀਰਤਾ ਨਹੀ ਦਿਖਾਈ । ਅਗਰ ਇਸ ਕਸਬੇ ਨੂੰ ਸਬ ਡਵੀਜਨ ਦਾ ਦਰਜਾ ਦੇ ਦਿਤਾ ਜਾਦਾ ਹੈ ਤਦ ਇਹ ਨਿਰੋਲ ਦਿਹਾਤੀ ਹਲਕੇ ਤੇ ਦਿਹਾਤੀ ਹੋਣ ਦਾ ਲਗਿਆ ਕਲੰਕ ਸਾਫ ਹੋ ਸਕਦਾ ਹੈ ਅਤੇ ਇਲਾਕਾ ਤਰਕੀ ਦੇ ਰਸਤੇ ਪੈ ਸਕਦਾ ਹੈ ।
ਨਗਰ ਪੰਚਾਇਤ ਦਾ ਦਰਜਾ ਦੇਵੇ ਸਰਕਾਰ : ਦਸ ਹਜਾਰ ਤੋ ਉਪਰ ਅਬਾਦੀ ਵਾਲੇ ਇਸ ਕਸਬੇ ਵਿਚ ਗਰਾਮ ਪੰਚਾਇਤ ਹੀ ਹੈ ਜਿਸ ਕਾਰਨ ਲੋੜੀਦੀ ਮਾਤਰਾ ਵਿਚ ਫੰਡ ਉਪਲਬਧ ਨਾ ਹੋਣ ਕਾਰਨ ਇਹ ਕਸਬਾ ਤਰਕੀ ਦੇ ਮਾਮਲੇ ਵਿਚ ਕਾਫੀ ਪਿਛੇ ਚਲਿਆ ਆ ਰਿਹਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਕਸਬੇ ਨੂੰ ਨਗਰ ਪੰਚਾਇਤ ਵਜੋ ਮਾਨਤਾ ਦੇਕੇ ਕਸਬੇ ਨੂੰ ਤਰਕੀ ਪ੍ਰਦਾਨ ਕੀਤੀ ਜਾਵੇ।
ਥਾਣੇ ਦੀ ਹਦਬੰਦੀ ਤੋਂ ਲੋਕ ਪ੍ਰੇਸ਼ਾਨ : ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਹਲਕਾ ਇੰਚਾਰਜ਼ਾਂ ਦੀ ਸਿਫਾਰਿਸ ਤੇ ਥਾਣਿਆਂ ਦੀ ਹਦਬੰਦੀ ਕਰ ਦਿਤੀ ਸੀ , ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਥਾਣਿਆਂ ਦੀ ਹਦਬੰਦੀ ਤੋੜੀ ਗਈ , ਪ੍ਰੰਤੂ ਸ਼ੇਰਪੁਰ ਥਾਣੇ ਦੀ ਹਦਬੰਦੀ ਪਹਿਲਾ ਦੀ ਤਰਾਂ ਬਰਕਰਾਰ ਹੈ , ਜਿਸ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਉਦਰਾਣ ਦੇ ਤੋਰ ਤੇ ਕਾਤਰੋਂ ਸ਼ੇਰਪੁਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ , ਪ੍ਰੰਤੂ ਉਸਨੂੰ ਥਾਣਾ ਸਦਰ ਧੂਰੀ ਪੈਦਾ ਹੈ ਜੋਂ ਕਿ ਕਾਤਰੋਂ ਤੋਂ 15 ਕਿ:ਮੀ: ਦੀ ਦੂਰੀ ਤੇ ਹੈ । ਲੋਕਾਂ ਦੀ ਮੰਗ ਹੈ ਕਿ ਸ਼ੇਰਪੁਰ ਦੇ ਨਾਲ ਲਗਦੇ ਪਿੰਡ ਸ਼ੇਰਪੁਰ ਥਾਣੇ ਵਿਚ ਪਾਏ ਜਾਣ ।
ਧਾਰਮਿਕ ਸਥਾਨਾਂ ਲਈ ਬਸ ਸੇਵਾ ਸੁਰੂ ਕਰਨ ਦੀ ਮੰਗ : ਦਿਹਾਤੀ ਕਸਬੇ ਸ਼ੇਰਪੁਰ ਦੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਕਸਬੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ , ਨੈਣਾ ਦੇਵੀ ਅਤੇ ਹਰਿਦੁਆਰ ਲਈ ਸਿਧੀ ਬਸ ਸੇਵਾ ਸੁਰੂ ਕਰੇ । ਇਸਤੋਂ ਇਲਾਵਾ ਸ਼ੇਰਪੁਰ ਤੋਂ ਬਰਨਾਲਾ ਨੂੰ ਜਾਣ ਵਾਲੇ ਲੋਕਾਂ ਲਈ 6 ਵਜੇਂ ਤੋਂ ਬਾਅਦ ਕੋਈ ਬਸ ਸੇਵਾ ਨਹੀ ਹੈ , ਜਿਸ ਕਰਕੇ ਲੋਕਾਂ ਦੀ ਮੰਗ ਹੈ ਕਿ 7 ਵਜੇਂ ਤੋਂ ਸ਼ੇਰਪੁਰ ਤੋਂ ਬਰਨਾਲਾ ਲਈ ਬਸ ਸੇਵਾ ਸੁਰੂ ਕੀਤੀ ਜਾਵੇ ।
ਟ੍ਰੈਫਿਕ ਦੀ ਸਮਸਿਆ : ਕਸਬੇ ਅੰਦਰ ਟ੍ਰੈਫਿਕ ਦੀ ਸਮਸਿਆ ਗੰਭੀਰ ਰੂਪ ਧਾਰਨ ਕਰ ਚੁਕੀ ਹੈ , ਹੈਵੀ ਵਹੀਕਲਾਂ ਕਾਰਨ ਅਕਸਰ ਮੇਨ ਰੋਡ ਉਪਰ ਜਾਮ ਲਗਿਆ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ।
– ਸਮਾਪਤ
ਸਮੱਸਿਆਵਾਂ ਨਾਲ ਘਿਰਿਆ ਅਤੇ ਸਹੂਲਤਾਂ ਤੋਂ ਸੱਖਣਾਂ ਕਸਬਾ ਸ਼ੇਰਪੁਰ



