ਅਜ 4 ਦਸੰਬਰ ਨੂੰ ਸਮੁਚਾ ਮੁਲਕ ਨੇਵੀ-ਡੇਅ ਵਜੋਂ ਮਨਾ ਰਿਹਾ ਹੈ। ਇਸ ਦਿਵਸ ਦੀ ਜੋ ਮਹਤਤਾ ਹੈ, ਇਹ 1971 ਦੀ ਲੜਾਈ ਵਿਚ ਇੰਡੀਅਨ ਨੇਵੀ ਵਲੋਂ 4 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਉਤੇ ਬਹੁਤ ਹੀ ਦਲੇਰਾਨਾ ਹਮਲੇ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ, ਅਤੇ 1971 ਦੀ ਲੜਾਈ ਵਿਚ ਸ਼ਹਾਦਤਾਂ ਪਾ ਚੁਕੇ ਜਵਾਨਾਂ ਨੂੰ ਵੀ ਇਸ ਦਿਨ ਯਾਦ ਕੀਤਾ ਜਾਂਦਾ ਹੈ। ਇਸ ਦਿਨ ਇੰਡੀਅਨ ਨੇਵੀ ਨੇ ਅਰਬੀਅਨ ਸੀ ਦੇ ਵਿਚ ਤਕਰੀਬਨ ਕਰਾਚੀ ਬੰਦਰਗਾਹ ਤੋਂ 30 ਕਿਲੋਮੀਟਰ ਓਰਾਂ ਤੋਂ ਆਪਣੀ ਮਿਜਾਇਲ ਬੋਟ ਦੂਸਰੇ ਜਹਾਜ ਨਾਲ ਟੋਅ ਕਰਕੇ ਲੈ ਕੇ ਗਏ ਸਨ, ਉਸਨੂੰ ਛਡ ਦਿਤਾ ਅਤੇ ਉਸ ਨੇ ਓਪਰੇਸ਼ਨ ਟਰਾਈਡੈਂਟ ਤਹਿਤ ਪਾਕਿਸਤਾਨ ਦੀ ਕਰਾਚੀ ਬੰਦਰਗਾਹ ਤੇ ਪਹਿਲੀ ਵਾਰੀ ਆਪਣੀ ਐਂਟੀਸ਼ਿਪ ਮਿਜਾਇਲ ਰਾਹੀਂ ਧਮਾਕੇਦਾਰ ਹਮਲਾ ਕੀਤਾ। ਜਿਸ ਵਿਚ ਦੁਸ਼ਮਣ ਦੇਸ਼ ਪਾਕਿਸਤਾਨ ਦੇ ਤਿੰਨ ਸਮੁੰਦਰੀ ਜਹਾਜ ਖੜ੍ਹੇ-ਖੜੋਤੇ ਡੁਬੋ ਦਿਤੇ ਗਏ। ਇਕ ਜਹਾਜ ਇੰਨ੍ਹਾਂ ਬੁਰੀ ਤਰ੍ਹਾਂ ਟੁਟ ਗਿਆ ਕਿ ਉਸਨੂੰ ਵੀ ਸਰਵਿਸ ਤੋਂ ਬਾਹਰ ਕਰਨਾ ਪਿਆ ਅਤੇ ਕਰਾਚੀ ਬੰਦਰਗਾਹ ਦੇ ਕੋਲ ਇਕ ਤੇਲ ਦੀ ਰਿਫਾਇਨਰੀ ਤੇ ਵੀ ਹਮਲਾ ਕੀਤਾ ਅਤੇ ਤੇਲ ਦੀ ਰਿਫਾਇਨਰੀ ਲਗਾਤਾਰ ਸਤ ਦਿਨ ਜਲਦੀ ਰਹੀ। ਇਸ ਵਿਚ ਖਾਸ ਦਸਣ ਵਾਲੀ ਗਲ ਹੈ ਕਿ ਜਿਥੇ ਪਾਕਿਸਤਾਨ ਦਾ ਭਾਰੀ ਨੁਕਸਾਨ ਹੋਇਆ, ਉਥੇ ਇੰਡੀਅਨ ਨੇਵੀ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਭਾਵੇਂ ਕਿ 1971 ਦੀ ਲੜਾਈ ਵਿਚ ਇਕ ਪਣਡੁਬੀ ਨੇ ਡਿਊ ਗੁਜਰਾਤ ਕੋਸਟ ਕੋਲ ਅਰਬੀਅਨ ਸੀ ਵਿਚ ਇੰਡੀਅਨ ਨੇਵੀ ਦੇ ਇਕ ਜਹਾਜ ਬ੍ਰਿਟਿਸ਼ ਟਾਈਪ 14 ਬਲੈਕ ਬੁਡ ਕਲਾਸ ਫਰੀਗੇਟ ਆਈ.ਐਨ.ਐਸ ਕੁਕਰੀ ਦਾ ਨੁਕਸਾਨ ਜਰੂਰ ਕਰ ਦਿਤਾ, ਜਿਸ ਵਿਚ 18 ਅਫ਼ਸਰ ਅਤੇ 176 ਜੇ.ਸੀ.ਓ. ਜਵਾਨ ਸ਼ਹੀਦ ਹੋਏ, ਪਰੰਤੂ ਫਿਰ ਵੀ ਉਸ ਹਨੇਰੀ ਰਾਤ ਨੂੰ ਬਹੁਤ ਘਟ ਜਵਾਨ ਅਤੇ ਅਫ਼ਸਰ ਬਚ ਸਕੇ, ਕਿਉਂਕਿ ਆਈ.ਐਨ.ਐਸ ਕੁਕਰੀ ਸਿਰਫ਼ ਤਿੰਨ ਮਿੰਟਾਂ ਵਿਚ ਹੀ ਡੁਬ ਗਿਆ ਸੀ। ਪੰਰਤੂ ਫਿਰ ਵੀ ਇੰਡੀਅਨ ਨੇਵੀ ਦੇ ਹੌਂਸਲੇ ਬੁਲੰਦ ਸਨ। 1971 ਦੀ ਪਹਿਲੀ ਲੜਾਈ ਸੀ, ਜਿਸ ਵਿਚ ਇੰਡੀਅਨ ਨੇਵੀ ਨੇ ਮਾਰਕੇ ਦਾ ਕੰਮ ਕੀਤਾ ਅਤੇ ਪੂਰੀ ਦੁਨੀਆਂ ਦੇ ਵਿਚ ਨਾਮਣਾ ਖਟਿਆ। ਪਹਿਲੀਆਂ ਦੋ ਜੰਗਾਂ ਵਿਚ ਇੰਡੀਅਨ ਨੇਵੀ ਬਹੁਤ ਕਮਜੋਰ ਸੀ, ਜਿਸ ਦੌਰਾਨ ਸਿਰਫ ਆਰਮੀ ਅਤੇ ਏਅਰ ਫੋਰਸ ਨੇ ਹੀ ਮਹਤਵਪੂਰਨ ਰੋਲ ਅਦਾ ਕੀਤਾ। ਸੋ, ਅਜ ਦਾ ਦਿਵਸ 4 ਦਸੰਬਰ ਜੋ ਨੇਵੀ ਡੇ ਵਜੋਂ ਮਨਾਇਆ ਜਾਂਦਾ ਇਸ ਨੂੰ ਸਮੁਚਾ ਦੇਸ਼ ਸਦਰਾਂ ਨਾਲ ਮਨਾਉਂਦਾ ਹੈ ਅਤੇ ਇਸ ਲੜਾਈ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।
1971 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ



