Skip to content
Independent perspectives. Global stories.
BREAKING

ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਹਮਲੇ

Share this story

ਇਹ ਦੁੱਖ ਦੀ ਗੱਲ ਹੈ ਕਿ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਵਿੱਚ ਵੀ ਸਿੱਖ ਭਾਈਚਾਰੇ ਨੂੰ ਨਫਰਤੀ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਐਫਬੀਆਈ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2017 ਦੌਰਾਨ ਅਮਰੀਕਾ ’ਚ ਨਸਲੀ ਨਫਰਤ ਨਾਲ ਸਬੰਧਤ ਅਪਰਾਧ ਦੀਆਂ 8400 ਤੋਂ ਵਧ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚ 24 ਘਟਨਾਵਾਂ ਸਿਖਾਂ ਨਾਲ ਸਬੰਧਤ ਹਨ। ਰਿਪੋਰਟ ਅਨੁਸਾਰ ਸਾਲ 2017 ਦੌਰਾਨ ਅਮਰੀਕਾ ’ਚ ਨਸਲੀ ਨਫਰਤ ਨਾਲ ਸਬੰਧਤ ਅਪਰਾਧ ਦੀਆਂ 8437 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚੋਂ 24 ਸਿਖਾਂ ਨਾਲ, 15 ਹਿੰਦੂਆਂ ਨਾਲ ਤੇ 300 ਤੋਂ ਵਧ ਘਟਨਾਵਾਂ ਮੁਸਲਮਾਨਾਂ ਨਾਲ ਵਾਪਰੀਆਂ ਹਨ।ਇਕ ਸਿੱਖ ਸੰਸਥਾ ਨੇ 2017 ਦੌਰਾਨ ਸਿਖਾਂ ਨਾਲ ਵਾਪਰੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਸਬੰਧੀ 12 ਸ਼ਿਕਾਇਤਾਂ ਮਿਲੀਆਂ ਜਦਕਿ ਕੌਮੀ ਪਧਰ ’ਤੇ ਜਾਂਚ ਕਰਨ ‘ਤੇ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ 24 ਪਹੁੰਚ ਗਈ।ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਅਜਿਹੀਆਂ ਹੋਰ ਵੀ ਕਈ ਘਟਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਵੀ ਸ਼ਿਕਾਇਤ ਨਹੀਂ ਕੀਤੀ ਗਈ। ਉਂਝ ਐਫਬੀਆਈ ਦੀ ਤਾਜ਼ਾ ਰਿਪੋਰਟ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਅਮਰੀਕਾ ’ਚ ਨਸਲੀ ਅਪਰਾਧਾਂ ’ਚ ਵਾਧਾ ਹੋਇਆ ਹੈ ਤੇ ਘਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰਖਿਆ ਨੂੰ ਖਤਰਾ ਵਧ ਰਿਹਾ ਹੈ। ਅਮਰੀਕਾ ’ਚ ਸਿਖ ਭਾਈਚਾਰੇ ਦੀ ਵੱਸੋਂ ਪੰਜ ਲਖ ਦੇ ਕਰੀਬ ਪਹੁੰਚ ਚੁੱਕੀ ਹੈ। 2012 ’ਚ ਓਕ ਕਰੀਕ ਦੇ ਗੁਰਦੁਆਰੇ ’ਚ ਹੋਏ ਹਮਲੇ ਤੋਂ ਬਾਅਦ 2015 ’ਚ ਐਫਬੀਆਈ ਨੇ ਸਿਖਾਂ ਖ਼ਿਲਾਫ਼ ਹੋਣ ਵਾਲੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਸਬੰਧੀ ਕਾਰਵਾਈ ਸ਼ੁਰੂ ਕੀਤੀ ਸੀ। ਇਹ ਕਾਫੀ ਅਫਸੋਸਨਾਕ ਹੈ ਕਿ 2016 ’ਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦਖਣੀ-ਏਸ਼ਿਆਈ ਅਮਰੀਕੀਆਂ ਖ਼ਿਲਾਫ਼ ਨਸਲੀ ਘਟਨਾਵਾਂ ਵਧੀਆਂ ਹਨ।ਅਮਰੀਕੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਫਰਤੀ ਹਿੰਸਾ ਨੂੰ ਰੋਕਣ ਲਈ ਕਰੜੀ ਕਾਰਵਾਈ ਕਰੇ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨੂੰ ਇਕਜੁੱਟ ਹੋ ਕੇ ਇਸ ਸਥਿਤੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

WRITTEN BY