ਅਜ ਮੈਂ ਕਿਸੇ ਕੰਮ ਦੇ ਲਈ ਲੇਬਰ ਇੰਸਪੈਕਟਰ ਦਫਤਰ ਗਿਆ।ਓਥੇ ਭੀੜ ਬਹੁਤ ਸੀ।ਮੈਂ ਇਕ ਪਾਸੇ ਪਈ ਕੁਰਸੀ ਤੇ ਬੈਠ ਗਿਆ।ਵੇਖਿਆ ਓਥੇ ਕੋਈ ਲਾਭਪਾਤਰੀ ਕਾਪੀ ਵਿਚਲੀਆਂ ਗਲਤੀਆਂ ਠੀਕ ਕਰਵਾਓਂਣ ਆਇਆ ਸੀ।ਕੋਈ ਲਾਭਪਾਤਰੀ ਕਾਪੀ ਦੇ ਬਾਰੇ ਹੋਰ ਕੰਮ ਆਇਆ ਸੀ।ਬਹੁਤੇ ਲੋਕ ਇਹ ਲਾਭਪਾਤਰੀ ਕਾਪੀ ਬਾਰੇ ਸੀ।ਓਹਨਾਂ ਵਿਚੋਂ ਕੁਝ ਲੋਕ ਕਿਰਤੀ ਕਿਸੇ ਕਾਰਨਾਂ ਕਰਕੇ ਦੁਖੀ ਸੀ।ਕੋਈ ਕਾਰਖਾਨੇ ਵਿਚ ਕੰਮ ਕਰਦਾ ਸੀ।ਓਹਨੂੰ ਓਹਦਾ ਮਾਲਕ ਪੈਸੇ ਨਹੀੰ ਦੇ ਰਿਹਾ ਸੀ।ਕੋਈ ਮਾਲਕ ਕਿਰਤੀ ਨੂੰ ਹਟਾ ਰਿਹਾ ਸੀ।ਪਰ ਵੇਖਿਆ ਗਿਆ ਕਿ ਕਿਰਤੀ ਆਪਣੀ ਤਰੀਕ ਤੇ ਸਾਮਲ ਸੀ।ਲਗਭਗ ਸਾਰੇ ਹੀ ਪ੍ਰਬੰਧਕ ਗੈਰ -ਹਾਜਰ ਸੀ।ਓਥੇ ਹੀ ਇਕ ਸਤਰ ਸਾਲ ਦੀ ਬਜੁਰਗ ਬੈਠੀ ਸੀ।ਮੈਂਨੂੰ ਐਂਵੇ ਸੀ। ਕਿ ਇਹ ਵੀ ਇਸ ਕਾਪੀ ਦੇ ਚਕਰ ਵਿਚ ਹੀ ਆਏ ਹੋਣਗੇ।ਪਰ ਓਥੇ ਗਲਾਂ ਗਲਾਂ ਤੋਂ ਪਤਾ ਚਲਿਆ।ਓਹ ਕਿਸੇ ਸਰਕਾਰੀ ਸਕੂਲ ਵਿਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਹੀ ਸੀ।ਬਹੁਤ ਹੀ ਜਿਆਦੇ ਸਮੇਂ ਤੋਂ ਓਹ ਇਸ ਕੰਮ ਤੇ ਸੀ।ਪਰ ਸਰਕਾਰ ਵਲੋਂ ਉਸ ਨੂੰ ਪਕਾ ਨਹੀਂ ਕੀਤਾ ਗਿਆ ਸੀ।ਓਹਨਾਂ ਨੇ ਕਿਸੇ ਕਾਰਨਾਂ ਕਰਕੇ ਕੋਰਟ ਵਿਚ ਕੇਸ ਕੀਤਾ ਹੋਇਆ ਸੀ।ਪਰ ਓਥੇ ਸਕੂਲ ਦੇ ਇਚਾਰਜ ਤੇ ਇਕ ਦਫਤਰੀ ਕਲਰਕ ਆਏ ਸੀ।ਓਧਰੋ ਬਜੁਰਗ ਮਾਤਾ ਆਈ ਸੀ ।ਹੋ ਸਕਦਾ ਅਜ ਓਹਨਾਂ ਦੀ ਓਥੇ ਕੋਈ ਤਰੀਕ ਹੋਵੇ।ਲੇਬਰ ਇੰਸਪੈਕਟਰ ਦੇ ਕਹਿਣ ਤੋਂ ਪਤਾ ਲਗਿਆ ਕਿ ਮਾਤਾ ਦੇ ਤੀਹ ਹਜਾਰ ਤੋਂ ਵਧ ਰੁਪਏ ਹੋਰ ਬਣਦੇ ਹਨ।ਜੋ ਕੋਰਟ ਵਲੋਂ ਕਿਸੇ ਕਾਗਜੀ ਕਾਰਵਾਈ ਵਿਚ ਲਿਖੇ ਹੋਏ ਸੀ।ਜੋ ਸਕੂਲ ਵਲੋਂ ਇਕ ਕਰਮਚਾਰੀ ਆਇਆ ਸੀ।
ਮੈਂ ਓਹਦੀ ਪੜ੍ਹੇ ਲਿਖੇ ਹੋਣ ਦੀ ਗਲ ਕਰਦਾ ਹਾਂ।ਮੈਂ ਜੋ ਸੁਣਿਆ ਓਹਦੇ ਮੂੰਹੋਂ ਮੈਂਨੂੰ ਚੰਗਾ ਨਹੀਂ ਲਗਿਆ।ਕਿ ਇਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਓਹਨਾਂ ਨੇ ਕਿੰਨੀ ਘਟੀਆ ਤੇ ਗਿਰੀ ਹੋਈ ਗਲ ਕੀਤੀ। ਓਹਨਾਂ ਦੇ ਨਾਲ ਆਏ ਮੈਡਮ ਨੂੰ ਕਹਿ ਰਿਹਾ ਸੀ।ਇਹ ਜਦ ਵੀ ਸਕੂਲ ਆਵੇ ਆਪ ਸਫਾਈ ਕਰੇ।ਇਸਦੀ ਕੋਈ ਪੋਤੀ ਜਾਂ ਨੂੰਹ ਆਵੇ ਓਹਨੂੰ ਕੰਮ ਤੇ ਨਹੀਂ ਲਾਓਂਣਾ।ਇਹ ਆਪ ਸਫਾਈ ਕਰੇ ਸਾਰੇ ਸਕੂਲ ਦੀ।ਇਹਨੂੰ ਫਿਰ ਪਤਾ ਲਗੇ ਕਿ ਕਿਵੇੰ ਵਕੀਲਾਂ ਕੋਲ ਜਾਈਂਦਾ। ਇਸਦੀ ਪਕੇ ਹੋਣ ਦੀ ਉਮਰ ਲੰਘ ਗਈ ਹੈ।ਅਕਲ ਹੀ ਨਹੀਂ ਐਂਵੇ ਤੁਰੇ ਫਿਰਦੇ ਹਨ।
ਜਦ ਕਿ ਅਜਿਹਾ ਕਹਿਣਾ ਬਣਦਾ ਨਹੀੰ ਸੀ।ਓਹ ਆਪਣੇ ਆਪ ਨੂੰ ਪੂਰਾ ਸਮਝਦਾਰ ਕਹਾਓਂਦਾ ਸੀ।ਚੰਗੀਆ ਗਲਾਂ ਕਰਕੇ ਸੁਰੂ ਵਿਚ ਆਪਣਾ ਪ੍ਰਭਾਵ ਸਭ ਬੈਠਿਆਂ ਤੇ ਪਾ ਰਿਹਾ ਸੀ।ਮੈਂ ਹੈਰਾਨ ਤੇ ਦੁਖੀ ਹਾਂ ਓਸ ਪੜ੍ਹੇ ਲਿਖੇ ਤੇ ਜਿੰਮੇਵਾਰੀ ਸਮਝਣ ਵਾਲੇ ਇਨਸਾਨ ਦੇ ਮੂੰਹੋ ਇਹ ਗਲ ਸੁਣਕੇ।ਕਿ ਇਹਨੇ ਇਹ ਪੈਸੇ ਜੇਬ ਚੋਂ ਨਹੀਂ ਦੇਣੇ।ਜੇ ਦੇਣੇ ਪੈਂਦੇ ਹਨ ਤਾਂ ਸਰਕਾਰ ਹੀ ਦੇਵੇਗੀ।ਐਨਾ ਭੈੜਾ ਬੋਲਣਾ ਚੰਗਾ ਨਹੀਂ।ਪੜਾਈ ਲਿਖਾਈ ਕਿਸ ਕੰਮ ਆ ਰਹੀ ਆ ।ਕੀ ਅਸੀਂ ਪੜ੍ਹ ਲਿਖ ਇਹ ਸਭ ਕਰਨ ਤੇ ਕਹਿਣ ਵਾਸਤੇ ਹਾਂ।ਅਜਿਹੇ ਇਕ ਦੋ ਵਿਅਕਤੀ ਹੀ ਮਹਿਕਮੇ ਦਾ ਨਾਮ ਬਦਨਾਮ ਕਰ ਦਿੰਦੇ ਹਨ।ਜਦ ਕਿ ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ।
ਪੜ੍ਹੇ ਲਿਖਿਆਂ ਦੀ ਅਕਲ ਕਿੱਧਰ ਗਈ…?



