Skip to content
Independent perspectives. Global stories.
BREAKING

ਸਰਕਾਰ ਸੰਜ਼ੀਦਾ ਨਹੀ ਹੈ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਪ੍ਰਤੀ

Share this story

ਸਰਕਾਰ ਦਾ ਸਾਰਾ ਜ਼ੋਰ ਕੇਵਲ ਅਧਿਆਪਕਾਂ ਨੂੰ ਦਬਾਉਣ ਵੱਲ

ਭਾਰਤੀ ਸੰਵਿਧਾਨ ਅਨੁਸਾਰ ਸਿੱਖਿਆ ਨੂੰ ਸਮਵਰਤੀ ਸੂਚੀ ਵਿੱਚ ਰੱਖਿਆ ਗਿਆ ਹੈ ਜਿਸ ਅਨੁਸਾਰ ਰਾਜ਼ ਸਰਕਾਰ ਅਤੇ ਕੇਂਦਰ ਸਰਕਾਰ ਦੋਨਾਂ ਨੂੰ ਇਸ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਅਤੇ ਸਿੱਖਿਆ ਦੇ ਅਧਿਕਾਰ ਅਨੁਸਾਰ ਸਿੱਖਿਆ ਪ੍ਰਪਾਤੀ 6 ਤੋਂ 14 ਸਾਲ ਦੇ ਹਰੇਕ ਬੱਚੇ ਦਾ ਮੁੱਢਲਾ ਅਧਿਕਾਰ ਹੈ।ਜੇਕਰ ਵਿਆਪਕ ਦ੍ਰਿਸ਼ਟੀਕੋਣ ਨਾਲ ਵੇਖਿਆ ਜਾਵੇ ਤਾਂ ਵਿੱਸ਼ਵ ਵਿੱਚ ਉਹਨਾ ਸੱਭਿਤਾਵਾ ਨੇ ਹੀ ਤਰੱਕੀ ਕੀਤੀ ਹੈ ਜਿੱਥੇ ਸਿੱਖਿਆ ਦੇ ਵਿਸਥਾਰ ਪ੍ਰਤੀ ਉਥੋ ਦੀਆਂ ਸਰਕਾਰਾ ਨੇ ਪ੍ਰਮੁੱਖਤਾ ਦਿੱਤੀ ਹੈ ਏਸ਼ੀਆ ਵਿੱਚ ਚੀਨ,ਜ਼ਾਪਾਨ, ਸਿੰਗਾਪੁਰ ,ਤਾਈਵਾਨ ,ਕੋਰੀਆ ਸਾਡੇ ਤੋਂ ਬਹੁਤ ਅੱਗੇ ਨਿੱਕਲ ਗਏ ਹਨ।ਸਾਡੇ ਦੇਸ਼ ਵਿੱਚ ਪ੍ਰਮੁੱਖਤਾ ਸਿਰਫ ਰਾਜ਼ ਕਿਵੇਂ ਕਰਨਾ ਹੈ ਅਤੇ ਆਪਣਾ ਵਿਕਾਸ ਕਿਵੇਂ ਕਰਨਾ ਹੈ ਨੂੰ ਹੀ ਦਿੱਤੀ ਗਈ ਹੈ।
ਸਿੱਖ ਧਰਮ ਵਿੱਚ ਸ਼ਬਦ ਗੁਰੁ ਅਰਥਾਤ ਸਿੱਖਿਆ ਨੂੰ ਹੀ ਉਤਮ ਗੁਰੁ ਮੰਨਿਆ ਗਿਆ ਹੈ ਪਰ ਪੰਜ਼ਾਬ ਦੀ ਸਿੱਖਿਆ ਪ੍ਰਣਾਲੀ ਦਾ ਤਾਂ ਸਿਰਫ ਰੱਬ ਹੀ ਰਾਖਾ ਹੈ।ਸਾਡੇ ਸਿਸਟਮ ਵਿੱਚ ਨਿੱਜੀ ਅਤੇ ਜਨਤਕ ਜਾਂ ਸਰਕਾਰੀ ਦੋ ਤਰ੍ਹਾ ਦੇ ਸਕੂਲ ਹਨ।
ਨਿੱਜੀ ਸਕੂਲਾ ਦਾ ਉਦੇਸ਼ ਵੱਧ ਤੋਂ ਵੱਧ ਲਾਭ ਉਠਾਉਣਾ ਹੈ ਨਾ ਕਿ ਸੇਵਾ ਕਰਨਾ ਹੈ ਅਤੇ ਸਰਕਾਰੀ ਸਕੂਲ ਜੋ ਕਿ ਸਰਕਾਰ ਦੂਆਰਾ ਚਲਾਏ ਜਾ ਰਹੇ ਹਨ ਅਤੇ ਵੱਖ-ਵੱਖ ਸਮੇ ਦੀਆ ਸਰਕਾਰਾਂ ਦੀਆਂ ਮੇਹਰਬਾਨੀਆਂ ਸਦਕਾ ਉਹਨਾਂ ਦੀ ਹਾਲਤ ਵੀ ਤਰਸਯੋਗ ਹੋ ਚੁੱਕੀ ਹੈ।
ਦਸ ਸਾਲ ਪਹਿਲਾਂ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਵਿਦਿਆਰਥੀਆ ਨੂੰ ਸਮ੍ਹੇ ਦੇ ਹਾਣੀ ਬਣਾਇਆ ਜਾ ਸਕੇ।ਪਰ ਪਿਛਲੇ 4 ਸਾਲਾਂ ਤੋਂ ਕੰਪਿਊਟਰ ਲੈਬ ਬੰਦ ਹੋ ਚੁੱਕੀਆਂ ਹਨ।ਸਰਕਾਰੀ ਸਕੂਲਾਂ ਨੂੰ ਮੁਰੰਮਤ ਅਤੇ ਰੱਖ-ਰਖਾਵ ਸਬੰਧੀ ਪੰਜ਼ ਹਜ਼ਾਰ ਅਤੇ ਸੱਤ ਹਜ਼ਾਰ ਪ੍ਰਤੀ ਸਲਾਨਾ ਗਰਾਂਟ ਵੀ ਪਿਛਲੇ ਤਿੰਨ ਸਲਾਂ ਤੋ ਬੰਦ ਪਈ ਹੈ। ਜਿਸ ਕਾਰਨ ਬਿਜਲੀ ਦੇ ਬਿੱਲ ,ਸਫੈਦੀ,ਪੀਣ ਵਾਲੇ ਪਾਣੀ ਅਤੇ ਪਖਾਨਿਆ ਦੀ ਮੁਰੰਮਤ ਵਰਗੇ ਜਰੂਰੀ ਕੰਮ ਸਕੂਲਾਂ ਵਿੱਚ ਅਧੂਰੇ ਪਏ ਹਨ। ਸਰਾਕਰੀ ਸਕੂਲਾਂ ਦੇ ਬੱਚਿਆ ਨੂੰ ਗਰਮੀ ਅਤੇ ਸਰਦੀ ਦੀ ਯੂਨੀਫਾਰਮ (ਵਰਦੀ) ਪ੍ਰਤੀ ਬੱਚਾ ਚਾਰ ਸੋ ਰੁਪਏ ਨਿਗੂਣੀ ਗਰਾਂਟ ਦਿੱਤੀ ਜਾਂਦੀ ਸੀ।ਉਹ ਵੀ ਪਿਛਲੇ ਦੋ ਸਾਲਾਂ ਤੋਂ ਬੰਦ ਹੈ।ਗਰੀਬ ਪਰਿਵਾਰਾਂ ਦੇ ਬੱਚੇ ਫੱਟੇ-ਪੁਰਾਣੇ ਕੱਪੜਿਆ ਅਤੇ ਚੱਪਲਾਂ ਵਿੱਚ ਜਾ ਰਹੇ ਹਨ। ਰਾਜ਼ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਜੋ ਕਿ ਗਿਣਤੀ ਵਿੱਚ ਕਰੀਬ 12000 ਹਨ ਵਿੱਚ ਕੋਈ ਵੀ ਸਫਾਈ ਕਰਮਚਾਰੀ ਨਹੀ ਹੈ।ਇਹਨਾਂ ਸਬੰਧੀ ਪ੍ਰਬੰਧ ਸਕੂਲ ਆਪਣੇ ਤੌਰ ਤੇ ਜਾਂ ਗ੍ਰਾਮ ਪੰਚਾਇਤ ਦੀ ਸਹਾਇਤਾ ਨਾਲ ਕਰ ਰਹੇ ਹਨ।ਸਕੂਲਾਂ ਵਿੱਚ ਅਧਿਆਪਕਾਂ ਦੀ ਤਰਕਸੰਗਤ ਵੰਡ ਨਹੀ ਹੈ ।
ਸ਼ਹਿਰਾ ਤੋਂ ਦੂਰ ਸਕੂਲਾਂ ਵਿੱਚ ਅਸਾਮੀਆਂ ਅਕਸਰ ਖਾਲੀ ਰਹਿ ਜਾਂਦੀਆਂ ਹਨ।ਸਿੱਖਿਆ ਦੇ ਨਾਲ- ਨਾਲ ਖੇਡਾਂ ਦਾ ਮਾੜਾ ਹਾਲ ਹੈ। ਪ੍ਰਾਇਮਰੀ ਪੱਧਰ ਦੇ ਖੇਡ ਮੁਕਾਬਲੇ ਕਰਵਾੁੳਣ ਲਈ ਫੰਡ ਅਧਿਆਪਕਾਂ ਤੋਂ ਇੱਕਠਾ ਕੀਤਾ ਜਾਂਦਾ ਹੈ ।
ਜਿਲ੍ਹਾ ਜਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਪ੍ਰਾਈਵੇਟ ਸੰਸਥਾਵਾਂ ਤੋਂ ਵੰਗਾਰ ਲੈ ਕੇ ਬੁੱਤਾ ਸਾਰ ਲਿਆ ਜਾਂਦਾ ਹੈ।
ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।ਸਰਕਾਰੀ ਸਕੂਲ ਨੂੰ (ਗਰੀਬੀ ਨਹੀ ਗਰੀਬ ਖਤਮ ਕਰੋ) ਦੀ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ ।ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਖੋਲਣ ਅਤੇ ਸਕੂਲਾ ਨੂੰ ਸਮਾਰਟ ਸਕੂਲ ਬਣਾੁੳਣ ਲਈ ਸਕੂਲਾਂ ਵਿੱਚ ਇੱਕ ਚਿੱਠੀ ਰੂਪੀ ਅਲਾਦੀਨ ਦਾ ਚਿਰਾਗ ਭੇਜ ਦਿੱਤਾ ਜਾਦਾ ਹੈ ਅਤੇ ਅੰਕੜਿਆਂ ਵਿੱਚ ਸੋਧਾਂ ਵਿਖਾ ਕੇ ਆਪਣੀ ਪਿੱਠ ਆਪ ਥਾਪੜ ਲਈ ਜਾਂਦੀ ਹੈ। ਜੇ ਹਾਲਾਤ ਇਸ ਤਰ੍ਹਾਂ ਦੇ ਹੀ ਰਹੇ ਤਾਂ ਸਰਕਾਰੀ ਸਕੂਲ ਕੇਵਲ 5 ਤੋਂ 7 ਸਾਲ ਦੇ ਹੀ ਮਹਿਮਾਨ ਹਨ।

WRITTEN BY