ਕੁਦਰਤੀ ਨਸ਼ਿਆਂ ਤੋਂ ਹੁੰਦੇ ਹੋਏ ਪੰਜਾਬੀ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੀ ਲਪੇਟ ਵਿਚ ਅਜਿਹੇ ਆਏ ਕਿ ਘਰ ਘਰ ਸਥਰ ਵਿਛਣ ਲਗ ਪਏ। ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨਾਲ ਅਜਿਹਾ ਕਫਣ ਦਾ ਸੌਦਾ ਮਾਰਿਆ ਕਿ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।ਸਵਸਥ ਸਮਾਜ ਵਿਚ ਨਸ਼ੇ ਤੋਂ ਨਫ਼ਤਰ ਕਰਨੀ ਚਾਹੀਦੀ ਹੈ ਨਾ ਕਿ ਨਸ਼ੇੜੀ ਤੋਂ। ਕਿਸੇ ਵੀ ਕਾਰਨ ਕਰਕੇ ਨਸ਼ੇ ਦੀ ਚਪੇਟ ਚ ਆਏ ਪੀੜਤਾਂ ਨੂੰ ਨਸ਼ਾ ਛਡਣ ਵਿਚ ਸਵੈ ਇਛਾ ਦੇ ਨਾਲ ਨਾਲ ਪਰਿਵਾਰ ਅਤੇ ਸਮਾਜ ਦੀ ਪ੍ਰੇਰਨਾ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ, ਸਾਰਥਕ ਨਤੀਜਿਆਂ ਲਈ ਸੁਖਾਲਾ ਵਾਤਾਵਰਣ ਸਿਰਜਣਾ ਚਾਹੀਦਾ ਹੈ ਨਾ ਕਿ ਨਸ਼ੇ ਦੇ ਆਦੀਆਂ ਨਾਲ ਦੁਰਵਿਵਹਾਰ ਜਾਂ ਉਹਨਾਂ ਦਾ ਬਹਿਸ਼ਕਾਰ ਕਰਨਾ ਇਸਦਾ ਹਲ ਹੈ।
ਨਸ਼ੇ ਦੀ ਸਮਸਿਆ ਨੇ ਜਿਥੇ ਸੂਬੇ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਹਨ ਉਥੇ ਹੀ ਪੰਜਾਬ ਨੂੰ ਪੂਰੇ ਦੇਸ਼ ਭਰ ਵਿਚ ਸਿਧੇ ਜਾਂ ਅਸਿਧੇ ਰੂਪ ਵਿਚ ਸ਼ਰਮਿੰਦਾ ਕੀਤਾ ਹੈ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕਢਣ ਲਈ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਹੰਭਲਾ ਮਾਰਿਆ ਹੈ ਅਤੇ ਨਸ਼ੇ ਦੇ ਖਿਲਾਫ਼ ਮੁਹਿੰਮ ਵਿਢੀ ਹੈ। ਇਸ ਮੁਹਿੰਮ ਤਹਿਤ ਆਮ ਲੋਕਾਂ ਦੀ ਪਹੁੰਚ ਵਿਚ ਵਖੋ ਵਖਰੇ ਪਧਰ ਤੇ ਨਸ਼ੇ ਦੇ ਪੀੜਤਾਂ ਨੂੰ ਨਸ਼ਾ ਛਡਣ ਲਈ ਪ੍ਰੇਰਿਤ ਕਰਨ ਅਤੇ ਮੁਫ਼ਤ ਦਵਾਈ ਦੇਣ ਲਈ ਸੂਬੇ ਭਰ ਵਿਚ ਤਕਰੀਬਨ 145 ਓਟ ਭਾਵ ਆਊਟਪੇਸੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ (ੌ1ਠ) ਸੈਂਟਰ ਖੋਲ੍ਹੇ ਗਏ ਹਨ। ਇਹਨਾਂ ਸੈਂਟਰਾਂ ਵਿਚ ਨਸ਼ੇ ਲੈਣ ਦੇ ਆਦੀ ਜਾਂ ਪੀੜਤ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਮੁਫ਼ਤ ਦਵਾਈ ਲੈ ਸਕਦੇ ਹਨ। ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਪੀੜਤਾਂ ਦੀ ਪਛਾਣ ਗੁਪਤ ਰਖੀ ਜਾਂਦੀ ਹੈ ਅਤੇ ਉਹਨਾਂ ਨੂੰ ਪੁਲਿਸ ਆਦਿ ਤਰਫ਼ੋਂ ਕਿਸੇ ਵੀ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਇਹਨਾਂ ਸੈਂਟਰਾਂ ਵਿਚ ਦਿਤੀ ਜਾਣ ਵਾਲੀ ਦਵਾਈ ਜਾਂ ਗੋਲੀ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਗੋਲੀ ਲੈਣ ਤੋਂ ਬਾਅਦ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ਾ ਲੈਣ ਦੀ ਹਾਲਤ ਵਿਚ ਸੰਬੰਧਤ ਨਸ਼ੇ ਦਾ ਪੀੜਤ ਤੇ ਕੋਈ ਅਸਰ ਨਹੀਂ ਹੁੰਦਾ।
ਇਸ ਗੋਲੀ ਦਾ ਅਸਰ ਨਿਰਧਾਰਿਤ ਸਮੇਂ ਤਕ ਹੀ ਰਹਿੰਦਾ ਹੈ ਸੋ ਗੋਲੀ ਡਾਕਟਰ ਦੀ ਦੇਖ ਰੇਖ ਹੇਠ ਇਲਾਜ ਪੂਰਾ ਹੋਣ ਤਕ ਰੌਜ਼ਾਨਾ ਓਟ ਸੈਂਟਰ ਵਿਚ ਆ ਕੇ ਖਾਣੀ ਪੈਂਦੀ ਹੈ। ਡਾਕਟਰ ਪੀੜਤ ਦੇ ਨਸ਼ੇ ਦੀ ਕਿਸਮ ਅਤੇ ਨਸ਼ਾ ਲੈਣ ਦੀ ਮਿਕਦਾਰ ਆਦਿ ਨੂੰ ਵੇਖਦੇ ਹੋਏ ਪੀੜਤ ਨੂੰ ਗੋਲੀ ਦੀ ਮਿਕਦਾਰ (ਡੋਜ਼) ਅਤੇ ਇਲਾਜ ਲਈ ਅਗਲੇਰੀ ਕਾਰਵਾਈ ਨਿਰਧਾਰਿਤ ਕਰਦਾ ਹੈ।
ਸੂਬੇ ਭਰ ਵਿਚ ਸਰਕਾਰੀ ਪਧਰ ਤੇ ਤਕਰੀਬਨ 32 ਨਸ਼ਾ ਛੁਡਾਉ ਕੇਂਦਰ ਅਤੇ 22 ਮੁੜ ਵਸੇਵਾ ਕੇਂਦਰ ਵੀ ਕਾਰਜਸ਼ੀਲ ਹਨ ਜਿਥੇ ਨਸ਼ੇ ਦੇ ਪੀੜਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਵਸੂਲੀ ਜਾਂਦੀ, ਉਹਨਾਂ ਨੂੰ ਸੰਬੰਧਤ ਕੇਂਦਰਾਂ ਵਿਚੋਂ ਮਿਲਣ ਵਾਲੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿਤੀਆਂ ਜਾ ਰਹੀਆਂ ਹਨ।
ਇਸ ਵਿਚ ਕੋਈ ਅਤਕਥਨੀ ਨਹੀਂ ਕਿ ਇਹ ਸਮਾਜ ਦੀ ਮੁਖ ਧਾਰਾ ਤੋਂ ਥਿੜਕੇ ਨਸ਼ੇ ਦੇ ਆਦੀ ਪੀੜਤਾਂ ਨੂੰ ਸਮਾਜ ਦੀ ਮੁਖ ਧਾਰਾ ਵਿਚ ਲਿਆਉਣ ਦਾ ਸਾਰਥਕ ਉਪਰਾਲਾ ਹੈ ਅਤੇ ਇਸ ਦਾ ਪੀੜਤਾਂ ਅਤੇ ਸੰਬੰਧਤ ਪਰਿਵਾਰਾਂ ਨੂੰ ਵਧ ਤੋਂ ਵਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਨਸ਼ੇ ਦੇ ਗ੍ਰਹਿਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦੀ ਅਤੇ ਖੁਸ਼ਹਾਲੀ ਨਾਲ ਮਾਣ ਸਕਣ।
ਨਸ਼ੇ ਦੇ ਖਿਲਾਫ਼ ਇੱਕ ਉਮੀਦ



