ਸਾਰੀ ਦੁਨੀਆ ਵਿੱਚ ਅੱਜ ਮਹਾਂਮਾਨਵਾ ਬਾਰੇ ਸ਼ੰਕੇ ਉਠਾਏ ਜਾ ਰਹੇ ਹਨ ਕਿ ਮਹਾਂਮਾਨਵ ਮਨੁੱਖ ਜਾਤੀ ਲਈ ਖ਼ਤਰਾ ਹਨ ਪ੍ਰਸਿਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਜੋ ਕਿ ਇਸ ਦੁਨੀਆ ਤੋਂ ਚਲੇ ਗਏ ਨੇ ਵੀ ਆਪਣੇ ਲੇਖਾਂ ਵਿੱਚ ਇਹ ਖ਼ਦਸ਼ਾ ਜਤਾਇਆ ਹੈ ਮਹਾਂਮਾਨਵ ਮਨੁੱਖ ਜਾਤੀ ਨੂੰ ਨਸ਼ਟ ਕਰ ਕੇ ਇਸ ਦੁਨੀਆ ਤੇ ਕਾਬਜ਼ ਹੋ ਜਾਣਗੇ, ਉਹਨਾਂ ਆਪਣੇ ਲੇਖਾਂ ਵਿੱਚ ਦੱਸਿਆ ਹੈ ਕਿ ਅਮੀਰ ਪੈਸੇ ਵਾਲੇ ਆਪਣੇ ਬੱਚਿਆਂ ਦੇ ਡੀ ਐਂਨ ਏ ਵਿੱਚ ਵਿਗਿਆਣ ਦੀ ਮੱਦਦ ਨਾਲ ਪੈਸੇ ਦੇ ਬਲਬੂਤੇ ਅਜਿਹਾ ਮਹਾਂਮਾਨਵ ਤਿਆਰ ਕਰਨਗੇ ਜੋ ਬਿਮਾਰੀ ਨਾਲ ਲੜਨ ਦੀ ਵਧੇਰੇ ਸਮਰੱਥਾ, ਬੁਢਾਪਾ, ਚੰਗੀ ਯਾਦ ਸ਼ਕਤੀ ਅਤੇ ਉਹਨਾਂ ਦੀ ਉਮਰ ਵੀ ਬਹੁਤ ਲਮੇਰੀ ਹੋਵੇਗੀ ਸਟੀਫਨ ਹਾਕਿੰਗ ਨੇ ਇਸੇ ਸਦੀ ਵਿੱਚ ਹੀ ਇਹ ਸਭ ਹੋਣ ਦੀ ਭਵਿਖਬਾਣੀ ਕੀਤੀ ਹੈ ਉਹਨਾ ਮੁਤਾਬਿਕ ਮੂਲ ਰੁਚੀਆਂ ਜਿਵੇ ਮਨੁੱਖੀ ਸਮਝ ਅਤੇ ਗੁੱਸੇ ਨੂੰ ਆਪਣੇ ਮੁਤਾਬਿਕ ਢਾਲਣ, ਜੋ ਸੈਲ ਪੁਰਾਣੇ ਹੋ ਕੇ ਸਾਡੇ ਸਰੀਰ ਵਿੱਚ ਬੁਢਾਪੇ ਦਾ ਕਾਰਨ ਬਣਦੇ ਹਨ ਉਹਨਾਂ ਦੀ ਥਾਂ ਨਵੇਂ ਸੈਲ ਬਣਾਉਣੇ ਜੋ ਕਿ ਮਨੁੱਖ ਨੂੰ ਬੁਢਾਪੇ ਤੌਂ ਹਮੇਸ਼ਾ ਲਈ ਦੂਰ ਰੱਖਣਗੇ, ਜੈਨੇਟਿਕ ਤਕਨੀਕ ਨਾਲ ਅਜਿਹਾ ਮਹਾਂਮਨੁੱਖ ਤਿਆਰ ਕਰਨ ਵਿੱਚ ਮਨੁੱਖ ਕਾਮਯਾਬ ਹੋ ਜਾਵੇਗਾ।
ਮੈਡੀਕਲ ਸਾਇਸ ਵਿੱਚ ਰੋਗ, ਬੁਢਾਪੇ ਅਤੇ ਆਪਣੀ ਇੱਛਾਸ਼ਕਤੀ ਅਨੁਸਾਰ ਉਮਰ ਵਧਾਉਣ ਦੀ ਇੱਛਾ ਮਨੁੱਖ ਜਾਤੀ ਵਿੱਚ ਪਹਿਲਾ ਤੋਂ ਹੀ ਹੋੜ ਲੱਗੀ ਹੋਈ ਹੈ ਇਹ ਇੱਛਾ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਜਿੱਤ ਹੋਵੇਗੀ, ਡਾਕਟਰ ਅਤੇ ਵਿਗਿਆਨਕ ਬਹੁਤ ਚਿਰ ਤੋਂਬੁਢਾਪਾ ਅਤੇ ਰੋਗ ਰਹਿਤ ਸਰੀਰ ਬਣਾਉਣ ਲਈ ਦਵਾਈਆਂ ਵਿੱਚ ਰੁੱਝੇ ਹੋਏ ਸਨ ਜਿਸ ਵਿੱਚ ਹੁਣ ਵਿਗਿਆਨ ਨੂੰ ਇਸ ਸਦੀ ਵਿੱਚ ਪੂਰਾ ਹੋਣ ਦੀ ਆਸ ਹੈ, ਇਸੇ ਤਰ੍ਹਾਂ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਆਮ ਹੀ ਦੋ ਸੌ, ਤਿੰਨ ਸੌ ਅਤੇ ਕਈ ਹਜ਼ਾਰ ਸਾਲ ਜਿਉਦੇ ਰਹਿਣ ਦੀਆਂ ਗੱਲ੍ਹਾਂ ਅਸੀ ਆਮ ਸੁਣਦੇ ਅਤੇ ਪੜ੍ਹਦੇ ਆਏ ਹਾਂ, ਬਿਮਾਰੀਆਂ ਦਾ ਸਮਾਧਾਨ ਸਿਧ ਸਮਾਧੀ ਲਗਾਕੇ ਬੈਠਣ ਨੂੰ ਮੰਨਦੇ ਹਨ ਰਿਸ ਨੂੰ ਅਸੀ ਯੋਗ ਦੇ ਨਾਮ ਨਾਲ ਵੀ ਜਾਣਦੇ ਹਾਂ ਜਿਸ ਨੂੰ ਡਾਕਟਰ ਵੀ ਮਾਨਤਾ ਦਿੱਦੇ ਹਨ, ਤੀਜੀ ਕੜੀ ਸਾਇਸ ਅਤੇ ਧਰਮ ਵਿਚਾਲੇ ਤਰਕਸ਼ੀਲ ਸੁਸਾਇਟੀ ਹੈ ਜੋ ਧਰਮ ਤੋਂ ਤਾ ਮੁਨਕਰ ਹੈ ਪਰ ਸਮਾਧੀ ਨੂੰ ਉਹ ਆਪਣੇ ਆਪ ਨੂੰ ਸੰਮੋਹਿਤ ਕਰਨ ਦਾ ਨਾਂ ਦਿੰਦੀ ਹੈ ਜਿਸ ਦੇ ਕਰਨ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਸਿਰ ਦਰਦ, ਸਾਹ , ਦਮਾ,ਖ਼ਾਸੀ ਜ਼ੁਕਾਮ ਦਾ ਇਲਾਜ਼ ਸਵੈ ਸੰਮੋਹਿਤ ਕਰਕੇ ਕੀਤੇ ਜਾਣ ਨੂੰਮਾਨਤਾ ਦਿੰਦੇ ਹਨ ਜੋ ਕਿ ਇਕ ਤਰ੍ਹਾਂ ਨਾਲ ਸਮਾਧੀ ਪ੍ਰਕਿਰਿਆ ਦੀ ਹੀ ਪ੍ਰੋੜਤਾ ਕਰਦੇ ਹਨ। ਪਰ ਦੂਜੇ ਪਾਸੇ ਭੌਤਿਕ ਵਿਗਿਆਨੀ ਪ੍ਰਮੇਸ਼ਵਰੀ ਸ਼ਕਤੀ ਵਿੱਚ ਯਕੀਨ ਨਹੀ ਰੱਖਦੇ ਪਰ ਯੋਗੀ,ਨਾਥਾਂ, ਅਤੇ ਧਰਮ ਗ੍ਰੰਥਾਂ ਅਨੁਸਾਰ ਦਿਮਾਗ ਤੇ ਧਿਆਨ ਕੇਂਦਰਿਤ ਕਰਕੇ ਆਪਣੇ ਸਾਰੇ ਸਰੀਰ ਤੇ ਕੰਟਰੌਲ ਕਰਕੇ ਹਰ ਤਰ੍ਹਾਂ ਦੀ ਬਿਮਾਰੀ ਅਤੇ ਬੁਢਾਪੇ ਵਾਲੇ ਸੈਲਾਂ ਵਿੱਚ ਨਵੀਂ ਊਰਜਾ ਭਰ ਕੇ ਸਰੀਰ ਨੂੰ ਤੰਦਰੁਸਤ ਅਤੇ ਸਦਾ ਜਵਾਨ ਰੱਖਿਆ ਜਾ ਸਕਦਾ ਹੈ, ਇਸ ਤਰ੍ਹਾਂ ਦੇ ਮਨੁੱਖ ਨੂੰ ਹੀ ਧਾਰਮਿਕ ਗੁਰੂ ਮਹਾਂਮਾਨਵ ਦਾ ਨਾਂ ਦਿੰਦੇ ਹਨ ਧਾਰਮਿਕ ਗੁਰੂ ਤਾਂ ਅੱਜ ਵੀ ਮੲਾਂਮਾਨਵ ਹੋਣ ਦਾ ਦਾਅਵਾ ਕਰਦੇ ਹਨ ਉਹਨਾਂ ਦੇ ਕਹਿਣ ਮੁਤਾਬਿਕ ਪਹਾੜਾਂ ਦੀਆਂ ਗੁਫ਼ਾਵਾ ਵਿੱਚ ਤਪ ਕਰਨ ਵਾਲੇ ਯੋਗੀ ਜਿੰਨ੍ਹਾ ਦੀਆਂ ਉਮਰਾਂ ਅੱਜ ਵੀ ਕਈ ਸੌ ਸਾਲ ਹੈ ਅਤੇ ਕਈਆਂ ਦੇ ਕੱਦ ਵੀ ਅੱਠ ਤੋਂ ਨੌ ਫੁੱਟ ਹਨ। ਜਿਥੇ ਵਿਗਿਆਨਕ ਮਹਾਂਮਾਨਵ ਨੂੰ ਧਰਤੀ ਲਈ ਖ਼ਤਰਾ ਸਮਝਦੇ ਹਨ ਉੱਥੇ ਧਰਮ ਗੁਰੂ ਮਹਾਂਮਾਨਵ ਨੂੰ ਮਲੁੱਖ ਦਾ ਹਿਤੈਸੀ ਅਤੇ ਧਰਤੀ ਦੇ ਜੀਵਾਂ ਲਈ ਕਲਿਆਣਕਾਰੀ ਦੱਸਦੇ ਹਨ ਕਿਉਕੀ ਮਹਾਂਮਾਨਵ ਮਨੁੱਖ ਵਿੱਚੋਂ ਦੇਵਤਾ ਬਿਰਤੀ ਦਾ ਹੀ ਹੋਵੇਗਾ ਜੋ ਮਨੁੱਖ ਅਤੇ ਧਰਤੀ ਤੇ ਰਹਿਣ ਵਾਲੇ ਹਰ ਜੀਵ ਦੀ ਭਲਾਈ ਹੀ ਕਰੇਗਾ, ਇਸ ਲਈ ਵਿਗਿਆਣ ਵੱਲੋਂ ਮਨੁੱਖ ਜਾਤੀ ਅਤੇ ਧਰਤੀ ਲਈ ਮਹਾਂਮਨੁੱਖ ਵਿਨਾਸ਼ ਦਾ ਕਾਰਨ ਬਣਨ ਦੇ ਖ਼ਦਸ਼ੇ ਬੇ ਬੁਨਿਆਦ ਹਨ। ਜਿਸ ਤਰ੍ਹਾਂ ਬਾਂਦਰ ਤੋਂ ਵਿਕਾਸ ਕਰਕੇ ਮਨੁੱਖ ਜਾਤੀ ਨੇਸਭ ਤੋਂ ਵੱਧ ਸੂਝਬੂਝ, ਸੋਚਣ, ਹੱਸਣ, ਰੋਣ ਆਦਿ ਜਿਹੀਆ ਵਿਲੱਖਣ ਸ਼ਕਤੀਆਂ ਦਾ ਮਾਲਕ ਸਿਰਫ਼ ਇਨਸਾਨ ਹੀ ਹੈ ਜੋ ਹੁਛ ਵੀ ਸਾਇਸ ਜਾਂ ਧਰਮ ਦੀ ਮੱਦਦ ਨਾਲ ਆਪਛੀ ਮੌਤ ਤੇ ਜਿੱਤ ਪ੍ਰਾਪਤ ਕਰਨਾਂ ਚਾਹੁੰਦਾ ਹੈ ਕਿਉਕੀ ਪਹਿਲਾਂ ਤੋਂ ਹੀ ਮਨੁੱਖ ¦ਬੀ ਉਮਰ ਜਾਂ ਅਮਰ ਪੱਦ ਪ੍ਰਾਪਤ ਕਰਣ ਦੀ ਇੱਛਾ ਮੁਤਾਬਿਕ ਹੀ ਇਨਸਾਨ ਮਹਾਂਮਾਨਵ ਬਣਨ ਵੱਲ ਕਦਮ ਵਧਾ ਰਿਹਾ ਹੈ ਜਿਸ ਕਰਕੇ ਸਾਇਸਦਾਨਾਂ ਦੀ ਨਜ਼ਰ ਵਿੱਚ ਹੁਣ ਮਹਾਂਮਾਨਵ ਦਾ ਰੁਤਬਾ ਸਾਇਸ ਤੋਂ ਬਹੁਤਾ ਦੂਰ ਨਹੀ ਪਰ ਸਟੀਫਨ ਹਾਕਿੰਗ ਵੱਲੋਂ ਪ੍ਰਗਟਾਏ ਜਾ ਰਹੇ ਖ਼ਦਸ਼ੇ ਬਿਲਕੁਲ ਨਿਰਮੂਲ ਹਨ ਕਿਉਕੀ ਮਹਾਂਮਾਨਵ ਤਾਂ ਇਸ ਮਨੁੱਖ ਤੋਂ ਹਜ਼ਾਰ ਦਰਜੇ ਜਿਆਦਾ ਵਿਚਾਰਵਾਨ ਅਤੋ ਬੁੱਧੀਮਾਨ ਹੋਣਗੇ ਉਹ ਆਪਣੀ ਹੀ ਪ੍ਰਜਾਤੀ ਨੂੰ ਲਸ਼ਟ ਕਿਉਂ ਕਰਣਗੇ ਜਦੋਂ ਕਿ ਆਮ ਮਨੁੱਖ ਦੀ ਉਹਨਾਂ ਮੁਕਾਬਲੇ ਉਮਰ ਵੀ ਬਹੁਤ ਘੱਟ ਹੋਵੇਗੀ ਇਸ ਕਰਕੇ ਵਿਗਿਆਣ ਨੂੰ ਤਰੱਕੀ ਦੀਆਂ ਸ਼ਿਖਰਾਂ ਛੂਹਣ ਤੋਂ ਰੋਕਣ ਦੀ ਥਾਂ ਹੱਲਾਸ਼ੇਰੀ ਦੇ ਕੇ ਇੱਕ ਨਵਾਂ ਨਿਰ੍ਯੋਇਆ, ਵੱਖਰੀ ਸੂਝਬੂਝ, ਬੁਢਾਪਾ ਤੇ ਰੋਗ ਤੋਂ ਮੁੱਕਤ ਸੈਕੜੇ ਸਾਲਾਂ ਜੀਣ ਵਾਲੇ ਮਨੁੱਖ ਦੀ ਕਾਮਨਾ ਕਰਨੀ ਚਾਹੀਦੀ ਹੈ।
ਵਿਗਿਆਨ ਅਤੇ ਧਰਮ ਦੀ ਨਜ਼ਰ ਵਿੱਚ ਮਹਾਂਮਾਨਵ



