ਫ਼ਤਹਿਗੜ੍ਹ ਸਾਹਿਬ- ਅਜ ਦੇ ਅਖ਼ਬਾਰਾਂ ਤੇ ਮੀਡੀਏ ਵਿਚ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਵਲੋਂ ਬਰਗਾੜੀ ਵਿਖੇ ਜਮਹੂਰੀਅਤ ਤੇ ਅਮਨਮਈ ਢੰਗਾਂ ਰਾਹੀ ਆਪਣੀਆ ਕੌਮੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦੋਸ਼ੀਆਂ, ਸ਼ਹੀਦ ਭਾਈ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਤੇ 25-25 ਸਾਲਾ ਤੋਂ ਜ਼ਬਰੀ ਬੰਦੀ ਬਣੇ ਗਏ ਸਿਖ ਨੌਜ਼ਵਾਨਾਂ ਦੀ ਰਿਹਾਈ ਨੂੰ ਲੈਕੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਕੀਤੇ ਜਾ ਰਹੇ ਸੰਘਰਸ਼ ਵਿਚ ਪਹੁੰਚਣ ਵਾਲੇ ਸਿਖਾਂ ਨੂੰ ਮੋਦੀ ਦੇ ਸਿਆਸੀ ਪ੍ਰਭਾਵ ਹੇਠ ਗਰਮਖਿਆਲੀ ਦਾ ਨਾਮ ਦੇਣ ਦੀ ਕਾਰਵਾਈ ਜਿਥੇ ਸਿਖ ਕੌਮ ਲਈ ਅਸਹਿ ਹੈ, ਉਥੇ ਅਜਿਹੀ ਬਿਆਨਬਾਜੀ ਸਿਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ ਦਾ ਹਿਸਾ ਵੀ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਕਿਉਂਕਿ 4 ਮਹੀਨਿਆ ਤੋਂ ਚਲਦੇ ਆ ਰਹੇ ਬਰਗਾੜੀ ਮੋਰਚੇ ਵਿਚ ਅਜ ਤਕ ਕੋਈ ਵੀ ਨਾ ਤਾਂ ਗੈਰ-ਕਾਨੂੰਨੀ ਅਤੇ ਨਾ ਹੀ ਗੈਰ-ਸਮਾਜਿਕ ਅਮਲ ਹੋਇਆ ਹੈ । ਉਥੇ ਦੋਵੇ ਸਮੇਂ ਸਿਖ ਕੌਮ ਆਪ ਮੁਹਾਰੇ ਪੰਥ ਦਾ ਡੂੰਘਾਂ ਦਰਦ ਰਖਦੇ ਹੋਏ ਕੌਮੀ ਮੰਗਾਂ ਦੀ ਪੂਰਤੀ ਕਰਵਾਉਣ ਲਈ ਪਹੁੰਚ ਰਹੀ ਹੈ ।”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਵਲੋਂ ਜਮਹੂਰੀਅਤ ਅਤੇ ਅਮਨ ਪਸ਼ੰਦ ਢੰਗ ਰਾਹੀ ਬਰਗਾੜੀ ਮੋਰਚੇ ਵਿਚ ਪਹੁੰਚਕੇ ਸੰਘਰਸ਼ ਕਰ ਰਹੇ ਸਿਖਾਂ ਪ੍ਰਤੀ ‘ਗਰਮਖਿਆਲੀ‘ ਦਾ ਬਦਨਾਮਨੁੰਮਾ ਨਾਮ ਦੇਣ ਦਾ ਤਿਖਾ ਵਿਰੋਧ ਕਰਦੇ ਹੋਏ ਅਤੇ ਐਸ.ਜੀ.ਪੀ.ਸੀ. ਦੀਆਂ ਜਮਹੂਰੀ ਚੋਣਾਂ ਵਿਚ ਸਿਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਸ ਧਾਰਮਿਕ ਸੰਸਥਾਂ ਦਾ ਨਿਜਾਮ ਚਲਾਉਣ ਦੀ ਗਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨ ਪਹਿਲੇ ਸ. ਪ੍ਰਕਾਸ਼ ਸਿੰਘ ਬਾਦਲ ਸੈਂਟਰ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਆਏ ਹਨ । ਜਿਸ ਵਿਚ ਸ. ਬਾਦਲ ਨੇ ਸਿਖ ਕੌਮ ਵਿਚ ਆਪਣੀ ਬਣੀ ਅਤਿ ਬਦਤਰ ਅਤੇ ਨਫ਼ਰਤ ਭਰੀ ਸਥਿਤੀ ਤੋਂ ਬੁਖਲਾਹਟ ਵਿਚ ਆ ਕੇ ਸ੍ਰੀ ਰਾਜਨਾਥ ਸਿੰਘ ਨੂੰ ਕਿਹਾ ਹੈ ਕਿ ਬਰਗਾੜੀ ਮੋਰਚੇ ਨੂੰ ਚੁਕਵਾਉਣ ਲਈ ਕੋਈ ਅਮਲ ਕਰਨ । ਉਸੇ ਮੋਦੀ ਹਕੂਮਤ ਦੇ ਸਿਆਸੀ ਤੇ ਸਿਖ ਵਿਰੋਧੀ ਪ੍ਰਭਾਵ ਹੇਠ ਆ ਕੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮੋਰਚੇ ਦਾ ਸਾਥ ਦੇਣ ਵਾਲੇ ਜਮਹੂਰੀਅਤ ਤੇ ਅਮਨ ਪਸੰਦ ਸਿਖਾਂ ਨੂੰ ਗਰਮਖਿਆਲੀ (ਰੈਡੀਕਲ) ਦਾ ਨਾਮ ਦੇਣ ਦੀ ਬਜਰ ਗੁਸਤਾਖੀ ਕੀਤੀ ਹੈ । ਜਦੋਂਕਿ ਅਜੋਕੇ ਸਮੇਂ ਵਿਚ ਸਮੁਚੀ ਸਿਖ ਕੌਮ ਕੌਮਾਂਤਰੀ ਅਤੇ ਮਨੁਖੀ ਹਕਾਂ ਦੇ ਕਾਨੂੰਨਾਂ ਨੂੰ ਸਮਝਦੀ ਹੋਈ ਆਪਣੇ ਸੰਘਰਸ਼ ਨੂੰ ਜਮਹੂਰੀਅਤ ਲੀਹਾਂ ਤੇ ਲਿਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਮਹੂਰੀਅਤ ਤਰੀਕੇ ਚਲ ਰਹੇ ਬਰਗਾੜੀ ਮੋਰਚੇ ਨੂੰ ਜ਼ਬਰੀ ਚੁਕਵਾਉਣ ਅਤੇ ਭਾਈ ਧਿਆਨ ਸਿੰਘ ਮੰਡ ਨੂੰ ਹਕੂਮਤੀ ਤਾਕਤ ਨਾਲ ਉਠਾਉਣ ਦੀ ਬਜਰ ਗੁਸਤਾਖੀ ਕੀਤੀ ਤਾਂ ਸਿਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹਾ ਕਦਾਚਿਤ ਨਹੀਂ ਹੋਣ ਦੇਵੇਗੀ ਅਤੇ ਇਹ ਬਰਗਾੜੀ ਮੋਰਚਾ ਉਪਰੋਕਤ ਕੌਮੀ ਤਿੰਨ ਜਾਇਜ ਤੇ ਜਮਹੂਰੀਅਤ ਮੰਗਾਂ ਦੀ ਪੂਰਤੀ ਹੋਣ ਤਕ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕੌਮ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਇਸ ਮੋਰਚੇ ਨੂੰ 7 ਅਕਤੂਬਰ ਅਤੇ 14 ਅਕਤੂਬਰ ਦੇ ਹੋਏ ਵਡੇ ਇਕਠਾਂ ਜੋ ਕਿ ਲੰਬੀ ਅਤੇ ਪਟਿਆਲੇ ਵਿਖੇ ਹੋਏ ਸਰਕਾਰੀ ਇਕਠਾਂ ਦੇ ਵਿਰੁਧ ਸਿਖ ਕੌਮ ਦੇ ਵਡੇ ਰੋਸ ਦਾ ਪ੍ਰਗਟਾਵਾ ਕਰਦੇ ਸਨ, ਇਨ੍ਹਾਂ ਹੋਣ ਵਾਲੇ ਇਕਠਾਂ ਨੂੰ ਨਾ ਸ. ਪ੍ਰਕਾਸ਼ ਸਿੰਘ ਬਾਦਲ, ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਮੋਦੀ ਹਕੂਮਤ ਮੰਗਾਂ ਪੂਰੀਆ ਹੋਣ ਤਕ ਖ਼ਤਮ ਕਰ ਸਕਣਗੇ ।
– ਪੰਜਾਬ ਟਾਇਮਜ਼ ਬਿਊਰੋ
ਕੈਪਟਨ ਵੱਲੋਂ ਮੋਦੀ ਹਕੂਮਤ ਦੇ ਪ੍ਰਭਾਵ ਹੇਠ ਬਰਗਾੜੀ ਵਿਖੇ ਹੋਏ ਕੌਮੀ ਇਕੱਠ ਨੂੰ ‘ਗਰਮਖਿਆਲੀ (ਰੈਡੀਕਲ)’ ਦਾ ਨਾਮ ਦੇਣਾ ਅਸਹਿ



