Skip to content
Independent perspectives. Global stories.
BREAKING

35 ਫੀਸਦ ਮਹਿਲਾਵਾਂ ਦਾ ਅਨਪੜ੍ਹ ਹੋਣਾ ਚਿੰਤਾਜਨਕ

Share this story

ਸਾਡੇ ਦੇਸ਼ ’ਚ ਸਾਖਰਤਾ ਅਭਿਆਨ ਇਸਲਈ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਅਨਪੜ੍ਹਤਾ ਦਾ ਕਲੰਕ ਮਿਟਾਇਆ ਜਾ ਸਕੇ। ਸਾਖਰਤਾ ਪ੍ਰੋਗਰਾਮਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਇੰਨ੍ਹਾਂ ਦੇ ਨਤੀਜੇ ਵੀ ਆਏ ਹਨ। ਪਰ ਅੱਜ ਵੀ ਦੇਸ਼ ’ਚ ਸੰਪੂਰਣ ਸਾਖਰਤਾ ਦੇ ਟੀਚੇ ਨੁੰ ਹਾਸਿਲ ਨਹੀਂ ਕੀਤਾ ਜਾ ਸਕਿਆ ਹੈ। ਮਹਿਲਾਵਾਂ ਦਾ 35 ਫੀਸਦ ਅਨਪੜ੍ਹ ਰਹਿਣਾ ਜਿਆਦਾ ਚਿੰਤਾਜਨਕ ਹੈ ਕਿਉਂਕਿ ਮਾਂ ਦੇ ਰੂਪ ’ਚ ਹੀ ਇੱਕ ਮਹਿਲਾ ਬੱਚੇ ਦੀ ਸਭ ਤੋਂ ਪਹਿਲੀ ਗੁਰੂ ਹੁੰਦੀ ਹੈ। ਜਦੋਂ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਹੀ ਅਨਪੜ੍ਹ ਹੈ ਤਾਂ ਉਸ ਬੱਚੇ ਦੇ ਸਾਖਰ ਹੋ ਜਾਣ ਦੀ ਸੰਭਾਵਨਾ ’ਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ। ਪਿਛਲੇ ਸੱਤ ਦਹਾਕਿਆਂ ’ਚ ਭਾਰਤ ਨੇ ਆਪਣੀ ਸਾਖਰਤਾ ਦਰ ਵਧਾ ਕੇ ਮੌਜੂਦਾ ਲਗਪਗ 75 ਫੀਸਦ ਕਰ ਲਈ ਹੈ। ਇਹ ਇਕ ਸ਼ਲਾਘਾਯੋਗ ਉਪਲਬਧੀ ਹੈ ਕਿਉਂਕਿ ਇਸ ਦੌਰਾਨ ਦੇਸ਼ ਦੀ ਜਨਸੰਖਿਆ ’ਚ ਵੀ ਤਿੰਨ ਗੁਣਾ ਵਾਧਾ ਹੋਇਆ ਹੈ। ਪਰ ਨਕਰਾਤਮਕ ਤੱਤ ਤੇਜੀ ਨਾਲ ਵਧੇ ਹਨ ਅਤੇ ਪੂਰੀ ਕਰੂਰਤਾ ਨਾਲ ਵਾਸਤਵਿਕ ੳਪਲਬਧੀਆਂ ’ਤੇ ਹਾਵੀ ਹੋ ਗਏ ਹਨ।
ਪੇਂਡੂ ਭਾਰਤ , ਅਤੇ ਪਿੰਡਾ ’ਚ ਵਸਦੇ ਲੋਕਾਂ ਨੂੰ ਅਣਦੇਖਾ ਕੀਤਾ ਗਿਆ ਹੈ ਅਤੇ ਆਪਣੀ ਕਿਸਮਤ ’ਤੇ ਛੱਡ ਦਿੱਤਾ ਗਿਆ ਹੈ। ਸੰਸਾਧਨ ਸੰਪਨ ਅਤੇ ਸੱਤਾਧਾਰੀ ਵਰਗਾਂ ਨੇ ਆਪਣੇ ਲਈ ਇਕ ਅਲੱਗ ਵਿਵਸਥਾ ਬਣਾ ਲਈ ਹੈ ਅਤੇ ਉਹ ਬੜੀ ਖੁਸ਼ੀ ਨਾਲ ਕੁਝ ਚੁਣੇ ਹੋਏ ਵਰਗਾਂ ਅਤੇ ਵਿਸ਼ੇਸ਼ ਸਮੂਹਾਂ ਦੇ ਲਈ ਕੰਮ ਕਰ ਰਹੇ ਹਨ। ਕੇਰਲ ਦੇ ਕੋਟਾਯਾਮ ਸ਼ਹਿਰ ਨੂੰ 1989 ਪੂਰੀ ਤਰਾਂ ਸਾਖਰ ਸ਼ਹਿਰ ਐਲਾਨਿਆ ਗਿਆ ਸੀ ।ਇਹ ਉਹ ਦੌਰ ਸੀ ਜਦੋਂ ਸੰਪੂਰਨ ਸਾਖਰਤਾ ਪ੍ਰੋਗਰਾਮ ਦੀ ਦੇਸ਼ ’ਚ ਸ਼ੁਰੂਆਤ ਹੀ ਕੀਤੀ ਗਈ ਸੀ। ਕਿਸੇ ਇਕ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਖਰ ਐਲਾਨੇ ਜਾਣ ਦਾ ਉਦਾਹਰਣ ਨਾ ਸਿਰਫ ਭਾਰਤ ਸਗੋਂ ਦੁਨੀਆਂ ’ਚ ਅਨੋਖੀ ਗੱਲ ਹੈ। ਅਜਿਹੇ ’ਚ ਇਹ ਸਵਾਲ ਉਠਨਾ ਕੁਦਰਤੀ ਹੈ ਕਿ ਆਖਿਰ ਕੋਟਾਯਾਮ ’ਚ ਅਜਿਹਾ ਕੀ ਸੀ ਕਿ ਲੋਕਾਂ ’ਚ ਪੜ੍ਹਨ -ਲਿਖਣ ਦੀ ਜਿਗਿਆਸਾ ਜਾਗ ਉਠੀਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ’ਚ ਆਜਾਦੀ ਦੇ ਐਨੇ ਸਾਲਾਂ ਲੰਘਣ ਤੋਂ ਬਾਅਦ ਵਗੀ ਅਸੀਂ ਲੋਕ ਪੁਰੀ ਤਰ੍ਹਾਂ ਸਾਖਰ ਹੋਣ ਦੀ ਉਡੀਕ ਕਰ ਰਹੇ ਹਾਂ। ਮਹਿਲਾ ਸਾਖਰਤਾ ਦਾ ਰਾਸ਼ਟਰੀ ਔਸਤ ਲਗਪਗ 65 ਫੀਸਦ ਹੈ। ਅਜਿਹੇ ’ਚ ਕਈ ਸੂਬਿਆਂ ਦੇ ਲਈ ਇਹ ਅਫਸੋਸ ਦੀ ਗੱਲ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਔਸਤ ਰਾਸ਼ਟਰ ਤੋਂ ਵੀ ਘੱਟ ਹੈ। ਕਈ ਸੂਬਿਆਂ ’ਚ ਸ਼ਾਮਲ ਸਕੂਲ ਚੱਲੋਂ,ਬੇਟੀ ਬਚਾਓ -ਬੇਟੀ ਪੜ੍ਹਾਓ ,ਮਿੱਡ ਡੇ ਮੀਲ ਸਕੀਮ ,ਲੜਕੀਆਂ ਨੂੰ ਮੌਲਿਕ ਸਿੱਖਿਆ ਦੇਣ ਹੇਤੂ ਸਹੂਲਤਾਂ ਵਧਾਉਣ ਜਿਹੀਆਂ ਤਮਾਮ ਯੋਜਨਾਵਾਂ ਦਾ ਪ੍ਰਚਾਰ ਤਾਂ ਬਹੁਤ ਹੋਇਆ ਪਰ ਇਹ ਕਿੰਨੀਆਂ ਸਫਲ ਹੋਈਆਂ ,ਇਹ ਮਾਨਵ ਸੰਸਾਧਨ ਮੰਤਰਾਲੇ ਦੇ ਆਂਕੜਿਆਂ ਤੋਂ ਪਤਾ ਚੱਲ ਜਾਂਦਾ ਹੈ। ਜਿੰਨਾ ਖਰਚ ਵਿਗਿਆਪਨਾ ’ਤੇ ਖਰਚ ਕੀਤਾ ਗਿਆ,ਜੇਕਰ ਉਹੀ ਖਰਚ ਸਹੂਲਤਾ ਦੇਣ ,ਮਹਿਲਾਵਾਂ ਦੀ ਅਨਪੜ੍ਹਤਾ ਖਤਮ ਕਰਨ ਦੇ ਲਈ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤਾਂ ਮਹਿਲਾ ਸਾਖਰਤਾ ਭਾਵੇਂ 100 ਫੀਸਦ ਨਾ ਸੀ ਪਰ 90 ਫੀਸਦ ਤੱਕ ਤਾਂ ਪਹੁੰਚ ਹੀ ਜਾਂਦੀ। ਕੇਰਲ ਦੇ ਕੋਟਾਯਾਮ ’ਚ ਅਨਪੜ੍ਹਾਂ ਨੂੰ ਕੇਵਲ ਅੱਖਰ ਗਿਆਨ ਜਾਂ ਅੰਕਾਂ ਦੇ ਗਿਆਨ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ। ਉਥੇ ਅਧਿਕਾਰੀਆਂ ਦਾ ਮੰਨਣਾ ਸੀ ਕਿ ਜਦੋਂ ਤੱਕ ਕਿਸੇ ਵਿਅਕਤੀ ਨੂੰ ਭਾਸ਼ਾ ਦਾ ਗਿਆਨ ਨਹੀਂ ਦਿੱਤਾ ਜਾਵੇਗਾ,ਉਦੋਂ ਤੱਕ ਉਸ ਨੂੰ ਸਾਖਰ ਦੀ ਸ਼੍ਰੇਣੀ ’ਚ ਰੱਖਣਾ ਠੀਕ ਨਹੀਂ। ਕੋਟਾਯਾਮ ਦੇ ਵਾਂਗ ਦੇਸ਼ ਦੇ ਹੋਰ ਸਾਰੇ ਹਿੱਸਿਆਂ ’ਚ ਸਾਖਰਤਾ ਪ੍ਰੋਗਰਾਮ ਹੱਥਾ ’ਚ ਲਿਆ ਜਾਵੇ ਤਾਂ ਹੀ ਸੰਪੂਰਣ ਸਾਖਰਤਾ ਦੇ ਟੀਚੇ ਨੁੰ ਹਾਸਿਲ ਕਰਨਾ ਮੁਸ਼ਕਿਲ ਨਹੀਂ ਹੈ। ਅੱਜ ਸਾਖਰਤਾ ਦੀ ਦਰ ਨੂੰ 100 ਫੀਸਦ ਕਰਨ ਦੇ ਲਈ ਪੂਰੇ ਦੇਸ਼ ’ਚ ਕੋਟਾਯਾਮ ਜਿਹੀਆਂ ਕੋਸ਼ਿਸ਼ਾਂ ਦੀ ਲੋੜ ਹੈ।ਇਸ ਦੇ ਲਈ ਨਿ:ਸਵਾਰਥ ਭਾਵਨਾ ਨਾਲ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ,ਤਾਂ ਹੀ ਸਫਲਤਾ ਹਾਸਿਲ ਹੋਵੇਗੀ।
ਮਹਿਲਾਵਾਂ ’ਚ ਸਾਖਰਤਾ ਦੀ ਕਮੀਂ ਦੇ ਆਂਕੜੇ ਨਾ ਸਿਰਫ ਸਰਕਾਰੀ ਯੋਜਨਾਵਾਂ ’ਤੇ ਉਂਗਲ ਚੁੱਕ ਰਹੇ ਹਨ ,ਸਗੋਂ ਨਾਰੀ ਸਵਤੰਤਰਤਾ,ਮਹਿਲਾ ਸ਼ਕਤੀਕਰਨ,ਹਰੇਕ ਖੇਤਰ ’ਚ ਔਰਤਾਂ ਦੀ ਵਧਦੀ ਸਾਂਝੇਦਾਰੀ ਜਿਹੇ ਮੁੱਦਿਆਂ ’ਤੇ ਵੀ ਸਵਾਲ ਬਣ ਕੇ ਖੜੇ ਹਨ। ਇਹ ਸਹੀ ਨਹੀ ਹੈ ਕਿ ਕੁਝ ਸੂਬਿਆਂ ਨੇ ਪੰਚਾਇਤਾਂ ’ਚ ਔਰਤਾਂ ਨੂੰ 50 ਫੀਸਦ ਰਾਖਵੇਂਕਰਨ ਦੇਣ ਦੀ ਚੰਗੀ ਕੋਸ਼ਿਸ਼ ਕੀਤੀ ਗਈ ਹੈ। ਪਰ ਅਕਸਰ ਦੇਖਣ ’ਚ ਆਉਂਦਾ ਹੈ ਕਿ ਸਰਪੰਚ ਬਣਪੀ ਅਨਪੜ੍ਹ ਮਹਿਲਾ ਦੇ ਪੰਚਾਇਤ ਸੰਬਧੀ ਸਾਰੇ ਕੰਮਕਾਰ ਉਸ ਦਾ ਪਤੀ ਜਾਂ ਲੜਕਾ ਹੀ ਕਰਦਾ ਹੈ। ਅਜਿਹੇ ’ਚ ਕੀ ਇਹ ਜਰੂਰੀ ਨਹੀਂ ਲੱਗਦਾ ਕਿ ਸੱਤਾ ਦਾ ਅਧਿਕਾਰ ਦੇਣ ਤੋਂ ਪਹਿਲਾਂ ਸਿੱਖਿਆ ਦਾ ਅਧਿਕਾਰ ਦਿੱਤਾ ਜਾਵੇ ? ਮਹਿਲਾ ਸਿੱਖਿਆ ਦੇ ਲਈ ਕੀਤੀਆਂ ਜਾ ਰਹੀਆਂ ਤਮਾਮ ਸਰਕਾਰੀ ਕੋਸ਼ਿਸ਼ਾਂ ’ਚ ਪ੍ਰਚਾਰ ਜਿਆਦਾ ਅਤੇ ਨਤੀਜੇ ਨਾ -ਮਾਤਰ ਹੀ ਨਜਰ ਆਉਂਦੇ ਹਨ। ਜ਼ਰੂਰਤ ਇਸ ਗੱਲ ਦੀ ਹੈ ਕਿ ਸਾਖਰਤਾ ਪ੍ਰੋਗਰਾਮ ਨੂੰ ਸਰਕਾਰ ਦਾ ਨਹੀਂ ਸਗੋਂ ਜਨਤਾ ਦਾ ਪ੍ਰੋਗਰਾਮ ਬਣਾਇਆ ਜਾਵੇ। ਕੋਟਾਯਾਮ ਨੂੰ ਪੂਰਣ ਸਾਖਰ ਸ਼ਹਿਰ ਐਲਾਨੇ ਜਾਣ ਦੇ ਟੀਚੇ ਨੂੰ ਪਾਉਣ ’ਚ ਜਨਤਾ ਦੇ ਲਗਾਅ ਨੂੰ ਜਰੂਰ ਸਾਹਮਣੇ ਲਿਆਉਣਾ ਚਾਹੀਦਾ ਹੈ। ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਨੇ 1998 ’ਚ ਕੋਟਾਯਾਮ ਸ਼ਹਿਰ ਦਾ ਇਕ ਸਰਵੇਖਣ ਕੀਤਾ ਸੀ,ਉਸਦੇ ਮੁਤਾਬਿਕ ਉਦੋਂ ਉਥੇ ਦੀ ਸਾਖਰਤਾ ਫੀਸਦ 84 ਪ੍ਰਤੀਸ਼ਤ ਸੀ। ਇਸ ਸ਼ਹਿਰ ਨੂੰ ਪੂਰਣ ਤੌਰ ’ਤੇ ਸਾਖਰ ਕਰਨਾ ਕੋਈ ਮੁਸ਼ਕਿਲ ਟੀਚਾ ਨਹੀਂ ਸੀ। ਇਥੇ ਨਗਰ ਨਿਗਮ, ਸਰਕਾਰ ਅਤੇ ਨਾਗਰਿਕਾਂ ਸਭ ਨੇ ਮਿਲ ਕੇ ਹੀ ਇਸ ਲਈ ਕੰਮ ਕੀਤੇ ਸਨ ਅਤੇ ਇਸ ਟੀਚੇ ਨੂੰ ਪੂਰਾ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ। ਈਚ ਵੰਨ ਟੀਚ ਵੰਨ ਦਾ ਨਾਅਰਾ ਦਿੱਤਾ ਗਿਆ ਸੀ ਭਾਵ ਹਰੇਕ ਸਾਖਰ ਵਿਅਕਤੀ ਇਕ ਅਨਪੜ੍ਹ ਵਿਅਕਤੀ ਨੂੰ ਪੜ੍ਹਾਏਗਾ। ਤਕਰੀਬਨ 14 ਹਜਾਰ ਸਵੈਸੇਵਕ ਤਿਆਰ ਹੋਏ ਜਿੰਨ੍ਹਾਂ ’ਚ 12 ਹਜਾਰ ਔਰਤਾਂ ਸਨ। ਇਹਨਾਂ ਸਵੈਸੇਵਕਾਂ ਨੇ ਰਹਿਣ ,ਖਾਣ-ਪੀਣ ਜਾਂ ਪੜ੍ਹਾਉਣ ਦਾ ਕੋਈ ਖਰਚਾ ਨਹੀਂ ਲਿਆ। ਇਕ ਤਰ੍ਹਾਂ ਨਾਲ ਅਮੀਰ -ਗਰੀਬ ਸਭ ਇਸ ਮੁਹਿੰਮ ਦਾ ਹਿੱਸਾ ਬਣੇ ਸਨ।
ਅੱਖਰ ਗਿਆਨ ਦੀ ਬਜਾਏ ਭਾਸ਼ਾ ਗਿਆਨ ’ਤੇ ਜੋਰ ਦਿੱਤਾ ਗਿਆ ਤਾਂ ਕਿ ਅਨਪੜ੍ਹਾਂ ਦੇ ਪੜ੍ਹ -ਲਿਖ ਜਾਣ ਤੋਂ ਬਾਅਦ ਇਹ ਉਹਨਾਂ ਦੇ ਰੋਜਾਨਾ ਦੇ ਕੰਮ ਕਾਜ ਲਈ ਲਾਹੇਵੰਦ ਰਹੇ।
ਸਾਰਿਆਂ ਦੀ ਸਾਂਝੀ ਕੋਸ਼ਿਸ਼ ਰੰਗ ਲੈ ਆਈ ਅਤੇ ਸਿਰਫ ਇਕ ਸਾਲ ’ਚ ਹੀ ਕੋਟਾਯਾਮ ਨੂੰ ਪੂਰਣ ਰੂਪ ’ਚ ਸਾਖਰ ਸ਼ਹਿਰ ਬਣਾਉਣ ’ਚ ਕਾਮਯਾਬੀ ਮਿਲ ਗਈ।
ਇਹ ਕਹਾਵਤ ਦਹੁਰਾਉਣ ਦੀ ਲੋੜ ਨਹੀਂ ਹੈ ਕਿ ਇਕ ਔਰਤ ਸਿੱਖਿਅਤ ਹੁੰਦੀ ਹੈ ਤਾਂ ਦੋ ਪਰਿਵਾਰਾਂ ਲੂੰ ਸਿੱਖਿਅਤ ਬਣਾਉਂਦੀ ਹੈ ਪਰ ਅਜਿਹੀਆਂ ਕਹਾਵਤਾਂ ਦੇ ਸੱਚ ਹੋਣ ਤੋਂ ਪਹਿਲਾਂ ਪਰਿਵਾਰ,ਸਮਾਜ ਅਤੇ ਰਾਸ਼ਟਰ ਹਿੱਤ ਹੋਣ ਦੀ ਇਹ ਪਹਿਲੀ ਕੜੀ ਜੁੜਦੇ -ਜੁੜਦੇ ਟੁੱਟ ਜਾਂਦੀ ਹੈ। ਐਨੀ ਵੱਡੀ ਗਿਣਤੀ ’ਚ ਮਹਿਲਾਵਾਂ ਦਾ ਅਨਪੜ੍ਹ ਹੋਣਾ ਸਮਾਜ ਦੇ ਸਰਵਹਿੱਤ ਵਿਕਾਸ ’ਚ ਬਹੁਤ ਵੱਡੀ ਰੁਕਾਵਟ ਹੈ।
ਸਰਕਾਰ ਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਆਉਣ ਵਾਲੇ ਸਾਲਾਂ ’ਚ ਆਂਕੜਿਆਂ ਤੋਂ ਲੈਕੇ ਜਮੀਨੀਂ ਹਕੀਕਤ ਤੱਕ ਬਦਲਾਅ ਨਜਰ ਆਉਣ ਅਤੇ ਸਾਡੀ ਮਹਿਲਾਵਾਂ ਪੂਰਣ ਰੂਪ ਨਾਲ ਸਿੱਖਿਅਤ ਹੋਣ।

WRITTEN BY