Skip to content
Independent perspectives. Global stories.
BREAKING

ਹੱਥਾਂ ਦੀ ਸਫਾਈ ਅਤੇ ਸਾਡੀ ਤੰਦਰੁਸਤੀ

Share this story

ਪਿਆਰੇ ਬਚਿਓ ! ਅਸੀਂ ਜਾਣਦੇ ਹਾਂ ਕਿ ਤੰਦਰੁਸਤੀ ਸਭ ਤੋਂ ਵਡਾ ਧਨ ਹੈ ਅਤੇ ਤੰਦਰੁਸਤੀ ਹੀ ਦੁਨੀਆਂ ਦਾ ਸਭ ਤੋਂ ਵਡਾ ਸੁਖ ਹੈ । ਇਸ ਤੰਦਰੁਸਤੀ ਦਾ ਸੰਬੰਧ ਕਾਫੀ ਹਦ ਤਕ ਸਾਡੇ ਹਥਾਂ ਨਾਲ ਵੀ ਹੁੰਦਾ ਹੈ ; ਕਿਉਂਕਿ ਹਥ ਸਾਡੇ ਮੂੰਹ , ਅਖਾਂ , ਨਕ , ਕੰਨ , ਸਰੀਰ ਆਦਿ ਦੇ ਸੰਪਰਕ ਵਿਚ ਵਾਰ – ਵਾਰ ਆਉਂਦੇ ਰਹਿੰਦੇ ਹਨ ਅਤੇ ਹਰ ਥਾਂ ਮਿਲਣ , ਪਕੜਨ , ਲੈਣ ਦੇਣ ,ਖਾਣ – ਪੀਣ , ਛੂਹਣ ਤੇ ਕੰਮ ਕਰਨ ਵਿਚ ਹਥਾਂ ਨੂੰ ਹੀ ਹਰ ਥਾਂ ਹਰ ਕਿਸੇ ਦੇ ਸੰਪਰਕ ਵਿਚ ਵਾਰ – ਵਾਰ ਆਉਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਸਾਡੇ ਹਥਾਂ ਰਾਹੀਂ ਹੀ ਕਿਟਾਣੂਆਂ ਆਦਿ ਦਾ ਸੰਚਾਰ /ਫੈਲਾਅ ਹੁੰਦਾ ਹੈ ਅਤੇ ਸਿਟੇ ਵਜੋਂ ਅਸੀਂ ਬਿਮਾਰ ਹੋ ਜਾਂਦੇ ਹਾਂ ਤੇ ਸਾਡਾ ਕੀਮਤੀ ਸਮਾਂ , ਧਨ ਤੇ ਸਿਹਤ ਤਾਂ ਖਰਾਬ ਹੁੰਦੇ ਹੀ ਹਨ , ਨਾਲ ਹੀ ਸਾਡੀ ਪੜ੍ਹਾਈ ਵੀ ਖ਼ਰਾਬ ਹੋ ਸਕਦੀ ਹੈ । ਆਓ ਜਾਣੀਏ ਕਿ ਹਥਾਂ ਨੂੰ ਸਾਬਣ ਜਾਂ ਹੈਂਡ ਵਾਸ਼ ਨਾਲ ਚੰਗੀ ਤਰ੍ਹਾਂ ਧੋਣਾ ਕਦੋਂ – ਕਦੋਂ ਜ਼ਰੂਰੀ ਹੁੰਦਾ ਹੈ :-
1. ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ।
2.ਟਾਇਲਟ ਬਾਥਰੂਮ ਜਾਣ ਤੋਂ ਬਾਅਦ ।
3.ਸਕੂਲ ਤੋਂ ਪੂਰੀ ਛੁਟੀ ਹੋਣ ਤੋਂ ਬਾਅਦ ਘਰ ਪਹੁੰਚ ਕੇ ।
4.ਵਾਰ – ਵਾਰ ਟੈਲੀਵਿਜ਼ਨ ਰਿਮੋਟ ਦੀ ਵਰਤੋਂ ਕਰਨ ਤੋਂ ਬਾਅਦ ।
5.ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਬਾਅਦ।
6.ਏ . ਟੀ . ਐਮ . ( ਪੈਸੇ ਕਢਵਾਉਣ ਵਾਲੀ ਮਸ਼ੀਨ ) ਦੀ ਵਰਤੋਂ ਕਰਨ ਤੋਂ ਬਾਅਦ।
7.ਬਾਹਰ ਕਿਸੇ ਥਾਂ ਤੋਂ ਘਰ ਪਹੁੰਚ ਕੇ ।
8. ਬਸਾਂ , ਰੇਲ ਗਡੀਆਂ ਅਤੇ ਹੋਰ ਜਨਤਕ – ਵਾਹਨਾਂ ਵਿਚ ਸਫ਼ਰ ਕਰਨ ਤੋਂ ਬਾਅਦ।
9.ਭੀੜ – ਭੜਕੇ ਵਿਚ ਜਾ ਕੇ ਆਉਣ ਤੋਂ ਬਾਅਦ।
10.ਵਾਰ – ਵਾਰ ਹਥ ਮਿਲਾਉਣ ਤੋਂ ਬਾਅਦ।
11.ਕਿਸੇ ਮਰੀਜ਼ /ਰੋਗੀ ਨੂੰ ਮਿਲ ਕੇ ਆਉਣ ਤੋਂ ਬਾਅਦ।
12.ਹਸਪਤਾਲ ਵਿਚ ਜਾ ਕੇ ਆਉਣ ਤੋਂ ਬਾਅਦ ।
13.ਘਰ , ਬਾਹਰ ਜਾਂ ਕਿਸੇ ਥਾਂ ਦੀ ਜਾਂ ਕਿਸੇ ਵਸਤੂ ਦੀ ਸਾਫ ਸਫਾਈ ਕਰਨ ਤੋਂ ਬਾਅਦ ।
ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਹਥਾਂ ਨਾਲ ਵਾਰ -ਵਾਰ ਅਖਾਂ , ਮੂੰਹ , ਨਕ , ਕੰਨ ਆਦਿ ਨੂੰ ਨਹੀਂ ਛੂਹਣਾ ਚਾਹੀਦਾ , ਤਾਂ ਜੋ ਹਥਾਂ ‘ਤੇ ਲਗੇ ਕੀਟਾਣੂ ਸਾਡੇ ਇਨ੍ਹਾਂ ਅੰਗਾਂ ਰਾਹੀਂ ਸਾਡੇ ਸਰੀਰ ਅੰਦਰ ਦਾਖਲ ਨਾ ਹੋ ਸਕਣ ਅਤੇ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਤੇ ਤੰਦਰੁਸਤ ਰਹੀਏ। ਬਚਿਓ ! ਹਥਾਂ ਦੀ ਸਾਬਣ ਜਾਂ ਹੈਂਡ ਵਾਸ਼ ਨਾਲ ਵਾਰ – ਵਾਰ ਸਫ਼ਾਈ ਰਖਣਾ ਬਹੁਤ ਹੀ ਜ਼ਰੂਰੀ ਅਤੇ ਮਹਤਵਪੂਰਨ ਹੈ । ਇਸ ਲਈ ਹਥਾਂ ਦੀ ਸਾਫ – ਸਫਾਈ ਵਲ ਜ਼ਰੂਰ ਖ਼ਾਸ ਧਿਆਨ ਦੇਣਾ ਚਾਹੀਦਾ ਹੈ ।
ਠਹਥਾਂ ਨੂੰ ਰਖੋ ਸਾਫ , ਤਾਂ ਜੀਵਨ ਹੋਵੇਗਾ ਖੁਸ਼ਹਾਲ।’’

WRITTEN BY