ਤਰਨ ਤਾਰਨ- ਪੰਜਾਬ ਦੀ ਜਨਤਾ ਤੇ ਮੁਲਾਜ਼ਮਾਂ ਨੂੰ ਕੁਝ ਦੇਣ ਲਈ ਤੁਸੀ ਅਕਸਰ ਹੂ ਖਜ਼ਾਨਾਂ ਮੰਤਰੀ ਨੂੰ ਉਣਿਆ ਹੋਵੇਗਾ ਕਿ 18 ਮਹੀਨਿਆ ਦੋਰਾਨ ਉਨ੍ਹਾਂ ਦਾ ਇਕੋਂ ਹੂ ਬਿਆਨ ਹੈ ਕਿ ਪੰਜਾਬ ਦਾ ਖਜ਼ਾਨਾ ਖਾਂਲੀ ਹੈ ਪਰ ਇੰਨ੍ਹਾਂ ਮੰਤਰੀਆ ਤੇ ਵਿਧਾੲਕਿਾਂ ਦੇ ਆਪਣੇ ਘਰ ਤਾਂ ਨੋਕੇ ਨੱਕ ਭਰੇ ਹੋਏ ਹਨ।ਮੁਲਾਜ਼ਮ ਵਰਗ ਆਪਣੀਆ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੈ ਅਤੇ ਨਿਤ ਦਿਨ ਵੱਖੋ ਵੱਖਰੇ ਤਰੀਕੇ ਦੇ ਐਕਸ਼ਨ ਕੀਤੇ ਜਾ ਰਹੇ ਹਨ ਇਸੇ ਤਰਹਾਂ ਹੁਣ ਕੱਚੇ ਮੁਲਾਜ਼ਮਾਂ ਨੇ ਖਜ਼ਾਨਾਂ ਮੰਤਰੀ ਦਾ ਖਜ਼ਾਨਾ ਭਰਨ ਲਈ ਫਿਰ ਤੋਂ ਇਕ ਨਿਵੇਕਲੇ ਢੰਗ ਦੇ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ ਤੇ ਕੱਚੇ ਮੁਲਾਜ਼ਮ ਮੰਤਰੀ ਦਾ ਖਜ਼ਨਾ ਭਰਨ ਲਈ ਆਪਣੇ ਘਰ ਦੇ ਬਰਤਨ ਟੋਪ ਪਰਾਤਾਂ,ਥਾਲੀਆ ਗਲਾਸ, ਪੱਖੇ ਟਿਊਬਾਂ ਅਤੇ ਘਰਾਂ ਵਿਚ ਬਚਿਆ ਰਾਂਸਨ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਦੇ ਘਰ ਵਿਖੇ ਦੇ ਕੇ ਆਉਣਗੇ ਤਾਂ ਜੋ ਉਨ੍ਹਾਂ ਦਾ ਖਜ਼ਾਨਾਂ ਰਾਸ਼ਨ ਨਾਲ ਤਾਂ ਭਰਿਆ ਜਾ ਸਕੇ। ਕਾਂਗਰਸ ਸਰਕਾਰ ਦੀਆ ਮੁਲਾਜ਼ਮ ਤੇ ਨੋਜਵਾਨ ਮਾਰੂ ਨੀਤੀਆ ਖਿਲਾਫ ਸੂਬੇ ਦੇ ਕੱਚੇ ਮੁਲਾਜ਼ਮ ਬੀਤੇ ਲੰਬੇ ਸਮੇਂ ਤੋਂ ਵੱਖ ਵੱਖ ਮੰਤਰੀਆ ਦੇ ਘਰ ਅਨੋਖੇ ਤਰੀਕੇ ਦੇ ਪਰਦਰਸ਼ਨ ਕਰ ਰਹੇ ਹਨ ਜਿਵੇ ਪਿਛਲੇ ਦਿਨੀ ਇੰਨ੍ਹਾ ਮੁਲਾਜ਼ਮਾਂ ਵੱਲੋਂ ਮੰਤਰੀਆ ਦੇ ਘਰ ਬੱਚੇ ਛੱਡਣ ਦਾ ਐਕਸ਼ਨ ਵੀ ਕੀਤਾ ਸੀ ਅਤੇ ਕਾਂਗਰਸ ਦੀ ਲੰਬੀ ਵਿਖੇ ਰੈਲੀ ਦੋਰਾਨ ਲੰਬੀ ਰੈਲੀ ਨੂੰ ਜਾਣ ਵਾਲੇ ਰਸਤੇ ਵਿਚ ਖੂਨ ਦਾ ਸਟਾਲ ਲੰਘਾ ਕੇ ਕਾਂਗਰਸ ਦੇ ਮੰਤਰੀਆ, ਵਿਧਾਇਕਾਂ ਅਤੇ ਵਰਕਰਾਂ ਨੂੰ ਖੂਨ ਦੀ ਅਤੇ ਮਿੱਟੀ ਦੇ ਬਣੇ ਲੱਡੂਆ ਦੀ ਪੇਸ਼ਕਸ਼ ਕੀਤੀ ਸੀ ਉਸੇ ਤਹਿਤ ਹੁਣ ਇੰਨ੍ਹਾ ਮੁਲਾਜ਼ਮਾਂ ਵੱਲੋਂ ਸੂਬੇ ਦੇ ਖਜ਼ਾਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਿੰਡ ਬਾਦਲ ਵਿਖੇ ਜਾ ਕੇ ਅਨੋਖਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਸਰਕਾਰ ਦੇ ਚੋਣਾਂ ਦੋਰਾਨ ਕੀਤੇ ਵਾਅਦਿਆ ਤੋਂ ਪਲਟਣ ਦੇ ਰੋਸ ਵਜੋਂ ਇਹ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ। ਕਾਂਗਰਸ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਸਰਕਾਰ ਬਨਣ ਤੇ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਮੁਲਾਜ਼ਮਾਂ ਨੂੰ ਜੋ ਬਹੁਤ ਹੀ ਘੱਟ ਤਨਖਾਹਾਂ ਮਿਲ ਰਹੀਆ ਹਨ ਉਸ ਰੀਤ ਨੂੰ ਬੰਦ ਕੀਤਾ ਜਾਵੇਗਾਂ ਪਰ ਹੁਣ ਇਸ ਦੇ ਉਲਟ ਹੀ ਕਾਂਗਰਸੀ ਕੈਪਟਨ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਹਨ। ਮੁਲਾਜ਼ਮਾਂ ਦੀਆ ਮੰਗਾਂ ਮੰਨਣੀਆ ਤਾਂ ਸੂਰ ਦੀ ਗੱਲ ਹੈ ਮੁਲਾਜ਼ਮਾਂ ਨਾਲ ਬੀਤੇ 18 ਮਹੀਨਿਆ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਇਕ ਵੀ ਮੀਟਿੰਗ ਤੱਕ ਨਹੀ ਕੀਤੀ ਗਈ ਜੋ ਕੈਪਟਨ ਅਮਰਿੰਦਰ ਸਿੰਘ ਵੋਟਾਂ ਵੇਲੇ ਮੁਲਾਜ਼ਮਾਂ ਦੇ ਧਰਨਿਆ ਵਿਚ ਆਉਦੇ ਸਨ ਅੱਜ ਉਹ ਮੁਲਾਜ਼ਮਾਂ ਨੂੰ ਮਿਲਣ ਤੋਂ ਭੱਜ ਰਹੇ ਹਨ। ਹੋਰ ਤਾਂ ਹੋਰ ਮੁਲਾਜ਼ਮਾਂ ਦਾ ਦੋਸ਼ ਹੈ ਕਿ ਮੁਲਾਜ਼ਮਾਂ ਦੀਆ ਤਨਖਾਹਾਂ ਵਧਦੀਆ ਤਾਂ ਦੇਖੀਆ ਸੀ ਪਰ ਇਸ ਕਾਂਗਰਸ ਸਰਕਾਰ ਨੇ ਹੁਣ ਮੁਲਾਜ਼ਮਾਂ ਦੀਆ ਤਨਖਾਹਾਂ ਘਟਾਉਣ ਦਾ ਚਲਣ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮਾਂ ਦੀ ਗੱਲ ਨਾ ਸੁਨਣ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਲੇਣ ਦੇ ਰੋਸ ਵਜੋਂ 13 ਅਕਤੂਬਰ ਨੂੰ ਸੂਬੇ ਦੇ ਕੱਚੇ ਮੁਲਾਜ਼ਮ ਪਿੰਡ ਖਿਓਵਾਲੀ ਵਿਖੇ ਇਕੱਠੇ ਹੋ ਕੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਨਿੱਜੀ ਰਿਹਾਇਸ਼ ਤੇ ਜਾਣਗੇ ਅਤੇ ਮਨਪ੍ਰੀਤ ਸਿੰਘ ਬਾਦਲ ਜੋ ਖਜ਼ਾਨਾ ਖਾਲੀ ਹੈ ਦਾ ਢੋਗ ਰਚ ਰਹੇ ਹਨ ਦਾ ਖਜ਼ਾਨਾ ਭਰਨ ਲਈ ਆਪਣੇ ਘਰ ਦੇ ਬਰਤਨ ਟੋਪ ਪਰਾਤਾਂ,ਥਾਲੀਆ ਗਲਾਸ, ਪੱਖੇ ਟਿਊਬਾਂ ਅਤੇ ਘਰਾਂ ਵਿਚ ਬਚਿਆ ਰਾਂਸਨ ਮਨਪ੍ਰੀਤ ਬਾਦਲ ਨੂੰ ਉਂ੍ਹਾਂ ਦੇ ਘਰ ਵਿਖੇ ਦੇ ਕੇ ਆਉਣਗੇ ਤਾਂ ਜੋ ਉਨ੍ਹਾਂ ਦਾ ਖਜ਼ਾਨਾਂ ਰਾਸ਼ਨ ਨਾਲ ਤਾਂ ਭਰਿਆ ਜਾ ਸਕੇ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਬੀਤੇ ਸਮੇਂ ਮੁੱਖ ਮੰਤਰੀ ਪੰਜਾਬ ਵੱਲੋਂ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆ ਨੂੰ ਅਪੀਲ ਕੀਤੀ ਸੀ ਕਿ ਉਹ ਟਿਊਬਵੈਲ ਦੀ ਬਿਜਲੀ ਤੇ ਮਿਲਦੀ ਸਬਸਿਡੀ ਛੱਡ ਦੇਣ ਅਤੇ ਇਨਕਮ ਟੈਕਸ ਖੁਦ ਭਰਨ ਪਰ ਇਕ ਦੋ ਵਿਧਾਇਕਾਂ ਤੋਂ ਇਲਾਵਾਂ ਇਹ ਕਿਸੇ ਨੇ ਨਹੀ ਕੀਤਾ ਜਦਕਿ ਕਾਂਗਰਸ ਦਾ ਹਰ ਇਕ ਵਿਧਾਇਕ ਤੇ ਮੰਤਰੀ ਅਮੀਰ ਘਰਾਣਿਆ ’ਚ ਹਨ ਤੇ ਪੈਸੇ ਦੀ ਕੋਈ ਕਮੀ ਨਹੀ ਹੈ ਫਿਰ ਵੀ ਸਰਕਾਰੀ ਪੈਸੇ ਤੇ ਹੀ ਐਸ਼ ਕੀਤੀ ਜਾ ਰਹੀ ਅਤੇ ਇਸ ਦੇ ਉਲਟ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਸਰਕਾਰ ਡਾਕਾ ਮਾਰ ਰਹੀ ਹੈ ਜਿਸਦੀ ਜਿਉਦੀ ਜਾਗਦੀ ਮਿਸਾਲ ਇਹ ਹੈ ਕਿ 2400 ਰੁਪਏ ਸਲਾਨਾ ਵਾਧੂ ਟੈਕਸ ਮੁਲਾਜ਼ਮਾਂ ਤੇ ਥੋਪ ਦਿੱਤਾ ਗਿਆ ਹੈ ਅਤੇ ਸੂਬੇ ਵਿਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਦੇ ਘਰ ਉਜ਼ਾੜ ਕੇ 45000 ਤਨਖਾਹ ਲੈ ਰਹੇ ਕੱਚੇ ਅਧਿਆਪਕਾਂ 15000 ਲੈਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ।ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਘਟਾਉਣ ਦਾ ਇਹ ਬਹਾਨਾ ਬਣਾ ਰਹੀ ਹੈ ਕਿ ਸਾਡੇ ਕੋਲ ਫੰਡ ਮੋਜੂਦ ਨਹੀ ਹੈ ਪਰ ਸਰਕਾਰ ਦੇ ਮੰਤਰੀਆ ਵਿਧਾਂਇਕਾਂ ਅਤੇ ਓ.ਐਸ.ਡੀ ਦੇ ਭੱਤੇ ਵਧਾਉਣ ਲਈ ਸਰਕਾਰ ਦੇ ਖਜ਼ਾਨੇ ਤੇ ਕੋਈ ਬੋਝ ਨਹੀ ਹੈ। ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨੀ ਇਕ ਹੈਰਾਨੀਜਨਕ ਫੈਸਲਾ ਕੀਤਾ ਕਿ ਆਪਣੇ ਓ.ਐਸ.ਡੀ ਨੂੰ 25000 ਮਕਾਨ ਭੱਤਾ ਦੇਣ ਦਾ ਫੈਸਲਾ ਕੀਤਾ ਅਤੇ ਦੂਜੇ ਪਾਸੇ 45000 ਰੁਪਏ ਤਨਖਾਹ ਲੈ ਰਹੇ ਅਧਿਅਪਕਾਂ ਦੀਆ ਤਨਖਾਹਾਂ 15000 ਕਰ ਦਿੱਤੀਆ। ਆਗੂਆ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਮੁਲਾਜ਼ਮ ਮਾਰੀ ਨੀਤੀ ਦੀ ਨਿਖੇਧੀ ਕਰਦੇ ਹੋਏ ਰਿੋਧ ਕਰਦੇ ਹਨ ਤੇ ਇਸ ਦਾ ਜਵਾਬ ਲੈਣ ਲਈ 13 ਅਕਤੂਬਰ ਨੂੰ ਮਨਪ੍ਰੀਤ ਬਾਦਲ ਦੇ ਘਰ ਪੁੱਜਣਗੇ।
– ਜਰਮਨਜੀਤ ਰਟੌਲ
ਪੱਤਰਕਾਰ ‘ਪੰਜਾਬ ਟਾਇਮਜ਼’
ਤਰਨਤਾਰਨ



