ਚੋਹਲਾ ਸਾਹਿਬ- ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਿੱਥੇ ਹਰ ਇੰਨਸਾਨ ਖੂਬ ਤਰੱਕੀ ਕਰ ਰਿਹਾ ਹੈ ਉਥੇ ਦੁਨੀਆਂ ਵਿੱਚ ਅਜੇ ਵੀ ਲੱਖਾ ਪਰਿਵਾਰਅਜਿਹੇਹਨ ਜ਼ੋ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਹਨ।ਜਿਸਦੀ ਤਾਜਾ ਮਿਸਾਲ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਚੋਂ ਮਿਲਦੀ ਹੈ, ਜਿਥੋ ਦੀ ਪੱਤੀ ਸਿੱਧੂ ਕੀ ਦਾ ਇੱਕ ਮਿਹਨਤੀ ਗਰੀਬ ਪਰਿਵਾਰ ,ਜਿਸ ਦੇ ਸਾਰੇ ਮੈਂਬਰ ਸਾਰਾ ਸਾਲ ਮਿੱਟੀ ਦੇ ਦੀਵੇ ਬਣਾਉਂਦੇ ਹਨ ਅਤੇ ਦਿਵਾਲੀ ਦੇ ਤਿਓਹਾਰ ਤੇ ਇਨ੍ਹਾਂ ਨੂੰ ਵੇਚਕੇ ਆਪਣੇ ਸਾਰੇ ਸਾਲ ਦੀ ਮਿਹਨਤ ਦਾ ਮੁੱਲ ਵੱਟਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੁੱਖੀ ਸ੍ਰੀ ਮੁਲਖ ਰਾਜ ਨੇ ਦੱਸਿਆ ਕਿ ਉਹ, ਉਸਦੀ ਪਤਨੀ ਅਤੇ ਨੂੰਹ ਸਾਰਾ ਸਾਲ ਮਿੱਟੀ ਦੇ ਦੀਵੇ ਬਣਾਉਂਦੇ ਹਨ,ਇਸ ਲਈ ਉਹ ਚੀਕਨੀ ਮਿੱਟੀ ਨੂੰ ਕਈ-ਕਈ ਦਿਨ ਲੱਤਾਂ ਅਤੇ ਹੱਥਾਂ ਨਾਲ ਗੁੰਨਦੇ ਹਨ,ਫਿਰ ਉਸਨੂੰ ਖੱਡੇ ਤੇ ਲੱਗੇ ਵੱਡੇ ਲੱਕੜ ਦੇ ਚੱਕਰ ਤੇ ਰੱਖਕੇ ਉਸਨੂੰ ਗੋਲ ਗੋਲ ਘੁਮਾਕੇ ਉਸਦੇ ਦੀਵੇ,ਕੁੱਜੀਆਂ ਆਦਿ ਬਣਾਉਦੇ ਹਨ ਅਤੇ ਫਿਰ ਇਨ੍ਹਾਂ ਕੱਚਿਆਂ ਭਾਂਡਿਆਂ ਨੂੰ ਆਵੀ ਵਿੱਚ ਅੱਗ ਨਾਲ ਪਕਾਇਆ ਜਾਂਦਾ ਹੈ।ਮੁਖਲ ਰਾਜ ਨੇ ਦੱਸਿਆ ਕਿ ਉਹ ਸਾਲ ਵਿੱਚ ਲਗਪਗ 50 ਤੋਂ 80 ਹਜ਼ਾਰ ਤੱਕ ਦੀਵੇ ਬਣਾ ਲੈਂਦੇ ਹਨ, ਜ਼ੋ ਦੁਸ਼ਹਿਰੇ ਅਤੇ ਦਿਵਾਲੀ ਦੇ ਤਿਓਹਾਰ ਸਮੇ ਵੇਚੇ ਜਾਂਦੇ ਹਨ।ਮੁਲਖ ਰਾਜ ਨੇ ਦੁਖੀ ਮਨ ਨਾਲ ਕਿਹਾ ਕਿ ਪਹਿਲਾਂ ਦੀਵਿਆਂ ਦੀ ਬਹੁਤ ਲਾਗਤ ਹੁੰਦੀ ਸੀ ਅਤੇ ਸਾਡੀ ਮਿਹਨਤ ਦਾ ਪੂਰਾ ਮੁੱਲ ਪੈਂਦਾ ਸੀ ਅਤੇ ਪਰਿਵਾਰ ਦਾ ਗੁਜਾਰਾ ਵੀ ਆਸਾਨੀ ਨਾਲ ਚਲਦਾ ਸੀ,ਪਰ ਹੁਣ ਲੋਕਾਵਲੋਂ ਮੋਮਬੱਤੀਆਂ ਅਤੇ ਚਾਈਨਾਂ ਮੇਡ ਲੜੀਆਂ ਆਦਿ ਦੀ ਖ੍ਰੀਦਦਾਰੀ ਜਿਆਦਾ ਕੀਤੀ ਜਾਦੀ ਹੇੈ ਜਿਸ ਕਰਕੇ ਉਨ੍ਹਾਂ ਦੇ ਦੀਵਿਆਂ ਦੀ ਵਿਕਰੀ ਬਹੁਤ ਘੱਟ ਗਈ ਹੈ।ਮੁਲਖ ਰਾਜ ਨੇ ਕਿਹਾ ਕਿ ਉਸਨੂੰ ਕੋਈ ਹੋਰ ਕੰਮ ਵੀ ਨਹੀ ਆਉਂਦਾ ਅਤੇ ਹੁਣ ਉਮਰ ਵੀ ਜਿਆਦਾ ਹੋ ਗਈ ਹੈ, ਇਸ ਲਈ ਮਜ਼ਬੂਰੀ ਵੱਸ ਉਹ ਡੰਗ ਟਪਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਖ੍ਰੀਦਕੇਆਪਣੇ ਸ਼ਗਨ ਪੂਰੇ ਕਰਨ ਤਾਂ ਜ਼ੋ ਉਸ ਵਰਗੇ ਹਜ਼ਾਰਾਂ ਦੀਵੇ ਬਣਾਉਣ ਵਾਲਿਆਂ ਦੇ ਪਰਿਵਾਰਾਂ ਦੀ ਰੋਜੀ ਰੋਟੀ ਸੌਖੀ ਚੱਲ ਸਕੇ।
– ਰਾਕੇਸ਼ ਨਈਅਰ
ਪੱਤਰਕਾਰ ‘ਪੰਜਾਬ ਟਾਇਮਜ਼’
ਮਿੱਟੀ ਦੇ ਦੀਵੇ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਹੈ ਮੁੱਲਖ ਰਾਜ਼ ਦਾ ਪਰਿਵਾਰ



