May 4, 2026 7:08 am

ਕੌਮੀ ਸਿਹਤ ਯੋਜਨਾ ਸ਼ਲਾਘਾਯੋਗ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ- ਆਯੂਸ਼ਮਾਨ ਭਾਰਤ ਦੇ ਆਮ ਲੋਕਾਂ ਲਈ ਇਕ ਬਹੁਤ ਹੀ ਚੰਗਾ ਤੇ ਸ਼ਲਾਘਾਯੋਗ ਕਦਮ ਹੈ। ਜਿਹੜੇ ਲੋਕ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਅਸਮਰਥ ਹਨ ਉਨ੍ਹਾਂ ਲਈ ਇਹ ਯੋਜਨਾ ਇਕ ਵਰਦਾਨ ਸਾਬਤ ਹੋਵੇਗੀ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਲਾਭ 50 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਹੋਣਾ ਹੈ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਸਮੇਤ 5 ਰਾਜ ਇਸ ਯੋਜਨਾ ਵਿੱਚ ਸ਼ਾਮਿਲ ਨਹੀਂ ਹੋਏ। ‘ਪੀਐਮਜੇਏਵਾਈ-ਆਯੂਸ਼ਮਾਨ’ ਦੁਨੀਆ ਵਿਚ ਸਰਕਾਰ ਦੀ ਮਦਦ ਨਾਲ ਚਲਣ ਵਾਲੀ ਸਭ ਤੋਂ ਵਡੀ ਸਿਹਤ ਭਲਾਈ ਦੀ ਸਕੀਮ ਹੈ। ਲਾਭਪਾਤਰੀਆਂ ਦੀ ਕਰੀਬ 50 ਕਰੋੜ ਦੀ ਸੰਖਿਆ ਕੈਨੇਡਾ, ਮੈਕਸਿਕੋ ਤੇ ਅਮਰੀਕਾ ਦੀ ਕੁਲ ਜਨਸੰਖਿਆ ਤੋਂ ਵਧ ਹੈ।ਇਸ ਸਕੀਮ ਤਹਿਤ ਦਿਲ ਦੇ ਰੋਗਾਂ, ਗੁਰਦੇ, ਜਿਗਰ ਤੇ ਸ਼ੂਗਰ ਸਮੇਤ 1300 ਤੋਂ ਵਧ ਬਿਮਾਰੀਆਂ ਕਵਰ ਕੀਤੀਆਂ ਗਈਆਂ ਹਨ।ਲੋਕ ਇਸ ਯੋਜਨਾ ਨੂੰ ਮੋਦੀ ਕੇਅਰ ਵਜੋਂ ਪੁਕਾਰ ਰਹੇ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਇਸ ਯੋਜਨਾ ਨਾਲ ਸਮਾਜ ਦੇ ਸਭ ਤੋਂ ਹੇਠਲੇ ਪੱਧਰ ’ਤੇ ਰਹਿੰਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ।ਇਸ ਸਕੀਮ ਲਈ ਕਿਸੇ ਨੂੰ ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਪਵੇਗੀ। ਇਸ ਸਕੀਮ ਦੇ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਇਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਸਕੀਮ ਬਾਰੇ ਹੋਰ ਜਾਣਕਾਰੀ ਲੈਣ ਲਈ ਇਕ ਟੌਲ ਫ੍ਰੀ ਨੰਬਰ ਵੀ ਦਿਤਾ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਦੇਸ਼ ਦੇ ਸਾਰੇ ਲੋੜਵੰਦ ਨਾਗਰਿਕ ਇਸ ਤੋਂ ਯੋਗ ਲਾਭ ਲੈ ਸਕਣ।
– ਬਲਜੀਤ ਸਿੰਘ ਬਰਾੜ

Send this to a friend