May 4, 2026 5:43 am

ਡਾ. ਵਿਰਕ ਪਰਿਵਾਰ ਨੂੰ ਸਦਮਾ, ਮਾਤਾ ਜੀ ਦਾ ਦਿਹਾਂਤ

ਜਲੰਧਰ, 24 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕੌਮਾਂਤਰੀ ਸਿੱਧੀ ਦੇ ਮਾਲਕ ਅਤੇ ਇੱਥੇ ਸਥਿਤ ਵਿਰਕ ਹਸਪਤਾਲ ਦੇ ਮੁਖੀ ਡਾ. ਐਸ.ਪੀ.ਐਸ. ਵਿਰਕ ਦੇ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਅੱਜ ਵੱਡੇ ਤੜਕੇ ਉਨ੍ਹਾਂ ਦੇ ਮਾਤਾ ਜੀ ਬੀਬੀ ਜੀਤ ਕੌਰ ਵਿਰਕ ਧਰਮ ਪਤਨੀ ਸਵਰਗਾਸੀ ਸ. ਹਰਭਜਨ ਸਿੰਘ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਤਿੰਨ ਸਪੁੱਤਰ ਅਤੇ ਦੋ ਧੀਆਂ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਸ਼ਾਮੀ ਇੱਥੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਡਾ. ਵਿਰਕ ਤੋਂ ਇਲਾਵਾ ਉਨ੍ਹਾਂ ਦੇ ਭਰਾਤਾ ਸ. ਪੁਸ਼ਪਿੰਦਰ ਸਿੰਘ, ਸ. ਗੁਰਮਿੰਦਰ ਸਿੰਘ ਵਿਰਕ, ਪੋਤਰੇ ਸ. ਗੌਰਵਦੀਪ ਸਿੰਘ ਵਿਰਕ, ਜਲੰਧਰ ਛਾਉਣੀ ਤੋਂ ਵਿਧਾਇਕ ਸ. ਪਰਗਟ ਸਿੰਘ, ਡਾ. ਪੀ.ਐਸ. ਬਕਸ਼ੀ, ਡਾ. ਐਚ.ਐਸ. ਮਾਨ, ਡਾ. ਗਿੱਲ, ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ ਵੱਡੀ ਗਿਣਤੀ ਵਿੱਚ ਪਤਵੰਤੇ, ਸਬੰਧੀ ਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਪਰਿਵਾਰਕ ਸੂਤਰਾਂ ਮੁਤਾਬਿਕ ਮਾਤਾ ਜੀ ਅੰਤਿਮ ਸਮੇਂ ਤੱਕ ਚੜ੍ਹਦੀ ਕਲਾ ਵਿੱਚ ਸਨ। ਉਹ ਸੁਭਾਵਿਕ ਅਵਸਥਾ ਵਿੱਚ ਹੀ ਅਕਾਲ ਚਲਾਣਾ ਕਰ ਗਏ। ਵਿਰਕ ਪਰਿਵਾਰ ਨਾਲ ਸ਼ਹਿਰ ’ਚੋਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਾਤਾ ਜੀ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦਾ ਭੋਗ ਅਤੇ ਅੰਤਿਮ ਅਰਦਾਸ 29 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ.ਟੀ.ਬੀ. ਨਗਰ ਜਲੰਧਰ ਵਿਖੇ ਹੋਵੇਗੀ।

Send this to a friend