June 23, 2026 4:57 am

ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਕੌਸ਼ਲ ਕੁਮਾਰ ਦੀ ਦੇਹ ਦੁਬਈ ਤੋਂ ਵਤਨ ਪੁਜੀ

ਪੂਰੀ ਜ਼ਿੰਦਗੀ ਯਾਦ ਰਹੇਗਾ ਡਾ. ਓਬਰਾਏ ਵਲੋਂ ਕੀਤਾ ਪਰਉਪਕਾਰ – ਪੀੜਤ ਪਰਿਵਾਰ

ਅੰਮ੍ਰਿਤਸਰ – ਦੁਬਈ ’ਚ ਆਪਣੀ ਜਾਨ ਗੁਵਾ ਬੈਠੇ ਜਲੰਧਰ ਸ਼ਹਿਰ ਨਾਲ ਸਬੰਧਿਤ 30 ਸਾਲਾ ਕੌਸ਼ਲ ਕੁਮਾਰ ਪੁਤਰ ਕਸ਼ਮੀਰੀ ਲਾਲ ਦੀ ਮ੍ਰਿਤਕ ਦੇਹ ਅਜ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ?ਸਤ ਤੇ ਉਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥਕ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅਡਾ ਰਾਜਾਸਾਂਸੀ ਵਿਖੇ ਪੁਜੀ।ਦਸਣਯੋਗ ਹੈ ਕਿ ਕੌਸ਼ਲ ਕੁਮਾਰ ਦੇ ਮਾਪਿਆਂ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੂੰ ਉਸ ਦੇ ਵਡੇ ਅੰਗਹੀਣ ਭਰਾ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਾਲਿਆ ਸੀ, ਕੌਸ਼ਲ ਪਿਛਲੇ ਕੁਝ ਵਰਿਆਂ ਤੋਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਬੀਤੀ 8 ਸਤੰਬਰ ਨੂੰ ਅਚਾਨਕ ਉਸ ਦੀ ਮੌਤ ਹੋ ਗਈ ਸੀ ।ਜਦ ਪਰਿਵਾਰ ਨੂੰ ਦੁਬਈ ਤੋਂ ਕੰਪਨੀ ਵਲੋਂ ਆਏ ਫ਼ੌਨ ਰਾਹੀਂ ਆਪਣੇ ਤੇ ਟੁਟੇ ਇਸ ਕਹਿਰ ਦਾ ਪਤਾ ਲਗਾ ਤਾਂ ਉਨਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਉਨਾਂ ਨੂੰ ਆਪਣੀ ਪਤਲੀ ਆਰਥਿਕ ਹਾਲਾਤ ਦਾ ਵਸਤਾ ਪਾਉਂਦਿਆ ਕੌਸ਼ਲ ਦੀ ਮਿ?ਤਕ ਦੇਹ ਭਾਰਤ ਮੰਗਵਾਉਣ ਦੀ ਅਰਜੋਈ ਕੀਤੀ ਸੀ,ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਡਾ.ਐਸ.ਪੀ.ਸਿੰਘ ਓਬਰਾਏ ਨਾਲ ਰਾਬਤਾ ਕਰ ਕੇ ਉਕਤ ਨੌਜਵਾਨ ਦੀ ਮਿ?ਤਕ ਦੇਹ ਭਾਰਤ ਭੇਜਣ ਲਈ ਉਨਾਂ ਨੂੰ ਬੇਨਤੀ ਕੀਤੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ.ਓਬਰਾਏ ਤੇ ਉਨਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ ।
ਹਵਾਈ ਅਡੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਪ?ਗਟ ਕਰਨ ਪਹੁੰਚੇ ਟਰਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕਤਰ ਸੁਖਦੀਪ ਸਿੰਘ ਸਿਧੂ,ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਨਵਜੀਤ ਸਿੰਘ ਘਈ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਉਕਤ ਨੌਜਵਾਨ ਸਮੇਤ ਸਰਬਤ ਦਾ ਭਲਾ ਟਰਸਟ ਵਲੋਂ ਹੁਣ ਤਕ ਵਖ-ਵਖ ਧਰਮਾਂ ਦੇ 73 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤਕ ਪਹੁੰਚਾਏ ਜਾ ਚੁਕੇ ਹਨ।ਉਨਾਂ ਇਹ ਵੀ ਦਸਿਆ ਕਿ ਕੌਸ਼ਲ ਸ਼ਰਮਾ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੇ ਸ. ਓਬਰਾਏ ਦੇ ਨਿਜੀ ਸਕਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਏਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਦੇ ਭਰਾ ਰਮਨ ਕੁਮਾਰ,ਮਮੇਰੇ ਭਰਾ ਅਮਨੀਸ਼ ਸ਼ਰਮਾ,ਪਵਨ ਕੁਮਾਰ, ਸ਼ੁਭਮ ਜੋਸ਼ੀ ਤੇ ਮਾਮੇ ਸੋਮ ਨਾਥ ਆਦਿ ਨੇ ਦਸਿਆ ਕਿ ਕੌਸ਼ਲ ਕੁਮਾਰ ਨੇ ਕੁਝ ਦਿਨ ਪਹਿਲਾਂ ਉਨਾਂ ਨੂੰ ਫ਼ੌਨ ਤੇ ਦਸਿਆ ਸੀ ਕਿ ਪੰਜਾਬ ਤੋਂ ਕੁਝ ਵਿਅਕਤੀ ਉਸ ਨੂੰ ਫ਼ੌਨ ਤੇ ਧਮਕਾ ਤੇ ਪੇ?ਸ਼ਾਨ ਕਰ ਰਹੇ ਹਨ,ਜਿਸ ਕਰਕੇ ਉਹ ਬਹੁਤ ਡਾਵਾਂਡੋਲ ਹੈ,ਪਰਿਵਾਰਕ ਮੈਂਬਰਾਂ ਅਨੁਸਾਰ ਉਹ ਏਸੇ ਪੇ?ਸ਼ਾਨੀ ਦੇ ਵਧਦਿਆਂ ਵਾਪਸ ਆਉਣ ਦੀ ਵੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਬੀਤੇ ਦਿਨੀਂ ਉਸ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਉਨਾਂ ਨੂੰ ਮਿਲੀ। ਇਸ ਮੌਕੇ ਉਨਾਂ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਵੇਖਿਆ ਹੈ ਜੋ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵਡੀ ਤੋਂ ਵਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ, ਉਨਾਂ ਨਮ ਅਖਾਂ ਨਾਲ ਦਸਿਆ ਕਿ ਸ. ਓਬਰਾਏ ਤਾਂ ਉਨਾਂ ਲਈ ਰਬ ਬਣ ਬਹੁੜੇ ਹਨ ਅਤੇ ਜੇਕਰ ਉਹ ਉਨਾਂ ਦੀ ਮਦਦ ਨਾ ਕਰਦੇ ਤਾਂ ਉਹ ਕਦੇ ਵੀ ਕੌਸ਼ਲ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ। ਉਨਾਂ ਇਹ ਵੀ ਕਿਹਾ ਕਿ ਉਨਾਂ ਦਾ ਪਰਿਵਾਰ ਡਾ. ਓਬਰਾਏ ਦੇ ਇਸ ਪਰਉਪਕਾਰ ਲਈ ਉਨਾਂ ਦਾ ਪੂਰੀ ਜ਼ਿੰਦਗੀ ਰਿਣੀ ਰਹੇਗਾ। ਇਸ ਮੌਕੇ ਪਰਮਿੰਦਰ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ ।
– ਪੰਜਾਬ ਟਾਇਮਜ਼ ਬਿਊਰੋ

Send this to a friend