ਚੰਡੀਗੜ੍ਹ, 31 ਅਗਸਤ (ਨਾਗਪਾਲ)- ਹਰਿਆਣਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਾਨ ਬੋਰਡ, ਪੰਚਕੂਲਾ ਵਿਚ ਕੰਮ ਕਰ ਰਹੇ ਕਰਮਚਾਰੀ ਦੀ 45 ਸਾਲ ਦੀ ਉਮਰ ਵਿਚ ਮੌਤ ਹੋਣ ’ਤੇ ਉਸ ਦੇ ਪਰਿਵਾਰ ਵਿਚ ਉਸ ਦੇ ਬੇਟੇ ਜਾਂ ਪਤਨੀ ਵਿਚ ਕਿਸੇ ਇਕ ਨੂੰ ਨੌਕਰੀ ਦਿੱਤੀ ਜਾਵੇਗੀ, ਇਸ ਤੋਂ ਵੱਧ ਉਮਰ ਹੋਣ ’ਤੇ ਸੈਲਰੀ ਮਹੁਈਆ ਕਰਾਈ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ, ਜੋ ਸ੍ਰੀਮਾਤਾ ਮਨਸਾ ਦੇਵੀ ਪੂਜਾ ਸਥਾਨ ਬੋਰਡ ਦੇ ਚੇਅਰਮੈਨ ਵੀ ਹਨ, ਨੇ ਪੰਚਕੂਲਾ ਵਿਚ ਆਯੋਜਿਤ ਬੋਰਡ ਦੀ 17ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸ੍ਰੀਮਾਤਾ ਮਨਸਾ ਦੇਵੀ ਕੰਪਲੈਕਸ ਵਿਚ ਸੰਸਕ੍ਰਿਤ ਕਾਲਜ ਵਿਚ ਅਗਲੀ ਵਿਦਿਅਕ ਸ਼ੈਸ਼ਨ ਤੋਂ ਕਲਾਸਾਂ ਸ਼ੁਰੂ ਕਰਾਏ ਜਾਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ। ਇਸ ਦੇ ਭਵਨ ਦਾ ਨੀਂਹ ਪੱਥਰ ਅਕਤੂਬਰ 2018 ਵਿਚ ਕੀਤਾ ਜਾਵੇਗਾ। ਮੀਟਿੰਗ ਵਿਚ ਮੁੱਖ ਮੰਤਰੀ ਕੰਪਲੈਸ ਵਿਚ ਸਥਾਪਿਤ ਕੀਤੇ ਜਾ ਰਹੇ 10 ਕਿਲੋਵਾਟ ਸੋਲਰ ਪਲਾਂਟ ਦੀ ਸਮਰੱਥਾ ਵੱਧਾ ਕੇ 400 ਕਿਲੋਵਾਟ ਕਰਨ ਦਾ ਮੁੱਦਾ ਹਰੇਡਾ ਰਾਹੀਂ ਉਚ ਅਧਿਕਾਰ ਪ੍ਰਾਪਤ ਕਮੇਟੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ।