May 1, 2026 8:03 am

ਚੋਰੀ ਹੋਈ ਮੈਸਟਰੋ ਬਰਾਮਦ, ਇੱਕ ਕਾਬੂ ਦੂਸਰੇ ਦੀ ਭਾਲ ਜਾਰੀ

ਖੰਨਾ, 31 ਅਗਸਤ (ਹਰਪ੍ਰੀਤ ਸਿੰਘ ਪ੍ਰਿੰਸ)- ਖੰਨਾ ਪੁਲੀਸ ਨੇ ਚੋਰੀ ਦੀ ਮੈਸਟਰੋ ਸਕੂਟਰੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡੀਐਸਪੀ ਖੰਨਾ ਦੀਪਕ ਰਾਏ ਨੇ ਦੱਸਿਆ ਕਿ ਐਸਐਸਪੀ, ਖੰਨਾ ਧਰੁਵ ਦਹੀਆ ਵੱਲੋਂ ਮਾੜ੍ਹੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸੁਖਨਾਜ਼ ਸਿੰਘ ਉਪ ਪੁਲਿਸ ਕਪਤਾਨ/ਮੁੱਖ ਅਫਸਰ ਥਾਣਾ ਸਿਟੀ-1 ਖੰਨਾ, ਸਹਾਇਕ ਥਾਣੇਦਾਰ ਬਲਦੇਵ ਰਾਜ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ’ਤੇ ਬਿਰਧ ਆਸ਼ਰਮ ਜੀ.ਟੀ. ਰੋਡ ਖੰਨਾ ਪਾਸ ਨਾਕਾਬੰਦੀ ਕੀਤੀ ਸੀ ਕਿ ਗੋਬਿੰਦਗੜ ਸਾਈਡ ਵੱਲੋ ਆ ਰਹੇ ਇੱਕ ਟਰੱਕ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ’ਚੋਂ ਫੋਕਲ ਪੁਆਇੰਟ ਖੰਨਾ ਤੋਂ ਚੋਰੀ ਹੋਈ ਇੱਕ ਚਿੱਟੇ ਰੰਗ ਦੀ ਮੈਸਟਰੋ ਸਕੂਟਰੀ ਬ੍ਰਾਮਦ ਹੋਈ।ਪੁਲੀਸ ਨੇ ਚੋਰੀ ਦੇ ਸਬੰਧ ’ਚ ਗੁਰਪ੍ਰੀਤ ਸਿੰਘ ਵਾਸੀ ਚੋਟੀਆਨ ਥਾਣਾ ਸਦਰ ਰਾਮਪੁਰਾ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦੋਂ ਕਿ ਉਸਦਾ ਦੂਸਰਾ ਸਾਥੀ ਜੱਗਾ ਸਿੰਘ ਵਾਸੀ ਕੋਟਲੀ ਅਬਲੂ ਜਿਲ੍ਹਾ ਮੁਕਤਸਰ ਸਾਹਿਬ ਦੀ ਪੁਲੀਸ ਨੂੰ ਭਾਲ ਹੈ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀਆਂ ਨੇ ਫੋਕਲ ਪੁਆਇੰਟ ਖੰਨਾ ਤੋਂ ਕਥਿੱਤ ਤੌਰ ’ਤੇ ਇੱਕ ਚਿੱਟੇ ਰੰਗ ਦੀ ਮੈਸਟਰੋ ਸਕੂਟਰੀ, ਇੱਕ ਮੋਬਾਇਲ ਅਤੇ 500 ਰੂਪੈ ਚੋਰੀ ਕੀਤੇ ਸੀ। ਪੁਲੀਸ ਨੇ ਇਸ ਸਬੰਧ ’ਚ ਮਾਮਲਾ ਦਰਜ ਕੀਤਾ ਗਿਆ ਹੈ।

Send this to a friend