May 1, 2026 4:26 am

ਕਾਂਗਰਸੀਆਂ ਦੇ ‘ਵਿਕਾਸ’ ਦੀ ਉਡੀਕ ’ਚ ਮਾਛੀਵਾੜਾ ਦੇ ਵਾਸੀ

 

ਜਾਨ ਦਾ ਖੌਅ ਬਣੀਆਂ, ਮੌਤ ਵੰਡਦੀਆਂ ਸੜਕਾਂ

ਸ੍ਰੀ ਮਾਛੀਵਾੜਾ ਸਾਹਿਬ- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਦੇ ਐਨ ਵਿਚਕਾਰ ਦੀ ਲੰਘਦਾ ਖੰਨਾ -ਨਵਾਂਸ਼ਹਿਰ ਹਾਈਵੇ ਦੀ ਹਾਲਤ ਏਨੀ ਕੁ ਮਾੜੀ ਹੈ ਕਿ ਉਥੋਂ ਲੰਘਣਾਂ ਜਾਨ ਨੂੰ ਜ਼ੋਖਮ ਵਿਚ ਪਾਉਣ ਨਾਲੋਂ ਘਟ ਨਹੀਂ ! ਰਾਂਹੋ ਪੁਲ ਤਕ( ਨਵਾਂਸ਼ਹਿਰ ਦੀ ਹਦ ) ਇਹ ਹਾਈਵੇ ਦੀ ਸੜਕ ਬਣ ਚੁਕੀ ਹੈ ,ਉਸ ਤੋਂ ਬਾਅਦ ਸ੍ਰੀ ਮਾਛੀਵਾੜਾ ਸਾਹਿਬ ਦੇ ਐਨ ਵਿਚਕਾਰ ਦੀ ਲੰਘਣ ਵਾਲਾ ਇਹ ਰੋਡ ਬਾਲਿਉਂ ਪਿੰਡ ਤਕ ਡੂੰਘੇ ਟੋਇਆਂ ਨਾਲ ਭਰਪੂਰ ਹੈ ।ਸ੍ਰੀ ਮਾਛੀਵਾੜਾ ਸਾਹਿਬ ਦੀ ਐਂਟਰੀ ਸਮਰਾਲਾ ਰੋਡ ਨਾਗਰਾ ਪੈਲਸ ਤੋਂ ਲੈ ਕੇ ਮੰਡੀ ,ਪੁਲਿਸ ਥਾਣਾ ,ਗਨੀ ਖਾਂ ਨਬੀ ਖਾਂ ਗੇਟ ,ਖਾਲਸਾ ਚੌਂਕ , ਸਾਰੀਆ ਬੈਂਕਾਂ (ਲਗਭਗ 10 )ਰਾਂਹੋ ਰੋਡ ਮਾਰਕੀਟ ਸਭ ਇਸ ਦੇ ਉਪਰ ਹਨ ,ਜਿਥੇ ਹਰ ਦਮ ਪੂਰਾ ਭੀੜ ਭੜਕਾ ਰਹਿੰਦਾ ਹੈ ਤੇ ਏਥੇ ਦੇ ਜਾਨ ਲੇਵਾ ਡੂੰਘੇ ਟੋਏ ਲੰਘਣ ਵਾਲੇ ਦੀ ਨਾਨੀ ਚੇਤੇ ਕਰਵਾ ਦਿੰਦੇ ਹਨ ।ਸ਼ਹਿਰ ਦੀ ਇਤਿਹਾਸਕ ਮਹਤਤਾ ਨੂੰ ਦਰਸਾਉਂਦਾ ਠਖਾਲਸਾ ਚੌਂਕ ਠਕੋਲ ਤਾਂ ਨਰਕ ਤੋਂ ਵੀ ਭੈੜਾ ਹਾਲ ਏ ,ਏਥੇ ਇਕ ਵਡੀ ਸਵੀਟ ਸ਼ਾਪ ਦੀ ਅਗੜੀ ਦੁਗੜੀ ਪਾਰਕਿੰਗ ਹੋਰ ਵੀ ਚਿੰਤਾ ਦਾ ਵਿਸ਼ਾ ਹੈ ।
ਇਸ ਚੌਂਕ ਵਿਚ ਕਈ ਵਾਰ ਵਡੇ ਟਰਾਲੇ ਪਲਟੇ ਹਨ ,ਸ਼ਾਇਦ ਪ੍ਰਸ਼ਾਸ਼ਨ ਕਿਸੇ ਵਡੇ ਹਾਦਸੇ ਦੀ ਉਡੀਕ ਵਿਚ ਹੈ।ਬੇਸ਼ਕ ਪ੍ਰਸ਼ਾਸ਼ਨ ਇਸ ਲਈ ਲੋਕ ਨਿਰਮਾਣ ਵਿਭਾਗ ਨੂੰ ਜਿੰਮੇਵਾਰ ਸਮਝਦਾ ਹੈ ਫਿਰ ਵੀ ਲੋਕਾਂ ਦੇ ਭਲੇ ਤੇ ਸ਼ਹਿਰ ਦੀ ਬੇਹਤਰੀ ਲਈ ਸਥਾਨਕ ਪ੍ਰਸਾਸਨ ਸ਼ਹਿਰ ਦੀ ਹਦ ਅੰਦਰ ਘਟੋ ਘਟ ਪੈਚ ਵਰਕ ਤਾਂ ਕਰਵਾ ਸਕਦਾ ਹੈ ? ਕੀ ਸਥਾਨਕ ਪ੍ਰਸਾਸਨ ਤੇ ਸਤਾਧਾਰੀ ਪਾਰਟੀ ਦੇ ਆਗੂਆਂ ਕੋਲ ਏਨਾ ਦਬਕਾ ਵੀ ਨਹੀਂ ਕਿ ਉਹ ਲੋਕ ਨਿਰਮਾਣ ਵਿਭਾਗ ਤੋ ਇਹਦੀ ਮੁਰੰਮਤ ਹੀ ਕਰਵਾ ਸਕਣ ! ਜਦੋਂ ਨਵਾਂਸ਼ਹਿਰ ਦੀ ਹਦ ਅੰਦਰ ਤਕ (ਰਾਂਹੋ ਪੁਲ ) ਇਹ ਰੋਡ ਬਣ ਸਕਦਾ ਫਿਰ ਸ੍ਰੀ ਮਾਛੀਵਾੜਾ ਸਾਹਿਬ ਨਾਲ ਕਾਂਗਰਸੀਆ ਦੇ ਠਵਿਕਾਸ ਠਦੀ ਕਾਹਦੀ ਦੁਸ਼ਮਣੀ। ਐਮ ਐਲ ਏ ਤਾਂ ਇਹਨਾਂ ਨੇ ਵੀ ਕਾਂਗਰਸ ਦਾ ਹੀ ਬਣਾਇਆ ।
ਮਹੀਨੇ ਤਕ ਧਾਨਾਂ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ ਫਿਰ ਇਹਦੇ ਜਮਾਂ ਈ ਵਾਜੇ ਵਜ ਜਾਣੇ ਨੇ ।ਸੋ ਸ੍ਰੀ ਮਾਛੀਵਾੜਾ ਸਾਹਿਬ ਦੇ ਸਮੂਹ ਲੋਕਾਂ ਦੀ ਕਾਂਗਰਸੀਆਂ ਦੇ ਠਵਿਕਾਸ’’ ਨੂੰ ਬੇਨਤੀ ਹੈ ਕਿ ਯਾਰ ਸਾਡੇ ਸ਼ਹਿਰ ਵੀ ਇਕ ਗੇੜੀ ਮਾਰ ਜਾ ! ਅਸੀਂ ਤੇਰਾ ਕੁਝ ਨਹੀਂ ਵਿਗਾੜਿਆ ।

Send this to a friend