May 1, 2026 2:46 am

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮਨਾਉਣ ਸਬੰਧੀ ਤਿਆਰੀਆਂ ਵਿਚ ਕੋਈ ਢਿੱਲ ਨਾ ਵਰਤੀ ਜਾਵੇ : ਡੀ.ਸੀ. ਗੁਰਦਾਸਪੁਰ

ਗੁਰਦਾਸਪੁਰ, 30 ਅਗਸਤ (ਪ੍ਰਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮਨਾਉਣ ਸਬੰਧੀ ਕੀਤੇ ਜਾਣ ਵਾਲੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਪੰਚਾਇਤ ਭਵਨ ਵਿਖੇ ਸਬੰਧਿਤ ਅਧਿਕਾਰੀਆਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਗੁਰਦੁਆਰਾ ਸਾਹਿਬ ਦੇ ਮੈਨਜੇਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 16 ਸਤੰਬਰ 2018 ਨੂੰ ਬਾਬੇ ਦੇ ਵਿਆਹ ਦੀਆਂ ਤਿਆਰੀਆਂ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਢਿਲ ਨਾ ਵਰਤੀ ਜਾਵੇ ਤੇ ਸਮੂਹ ਵਿਭਾਗ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਡਿਊਟੀ ਨਿਭਾਉਣ। ਉਨਾਂ ਦਸਿਆ ਕਿ 15 ਸਤੰਬਰ ਨੂੰ ਸ਼ਾਮ ਨੂੰ ਬਟਾਲਾ ਵਿਖੇ ਬਾਬਾ ਜੀ ਦੀ ਬਾਰਾਤ ਪੁਹੰਚੇਗੀ ਤੇ ਸਵੇਰੇ 16 ਸਤੰਬਰ ਨੂੰ ਗੁਰਦੁਆਰਾ ਕੰਧ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ , ਜੋ ਸਾਰੇ ਸ਼ਹਿਰ ਵਿਚ ਹੁੰਦਾ ਹੋਇਆ ਸ਼ਾਮ ਨੂੰ ਵਾਪਿਸ ਗੁਰਦੁਅਰਾ ਸਾਹਿਬ ਪੁਹੰਚੇਗਾ।ਉਨ੍ਹਾਂ ਬਟਾਲਾ ਦੇ ਈ.ਓ ਤੇ ਪੀ.ਡਬਲਿਊ .ਡੀ ਅਧਿਕਾਰੀ ਨੂੰ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਉਨਾਂ ਈ.ਓ ਨੂੰ ਕਿਹਾ ਕਿ ਸ਼ਹਿਰ ਦੀ ਸਮੁਚੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਪਹਿਲੀ ਸਤੰਬਰ ਨੂੰ ਸ਼ਹਿਰ ਵਿਚ ਲਗਾਤਾਰ ਸਫਾਈ ਕਰਨ ਦੇ ਨਾਲ-ਨਾਲ ਕੂੜੇ ਦੇ ਢੇਰ ਵੀ ਚੁਕਵਾਏ ਜਾਣ।ਸ਼ਹਿਰ ਦੀਆਂ ਲਾਈਟਾਂ ਚੈਕ ਕੀਤੀਆਂ ਜਾਣੀਆਂ ਤੇ ਖਰਾਬ ਲਾਈਟਾਂ ਤੁਰੰਤ ਠੀਕ ਕੀਤੀਆਂ ਜਾਣ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਗਤ ਦੀ ਸਹਲੂਤ ਲਈ ਮੈਡੀਕਲ ਟੀਮਾਂ ਗਠਿਤ ਕੀਤੀਆਂ ਜਾਣ। ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਦਸਿਆ ਕਿ ਸੰਗਤਾਂ ਦੀ ਸੁਰਖਿਆ ਦੇ ਪੁਖਤਾ ਕੀਤੇ ਜਾਣਗੇ ਤੇ ਕਰੀਬ 1600 ਪੁਲਿਸ ਜਵਾਨਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ।

Send this to a friend