May 1, 2026 2:48 am

ਆਸਟ੍ਰੇਲੀਆ ਦੇ ਵਜ਼ੀਰ-ਏ-ਆਜ਼ਮ ਬਣਨ ’ਤੇ ਸ੍ਰੀ ਸਕਾਟ ਮੌਰੀਸਨ ਅਤੇ ਆਸਟ੍ਰੇਲੀਅਨ ਨਿਵਾਸੀਆਂ ਨੂੰ ਮੁਬਾਰਕਬਾਦ : ਸ. ਮਾਨ

ਚੰਡੀਗੜ੍ਹ- ਸ੍ਰੀ ਸਕਾਟ ਮੌਰੀਸਨ ਦੀ ਆਸਟ੍ਰੇਲੀਅਨ ਸਖਸ਼ੀਅਤ ਵਲੋਂ ਬੀਤੇ ਕੁਝ ਦਿਨ ਪਹਿਲੇ ਬਤੌਰ ਆਸਟ੍ਰੇਲੀਆ ਦੇ ਵਜ਼ੀਰ-ਏ-ਆਜ਼ਮ ਦੀ ਸੌਹ ਚੁਕਣ ਦੇ ਖੁਸ਼ੀ ਦੇ ਮੌਕੇ ‘ਤੇ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿਖ ਕੌਮ ਸ੍ਰੀ ਸਕਾਟ ਮੌਰੀਸਨ, ਉਨ੍ਹਾਂ ਦੀ ਪਾਰਟੀ, ਪਰਿਵਾਰ ਆਦਿ ਨੂੰ ਹਾਰਦਿਕ ਮੁਬਾਰਕਬਾਦ ਭੇਜਦੀ ਹੈ, ਉਥੇ ਆਸਟ੍ਰੇਲੀਅਨ ਨਿਵਾਸੀਆ ਨੂੰ ਵੀ ਮੁਬਾਰਕਬਾਦ ਦਿੰਦੀ ਹੈ । ਕਿਉਂਕਿ ਆਸਟ੍ਰੇਲੀਆ ਮੁਲਕ ਵਿਚ ਲੰਮੇਂ ਸਮੇਂ ਤੋਂ ਰੂਲ-ਆਫ਼ ਲਾਅ ਅਤੇ ਪਿੰ੍ਰਸੀਪਲਜ਼ ਆਫ਼ ਨੈਚੂਰਅਲ ਜਸਟਿਸ ਦਾ ਬੋਲਬਾਲਾ ਹੈ ਅਤੇ ਉਥੋਂ ਦੇ ਨਿਵਾਸੀ ਤੇ ਹੁਕਮਰਾਨ ਇਨ੍ਹਾਂ ਉਪਰੋਕਤ ਦੋਵੇ ਕੌਮਾਂਤਰੀ ਕਾਨੂੰਨਾਂ ਅਤੇ ਸੋਚ ਉਤੇ ਇਮਾਨਦਾਰੀ ਨਾਲ ਪਹਿਰਾ ਦਿੰਦੇ ਆ ਰਹੇ ਹਨ । ਆਸਟ੍ਰੇਲੀਆ ਵਿਚ ਹਰ ਨਿਵਾਸੀ, ਸੰਗਠਨ ਨੂੰ ਆਪਣੇ ਵਿਚਾਰ ਦਲੀਲ ਨਾਲ ਪੇਸ਼ ਕਰਨ, ਲਿਖਣ, ਪ੍ਰਚਾਰ ਕਰਨ ਦੀ ਜਿਥੇ ਪੂਰਨ ਆਜ਼ਾਦੀ ਹੈ, ਉਥੋਂ ਦੇ ਨਿਵਾਸੀ ਆਪਣੇ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾਂ ਕਰਨ ਵਿਚ ਫਖ਼ਰ ਮਹਿਸੂਸ ਕਰਦੇ ਹਨ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੌਰੀਸਨ ਵਲੋਂ ਵਜ਼ੀਰ-ਏ-ਆਜ਼ਮ ਦੀ ਕੁਰਸੀ ਉਤੇ ਬਿਰਾਜਮਾਨ ਹੋਣ ਅਤੇ ਆਸਟ੍ਰੇਲੀਆ ਦੀ ਇਸ ਨਵੀਂ ਸਰਕਾਰ ਵਲੋਂ ਆਸਟ੍ਰੇਲੀਆ ਵਿਚ ਵਸਣ ਵਾਲੇ ਸਿਖਾਂ ਤੇ ਸਮੁਚੀ ਦੁਨੀਆਂ ਵਿਚ ਵਸਣ ਵਾਲੇ ਸਿਖਾਂ ਨਾਲ ਆਪਣੇ ਪੁਰਾਤਨ ਸਹਿਜ ਭਰੇ ਸੰਬੰਧਾਂ ਨੂੰ ਹੋਰ ਡੂੰਘਾਂ ਕਰਨ ਦੀ ਵਡੀ ਉਮੀਦ ਰਖਦੇ ਹੋਏ ਅਤੇ ਸਿਖ ਕੌਮ ਵਲੋਂ ਆਸਟ੍ਰੇਲੀਆ ਦੀ ਤਰਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਗਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਕਿਹਾ ਕਿ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿਚ ਸਿਖ ਕੌਮ ਨੇ ਆਸਟ੍ਰੇਲੀਆ ਦਾ ਇਮਾਨਦਾਰੀ ਨਾਲ ਸਾਥ ਦੇ ਕੇ ਤੇ ਵਡੀਆ ਕੁਰਬਾਨੀਆਂ ਕਰਕੇ ਆਪਣੇ ਸੰਬੰਧਾਂ ਨੂੰ ਪਹਿਲੇ ਹੀ ਬਹੁਤ ਪੀੜਾ ਕੀਤਾ ਹੋਇਆ ਹੈ । ਜਿਸ ਨੂੰ ਆਸਟ੍ਰੇਲੀਆ ਦੀਆਂ ਪਹਿਲੀਆ ਹਕੂਮਤਾਂ ਵੀ ਪ੍ਰਵਾਨ ਕਰਦੀਆ ਆਈਆ ਹਨ । ਸ੍ਰੀ ਮੌਰੀਸਨ ਦੇ ਵਜ਼ੀਰ-ਏ-ਆਜ਼ਮ ਬਣਨ ਤੇ ਸਿਖ ਕੌਮ ਨਾਲ ਆਸਟ੍ਰੇਲੀਆ ਮੁਲਕ ਦੇ ਸੰਬੰਧ ਹੋਰ ਵਧੇਰੇ ਪ੍ਰਫੁਲਿਤ ਹੋਣ ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੌਰੀਸਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਇਹ ਹਾਰਦਿਕ ਅਪੀਲ ਕਰਨੀ ਚਾਹੇਗਾ ਕਿ ਇੰਡੀਆ ਦੇ ਹੁਕਮਰਾਨ ਜਦੋਂ ਵੀ ਮਿਲਟਰੀ ਤਾਕਤ ਵਜੋ ਮਜ਼ਬੂਤ ਹੁੰਦੇ ਹਨ ਤਾਂ ਉਸ ਮਿਲਟਰੀ ਤਾਕਤ ਦੀ ਦੁਰਵਰਤੋਂ ਕਰਕੇ ਇਹ ਹੁਕਮਰਾਨ ਸਿਖ ਕੌਮ ਉਤੇ ਹੀ ਜ਼ਬਰ-ਜੁਲਮ ਕਰਦੇ ਹਨ ਅਤੇ ਸਿਖ ਕੌਮ ਦੀ ਨਸ਼ਲਕੁਸੀ ਤੇ ਕਤਲੇਆਮ ਕਰਨ ਦੀਆਂ ਸਾਜ਼ਿਸਾਂ ਨੂੰ ਨੇਪਰੇ ਚਾੜ੍ਹਦੇ ਹਨ । ਇਸ ਲਈ ਸਾਡੀ ਇਹ ਅਪੀਲ ਹੈ ਕਿ ਪ੍ਰਮਾਣੂ ਵਸਤਾਂ ਵਿਚ ਕੰਮ ਆਉਣ ਵਾਲੀ ਯੂਰੇਨੀਅਮ ਦੀ ਸਪਲਾਈ ਬਿਲਕੁਲ ਵੀ ਇੰਡੀਆਂ ਨੂੰ ਨਾ ਦਿਤੀ ਜਾਵੇ ।
ਸਾਡੀ ਇਹ ਕੌਮਾਂਤਰੀ ਪਧਰ ਤੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇੰਡੀਆਂ ਦੇ ਗੁਆਂਢੀ ਮੁਲਕ ਪਾਕਿਸਤਾਨ, ਚੀਨ, ਮਾਲਦੀਪ, ਭੁਟਾਨ, ਸ੍ਰੀਲੰਕਾ, ਬਰਮਾ, ਬੰਗਲਾਦੇਸ਼ ਆਦਿ ਸਭ ਮਿਲਟਰੀ ਤਾਕਤ ਦੇ ਤੌਰ ਤੇ ਮਜ਼ਬੂਤ ਰਹਿਣ ਅਤੇ ਇੰਡੀਆਂ ਦੀ ਜੋ ਸਿਖ ਕੌਮ ਉਤੇ ਮੰਦਭਾਵਨਾ ਹੈ, ਉਸ ਤੋਂ ਧਿਆਨ ਹਟਕੇ ਇਨ੍ਹਾਂ ਗੁਆਂਢੀ ਮੁਲਕਾਂ ਦੀ ਮਿਲਟਰੀ ਤਾਕਤ ਦਾ ਡਿਫੈਸ ਕਰਨ ਤੇ ਲਗਿਆ ਰਹੇ ਅਤੇ ਸਿਖ ਕੌਮ ਉਤੇ ਬਿਨ੍ਹਾਂ ਵਜਹ ਜ਼ਬਰ-ਜੁਲਮ ਨਾ ਹੋਵੇ ਅਤੇ ਸਿਖ ਕੌਮ ਵੀ ਸਭ ਮੁਲਕਾਂ ਦੇ ਨਿਵਾਸੀਆ ਦੀ ਤਰ੍ਹਾਂ ਆਜ਼ਾਦੀ ਅਤੇ ਨਿਡਰਤਾ ਨਾਲ ਵਿਚਰ ਸਕੇ । ਜੇਕਰ ਆਸਟ੍ਰੇਲੀਆ ਦੀ ਨਵੀਂ ਹਕੂਮਤ ਸਿਖ ਕੌਮ ਵਲੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣਾ ਆਜ਼ਾਦ ਨਵਾਂ ਮੁਲਕ ਖ਼ਾਲਿਸਤਾਨ (ਆਜ਼ਾਦ ਬਾਦਸ਼ਾਹੀ ਸਿਖ ਰਾਜ) ਕਾਇਮ ਕਰਨ ਵਿਚ ਆਪਣੇ ਢੰਗ ਨਾਲ ਯੋਗਦਾਨ ਪਾ ਕੇ ਸਿਖ ਕੌਮ ਦੀ ਆਜ਼ਾਦੀ ਦਿਵਾਉਣ ਵਿਚ ਮੁਖ ਭੂਮਿਕਾ ਨਿਭਾਅ ਸਕਣ ਤਾਂ ਆਸਟ੍ਰੇਲੀਆ ਦੀ ਹਕੂਮਤ ਅਤੇ ਨਿਵਾਸੀਆ ਨਾਲ ਸਾਡੇ ਇਹ ਪੁਰਾਤਨ ਸੰਬੰਧ ਹੋਰ ਵੀ ਚੰਗੇਰੇ ਬਣ ਜਾਣਗੇ ਅਤੇ ਅਸੀਂ ਆਪਣੇ ਡਿਪਲੋਮੈਟਿਕ ਸੰਬੰਧਾਂ ਰਾਹੀ ਸਮੁਚੇ ਸੰਸਾਰ ਵਿਚ ਸਰਬਤ ਦੇ ਭਲੇ ਦੇ ਮਿਸਨ ਅਧੀਨ ਅਮਨ-ਚੈਨ ਨੂੰ ਕਾਇਮ ਕਰਨ ਲਈ ਯੋਗਦਾਨ ਪਾ ਸਕਾਂਗੇ ।

 

Send this to a friend