April 30, 2026 7:24 am

ਹਰਿਆਣਾ ਦੇ ਨਵੇਂ ਰਾਜਪਾਲ ਨੇ ਲਿਆ ਹਲਫ਼

ਚੰਡੀਗੜ੍ਹ, 25 ਅਗਸਤ (ਐਚ.ਐਸ. ਨਾਗਪਾਲ)- ਹਰਿਆਣਾ ਦੇ ਨਵੇਂ ਰਾਜਪਾਲ ਸ੍ਰੀ ਸੱਤਿਆਦੇਵ ਨਾਰਾਇਣ ਆਰਿਆ ਵੱਲੋਂ ਇੱਥੇ ਹਰਿਆਣਾ ਰਾਜ ਭਵਨ ਵਿੱਖੇ ਆਪਣੇ ਅਹੁਦੇ ਦਾ ਹਲਫ ਲੈ ਕੇ ਬਕਾਇਦਾ ਕੰਮਕਾਜ ਸੰਭਾਲ ਲਿਆ। ਰਾਜਪਾਲ ਨੂੰ ਇੱਕ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਸ੍ਰੀ ਜਸਟਿਸ ਕ੍ਰਿਸ਼ਨਾ ਮੁਰਾਰੀ ਵੱਲੋਂ ਅਹੁਦੇ ਲਈ ਸਹੁੰ ਚੁਕਾਈ ਗਈ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਉਨ੍ਹਾਂ ਦੇ ਮੰਤਰੀ ਸਾਥੀ, ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਹੁੰ ਚੁੱਕ ਸਮਾਗਮ ਬੇਹੱਦ ਪ੍ਰਭਾਵਸ਼ਾਲੀ ਅਤੇ ਸਾਦਗੀ ਭਰਪੂਰ ਸੀ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਰਾਜਪਾਲ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ।

Send this to a friend