April 29, 2026 7:48 am

ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਏ…

ਹਮੇਸ਼ਾਂ ਧੀਆਂ ਹੀ ਮਾਪਿਆਂ ਦੇ ਦੁੱਖ- ਸੁੱਖ ਦੀਆਂ ਭਾਗੀਦਾਰ ਬਣਦੀਆਂ


ਸਾਰੇ ਜਾਣਦੇ ਹਨ ਕਿ ਭਰੂਣ ਹ¤ਤਿਆ ਸਮਾਜਿਕ ਕੁਰੀਤੀ ਹੀ ਨਹੀਂ ਬਲਕਿ ਅਜਿਹਾ ਪਾਪ ਹੈ ਜੋ ਜਨਮਾਂ ਤ¤ਕ ਭੁਗਤਣਾ ਪੈਂਦਾ ਹੈ। ਪਰ ਫਿਰ ਵੀ ਲੜਕੀ ਪੈਦਾ ਹੋਣ ਤੋਂ ਬਆਦ ਦੂਸਰਾ ਬ¤ਚਾ ਪੈਦਾ ਹੋਣ ‘ਤੇ ਸਭ ਇਹ ਡਰ ਮੰਨਦੇ ਹਨ ਕਿ ਦੁਬਾਰਾ ਉਨਾਂ ਦੇ ਘਰ ਲੜਕੀ ਪੈਦਾ ਨਾ ਹੋ ਜਾਵੇ। ਹਾਏ ਰ¤ਬਾ ਆਪਣੀ ਧੀ ਦੇ ਪੈਦਾ ਹੋਣ ਦਾ ਡਰ ਹੀ ਮਾਪਿਆਂ ਨੂੰ ਇਹ ਪਾਪ ਕਰਨ ਲਈ ਮਜਬੂਰ ਕਰਦਾ ਹੈ। ਇਹ ਕੈਸਾ ਦਸਤੂਰ ਹੈ ? ਇਹ ਕੈਸੀ ਦੁਨੀਆਂ ਦਾਰੀ ਹੈ ? ਕੈਸੇ ਰਿਸ਼ਤੇ ਅਤੇ ਕੈਸੀ ਮਮਤਾ ਹੈ ? ਮਾਪੇ ਪੁ¤ਤ ਜੰਮਣ ‘ਤੇ ਮਠਿਆਈਆਂ ਵੰਡਦੇ ਹਨ ਅਤੇ ਉਹੀ ਪੁ¤ਤਰ ਵ¤ਡੇ ਹੋਕੇ ਜਮੀਨਾਂ ਵੰਡਾਉਂਦੇ ਹਨ। ਪਰ ਧੀਆਂ ਨੂੰ ਜਿ¤ਥੇ ਮਾਪੇ ਤੋਰ ਦੇਣ ਚੁ¤ਪਚਾਪ ਤੁਰ ਜਾਂਦੀਆਂ ਹਨ। ਧੀਆਂ ਸਦਾ ਹੀ ਮਾਪਿਆਂ ਦੇ ਦੁ¤ਖ ਸੁ¤ਖ ਦੀਆਂ ਭਾਗੀਦਾਰ ਬਣਦੀਆਂ ਹਨ ਅਤੇ ਸਦਾ ਹੀ ਆਪਣੇ ਮਾਪਿਆਂ ਦੀ ਖੈਰ ਮੰਗਦੀਆਂ ਹਨ। ਔਰਤ ਲਈ ਉਸਦੀ ਕੁ¤ਖ ਹੀ ਸਭ ਤੋਂ ਵ¤ਡਾ ਵਰਦਾਨ ਹੈ ਕਿਉਂਕਿ ਉਹ ਔਲਾਦ ਨੂੰ ਜਨਮ ਦਿੰਦੀ ਹੈ। ਇਸੇ ਵਰਦਾਨ ਦੇ ਸਦਕਾ ਹੀ ਔਰਤ ਨੂੰ ਜ¤ਗ ਜਣਨੀ ਕਿਹਾ ਜਾਂਦਾ ਹੈ। ਬਹੁਤ ਹੀ ਸਤਿਕਾਰ ਦੀ ਪਾਤਰ ਔਰਤ ਕਿਤੇ ਮਾਂ ਕਿਤੇ ਭੈਣ ਕਿਤੇ ਪਤਨੀ ਕਿਤੇ ਧੀ ਬਣਕੇ ਆਪਣੇ ਘਰ ਨੂੰ ਸਵਰਗ ਬਣਾਉਂਦੀ ਹੈ। ਇਸ ਮਰਦ ਪ੍ਰਧਾਨ ਸਮਾਜ ਵਿ¤ਚ ਪੈਸੇ ਨੂੰ ਹੀ ਸਭ ਕੁ¤ਝ ਸਮਝਣ ਵਾਲਿਆਂ ਅਤੇ ਦਾਜ ਵਰਗੀ ਲਾਹਨਤ ਨੇ ਧੀਆਂ ਨੂੰ ਬਿਚਾਰੀਆਂ, ਗਊਆਂ, ਚਿੜੀਆਂ ਅਤੇ ਧੀਆਂ ਧਿਆਣੀਆਂ ਬਣਾ ਕੇ ਰ¤ਖ ਦਿ¤ਤਾ ਹੈ। ਅਸਲ ਵਿ¤ਚ ਔਰਤ ਹੀ ਔਰਤ ਦੀ ਬਰਬਾਦੀ ਲਈ ਮੁ¤ਖ ਰੂਪ ਵਿ¤ਚ ਦੋਸ਼ੀ ਹੁੰਦੀ ਹੈ। ਕਿਤੇ ਸ¤ਸ ਦੇ ਰੂਪ ਵਿ¤ਚ, ਕਿਤੇ ਨਨਾਣ ਦੇ ਰੂਪ ਵਿ¤ਚ, ਕਿਤੇ ਸੌਂਕਣ ਦੇ ਰੂਪ ਵਿ¤ਚ ਅਤੇ ਕਿਤੇ ਕੁ¤ਖ ਵਿ¤ਚ ਧੀ ਮਾਰਨ ਵਾਲੀ ਮਾਂ ਦੇ ਰੂਪ ਵਿ¤ਚ। ਪ੍ਰਮਾਤਮਾ ਦੀ ਇਸ ਦਾਤ ਨੂੰ ਮਸ਼ੀਨਾਂ ਨਾਲ ਕੁ¤ਖ ਦੇ ਵਿ¤ਚ ਟੁ¤ਕੜੇ-ਟੁ¤ਕੜੇ ਕਰਾ ਕੇ ਸੁ¤ਟ ਦੇਣਾ, ਇ¤ਕ ਕਲੀ ਨੂੰ ਖਿੜਨ ਤੋਂ ਪਹਿਲਾਂ ਹੀ ਪੁ¤ਟ ਦੇਣਾ, ਇਹ ਕਹਿੜਾ ਦਸਤੂਰ ਹੈ ? ਇਹ ਕਹਿੜੀ ਕੁਦਰਤ ਹੈ ? ਹਾਂ ਅ¤ਜ ਦੇ ਨਵੇਂ ਯੁ¤ਗ ਦੀਆਂ ਨਿਵੇਕਲੀਆਂ ਮਾਵਾਂ ਪਹਿਲਾਂ ਪੁ¤ਤ ਜੰਮਣ ਦਾ ਦਾਅਵਾ ਕਰਦੀਆਂ ਹਨ ਕਿ ਬ¤ਸ ਇ¤ਕ ਹੀ ਕਾਫੀ ਹੈ। ਪਰ ਹੈ ਕੋਈ ਐਸੀ ਔਰਤ ਨੇ ਜਿਸਨੇ ਪਹਿਲੀ ਧੀ ਜੰਮ ਕੇ ਕਿਹਾ ਹੋਵੇ ਕਿ ਇਕ ਹੀ ਕਾਫੀ ਹੈ ? ਸ਼ਾਇਦ ਹੀ ਕੋਈ ਐਸੀ ਔਰਤ ਹੋਵੇ। ਆਪਣੀ ਔਲਾਦ ਨੂੰ ਕੁ¤ਖ ਵਿ¤ਚ ਮਾਰਨਾ ਸਭ ਤੋਂ ਵ¤ਡਾ ਕਾਲਾ ਕਾਰਨਾਮਾ ਹੈ। ਆਉ ਅਸੀ ਸਾਰੇ ਪ੍ਰਣ ਕਰੀਏ ਕਿ ਇਸ ਪਾਪ ਦੇ ਖਾਤਮੇ ਲਈ ਸਵਾਰਥੀ ਅਤੇ ਲਾਲਚੀ ਲੋਕਾਂ ਦੇ ਖਿਲਾਫ਼ ਲੜਾਈ ਲੜਾਂਗੇ।
ਬੇਸ਼¤ਕ ਸਾਡੀਆਂ ਸਰਕਾਰਾਂ ਨੇ ਭਰੂਣ ਹ¤ਤਿਆਂ ਦੇ ਖਿਲਾਫ਼ ਬਹੁਤ ਸਖ਼ਤੀ ਕੀਤੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪੈਸੇ ਦੇ ਲਾਲਚੀ ਡਾਕਟਰ ਭਰੂਣ ਟੈਸਟ ਕਰਦੇ ਹਨ ਅਤੇ ਸਵਾਰਥੀ ਮਾਪੇ ਕੁ¤ਖ ਵਿ¤ਚ ਹੀ ਧੀ ਨੂੰ ਕਤਲ ਕਰਾਉਂਦੇ ਹਨ। ਪ੍ਰਮਾਤਮਾ ਨੇ ਮਾਂ ਨੂੰ ਮਾਰਨ ਦਾ ਨਹੀਂ ਸਗੋਂ ਔਲਾਦ ਨੂੰ ਜਨਮ ਦੇਣ ਦਾ ਹ¤ਕ ਦਿ¤ਤਾ ਹੈ। ਔਰਤ ਨੂੰ ਹਮੇਸ਼ਾ ਸ¤ਚੀ ਮਾਂ ਬਣਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਔਲਾਦ ਲੜਕਾ ਹੋਵੇ,ਚਾਹੇ ਲੜਕੀ ਮਾਂ ਦੇ ਲਾਡਲੇ ਫੁ¤ਲ ਹੁੰਦੇ ਹਨ।

Send this to a friend