April 29, 2026 12:07 am

ਹਰਦਿਲ ਅਜ਼ੀਜ਼ : ਮੱਕੀ ਦੀ ਛੱਲੀ

ਵਰਖਾ ਦੀਆਂ ਬੌਸ਼ਾਰਾਂ ਦੇ ਨਾਲ – ਨਾਲ ਕੋਲੇ ਦੇ ਅੰਗਾਰਿਆਂ ਉਤੇ ਸੜਕ ਕਿਨਾਰੇ ਜਾਂ ਘਰ ਵਿਚ ਭੁੰਨੀ ਹੋਈ ਮਕੀ ਦੀ ਛਲੀ ਹਰ ਇਕ ਕਿਸੇ ਦਾ ਦਿਲ ਭਰਮਾਉਣ ਲਗ ਜਾਂਦੀ ਹੈ ।ਖਾਣ ਪੀਣ ਦੀਆਂ ਭਾਰਤੀ ਵਸਤੂਆਂ ਵਿਚ ਮਕੀ ਦੀ ਛਲੀ ਦੀ ਆਪਣੀ ਖਾਸ ਥਾਂ ਅਤੇ ਮਹਤਤਾ ਹੈ । ਮਕੀ ਦੀ ਛਲੀ ਵਿਚ ਬਹੁਤ ਹੀ ਵਧੀਆ ਪੌਸ਼ਟਿਕ ਤਤ ਵੀ ਹੁੰਦੇ ਹਨ । ਲੋਕ ਮਕੀ ਦੀ ਛਲੀ ਦੇ ਦਾਣਿਆਂ ਨੂੰ ਭੁੰਨ ਕੇ , ਉਬਾਲ ਕੇ , ਨਿੰਬੂ ਲਗਾ ਕੇ , ਮਖਣ ਲਗਾ ਕੇ , ਦਲੀਆ ਬਣਾ ਕੇ ਜਾਂ ਖੀਰ ਬਣਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਹਨ । ਖਾਸ ਤੌਰ ‘ਤੇ ਨੇਪਾਲ ਦੇ ਪਿੰਡਾਂ ਵਿਚ ਮਕੀ ਦਾ ਦਲੀਆ ਬੜੇ ਚਾਅ ਨਾਲ ਬਣਾਇਆ ਜਾਂਦਾ ਹੈ । ਬਰਸਾਤ ਦੇ ਮੌਸਮ ਵਿਚ ਵਰਖਾ ਦੀਆਂ ਮਿਠੀਆਂ – ਮਿਠੀਆਂ ਪੈ ਰਹੀਆਂ ਕਣੀਆਂ ਦੇ ਦੌਰਾਨ ਗਰਮਾ – ਗਰਮ ਭੁੰਨੀ ਹੋਈ ਮਕੀ ਦੀ ਛਲੀ ਖਾਣ ਦਾ ਇਕ ਵਖਰਾ ਹੀ ਆਨੰਦ ਹੁੰਦਾ ਹੈ । ਖੇਤਾਂ ਵਿਚੋਂ ਤੋੜੀਆਂ ਹੋਈਆਂ ਤਾਜੀਆਂ ਮਕੀ ਦੀਆਂ ਛਲੀਆਂ ਨੂੰ ਘਰ – ਪਰਿਵਾਰ ਵਿਚ ਚੁਲ੍ਹੇ – ਚੌਂਕੇ ਕੋਲ ਇਕਠੇ ਹੋ ਕੇ ਬੈਠ ਕੇ ਭੁੰਨਣ ਅਤੇ ਰਲ -ਮਿਲ ਕੇ ਖਾਣ ਦਾ ਇਕ ਵਖਰਾ ਹੀ ਆਨੰਦ ਅਤੇ ਪ੍ਰੇਮ ਭਾਵ ਹੁੰਦਾ ਹੈ । ਸੁਕੇ ਹੋਏ ਮਕੀ ਦੇ ਦਾਣਿਆਂ ਨੂੰ ਭਠੀਆਂ ਆਦਿ ‘ਤੇ ਭੁੰਨਾ ਕੇ ਖਾਣ ਦਾ ਇਕ ਵਖਰਾ ਹੀ ਰੰਗ ਰੂਪ ਹੁੰਦਾ ਹੈ । ਠਹਰੀ ਸੀ ਭਰੀ ਸੀ , ਦੁਸ਼ਾਲਾ ਲੈ ਕੇ ਖੜ੍ਹੀ ਸੀ ਠ ਇਹ ਤੁਕ ਵੀ ਮਕੀ ਦੀ ਛਲੀ ਦੇ ਸੰਬੰਧ ਵਿਚ ਪ੍ਰਸਿਧ ਹੈ । ਸ਼ਹਿਰਾਂ ਵਿਚ ਮਕੀ ਦੀਆਂ ਛਲੀਆਂ ਬਾਜ਼ਾਰਾਂ ਵਿਚ ਖੜ੍ਹੀਆਂ ਰੇਹੜੀਆਂ ਆਦਿ ਤੋਂ ਪ੍ਰਾਪਤ ਹੋ ਜਾਂਦੀਆਂ ਹਨ ,ਪ੍ਰੰਤੂ ਪਿੰਡਾਂ ਆਦਿ ਵਿਚ ਆਮ ਹੀ ਕਿਸਾਨਾਂ ਨੇ ਖੇਤਾਂ ਵਿਚ ਮਕੀ ਦੀ ਫ਼ਸਲ ਬੀਜੀ ਹੋਈ ਹੁੰਦੀ ਹੈ , ਇਸ ਲਈ ਉਨ੍ਹਾਂ ਨੂੰ ਮਕੀ ਦੀਆਂ ਛਲੀਆਂ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ। ਅਜ ਕਲ੍ਹ ਪੌਪ ਕੌਰਨ ਦਾ ਵੀ ਕਾਫੀ ਚਲਨ ਹੈ । ਮਕੀ ਦੀ ਛਲੀ ਵਿਚ ਆਇਰਨ ਤਤ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਸਾਡੇ ਸਰੀਰ ਨੂੰ ਲੋੜੀਂਦੀ ਊਰਜਾ ਵੀ ਪ੍ਰਦਾਨ ਕਰਦੀ ਹੈ । ਵਿਦਵਾਨਾਂ ਦਾ ਮੰਨਣਾ ਹੈ ਕਿ ਮਕੀ ਦੀ ਛਲੀ ਸਾਡੇ ਬੁਰੇ ਕੋਲੈਸਟ੍ਰੋਲ ਨੂੰ ਘਟ ਕਰਕੇ ਖੂਨ ਦੇ ਪ੍ਰਵਾਹ ਨੂੰ ਸੁਚਾਰੂ ਬਣਾ ਦਿੰਦੀ ਹੈ ਅਤੇ ਇਸ ਵਿਚ ਮਿਲਣ ਵਾਲੇ ਐਂਟੀ ਆਕਸੀਡੈਂਟ ਵੀ ਸਾਡੇ ਸਰੀਰ ਲਈ ਕਾਫੀ ਲਾਹੇਵੰਦ ਹੁੰਦੇ ਹਨ । ਕਈ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਮਕੀ ਦੀ ਜਨਮ – ਭੂਮੀ ਮੈਕਸੀਕੋ ਹੈ ਅਤੇ ਮਕੀ ਸਾਡੇ ਦੇਸ਼ ਭਾਰਤ ਵਿਚ ਪੰਜ ਸੌ ਸਾਲ ਪਹਿਲਾਂ ਪੁਰਤਗਾਲੀਆਂ ਦੇ ਨਾਲ ਆਈ । ਪੰਜਾਬ ਵਿਚ ਮਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦੀ ਆਪਣੀ ਖਾਸ ਮਹਤਤਾ ਹੈ । ਮਾਲਵੇ ਵਿਚ ਮਕੀ ਦੀ ਮਿਠੀ ਅਤੇ ਮੁਲਾਇਮ ਖੀਰ ਦੀ ਵਿਸ਼ੇਸ਼ ਖਾਸੀਅਤ ਹੈ । ਮਕੀ ਦਾ ਤੇਲ ਵੀ ਸਬਜ਼ੀਆਂ ਭੁੰਨਣ ਅਤੇ ਸਲਾਦ ਦੀ ਡਰੈਸਿੰਗ ਕਰਨ ਦੇ ਕੰਮ ਆਉਂਦਾ ਹੈ । ਬਰਸਾਤ ਦੇ ਮੌਸਮ ਵਿਚ ਵਰਖਾ ਦੀਆਂ ਪੈ ਰਹੀਆਂ ਕਿਣ -ਮਿਣ ਬੂੰਦਾਂ ਦੌਰਾਨ ਹਰ ਕਿਸੇ ਦਾ ਦਿਲ ਭੁੰਨੀ ਹੋਈ ਮਕੀ ਦੀ ਛਲੀ ਖਾਣ ਨੂੰ ਕਰ ਹੀ ਜਾਂਦਾ ਹੈ । ਸਚਮੁਚ ਮਕੀ ਦੀ ਛਲੀ ਸਿਹਤ ਪਖੋਂ ਲਾਹੇਵੰਦ , ਸਵਾਦਿਸ਼ਟ , ਪੌਸ਼ਟਿਕ , ਅਨੰਦ ਦਾਇਕ ਅਤੇ ਹਰ ਕਿਸੇ ਦਾ ਮਨ ਭਾਉਂਦਾ ਆਹਾਰ ਹੈ ।

Send this to a friend