ਆਰਥਿਕ ਤਰੱਕੀ ਲਈ ਬੈਂਕ ਸੇਵਾਵਾਂ ਵੱਡਾ ਮਹੱਤਵ ਰੱਖਦੀਆਂ ਹਨ। ਬੈਂਕ ਸੇਵਾਵਾਂ ਵਿੱਚ ਸੁਧਾਰ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਸਰਕਾਰ ਛੋਟੀਆਂ ਬੈਂਕਾਂ ਦੇ ਰਲੇਵੇਂ ਨਾਲ ਵੱਡੀਆਂ ਬੈਂਕਾਂ ਬਣਾਉਣ ’ਤੇ ਜ਼ੋਰ ਲਗਾ ਰਹੀ ਹੈ, ਪ੍ਰੰਤੂ ਸੇਵਾਵਾਂ ਵਿੱਚ ਸੁਧਾਰ ਲਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੈਂਕ ਸੇਵਾਵਾਂ ਲਗਾਤਾਰ ਮਹਿੰਗੀਆਂ ਵੀ ਹੁੰਦੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਨ-ਧਨ ਯੋਜਨਾ ਤਹਿਤ ਕਰੋੜਾਂ ਨਵੇਂ ਬੈਂਕ ਖਾਤੇ ਖੋਲ੍ਹੇ ਸਨ, ਤੱਦ ਉਸ ਵੇਲੇ ਇਹ ਲੱਗਦਾ ਸੀ ਕਿ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਬੈਂਕ ਸੇਵਾਵਾਂ ਨੂੰ ਵਧੇਰੇ ਸਰਲ ਅਤੇ ਸਸਤੀਆਂ ਕਰੇਗੀ। ਇਸ ਦੇ ਉਲਟ ਬੈਂਕ ਦੇ ਕੰਮਕਾਜ ਨੂੰ ਵਧੇਰੇ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਛੋਟੀਆਂ-ਛੋਟੀਆਂ ਸੇਵਾਵਾਂ ਮਹਿੰਗੀਆਂ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ। ਬਚਤ ਖਾਤਿਆਂ ਨੂੰ ਖਾਸ ਤੌਰ ’ਤੇ ਰਾਹਤ ਦੇਣ ਦੀ ਜ਼ਰੂਰਤ ਸੀ। ਪ੍ਰੰਤੂ ਇਸ ਸਾਰੀ ਪ੍ਰਕਿਰਿਆ ਦੌਰਾਨ ਆਮ ਬਚਤ ਖਾਤਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਬੈਂਕ ਖਾਤੇ ਆਮ ਲੋਕਾਂ ਲਈ ਹਊਆ ਬਣਦੇ ਜਾ ਰਹੇ ਹਨ। ਦੂਸਰੇ ਪਾਸੇ ਆਮਦਨ ਕਰ ਵਿਭਾਗ ਵੀ ਬੈਂਕ ਖਾਤਿਆਂ ਦੇ ਅੰਕੜਿਆਂ ਦੇ ਆਧਾਰ ’ਤੇ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਇਸ ਦਾ ਆਮ ਲੋਕਾਂ ਦੀ ਬਚਤ ਪ੍ਰਤੀ ਧਾਰਨਾ ’ਤੇ ਮਾੜਾ ਅਸਰ ਪੈ ਰਿਹਾ ਹੈ। ਲੋਕ ਬੈਂਕਾਂ ਰਾਹੀਂ ਲੈਣ-ਦੇਸ਼ ਘਟਾ ਰਹੇ ਹਨ। ਬਚਤ ਖਾਤਿਆਂ ਵਿੱਚ ਵਿਆਜ ਦਰਾਂ ਘਟਾਉਣਾ ਵੀ ਸਹੀ ਨਹੀਂ ਹੈ। ਖਾਤਿਆਂ ਵਿੱਚ ਘੱਟੋ-ਘੱਟ ਰਾਸ਼ੀ ਰੱਖਣ ਦੀ ਸ਼ਰਤ ਉ¤ਪਰ ਵੀ ਜ਼ੁਰਮਾਨੇ ਪੈ ਰਹੇ ਹਨ। ਇਹ ਸਾਰੇ ਕਦਮ ਲੋਕ ਵਿਰੋਧੀ ਹਨ। ਇਸ ਦਾ ਆਰਥਿਕਤਾ ਉ¤ਪਰ ਵੀ ਮਾੜਾ ਅਸਰ ਪੈ ਰਿਹਾ ਹੈ। ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਕੋਈ ਵੀ ਦੇਸ਼ ਅੱਗੇ ਨਹੀਂ ਵੱਧ ਸਕਦਾ। ਸਧਾਰਾਨ ਕਾਰੋਬਾਰੀਆਂ ਅਤੇ ਦਿਹਾੜੀਦਾਰ ਕਾਮਿਆਂ ਨੂੰ ਬੇਲੋੜੇ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਇਸ ਸਬੰਧ ਵਿੱਚ ਆਪਣੀ ਨੀਤੀ ਬਾਰੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਬੈਂਕਾਂ ਦੇ ਕੰਮਕਾਜ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਬੈਂਕਾਂ ਦੇ ਕੰਮਕਾਜ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਜਾਵੇ ਤਾਂ ਜੋ ਘੱਟ ਪੜ੍ਹੇ ਲਿਖੇ ਲੋਕ ਵੀ ਇਸ ਦੀਆਂ ਸਾਰੀਆਂ ਸੇਵਾਵਾਂ ਲੈ ਸਕਣ। ਬਚਤ ਖਾਤਿਆਂ ਉ¤ਪਰ ਵਿਆਜ ਦਰਾਂ ’ਚ ਤਰਕਪੂਰਨ ਵਾਧਾ ਹੋਣਾ ਚਾਹੀਦਾ ਹੈ। ਬਚਤ ਖਾਤਿਆਂ ਦੇ ਅੰਕੜਿਆਂ ਦੇ ਅਧਾਰ ਉ¤ਪਰ ਆਮਦਨ ਕਰ ਵਿਭਾਗ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਿਆ ਜਾਵੇ। ਬੈਂਕ ਖਾਤਿਆਂ ਵਿੱਚ ਘੱਟੋ ਘੱਟ ਰਕਮ ਰੱਖਣ ਦੀ ਸ਼ਰਤ ਵੀ ਖਤਮ ਹੋਣੀ ਚਾਹੀਦੀ ਹੈ। ਬੈਂਕਾਂ ਦੇ ਰਲੇਵੇਂ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਅਜਿਹਾ ਕਰਦੇ ਸਮੇਂ ਕੋਈ ਵੀ ਬੈਂਕ ਬ੍ਰਾਂਚ ਬੰਦ ਨਾ ਹੋਵੇ ਸਗੋਂ ਆਮ ਲੋਕਾਂ ਦੀ ਪਹੁੰਚ ਲਈ ਨਵੀਆਂ ਬੈਂਕਾਂ ਸ਼ਾਖਾਵਾਂ ਖੋਲ੍ਹਣ ਦੀ ਸ਼ਰਤ ਰੱਖੀ ਜਾਵੇ। ਬੈਂਕਾਂ ਦਾ ਨੈ¤ਟਵਰਕ ਹੋਰ ਵਿਸ਼ਾਲ ਕੀਤਾ ਜਾਣਾ ਚਾਹੀਦਾ ਹੈ। ਬੈਂਕਾਂ ਦੇ ਕੰਮਕਾਜ ਨੂੰ ਲਾਭ ਕਮਾਉਣ ਦੀ ਥਾਂ ਆਮ ਲੋਕਾਂ ਦੀ ਸੇਵਾ ਨਾਲ ਜੋੜਿਆ ਜਾਵੇ।
– ਬਲਜੀਤ ਸਿੰਘ ਬਰਾੜ