April 24, 2026 10:52 pm

ਸਦਨਾ ਵਿੱਚ ਬੈਠਦੇ ਆਦਮੀ ਵੀ ਲੋਕ-ਸੇਵਕ ਹੁੰਦੇ ਹਨ

ਸਾਡੇ ਸੰਵਿਧਾਨ ਮੁਤਾਬਿਕ ਸਦਲਾ ਵਿੱਚ ਬੈਠਦੇ ਮੈਂਬਰ ਵੀ ਲੋਕ-ਸੇਵਕ ਹੀ ਹਨ। ਉਨ੍ਹਾਂ ਨੂੰ ਤਨਖਾਹ, ਉਨ੍ਹਾਂ ਨੂੰ ਬਾਕੀ ਦੀਆਂ ਸਹੂਲਤਾਂ, ਸਦਨਾ ਉਤੇ ਖਰਚਾ ਅਤੇ ਬਾਅਦ ਵਿੱਚ ਪੈਨਸ਼ਨ ਖਜ਼ਾਨੇ ਵਿਚੋ- ਮਿਲਦੀ ਹੈ ਅਤੇ ਇਹ ਖਜ਼ਾਨਾ ਲੋਕਾਂ ਦਾ ਹੈ ਅਤੇ ਇਹ ਸਾਰਾ ਬੋਝ ਲੋਕਾਂ ਉਤੇ ਪੈਂਦਾ ਹੈ। ਇਸ ਲਈ ਸਾਨੂੰ ਇਹ ਵਿਚਾਰ ਕਰਨਾ ਪਵੇਗਾ ਕਿ ਇੰਨ੍ਹਾਂ ਦੀ ਭਰਤੀ ਕਿਵੇਂ ਕੀਤੀ ਜਾਵੇ ਅਤੇ ਇੰਨ੍ਹਾਂ ਪਾਸੋਂ ਕੰਮ ਕੀ ਲਿਤਾ ਜਾਵੇ। ਅਜ ਸਾਨੂੰ ਆਜ਼ਾਦ ਹੋਇਆ ਸਤ ਦਹਾਕਿਆਂ ਦਾ ਸਮਾਂ ਹੋ ਗਿਆ ਹੈ ਅਤੇ ਅਸੀਂ ਪਰਜਾਤੰਤਰ ਵੀ ਅਪਨਾ ਲਿਆ ਹੈ ਅਤੇ ਕਿਤਨੀ ਵਾਰੀਂ ਇਹ ਚੋਣਾਂ ਕਰਕੇ ਸਦਨਾ ਵਿੱਚ ਭਰਤੀ ਕਰ ਬੈਠੇ ਹਾਂ ਅਤੇ ਇਹ ਵੀ ਇਕ ਸਚਾਈ ਹੈ ਕਿ ਅਜ ਤਕ ਅਸੀਂ ਕਦੀ ਵੀ ਕਿਸੇ ਮੈਂਬਰ ਦਾ ਲੇਖਾ ਚੋਖਾਂ ਨਹੀਂ ਕੀਤਾ ਕਿ ਉਸ ਉਤੇ ਕਿਤਨੀ ਰਕਮ ਖਰਚ ਕੀਤੀ ਗਈ ਹੈ ਅਤੇ ਸਦਨ ਵਿੱਚ ਜਾਕੇ ਉਹ ਕੰਮ ਕੀ ਕਰਦਾ ਰਿਹਾ ਹੈ। ਇਸ ਦੇ ਮੁਕਾਬਲੇ ਅਸੀਂ ਅਫਸਰਾਂ ਅਤੇ ਕਰਮਚਾਰੀਆਂ ਦਾ ਹਰ ਸਾਲ ਲੇਖਾ ਚੋਖਾ ਕਰਦੇ ਆ ਰਹੇ ਹਾਂ ਅਤੇ ਜਿਹੜਾ ਅਫਸਰ ਅਤੇ ਕਰਮਚਾਰੀ ਕੰਮ ਨਹੀਂ ਕਰਦਾ ਉਸ ਨੂੰ ਨੌਕਰੀ ਵਿਚੋਂ ਕਢਦੇ ਵੀ ਰਹੇ ਹਾਂ ਅਤੇ ਸਜ਼ਾ ਵੀ ਦਿੰਦੇ ਰਹੇ ਹਾਂ। ਇਸ ਰਾਜਸੀ ਖੇਤਰ ਵਿੱਚ ਅਜ ਤਕ ਐਸਾ ਕੁਝ ਵੀ ਨਹੀਂ ਕੀਤਾ ਗਿਆ ਅਤੇ ਸਾਡੇ ਦੇਖਦਿਆ ਦੇਖਦਿਆ ਹੀ ਇਸ ਖੇਤਰ ਵਿੱਚ ਐਸੇ ਲੋਕਾਂ ਦੀ ਭਰਤੀ ਹੁੰਦੀ ਰਹੀ ਹੈ ਜਿਹੜੇ ਇਥੇ ਆਕੇ ਬਸ ਬੈਠਦੇ ਹੀ ਰਹੇ ਹਨ, ਮੁਸਕਾਨਾ ਛਡਦੇ ਰਹੇ ਹਨ ਅਤੇ ਪੰਜਾਂ ਸਾਲਾ ਬਾਅਦ ਤੋਂ ਲੈਕੇ ਹੁਣ ਤਕ ਪੈਨਸ਼ਨ ਵੀ ਲੈ ਰਹੇ ਹਨ। ਇਹ ਗਲਾਂ ਵਿਚਾਰਨ ਵਾਲੀਆਂ ਹਨ ਅਤੇ ਸਾਡੇ ਲਈ ਇਹ ਵੀ ਲਾਜ਼ਮੀ ਆ ਬਣਿਆ ਹੈ ਕਿ ਇਹ ਰਾਜਸੀ ਖੇਤਰ ਵਿੱਚ ਦਾਖਲੇ ਤੋਂ ਲੈਕੇ ਸਦਨਾ ਵਿੱਚ ਜਾਣ ਤਕ ਅਤੇ ਉਥੇ ਕੰਮ ਕਰਨ ਤਕ ਦੀਆ ਗਲਾਂ ਵਿਚਾਰੀਏ ਅਤੇ ਫੈਸਲਾ ਕਰੀਏ।
ਸਤ ਦਹਾਕੇ ਲੰਘ ਗਏ ਹਨ ਅਤੇ ਹੁਣ ਤਕ ਦਾ ਖਰਚਾ ਅਤੇ ਕੀਤੇ ਕੰਮ ਦਾ ਅੰਦਾਜ਼ਾ ਬਸ ਇਸ ਗਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਸੀਂ ਹੁਣ ਤਕ ਉਹੀ ਕਾਨੂੰਨ ਲਾਗੂ ਕਰੀ ਬੈਠੇ ਹਾਂ ਜਿਹੜੇ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਰਖਣ ਲਈ ਬਣਾਏ ਸਨ ਅਤੇ ਇਉੈਂ ਪਿਆ ਲਗਦਾ ਹੈ ਜਿਵੇਂ ਅੰਗਰੇਜ਼ ਸਾਡੇ ਲੀਡਰਾਂ ਨੂੰ ਰਾਜ ਦੇਣ ਲਗਿਆ ਆਖ ਗਏ ਹੋਣ ਕਿ ਤੁਸੁ ਬਸ ਰਾਜ ਹੀ ਕਰਨਾ ਹੈ ਅਤੇ ਜਿਹੜਾ ਢਾਂਚਾ ਅਸੀਂ ਖੜਾ ਕਰ ਦਿਤਾ ਹੈ ਇਸ ਵਿੱਚ ਕੋਈ ਤਬਦੀਲੀ ਨਹੀਂ ਕਰਨੀ। ਇਹ ਗਲਾਂ ਅਜ ਤਕ ਅਸੀਂ ਕਦੀ ਵਿਚਾਰੀਆਂ ਹੀ ਨਹੀਂ ਕਿਉਂਕਿ ਅਸੀਂ ਸਦੀਆਂ ਤਕ ਗੁਲਾਮ ਰਹਿ ਚੁਕੇ ਹਾਂ ਅਤੇ ਅਸਲ ਵਿੱਚ ਅਸੀਂ ਭਾਰਤੀ ਇਹ ਵੀ ਨਹੀਂ ਜਾਣਦੇ ਕਿ ਆਜ਼ਾਦੀ ਆਖਦੇ ਕਿਸਨੂੰ ਹਨ ਅਤੇ ਇਹ ਪਰਜਾਤੰਤਰ ਹੁੰਦਾ ਕੀ ਹੈ। ਬਸ ਸਾਨੂੰ ਵੋਟ ਦਾ ਹਕ ਦਿਤਾ ਗਿਆ ਹੈ ਅਤੇ ਇਹ ਰਾਜਸੀ ਲੋਕੁ ਵੋਟਾ ਵਕਤ ਸਾਡੇ ਹਾੜ੍ਹੇ ਕਢਦੇ ਫਿਰਦੇ ਹਨ, ਇਹੀ ਸਾਡੇ ਲਈ ਮਾਣ ਵਾਲੀ ਗਲ ਬਦ ਗਈ ਹੈ। ਇਸਤੋਂ ਜ਼ਿਆਦ ਸਾਨੂੰ ਕੋਈ ਪਤਾ ਨਹੀਂ ਲਗਾ ਕਿ ਅਸੀਂ ਅਜ ਗੁਲਾਮ ਨਹੀਂ ਹਾਂ ਬਲਕਿ ਅਜ ਅਸੀਂ ਇਸ ਦੇਸ਼ ਦੇ ਮਾਲਕ ਹਾਂ ਅਤੇ ਇਹ ਅਫਸਰ, ਇਹ ਮਰਮਚਾਰੀ ਅਤੇ ਇਹ ਵਿਧਾਇਕ, ਇਹ ਮੰਤਰੀ, ਇਹ ਮੁਖ ਮੰਤਰੀ, ਇਹ ਪ੍ਰਧਾਨ ਮੰਤਰੀ ਸਾਡੇ ਸੇਵਕ ਹਨ। ਇਹ ਗਲਾਂ ਅਜ ਤਕ ਸਾਨੂੰ ਸਮਝਾਈਆਂ ਹੀ ਨਹੀਂ ਗਈਆਂ ਅਤੈ ਅਸੀਂ ਤਾਂ ਇਹ ਵਿਧਾਹਿਕਾ, ਇਨ੍ਹਾਂ ਮੰਤਰੀਆਂ ਅਤੇ ਮੁਖ ਮੰਤਰੀਆਂ, ਪ੍ਰਧਾਨ ਮੰਤਰੀਆਂ ਨੂੰ ਹਾਕਮ ਹੀ ਸਮਝੀ ਜਾ ਰਹੇ ਹਾਂ ਅਤੇ ਹਾਕਮਾ ਪਾਸੋਂ ਹਿਸਾਬ ਲੈਣਾ ਸਾਡੀ ਜੁਅਰਤ ਹੀ ਨਹੀਂ ਬਣ ਸਕੀ।
ਅਸੀਂ ਵਿੱਚ ਰਾਜਸੀ ਲੋਕੀਂ ਦੀ ਭਰਤੀ ਦਾ ਸਿਲਸਿਲਾ ਹੀ ਗਲਤ ਰਿਹਾ ਹੈ। ਅਜ ਤਕ ਕਿਸੇ ਨੇ ਕੁੋਈ ਯੋਗਤਾ, ਕੋਈ ਸਿਖਲਾਈ, ਕੋਈ ਤਜਰਬਾ, ਕੋਈ ਮੁਹਾਰਤ ਇਨ੍ਹਾਂ ਦੀ ਭਰਤੀ ਲਈ ਮਿਥੀ ਹੀ ਨਹੀਂ ਅਤੇ ਸਾਡੀਆਂ ਯੂਨੀਵਰਸਟੀਆਂ ਨੇ ਇਸ ਪਾਸੇ ਕਦੀ ਧਿਆਨ ਨਹੀਂ ਦਿਤਾ ਅਤੇ ਇਹਹੀ ਯੂਨੀਵਰਸਟੀਆਂ ਸਾਡੇ ਕਮਰਚਾਰੀਆਂ, ਅਫਸਰਾਂ, ਅਦਾਲਤਾ, ਪੁਲਿਸ ਅਤੇ ਮਿਲਟਰੀ ਲਈ ਆਦਮੀ ਤਿਆਰ ਕਰਕੇ ਦਿੰਦੀਆਂ ਰਹੀਆਂ ਹਨ ਅਤੇ ਅਗਰ ਇਹ ਯੂਨੀਵਰਸਟੀਆਂ ਚਾਹੁੰਦੀਆਂ ਤਾਂ ਹੁਣ ਤਕ ਰਾਜਸੀ ਖੇਤਰ ਲਈ ਵੀ ਆਦਮੀ ਤਿਆਰ ਕਰ ਸਕਦੀਆਂ ਸਨ ਅਤੇ ਰਾਜਸੀ ਪਾਰਟੀਆਂ ਨੂੰ ਵੀ ਇਹ ਸਿਖਲਾਈ ਪ੍ਰਾਪਤ ਕੀਤੇ ਪ੍ਰਾਰਥੀਆਂ ਵਿਚੋਂ ਹੀ ਇਹ ਮੁਢਲੀ ਚੋਣ ਕਰਨੀ ਪੈਂਦੀ ਅਤੇ ਇਹ ਆਦਮੀ ਸਦਨਾ ਵਿੱਚ ਬੈਠਕੇ ਕੰਮ ਵੀ ਕਰਦੇ ਅਤੇ ਇਨ੍ਹਾਂ ਪਾਸੋਂ ਹਿਸਾਬ ਵੀ ਲਿਤਾ ਜਾਂਦਾ। ਪਰ ਅਜ ਤਕ ਰਾਜਸੀ ਪਾਰਟੀਆਂ ਦੇ ਮੁਖੀਆਂ ਹੀ ਇਹ ਪਹਿਲੀ ਚੋਣ ਕਰਦੇ ਰਹੇ ਹਨ ਅਤੇ ਸਦਨਾ ਵਿੱਚ ਸਿਰਫ ਹਾਜ਼ਰੀ ਹੀ ਪੈਂਦੀ ਰਹੀ ਹੈ ਅਤੇ ਕਦੀ ਵੀ ਕਿਸੇ ਮੈਂਬਰ ਦੀ ਜੁਅਰਤ ਹੀ ਨਹੀਂ ਪਈਕਿ ਉਹ ਵੀ ਸਦਨ ਵਿੱਚ ਉਠਕੇ ਕਿਸੇ ਵਿਸ਼ੇ ਉਤੇ ਬੋਲ ਪਵੇ ਅਤੇ ਆਪਣੀ ਮਰਜ਼ੀ ਨਾਲ ਵੋਟ ਵੀ ਪਾ ਸਕੇ। ਹੁਣ ਤਕ ਅਸੀਂ ਮੁਲਕ ਦਾ ਪੈਸਾ ਬਰਬਾਦ ਕਰ ਬੈਠੇ ਹਾਂ ਅਤੇ ਇਹ ਪੈਸਾ ਹੁਣ ਵਾਪਸ ਵੀ ਨਹੀਂ ਆ ਸਕਦਾ। ਇਸ ਲਈ ਅਸੀਂ ਅਗੇ ਦੀ ਹੀ ਸੋਚ ਸਕਦੇ ਹਾਂ ਅਤੇ ਇਸ ਲਈ ਪਹਿਲਾ ਤਰੀਕਾ ਇਹ ਅਪਨਾਇਆ ਜਾ ਸਕਦਾ ਹੈ ਕਿ ਸਾਡੇ ਸੰਵਿਧਾਨ ਦੇ ਅਨੂਛੇਦ 14 ਅਤੇ 16 ਮੁਤਾਬਿਕ ਇਹ ਪਹਿਲੀ ਚੋਣਕਰਨਾ ਅਗਰ ਰਾਜਸੀ ਪਾਰਟੀਆਂ ਦੇ ਹਥ ਹੀ ਰਹਿਣਾ ਹੈ ਤਾਂ ਇਹ ਪਹਿਲੀ ਚੋਣ ਲਈ ਅਰਜ਼ੀਆਂ ਮੰਗੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਮਿਥੀਆਂ ਯੋਗਤਾਵਾਂ ਜਿਹੜਾ ਵਿਆਕਤੀ ਵੀ ਪੂਰੀਆਂ ਕਰਦਾ ਹੈ ਅਤੇ ਆਪਣੇ ਇਲਾਕੇ ਦਾ ਵਿਧਾਇਕ ਬਣਨ ਲਈ ਤਿਆਰ ਹੈ ਅਤੇ ਉਹ ਕੁਝ ਕਰ ਦਿਖਾਉਣ ਲਈ ਵੀ ਤਿਆਰ ਹੈ ਤਾਂ ਉਹ ਅਰਜ਼ੀ ਦੇ ਸਕੇ ਅਤੇ ਇਹ ਪਹਿਲੀ ਚੋਣ ਉਨ੍ਹਾਂ ਪ੍ਰਾਰਥੀਆਂ ਵਿਚੋਂ ਕੀਤੀ ਜਾਵੇ ਅਤੇ ਇਹ ਚੋਣ ਗੁਣਾ ਦੇ ਆਧਾਰ ਉਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਅਗਰ ਅਸੀਂ ਅਫਸਰਾਂ, ਕਰਮਚਾਰੀਆ ਦੀ ਚੋਣ ਗੁਣਾਂ ਦੇ ਆਧਾਰ ਉਤੇ ਕਰ ਸਕਦੇ ਹਾਂ ਤਾਂ ਇਹ ਵੀ ਲੋਕ ਸੇਵਕ ਹਨ, ਇਨ੍ਹਾਂ ਦੀ ਪਹਿਲੀ ਚੋਣ ਵੀ ਗੁਣਾ ਦੇ ਆਧਾਰ ਉਤੇ ਕੀਤੀ ਜਾਦੀ ਚਾਹੀਦੀ ਹੈ। ਅਜ ਤਕ ਰਾਜਸੀ ਪਾਰਟੀਆਂ ਦੇ ਹੈਡ ਇਹ ਪਹਿਲੀ ਚੋਣ ਕਿਵੇਂ ਕਰਦੇ ਰਹੇ ਹਨ, ਇਸ ਦਾ ਗਿਆਨ ਅਜ ਤਕ ਸਾਡੇ ਪਾਸ ਨਹੀਂ ਹੈ ਅਤੇ ਅਸੀਂ ਗਲਤ ਮਲਤ ਚੁਣੇ ਗਏ ਉਮੀਦਵਾਰਾਂ ਦੇ ਹਕ ਵਿੱਚ ਹੀ ਵੋਟਾ ਦੇਣ ਲਈ ਮਜਬੂਰ ਕੀਤੇ ਜਾਂਦੇ ਰਹੇ ਹਾਂ ਅਤੇ ਇਹੀ ਕਾਰਣ ਹੈ ਸਾਨੂੰ ਕਦੀ ਪਤਾ ਹੀ ਨਹੀਂ ਲਗਾ ਕਿ ਇਹ ਆਦਮੀ ਰਾਜਸੀ ਆਦਮੀ ਬਣਿਆ ਕਾਸ ਲਈ ਹੈ ਅਤੇ ਰਾਜਸੀ ਖੇਤਰ ਵਿੱਚ ਆ ਕਿਵੇਂ ਵੜਿਆ ਹੈ। ਇਹੀ ਕਾਰਣ ਹੈ ਅਜ ਤਕ ਹਰਮਨਪਿਆਰੀ ਸਰਕਾਰ ਕਦੀ ਬਣੀ ਹੀ ਨਹੀਂ ਅਤੇ ਅਜ ਤਕ ਲੋਕਾਂ ਦੀ ਸੇਵਾ ਕੀਤੀ ਹੀ ਨਹੀਂ ਗਈ ਅਤੇ ਨਾ ਹੀ ਅਜ ਤਕ ਗੁਲਾਮੀ ਦੇ ਦਿਨਾ ਦੀਆਂ ਪਈਾਾਂ ਸਾਡੀਆ ਮੁਸੀਬਤਾਂ ਦਾ ਹਲ ਹੀ ਕੀਤਾ ਗਿਆ ਹੈ।
ਸਾਡੀਆਂ ਮੁਢਲੀਆਂ ਮੁਸੀਬਤਾਂ ਸਨ, ਸਾਡੀ ਸਿਹਤ, ਸਾਡੀ ਵਿਦਿਆ, ਸਾਡੀ ਸਿਖਲਾਈ, ਸਾਡੇ ਲਈ ਵਜਬ ਜਿਹਾ ਰੁਜ਼ਗਾਰ ਅਤੇ ਸਾਡੀ ਵਾਜਬ ਜਿਹੀ ਆਮਦਨ। ਅਸੀਂ ਦੂਜੇ ਦੇਸ਼ਾਂ ਵਾਂਗ ਤਰਕੀ ਕੀਤੀ ਹੈ। ਅਸੀਂ ਆਪਣੇ ਲਈ ਅਨਾਜ ਪੈਦਾ ਕਰ ਲਿਆ ਹੈ। ਅਸੀਂ ਕਾਰਖਾਨੇ ਲਗਾ ਲਏ ਹਨ। ਅਸੀਂ ਵਿਉਪਾਕਿਰ ਅਦਾਰੇ ਖੜੇ ਕਰ ਲਏ ਹਨ। ਅਸੀਂ ਵਧੀਆਂ ਸਕੂਲ, ਵਧੀਆਂ ਕਾਲਿਜ, ਵਧੀਆਂ ਸਿਖਲਾਈ ਕੇ-ਦਰ ਖੋਲ੍ਹ ਲਏ ਹਨ, ਸੜਕਾ ਬਣਾ ਲਿਤੀਆਹਨ ਅਤੇਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਸਾਡੇ ਮੁਲਕ ਵਿੱਚ ਹੋਣ ਲਗ ਪਿਆ ਹੈ। ਸੜਕਾ ਹਨ, ਆਵਾ ਜਾਈ ਦੇ ਸਾਧਨ ਆ ਗਏ ਹਨ ਅਤੇ ਬਹੁਤ ਕੁਝ ਬਾਜ਼ਾਰ ਵਿੱਚ ਆ ਗਿਆ ਹੈ। ਪਰ ਫਿਰ ਵੀ ਸਾਡੇ ਮੁਲਕ ਦੇ ਲੋਕਾਂ ਦੀ ਸਿਹਤ, ਵਿਦਿਆ, ਸਿਖਲਾਈ ਅਤੇ ਰੁਜ਼ਗਾਰ ਹਾਲਾਂ ਵੀ ਪਛੜਿਆ ਪਿਆ ੈ ਅਤੇ ਲੋਕਾਂ ਦੀ ਆਮਦਨ ਅਸੀੁਂ ਨਹੀਂ ਵਧਾ ਸਕੇ ਅਤੇ ਇਹ ਆਮਦਨ ਦੀ ਘਾਟ ਹੀ ਹੈ ਜਿਸ ਕਾਰਨ ਅਜ ਵੀ ਅਸੀਂ ਗਰਬੀਬ ਅਤੇ ਪਛੜਿਆ ਹੋਇਆ ਦੇਸ਼ ਅਖਵਾਉ-ਦੇ ਹਾਂ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ ਅਤੇ ਅਸੀਂ ਦੇਚ ਰਹੇ ਹਾਂ ਕਿ ਅਫਸਰਾਂ, ਮਰਮਚਾਰੀਆਂ ਅਤੇ ਵਿਧਾਇਕਾ ਨੇ ਆਪਣੇ ਲਈ ਸਾਰੀਆਂ ਸਹੂਲਤਾ ਪੈਦਾ ਕਰ ਲਈਆਂ ਹਨ ਅਤੇ ਜਿਹੜਾ ਕੁਝ ਲੋਕਾਂ ਲਈ ਕਰਨਾ ਸੀ ਆਪਣੇ ਲਈ ਕਰ ਬੈਠੇ ਹਨ। ਅਜ ਲੋਕ ਸੇਵਕਾ ਦੀ ਵਾਜਬ ਤਨਖਾਹ ਹੈ। ਮੈਡੀਕਲ ਸਹੂਲਤਾ ਹਨ। ਛੁਟੀਆਂਹਨ। ਮਹਿੰਗਾਈ ਭਤਾ ਮਿਲਦਾ ਹੈ। ਮਕਾਨ ਕਿਰਾਇਆ ਮਿਲਦਾ ਹੈ। ਕੋਈ ਮੁਲਾਜ਼ਮ ਮਰ ਜਾਵੇ ਤਾਂ ਘਰ ਵਿਚੋ- ਕਿਸੇ ਇਕ ਨੂੰ ਨੌਕਰੀ ਵੀ ਮਿਲ ਜਾਂਦੀ ਹੈ। ਪੈਨਸ਼ਨ ਵੀ ਮਿਲਦੀ ਹੈ। ਇਹ ਸਹੂਲਤਾ ਪੈਦਾ ਕਰਨ ਲਈ ਇਹ ਲੋਕ ਸੇਵਕ ਲਗਾਏ ਗਏ ਸਨ, ਪਰ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਇਹ ਆਪਣੀ ਸੇਵਾ ਕਰੀ ਜਾਂਦੇ ਹਨ ਅਤੇ ਸਾਡੀਆਂ ਸਦਨਾ ਵਿੱਚ ਇਹ ਰਾਜਸੀ ਲੋਕੀਂ ਬਹਤਾ ਸਮਾਂ ਆਪੋ ਵਿੱਚ ਲੜਾਈਆਂ ਕਰਕੇ ਹੀ ਬਰਬਾਦ ਕਰੀ ਜਾਂਦੇ ਹਨ ਅਤੇ ਸਾਡੇ ਪਲੇ ਅਜ ਵੀ ਅਨਪੜ੍ਹਤਠ ਸਿਹਤ ਪਖੋ- ਕਮਜ਼ੋਰੀ, ਗੁਰਬਤ ਅਤੇ ਪਛੜਾਪਣ ਹੀ ਪਿਆ ਹੋਇਆ ਹੈ। ਇਸ ਲਈ ਵਕਤ ਆ ਗਿਆ ਹੈ ਅਸੀਂ ਇਹ ਗਲਾਂ ਵਿਚਾਰੀਏ ਅਤੇ ਸ਼ੁ+ਰੂ ਇਥੋ- ਕਰੀਏ ਕਿ ਵਾਜਬ ਜਿਹੇ ਆਦਮੀ ਸਾਡੀਆਂ ਸਦਨਾ ਵਿੱਚ ਆਵੁਣ ਅਤੇ ਕੋੲਾਂੀ ਕੰਮ ਕਰਕੇ ਦਿਖਾਉਣ। ਜਿਹੜਾ ਵਿਧਾਇਕ ਕੰਮ ਨਹੀਂ ਕਰਦਾ ਉਸ ਉਤੇ ਜੁਰਮਾਨਾ ਵੀ ਕੀਤਾ ਜਾਦਾ ਚਾਹੀਦਾ ਹੈ। ਮੁਲਕ ਦਾ ਪੈਸਾ ਕਿਸੇ ਉਤੇ ਵੀ ਬਰਬਾਦ ਨਹੀਂਕੀਤਾ ਜਾਦਾ ਚਾਹੀਦਾ।

Send this to a friend