April 24, 2026 9:56 am

ਰੋਟੀ, ਕਪੜਾ ਅਤੇ ਮਕਾਨ ਲਈ ਬਾਲਕ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਨ ਲਈ ਮਜ਼ਬੂਰ

ਅੰਮ੍ਰਿਤਸਰ- ਸਰਕਾਰਾਂ ਭਾਵੇਂ ਬਾਲ ਮਜ਼ਦੂਰੀ ਵਿਰੁੱਧ ਕਾਨੂੰਨ ਬਣਾ ਕੇ ਇਸ ਨੂੰ ਠੱਲ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹੋਣ ਪਰ ਹਕੀਕਤ ਇਹ ਹੈ ਕਿ ਇਹ ਸਿਰਫ ਕਾਗਜ਼ੀ ਦਾਅਵੇ ਹੀ ਸਾਬਿਤ ਹੋ ਰਹੇ ਹਨ ਕਿਉਂਕਿ ਅੱਜ ਵੀ ਕਈ ਨੰਨ੍ਹੇ ਹੱਥ ਆਪਣੇ ਪੇਟ ਦੀ ਖਾਤਿਰ ਢਾਬਿਆ, ਦੁਕਾਨਾਂ ਤੇ ਘਰਾਂ ਵਿਚ ਕੰਮ ਕਰਨ ਤੋਂ ਇਵਾਲਾ ਹੋਰ ਕਈ ਉਪਰਾਲੇ ਕਰਰਨ ਲਈ ਮਜ਼ਬੂਰ ਹਨ ਕੋਮਲ ਹੱਥੀਂ ਔਖੇ ਕੰਮਾਂ ਨੂੰ ਬੇਗਾਨੀ ਘੂਰ ਹੇਠ ਕੰਮ ਕਰਨ ਦੀ ਮਜ਼ਬੂਰੀ ਹੀ ਬਾਲ ਮਜ਼ਦੂਰੀ ਦੀ ਸਹੀ ਪਰਿਭਾਸ਼ਾ ਗਿਣੀ ਜਾ ਸਕਦੀ ਹੈ ਜਿਸ ਉਮਰ ਵਿਚ ਜ਼ਿੰਦਗੀ ਦੀ ਉਲਝਣ ਦੇ ਔਖੇ ਪੈਂਡੇ ਦੇ ਸ਼ੁਰੂਆਤੀ ਕਦਮ ਪੁੱਟਣੇ ਹੀ ਸਿੱਖੇ ਹੋਣ, ਉਸ ਉਮਰ ਵਿਚ ਚੰਦ ਰੁਪਇਆਂ ਦੀ ਖਾਤਰ ਸਾਰਾ ਦਿਨ ਮਨ ਅਕਾਊ ਕੰਮ ਕਰਨ ਨੂੰ ਹੀ ਸ਼ਾਇਦ ਬਾਲ ਮਜ਼ਦੂਰੀ ਦਾ ਅਸਲ ਨਾਂਅ ਦਿੱਤਾ ਜਾ ਸਕਦਾ ਹੈ ਬੇਸ਼ੱਕ ਸਰਕਾਰ ਵਲੋਂ ਆਰ.ਟੀ.ਈ (ਰਾਈਟ ਆਫ ਚਿਲਡਰਨ ਟੂ ਫ੍ਰੀ ਕਮਪਲਸਰੀ ਐਜ਼ੂਕੇਸ਼ਨ ਐਕਟ 2009) ਤਹਿਤ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਲਈ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਤੱਕ ਗਰੀਬ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦੇ ਨਾਲ-ਨਾਲ ਹੋਰਨਾਂ ਸਹੂਲਤਾ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਠੇਕੇਦਾਰ ਮੀਤ ਪ੍ਰਧਾਨ ਜਿਲ੍ਹਾਂ ਅਕਾਲੀ ਜੱਥਾ ਅਤੇ ਉਘੇ ਸਮਾਜ ਸੇਵਕ ਜਸਵਿੰਦਰ ਸਿੰਘ ਮਠਾੜੂ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਦੇ ਸਮੇਂ ਦੌਰਾਨ ਪੰਜਾਬ ਦੇ ਹਰ ਇੱਕ ਨਾਗਰਿਕ ਦੇ ਮੂੰਹ ਤੇ ਇੱਕ ਹੀ ਗੱਲ ਹੈ ਕਿ ਪੰਜਾਬ ਦਾ ਭੱਵਿਖ ਨਸ਼ਿਆ ਕਾਰਨ ਖਤਰੇ ਵਿੱਚ ਹੈ ਅਤੇ ਸਥਾਨਕ ਸਰਕਾਰਾਂ ਵੱਲੋਂ ਵੀ ਨਸ਼ਿਆ ਦੇ ਖਾਤਮੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਉਹਨਾਂ ਕਿਹਾ ਕਿ ਨਸ਼ਿਆ ਤੋਂ ਇਲਾਵਾ ਇੱਕ ਬਾਲ ਮਜ਼ਦੂਰੀ ਵੀ ਸੂਬੇ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਗਹਿਰਾ ਸੰਕਟ ਬਣ ਕੇ ਮੰਡਰਾ ਰਹੀ ਹੈ ਉਹਨਾਂ ਕਿਹਾ ਕਿ ਅੱਧੀ ਸਦੀ ਦੇ ਵੱਧ ਸਮੇਂ ਤੋਂ ਆਜ਼ਾਦ ਹੋਏ ਦੇਸ਼ ਦੀਆਂ ਬਾਕੀ ਸਮੱਸਿਆਵਾਂ ਵਿਚੋਂ ਸਭ ਤੋਂ ਮੋਹਰਲੀ ਸਮੱਸਿਆ ਬਾਲ ਮਜ਼ਦੂਰੀ ਗਿਣੀ ਜਾ ਸਕਦੀ ਹੈ ਅਤੇ ਇਹ ਇੱਕ ਅਜਿਹੀ ਹੈ ਸਮੱਸਿਆ ਜੋ ਕਿ ਅਮਰਵੇਲ ਵਾਂਗ ਵੱਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰੋਟੀ ,ਕਪੜਾ ਅਤੇ ਮਕਾਨ ਲਈ ਬਾਲਕ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਨ ਲਈ ਮਜ਼ਬੂਰ ਹਨ ਇਥੇ ਇਹ ਵੀ ਦੱਸਣਯੋਗ ਹੈ ਕਿ ਮਜ਼ਦੂਰੀ ਕਰ ਰਹੇ ਬੱਚਿਆਂ ਵਿਚੋਂ ਕੁੱਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਕਿ ਜੋ ਕਿ ਸਕੂਲ ਟਾਇਮ ਤੋਂ ਬਾਅਦ ਵੀ ਮਜ਼ਦੂਰੀ ਲਈ ਮਜ਼ਬੁਰ ਹੁੰਦੇ ਹਨ। ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਗਰ ਕੋਈ ਬੱਚਾ ਕਿਸੇ ਵੀ ਜਗ੍ਹਾਂ ਤੇ ਮਜ਼ਦੂਰੀ ਜਾ ਕਿਸੇ ਦੁਕਾਨ ਤੇ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੜ੍ਹਣ ਲਈ ਸਰਕਾਰੀ ਸਕੂਲਾ ਵਿੱਚ ਦਾਖਲ ਕਰਵਾਇਆ ਜਾਵੇ ਇਸ ਨਾਲ ਇੱਕ ਤਾਂ ਸਰਕਾਰ ਵਲੋਂ ਆਰ.ਟੀ.ਈ (ਰਾਈਟ ਆਫ ਚਿਲਡਰਨ ਟੂ ਫ੍ਰੀ ਕਮਪਲਸਰੀ ਐਜ਼ੂਕੇਸ਼ਨ ਐਕਟ 2009) ਤਹਿਤ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਵਾਲੀ ਸਕੀਮ ਵੀ ਕਾਮਯਾਬ ਹੋਵੇਗੀ ਅਤੇ ਨਾਲ ਹੀ ਬੱਚਿਆ ਨੂੰ ਪੜ੍ਹਣ ਦਾ ਮੌਕਾ ਮਿਲ ਸਕੇਗਾ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਬਾਲ ਮਜ਼ਦੂਰੀ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਨੂੰ ਬਾਲ ਮਜ਼ਦੂਰੀ ਸੰਕਟ ਤੋਂ ਰਾਹਤ ਮਿਲ ਸਕੇ।
ਕੀ ਕਹਿੰਦੇ ਹਨ ਐਮ.ਪੀ ਗੁਰਜੀਤ ਸਿੰਘ ਔਜਲਾ- ਇਸ ਸਬੰਧੀ ਜਦੋਂ ਅੰਮ੍ਰਿਤਸਰ ਦੇ ਐਮ.ਪੀ ਗੁਰਜੀਤ ਸਿੰਘ ਔਜਲਾ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਤਾਂ ਉਹਨਾਂ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣਾ ਇੱਕ ਅਪਰਾਧ ਹੈ ਅਤੇ ਜੋ ਵੀ ਇਹ ਕੰਮ ਕਰਵਾਉਂਦੇ ਹਨ ਉਹਨਾਂ ਉਪਰ ਕਾਰਵਾਈ ਕੀਤੀ ਜਾਣੀ ਚਾਹਿਦੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਉਹ ਇਸ ਠੱਲ ਪਾਉੇਣ ਲਈ ਕਦਮ ਵੀ ਚੁੱਕਣਗੇ।
ਕੀ ਕਹਿੰਦੇ ਹਨ ਜਿਲ੍ਹਾਂ ਅਸਿਸਟੈਟ ਲੇਬਰ ਕਮਿਸ਼ਨਰ- ਇਸ ਸਬੰਧੀ ਜਦੋਂ ਅੰਮ੍ਰਿਤਸਰ ਦੇ ਜਿਲ੍ਹਾਂ ਅਸਿਸਟੈਟ ਲੇਬਰ ਕਮਿਸ਼ਨਰ ਵੀਪਨ ਪਰਮਾਰ ਨਾਲ ਫੋਨ ਤੇ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਟੀਮਾਂ ਬਣਾ ਕੇ ਸ਼ਹਿਰ ਵਿੱਚ ਜਗ੍ਹਾਂ ਜਗ੍ਹਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਆਉਣ ਨਾਲ ਵਾਲੇ ਸਮੇਂ ਦੌਰਾਨ ਵੀ ਲੇਬਰ ਵਿਭਾਗ ਇਸ ਸਬੰਧੀ ਪੂਰੀ ਤਰ੍ਹਾਂ ਸਰਗਰਮ ਰਹੇਗਾ ਅਤੇ ਬਾਲ ਮਜ਼ਦੂਰੀ ਕਰਵਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
– ਧਰਮਪਾਲ ਸਿੰਘ ਛਾਪਾ
ਪੱਤਰਕਾਰ ‘ਪੰਜਾਬ ਟਾਇਮਜ਼’ ਅੰਮ੍ਰਿਤਸਰ
ਸੰਪਰਕ: 99881-81136

Send this to a friend