ਖ਼ਬਰ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਭੀੜ ਵਲੋਂ ਕੀਤੀਆਂ ਜਾਂਦੀਆਂ ਹਤਿਆਵਾਂ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਭਾਰਤੀ ਸੰਸਦ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ ਕਿ 1984 ਦੇ ਸਿਖ ਵਿਰੋਧੀ ਦੰਗੇ ਇਸ ਤਰ੍ਹਾਂ ਦੀ ਸਭ ਤੋਂ ਵਡੀ ਘਟਨਾ ਹੈ। ਭੀੜ ਵਲੋਂ ਹਤਿਆਵਾਂ ਕਰਨ ਦੀਆਂ ਘਟਨਾਵਾਂ ਸਬੰਧੀ ਬੋਲਦਿਆਂ ਉਹਨਾ ਕਿਹਾ ਕਿ ਕੇਂਦਰ ਸਰਕਾਰ ਦਾ ਇਹਨਾ ਘਟਨਾਵਾਂ ਨਾਲ ਕੋਈ ਲੈਣ-ਦੇਣ ਨਹੀਂ ਹੈ, ਸੂਬਾ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਸਖਤ ਕਦਮ ਚੁਕਣੇ ਚਾਹੀਦੇ ਹਨ। ਉਧਰ ਖ਼ਬਰ ਹੈ ਕਿ ਰਾਜਸਥਾਨ, ਜਿਥੇ ਭਾਜਪਾ ਦੀ ਸਰਕਾਰ ਹੈ, ਦੇ ਜ਼ਿਲੇ ਅਲਵਰ ਵਿਚ ਨੌਜਵਾਨ ਦੀ ਪਿੰਡ ਵਾਲਿਆਂ ਨੇ ਗਊ ਤਸਕਰੀ ਦੇ ਸ਼ਕ ਵਿਚ ਕੁਟ-ਕੁਟ ਕੇ ਹਤਿਆ ਕਰ ਦਿਤੀ।
ਦੇਸ਼ ਦਾ ਹਾਕਮ ਕਹਿੰਦਾ ਹੈ, ਮੈਂ ਚੌਕੀਦਾਰ ਹਾਂ। ਕਾਂਗਰਸ ਪ੍ਰਧਾਨ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਚੌਕੀਦਾਰ ਨਹੀਂ, ਭਾਗੀਦਾਰ ਹੈ। ਦੇਸ਼ ਦੀ ਸਾਬਕਾ ਹਾਕਮ ਕਾਂਗਰਸ ਦਾ ਪ੍ਰਧਾਨ ਸੰਸਦ ਵਿਚ ਪ੍ਰਧਾਨ ਮੰਤਰੀ ਵਿਰੁਧ ਭੜਾਸ ਕਢਦਾ ਹੈ, ਉਸਦੀ ਸਰਕਾਰ ਨੂੰ ਭ੍ਰਿਸ਼ਟਾਚਾਰੀ ਵਾਇਦਾ ਖਿਲਾਫੀ ਕਰਨ ਵਾਲੀ ਸਰਕਾਰ ਕਹਿੰਦਾ ਹੈ, ਅਲੋਚਨਾ ਕਰਦਾ ਹੈ, ਪਰ ਫਿਰ ਕੂਹਣੀ ਮੋੜ ਮੁੜ ਪ੍ਰਧਾਨ ਮੰਤਰੀ ਤਕ ਪੁਜਦਾ ਹੈ, ਉਸਨੂੰ ਗਲੇ ਲਗਾਉਂਦਾ ਹੈ। ਸੰਸਦ ‘ਚ ਬੈਠੇ ਲੋਕ ਹਸਦੇ ਹਨ। ਸੰਸਦ ਦੇ ਬਾਹਰ ਬੈਠੇ ਲੋਕ ਰੋਂਦੇ ਹਨ।
ਦੇਸ਼ ਦੇ ਲੋਕ ਰੋਂਦੇ ਹਨ ਕਿ ਹਾਕਮਾਂ ਉਹਨਾ ਪਲੇ ਲੁਟ, ਗੁੰਡਾ ਗਰਦੀ, ਰੋਗ, ਜਹਾਲਤ, ਅਨਿਆ, ਸੀਨਾ ਜੋਰੀ, ਦਲਾਲਪੁਣਾ, ਰਿਸ਼ਵਤਖੋਰੀ, ਲੁਚਾ ਵਿਵਹਾਰ, ਭੁਖਮਰੀ ਪਾਈ ਹੈ ਅਤੇ ਸਮੇਂ ਸਮੇਂ ਹਾਕਮਾਂ ਆਪ ਮੌਜ ਉਡਾਈ ਹੈ। ਦੇਸ਼ ਦੇ ਲੋਕ ਰੋਂਦੇ ਹਨ ਕਿਉਂਕਿ ਹਾਕਮਾਂ ਉਹਨਾ ਨੂੰ ਗਤੀਹੀਣ, ਭਾਵਹੀਣ, ਅਣਖਹੀਣ, ਗਿਆਨਹੀਣ, ਬਲਹੀਣ ਕਰ ਦਿਤਾ ਹੈ ‘ਤੇ ਦੇਸ਼ ਵਿਚ ਮਾਨਵੀ ਰਿਸ਼ਤਿਆਂ ਨੂੰ ਬੇਜਾਰ ਤਾਰੋਤਾਰ ਕਰ ਦਿਤਾ ਹੈ।
ਦੇਸ਼ ਦੇ ਲੋਕ ਰੋਂਦੇ ਹਨ ਕਿ ਦੇਸ਼ ‘ਚ ਸਿਖ ਕਤਲੇਆਮ ਹੁੰਦਾ ਹੈ, ਹਾਕਮ ਚੁਪ ਰਹਿੰਦਾ ਹੈ। ਦੇਸ਼ ‘ਚ ਗੁਜਰਾਤ ਦੰਗੇ ਹੁੰਦੇ ਹਨ, ਸੈਂਕੜੇ ਲੋਕ ਮਰਦੇ ਹਨ, ਹਾਕਮ ਲੰਮੀ ਨੀਂਦੇ ਸੁਤਾ ਰਹਿੰਦਾ ਹੈ। ਦੇਸ਼ ‘ਚ ਗਊ ਹਤਿਆ ਦੇ ਨਾਮ ‘ਤੇ ਠਬੰਦਾ ਹਤਿਆਠ ਹੁੰਦੀ ਹੈ, ਹਾਕਮ ਹਥ ਤੇ ਹਥ ਧਰਕੇ ਬੈਠਾ ਰਹਿੰਦਾ ਹੈ। ਦੇਸ਼ ‘ਚ ਔੜਾਂ-ਬਰਸਾਤਾਂ ਲਗਦੀਆਂ ਹਨ, ਹਜ਼ਾਰਾਂ ਮਰਦੇ ਹਨ, ਲੋਕ ਰੀਂਗਦੇ, ਕੀੜੇ ਬਣਦੇ ਹਨ, ਗੰਦਗੀ ਦੇ ਢੇਰ ‘ਚ ਬਚੇ ਢਿਡ ਨੂੰ ਝੁਲਕਾ ਦਿੰਦੇ ਹਨ, ਹਾਕਮ ਚੁਪ ਰਹਿੰਦਾ ਹੈ। ਅਜ ਇਕ ਹਾਕਮ ਹੈ, ਕਲ ਵਿਰੋਧੀ ਹਾਕਮ ਹੋਏਗਾ। ਇਹ ਤਾਂ ਅਦਲਾ-ਬਦਲੀ ਹੈ। ਤਦੇ ਜਫੀ-ਪਪੀ ਪੈਂਦੀ ਆ। ਅਖਾਂ ਮਾਰ ਸੈਨਤਾਂ ਵਜਦੀਆਂ ਆਂ। ਤਦੇ ਬਦੀ ਤੇ ਨੇਕੀ ਇਕੋ ਰਸੇ ਬਝ ਗਈਆਂ ਆਂ। ਸਿਖ ਕਤਲੇਆਮ, ਗੁਜਰਾਤ ਦੰਗੇ, ਭੀੜਾਂ ਵਲੋਂ ਹਤਿਆ ਜਿਹੀ ਬਦੀ, ਉਹਨਾ ਲਈ ਵੋਟਾਂ ਵਾਲੀ ਨੇਕੀ ਹੈ। ਤਦੇ ਉਹ ਕਹਿੰਦੇ ਹਨ, ਠਸਾਡੇ ਪਿੰਡ ਨਹੀਂ ਕੋਈ ਦਰਿਆ ਵਗਦਾ, ਨੇਕੀ ਕਰ ਕਿਹੜੇ ਦਰਿਆ ਸੁਟੀਏ ਜੀਠ।
ਕਦੋਂ ਤਕ ਭੁਖਿਆਂ ਬਾਜਾਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ਇਹ ਅਨਭੋਲ ਧੀਆਂ
ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਦਸਿਆ ਹੈ ਕਿ 2014 ਤੋਂ 2016 ਦੌਰਾਨ ਦੇਸ਼ ‘ਚ ਬਲਾਤਕਾਰ ਦੇ 1,10,333 ਮਾਮਲੇ ਦਰਜ਼ ਕੀਤੇ ਗਏ ਹਨ। ਜਦਕਿ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿਰੁਧ 2014 ‘ਚ 3,39,457 ਮਾਮਲੇ, ਸਾਲ 2015 ‘ਚ 3,29, 243 ਮਾਮਲੇ ਅਤੇ 2016 ‘ਚ ਇਸ ਕਿਸਮ ਦੇ 3,38,954 ਅਪਰਾਧਿਕ ਮਾਮਲੇ ਦਰਜ਼ ਹੋਏ ਹਨ। ਇਕ ਤਾਜ਼ਾ ਖ਼ਬਰ ਅਨੁਸਾਰ ਪੰਚਕੂਲਾ(ਹਰਿਆਣਾ) ਦੇ ਮੋਰਨੀ ਦੇ ਇਕ ਗੈਸਟ ਹਾਊਸ ਵਿਚ 22 ਸਾਲਾ ਇਕ ਲੜਕੀ ਨਾਲ 4 ਦਿਨਾਂ ‘ਚ 40 ਲੋਕਾਂ ਨੇ ਜਬਰ ਜਨਾਹ ਕੀਤਾ। ਲੜਕੀ ਨੂੰ ਨਸ਼ੀਲਾ ਪਦਾਰਥ ਮਿਲਾਕੇ ਰੋਜ਼ਾਨਾ 9 ਤੋਂ 10 ਲੋਕ ਉਸ ਨਾਲ ਜਬਰ ਜਨਾਹ ਕਰਦੇ ਸਨ।
ਅਸੀਂ ਕਿਹੋ ਜਿਹੇ ਮਨੁਖ ਹਾਂ? ਮਾਨਸਿਕ ਤੌਰ ‘ਤੇ ਅਪਾਹਜ, ਬਰਫ ਵਾਂਗਰ ਠੰਡੇ, ਅਸੀਂ ਕਿਹੋ ਜਿਹੇ ਬੰਦੇ ਹਾਂ? ਕੁੜੀਆਂ ਨੂੰ ਕੁਖ ਵਿਚ ਮਾਰਕੇ, ਨੂੰਹਾਂ ਨੂੰ ਅਗਾਂ ਵਿਚ ਜਲਾਕੇ, ਔਰਤ ਨੂੰ ਪੈਰਾਂ ਦੀ ਜੁਤੀ ਸਮਝਕੇ, ਔਰਤ ਨਾਲ ਬਲਾਤਕਾਰ ਕਰਕੇ ਅਸੀਂ ਕਿਹੋ ਜਿਹਾ ਫ਼ਖਰ ਮਹਿਸੂਸ ਕਰਦੇ ਹਾਂ? ਬਲਾਤਕਾਰ ਕਰਕੇ ਕਿਹੜੀ ਜੰਗ ਜਿਤਣ ਦਾ ਐਲਾਨ ਕਰਦੇ ਹਾਂ? ਅਸੀਂ ਕਿਹੋ ਜਿਹੇ ਅੰਨੇ-ਬੋਲੇ, ਜ਼ਾਲਮ-ਵਹਿਸ਼ੀ ਮਨੁਖ ਹਾਂ,ਜਿਹਨਾ ਕੰਨੀ ਅਬਲਾ ਦੀ ਪੈਂਦੀ ਚੀਕ ਮਨ ‘ਚ ਤਰਸ ਹੀ ਪੈਦਾ ਨਹੀਂ ਕਰਦੀ।
ਅਸੀਂ ਕਿਹੋ ਜਿਹੇ ਬੰਦੇ ਹਾਂ। ਗੈਰ-ਕੁਦਰਤੀ ਜੰਤਰਾਂ, ਮੰਤਰਾਂ, ਅੰਧ-ਵਿਸ਼ਵਾਸ਼ਾਂ ਨਾਲ ਅਸੀਂ ਪਹਿਲਾਂ ਔਲਾਦ ਲਭਦੇ ਹਾਂ। ਫਿਰ ਉਸਦਾ ਕੁਖ ‘ਚ ਕਤਲ ਕਰਦੇ ਹਾਂ। ਅਸੀਂ ਕਿਹੋ ਜਿਹੇ ਕੁਢਬੇ, ਅਖੜ, ਬੇ-ਢਬੇ ਮਨੁਖ ਹਾਂ, ਸਮਾਜ ਦੇ ਮਥੇ ‘ਤੇ ਨਿਰਾ ਕਲੰਕ!
ਕੁੜੀਆਂ ਨੂੰ ਚਿੜੀਆਂ ਅਤੇ ਔਰਤ ਨੂੰ ਜ਼ਮੀਨ ਤੇ ਇਕ ਚੀਜ਼ ਸਮਝਣ ਦੀ ਗੈਰ ਇਨਸਾਨੀ ਹੈਵਾਨੀ ਸੋਚ ਨਾਲ ਲੈਸ ਅਸੀਂ ਕਿਹੋ ਜਿਹੇ ਮਨੁਖ ਹਾਂ? ਰੂੜੀਵਾਦੀ, ਘਿਨਾਉਣੇ, ਮਨੁਖ ਦੇ ਰੂਪ ਵਿਚ ਜਾਨਵਰ!
ਅੰਨੇ ਬੋਲੇ ਰਾਜ ਵਿਚ, ਨਾਹਰਿਆਂ ਦੇ ਦੇਸ਼ ਵਿਚ ਵੋਟ ਰਾਜਨੀਤੀ ਨਾਲ ਲਿਪਟੇ, ਮੌਕਪ੍ਰਸਤ ਹਾਕਮਾਂ ਦੇ ਸਾਏ ਹੇਠ, ਧੀਆਂ ਭੈਣਾਂ ਦੀ ਅਹੂਤੀ, ਜਬਰ ਜਨਾਹ ਦੀ ਮਾਰ ਹੇਠ ਬਹੁ-ਬੈਟੀਆਂ ਦੀ ਅਸਹਿ ਪੀੜਾ, ਕਦ ਤਕ ਕਲਮ ਨੂੰ ਹੰਝੂਆਂ ਦਾ ਵਿਰਲਾਪ ਪਾਉਣ ਲਈ ਮਜ਼ਬੂਰ ਕਰੇਗੀ? ਕਦੋਂ ਤਕ ਭੁਖਿਆਂ ਬਾਜਾਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ਇਹ ਅਨਮੋਲ ਧੀਆਂ ?
ਜਿਹਨਾ ਡੁਬਣਾ ਹੁੰਦਾ ਕਿਨਾਰੇ ਤੇ ਵੀ ਡੁਬ ਜਾਂਦੇ
ਖ਼ਬਰ ਹੈ ਕਿ ਪੰਜਾਬ ‘ਚ ਰਾਜ ਕਰਦੀ ਕਾਂਗਰਸ ਨੂੰ ਭਖਦੇ ਮੁਦਿਆਂ ਉਤੇ ਘੇਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸੂਬਾ ਲੀਡਰਸ਼ਿਪ ਆਪਸ ਵਿਚ ਉਲਝਕੇ ਰਹਿ ਗਈ ਹੈ। ਪਾਰਟੀ ਦੀ ਸੂਬਾ ਲੀਡਰਸ਼ਿਪ ਜਿਥੇ ਕਈ ਧੜਿਆਂ ‘ਚ ਵੰਡੀ ਹੋਈ ਹੈ ਉਥੇ ਧੜਿਆਂ ਦੇ ਨੇਤਾ ਇਕ-ਦੂਜੇ ਨੂੰ ਠਿਬੀ ਲਾਉਣ ਦਾ ਮੌਕਾ ਨਹੀਂ ਗੁਆਉਂਦੇ। ਕੇਜਰੀਵਾਲ ਨੇ ਖਹਿਰਾ ਤੇ ਬਲਬੀਰ ਸਿੰਘ ਨੂੰ ਸੁਨੇਹਾ ਭੇਜਿਆ ਹੈ ਕਿ ਪਾਰਟੀ ਦੇ ਅਨੁਸਾਸ਼ਨ ‘ਚ ਰਹਿਣ ਤੇ ਮਤਭੇਦਾਂ ਜਾਂ ਲੜਾਈ ਨੂੰ ਪਾਰਟੀ ਹਾਈਕਮਾਂਡ ਦੇ ਅਗੇ ਰਖਣ। ਖਹਿਰਾ ਨੇ ਡਾ: ਬਲਬੀਰ ਸਿੰਘ ਤੇ ਦੋਸ਼ ਲਗਾਇਆ ਹੈ ਕਿ ਡਾ: ਸਾਹਿਬ ਨੇ ਉਸਦਾ ਅਕਸ ਖਰਾਬ ਕਰਨ ਲਈ ਵਰਕਰਾਂ ਕੋਲ ਉਸ ਉਤੇ ਪੈਸੇ ਲੈਣ ਦੇ ਗੰਭੀਰ ਦੋਸ਼ ਲਾਏ ਹਨ, ਜੋ ਸਰਾਸਰ ਗਲਤ ਅਤੇ ਮਨਘੜਤ ਹੈ। ਦੂਜੇ ਪਾਸੇ ਡਾ: ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਅਕਾਲੀ ਦਲ ਫੁਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮਾਰ ਲਿਆ ਠਆਮ’’ ਨੂੰ ਕਾਟੋ ਕਲੇਸ਼ ਨੇ। ਮਾਰ ਲਿਆ ਠਆਮ’’ ਨੂੰ ਲੀਡਰਾਂ ਦੀ ਹੈਂਕੜਬਾਜੀ ਨੇ। ਮਾਰ ਲਿਆ ਠਆਮਠ ਨੂੰ ਖਾਸ ਬਨਣ ਦੀ ਖਾਹਸ਼ ਨੇ। ਮਾਰ ਲਿਆ ਠਆਮਠ ਨੂੰ ਪਾਰਟੀ ਦੀ ਤਿਕੜੀ, ਚੌਕੜੀ, ਛਿਕੜੀ ਸਿਆਸਤ ਨੇ। ਆਮ, ਖਾਸ ਬਨਣ ਲਈ ਠਸੈਂਕੜਾਠ ਲਾਉਂਦੀ ਲਾਉਂਦੀ ਵੀਹਾਂ ਤੇ ਜਾ ਅਟਕੀ। ਤੇ ਪਿਆਰੇ ਠਪੰਜਾਬੇਠ ਦੀ ਹਾਕਮ ਬਣਦੀ ਬਣਦੀ ਵਿਰੋਧੀ ਧਿਰ ‘ਤੇ ਹੇਠਲੇ ਪਾਏ ‘ਤੇ ਆਣ ਖੜੋਤੀ। ਤੇ ਜਾਪਦੈ ਸ਼ਰੀਕਾਂ ਹੁਣ ਇਹਨੂੰ ਵਿਰੋਧੀ ਪਾਰਟੀ ਤੋਂ ‘ਜਮਾਨਤੀ‘ ਪਾਰਟੀ ਬਣਾ ਦੇਣਾ, ਕਿਉਂਕਿ ਪਲੇ ਇਹਦੇ ਗੁਰਦਾਸਪੁਰ ਤੇ ਮੁੜ ਸ਼ਾਹਕੋਟ ‘ਚ ਉਚੀਆਂ ਉਚੀਆਂ ਟਾਹਰਾਂ ਤਾਂ ਪਈਆਂ ਪਰ ਵੋਟਾਂ ਦੇ ਤੋਲੀਏ ਵਿਚੋਂ ਮਸਾਂ ਦੋ ਚਾਰ ਗਾਜਰਾਂ ਹੀ ਲਭੀਆਂ। ਭਾਈ ਪਾਰਟੀ ਨੇ ਚਾਹਿਆ ਤਾਂ ਸੀ ਪਰਬਤ ਬਣਨਾ ਜਾਂ ਦਰਿਆ ਜਾਂ ਝੀਲ, ਪਰ ਬਣ ਗਈ ਰੇਤਾ ਤੇ ਫੈਲ ਗਈ ਮੀਲਾਂ ਦੇ ਮੀਲ। ਉਹਦੇ ‘ਚੋਂ ਕੋਇਲ ਨੇ ਕੂਕਣਾ ਸੀ, ਪਰ ਉਸਦੇ ਬਨੇਰੇ ‘ਚ ਰਹਿੰਦੀ ਹੈ ਚੀਲ। ਤਦੇ ਤਾਂ ਠਆਮਠ ਬਣੀ ਖਾਸ ਬਾਰੇ ਜਿਹਦੇ ਨੇਤਾ ਆਪਣੇ ਪੈਂਰੀ ਆਪ ਕੁਹਾੜਾ ਮਾਰੀ ਤੁਰੇ ਜਾਂਦੇ ਆ, ਲਈ ਕਵੀ ਲਿਖਦਾ ਹੈ, ਠਜਿਹਨਾ ਡੁਬਣਾ ਹੁੰਦਾ ਕਿਨਾਰੇ ਤੇ ਵੀ ਡੁਬ ਜਾਂਦੇ, ਨਹੀਂ ਤਾਂ ਭੰਬਰ ਅੰਦਰ ਵੀ ਹੈ ਰਹਿੰਦਾ ਆਦਮੀ ਤਰਦਾਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਹੁਣੇ ਜਿਹੇ ਕੀਤੇ ਇਕ ਅਧਿਐਨ ਮੁਤਾਬਕ 55ਫੀਸਦੀ ਭਾਰਤੀ ਆਪਣੀ ਹੀ ਜਾਤ ਅਤੇ ਧਰਮ ਦੇ ਨੇਤਾ ਨੂੰ ਪਸੰਦ ਕਰਦੇ ਹਨ
ਇਕ ਵਿਚਾਰ
ਲੋਕਤੰਤਰ ਇਸ ਵਿਸ਼ਵਾਸ ਉਤੇ ਅਧਾਰਿਤ ਹੈ ਕਿ ਸਾਧਾਰਨ ਲੋਕਾਂ ਵਿਚ ਅਸਧਾਰਨ ਸੰਭਾਵਨਾਵਾਂ ਹਨ।…
– ਹੈਰੀ ਐਮਰਸਨ ਫੋਸਿਡਕ