ਅ¤ਜ ਜਦੋਂ ਨਸ਼ਿਆਂ ਕਾਰਨ ਸਾਡੇ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਤਾਂ ਅ¤ਜ ਸਾਨੂੰ ਚਿੰਤਾ ਹੋ ਰਹੀ ਹੈ, ਇਹ ਚਿੰਤਾ ਵੀ ਤਾਂ ਹੋ ਰਹੀ ਹੈ ਕਿਉਂਕਿ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਆਉਣ ਵਾਲੇ ਦਿਨਾਂ ਵਿ¤ਚ ਇਹ ਅ¤ਗ ਸਾਡੇ ਘਰਾਂ ਵਿ¤ਚ ਆ ਵੜੇਗੀ,।ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅ¤ਜ ਵੀ ਅਸੀਂ ਸਿਰਫ਼ ਚਿੰਤਾ ਹੀ ਕਰ ਰਹੇ ਹਾਂ , ਨਸ਼ਿਆਂ ਦੇ ਖਾਤਮੇ ਲਈ ਕੁਝ ਨਹੀਂ ਕਰ ਰਹੇ।।ਸਾਡੀ ਇਹ ਖ਼ੁਦਗਰਜੀ ਹੀ ਸਭ ਤੋਂ ਵ¤ਡਾ ਕਾਰਨ ਹੈ, ਸਾਡੇ ਨੌਜਵਾਨਾਂ ਦਾ ਨਸ਼ਿਆਂ ‘ਚ ਪੈ ਜਾਣ ਦਾ।।ਜੇਕਰ ਇਹ ਚਿੰਤਾ ਅਸੀਂ ਉਦੋਂ ਕੀਤੀ ਹੁੰਦੀ ਜਦੋਂ ਪੰਜਾਬ ਵਿ¤ਚ ਇਹ ਮਾਰੂ ਨਸ਼ੇ ਆਉਣੇ ਸ਼ੁਰੂ ਹੋਏ ਸਨ ਤਾਂ ਸ਼ਾਇਦ ਸਾਡੇ ਪੰਜਾਬ ਵਿ¤ਚ ਆ ਦਿਨ ਨਾ ਆਉਂਦੇ,।ਉਦੋਂ ਨਸ਼ਿਆਂ ਰੂਪੀ ਇਸ ਅ¤ਗ ਦਾ ਸੇਕ ਸਾਡੇ ਘਰ ਤ¤ਕ ਨਹੀਂ ਸੀ ਪਹੁੰਚਿਆ, ਇਸ ਲਈ ਅਸੀਂ ਆਪਣੇ ਖ਼ੁਦਗਰਜੀ ਭਰੇ ਰਵ¤ਈਏ ਕਾਰਨ ਕੋਈ ਪਰਵਾਹ ਨਹੀਂ ਕੀਤੀ, ਜਿਸ ਦਾ ਨਤੀਜਾ ਅ¤ਜ ਸਾਡੇ ਸਾਹਮਣੇ ਹੈ।ਪਿਛਲੇ ਦਹਾਕਿਆਂ ਤੋਂ ਸਾਇੰਸ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਬੇਹ¤ਦ ਵਿਕਾਸ ਕਾਰਨ ਮਨੁ¤ਖ , ਮਨੁ¤ਖ ਤੋਂ ਦੂਰ ਹੋ ਗਿਆ ਹੈ,।ਅ¤ਜ ਦੇ ਮਾਪੇ ਪੈਸੇ ਦੀ ਦੌੜ ਵਿ¤ਚ ਆਪਣੇ ਬ¤ਚਿਆਂ ਨੂੰ ਚੰਗੇ-ਮਾੜੇ ਦੀ ਸਿ¤ਖਿਆ ਦੇਣੀ ਜਰੂਰੀ ਨਹੀਂ ਸਮਝਦੇ,।ਉਹ ਆਪਣੀ ਔਲਾਦ ਲਈ ਦੁਨੀਆਂ ਦੀਆਂ ਸਾਰੀਆਂ ਸਹੂਲਤਾਂ ਇਕ¤ਠੀਆਂ ਕਰਨਾ ਚਾਹੁੰਦੇ ਹਨ,।ਇਹਨਾਂ ਸੁ¤ਖ ਸਹੂਲਤਾਂ ਦੀ ਪ੍ਰਾਪਤੀ ਦੇ ਚ¤ਕਰ ਵਿ¤ਚ ਉਹ ਆਪਣੀ ਔਲਾਦ ਨੂੰ ਸੁ¤ਖ ਸਹੂਲਤਾਂ ਨੂੰ ਮਾਣਨ ਵਾਲਾ ਬਣਾਉਣਾ ਭੁ¤ਲ ਜਾਂਦੇ ਹਨ।, ਅ¤ਜ ਦੇ ਨੌਜਵਾਨਾਂ ਕੋਲ ਵੀ ਆਪਣੇ ਬਜ਼ੁਰਗਾਂ ਲਈ ਸਮਾਂ ਨਹੀਂ, ਕਿਉਂਕਿ ਉਹ ਪੂਰੀ ਤਰ੍ਹਾਂ ਸੋਸਲ ਮੀਡੀਆ ਦੇ ਗੁਲਾਮ ਹੋ ਚੁ¤ਕੇ ਹਨ।ਪੰਜਾਬੀ ਨੌਜਵਾਨਾਂ ਦਾ ਨਸ਼ਿਆ ‘ਚ ਪੈ ਜਾਣ ਦਾ ਦੂਜਾ ਵ¤ਡਾ ਕਾਰਨ ਸਰਕਾਰਾਂ ਦਾ ਸਿਹਤ ਅਤੇ ਸਿ¤ਖਿਆ ਸਹੂਲਤਾਂ ਵ¤ਲ ਧਿਆਨ ਨਾ ਦੇਣਾ ਹੈ।ਸਾਡੀਆਂ ਸਰਕਾਰਾਂ ਸਮਾਜ ਦੀ ਭਲਾਈ ਲਈ ਨਹੀਂ ਬਣਦੀਆਂ ਸਗੋਂ ਲੋਕਾਂ ਦੇ ਹ¤ਕ ਖੋਹਣ ਲਈ ਬਣਦੀਆਂ ਹਨ,।ਜੇਕਰ ਰਾਜ ਨੇਤਾਵਾਂ ਨੇ ਆਪਣਾ ਫ਼ਰਜ ਪਹਿਚਾਣਦਿਆਂ ਸਿ¤ਖਿਆ ਸੰਬੰਧੀ ਸਹੀ ਨੀਤੀਆਂ ਬਣਾਈਆਂ ਹੁੰਦੀਆਂ ਤਾਂ ਅ¤ਜ ਦੇ ਨੌਜਵਾਨ ਆਤਮਿਕ ਅਤੇ ਸਰੀਰਿਕ ਤੌਰ ਤੇ ਇਨ੍ਹੇ ਮਜਬੂਤ ਹੁੰਦੇ ਕਿ ਉਹ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਵਿਚਾਰਦੇ ਹੋਏ ਨਸ਼ਿਆ ਨੂੰ ਦੁਰਕਾਰ ਦਿੰਦੇ।ਜੇਕਰ ਸਰਕਾਰਾਂ ਪੜ੍ਹੇ- ਲਿਖੇ ਨੌਜਵਾਨਾਂ ਨੂੰ ਸਮੇਂ ਸਿਰ ਰੁਜਗਾਰ ਦਿੰਦੀਆਂ ਤਾਂ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਸੀ ਪਰ ਸਾਡੇ ਰਾਜਨੇਤਾਵਾਂ ਰੂਪੀ ਲੁਟੇਰਿਆਂ ਨੇ ਨੌਕਰੀਆਂ ਦੀ ਥਾਂ ਤੇ ਸਾਡੇ ਨੌਜਵਾਨਾਂ ਨੂੰ ਨਸ਼ੇ ਦਿ¤ਤੇ ।ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਪੰਜਾਬੀ ਨੌਜਵਾਨ ਸਚਮੁ¤ਚ ਨਸ਼ੇ ਦੀ ਓਵਰਡੋਜ਼ ਲੈ ਰਹੇ ਹਨ ,ਕਿਧਰੇ ਉਹਨਾਂ ਨੂੰ ਓਵਰਡੋਜ਼ ਦਿ¤ਤੀ ਤਾਂ ਨਹੀਂ ਜਾ ਰਹੀ,।ਪਹਿਲਾਂ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਹੁਣ ਲਗਾਤਾਰ ਪੰਜਾਬੀ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ।
ਭਰਾਵੋ! ਜੇਕਰ ਸਿ¤ਖਿਆ ਸਬੰਧੀ ਸਹੀ ਨੀਤੀਆ ਬਣੀਆਂ ਹੁੰਦੀਆਂ, ਚੰਗਾ ਸਾਹਿ¤ਤ ਪੜਾਇਆ ਜਾਂਦਾ, ਚੰਗੇ ਗੀਤ ਲਿਖੇ ਅਤੇ ਗਾਏ ਜਾਂਦੇ, ਮਨੋਰੰਜਨ ਦੇ ਸਾਧਨਾਂ ‘ਚ ਗਿਰਾਵਟ ਨਾ ਆਈ ਹੁੰਦੀ,ਸੋਸ਼ਲ ਮੀਡੀਆ ਦੀ ਵਰਤੋਂ ਨਿਯਮਾਂ ਅਧੀਨ ਹੁੰਦੀ,ਸਭ ਤੋਂ ਵ¤ਡੀ ਗ¤ਲ ਜੇਕਰ ਅਸੀਂ ਖ਼ੁਦਗਰਜੀ ਤਿਆਗ ਆਪਣੇ ਬ¤ਚਿਆ ਨੂੰ ਚੰਗੇ ਸੰਸਕਾਰ ਦਿ¤ਤੇ ਹੁੰਦੇ, ਸਰਕਾਰਾਂ ਅਤੇ ਪੁਲਿਸ਼ ਨੇ ਆਪਣੇ ਫ਼ਰਜ ਪਛਾਣੇ ਹੁੰਦੇ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ।ਇਹ ਗ¤ਲ ਸਭ ਦੇ ਸਾਹਮਣੇ ਆ ਚੁ¤ਕੀ ਹੈ ਕਿ ਰਾਜਨੀਤਿਕ ਲੋਕ , ਉਹਨਾਂ ਦੇ ਚੇਲੇ ਚਪਟੇ ਅਤੇ ਪੁਲਿਸ਼ ਦੇ ਉ¤ਚ ਅਧਿਕਾਰੀ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ ਪਰ ਅਸੀਂ ਫਿਰ ਵੀ ਸੋਚ ਰਹੇ ਹਾਂ ਕਿ ਸਰਕਾਰ ਅਤੇ ਪੁਲਿਸ਼ ਨਸ਼ੇ ਬੰਦ ਕਰਵਾਏਗੀ! ਅਸੀਂ ਗਲਤ ਸੋਚ ਰਹੇ ਹਾਂ।ਸਾਡੇ ਸਿਰਫ਼ ਸੋਚ ਕਰਨ ਨਾਲ ਜਾਂ ਸਰਕਾਰ ਅਤੇ ਪੁਲਿਸ਼ ਉ¤ਪਰ ਆਸ ਰ¤ਖਣ ਨਾਲ ਇਸ ਮਸਲੇ ਦਾ ਹ¤ਲ ਨਹੀਂ ਹੋਣਾ, ।ਹੁਣ ਸਾਨੂੰ ਖ਼ੁਦਗਰਜੀ ਛ¤ਡ ਆਪਣੇ ਪੰਜਾਬ ਨੂੰ ਬਚਾਉਣ ਲਈ ਇ¤ਕਮੁ¤ਠ ਹੋਣਾ ਪਵੇਗਾ।ਸਾਨੂੰ ਜਾਗਣਾ ਪਵੇਗਾ ਨਹੀਂ ਤਾਂ ਸਰਕਾਰਾਂ ਅਤੇ ਉਸਦੇ ਪੁਲਿਸ਼ ਅਧਿਕਾਰੀ ਸਾਨੂੰ ਇਵੇਂ ਹੀ ਕੁ¤ਟਦੇ , ਲੁ¤ਟਦੇ ਅਤੇ ਨਸ਼ੇ ਖਵਾਕੇ ਮਾਰਦੇ ਰਹਿਣਗੇ।ਸਾਨੂੰ ਪਿੰਡ ਪ¤ਧਰ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।ਪਿੰਡ ਵਿ¤ਚ ਨਸ਼ਾ ਲਿਆਉਣ ਦੀ ਮਨਾਹੀ ਕਰਨੀ ਚਾਹੀਦੀ ਹੈ ।ਮਨਾਹੀ ਦੇ ਬਾਵਜੂਦ ਨਸ਼ਾ ਲਿਆਉਣ ਵਾਲੇ ਲਈ ਸਖ਼ਤ ਸਜਾ ਮਿਥੀ ਜਾਵੇ।ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਖ਼ੁਦਗਰਜੀ ਤਿਆਗਕੇ ਬਿਨ੍ਹਾਂ ਕਿਸੇ ਮੇਰ-ਤੇਰ ਤੋਂ, ਪਾਰਟੀਬਾਜ਼ੀ ਤੋਂ ਇਕ¤ਠੇ ਹੋ ਕੇ ਨਸ਼ਿਆ ਵਿਰੁ¤ਧ ਚ¤ਲ ਰਹੀਆਂ ਲੋਕ-ਲਹਿਰਾਂ ਦਾ ਹਿ¤ਸਾ ਬਣਾਗੇ।ਨਸ਼ਿਆ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਬਾਰੇ ਖ਼ਬਰਾਂ ਪੜਕੇ , ਸੁਣਕੇ ਜਾਂ ਵੇਖਕੇ ਠਬੜ੍ਹਾ ਮਾੜਾ ਹੋਇਆਠਕਹਿ ਦੇਣ ਨਾਲ ਨਸ਼ੇ ਬੰਦ ਨਹੀਂ ਹੋਣੇ।ਨਸ਼ੇ ਦੇ ਖ਼ਾਤਮੇ ਲਈ ਸਾਨੂੰ ਇ¤ਕਮੁ¤ਠ ਹੋਕੇ ਲੜਨਾ ਪਵੇਗਾ,ਜੇਲ੍ਹਾਂ ਕ¤ਟਣੀਆਂ ਪੈਣਗੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ ਨਹੀਂ ਤਾਂ ਇਹ ਪੈਸੇ ਦੇ ਪੁ¤ਤ ਸਾਨੂੰ ਛੇਤੀ ਹੀ ਜਿਉਂਦੀਆਂ ਲਾਸ਼ਾਂ ਬਣਾ ਦੇਣਗੇ।