April 22, 2026 8:20 pm

ਸਕੂਲ ਜਾਣੋਂ ਵਾਂਝੇ ਕਰੋੜਾਂ ਬੱਚੇ

ਬੇਸ਼ਕ ਵੱਖ-ਵੱਖ ਖੇਤਰਾਂ ਵਿੱਚ ਭਾਰਤ ਵੱਡੀ ਤਰੱਕੀ ਕੀਤੀ ਹੈ। ਇਸ ਦੇ ਬਾਵਜੂਦ ਆਬਾਦੀ ਦਾ ਇਕ ਵੱਡੇ ਹਿੱਸੇ ਨੂੰ ਇਸ ਤਰੱਕੀ ਦਾ ਕੋਈ ਲਾਭ ਨਹੀਂ ਮਿਲ ਰਿਹਾ। ਹਾਲ ਇਹ ਹੈ ਕਿ ਦੇਸ਼ ਵਿੱਚ ਲਗਭਗ 8 ਕਰੋੜ ਬੱਚੇ ਹਾਲੇ ਤੱਕ ਸਕੂਲ ਨਹੀਂ ਜਾ ਰਹੇ। ਇਹ ਅੰਕੜਾ ਉਦੋਂ ਹੋਰ ਵੀ ਵੱਡਾ ਹੋ ਜਾਂਦਾ ਹੈ ਜਦੋਂ ਸਕੂਲਾਂ ਵਿੱਚ ਦਾਖਲ ਬੱਚੇ ਘਰੇਲੂ ਕਾਰਨਾਂ ਕਰਕੇ ਪੜ੍ਹਾਈ ਵਿਚਕਾਰ ਛੱਡ ਜਾਂਦੇ ਹਨ। ਏਨੀ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਮੁੱਢਲੀ ਪੜ੍ਹਾਈ ਤੋਂ ਵਾਂਝੇ ਰਹਿਣਾ ਬਹੁਤ ਹੀ ਚਿੰਤਾਜਨਕ ਹੈ। ਦੇਸ਼ ਨੂੰ ਹਰ ਖੇਤਰ ਵਿੱਚ ਤਰੱਕੀ ਲਈ ਬੱਚਿਆਂ ਦੀ ਪੜ੍ਹਾਈ ਬੇਹਦ ਜ਼ਰੂਰੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੇ 8 ਕਰੋੜ 40 ਲਖ ਬਚੇ ਸਕੂਲ ਨਹੀਂ ਜਾਂਦੇ ਹਨ। ਮਰਦਮਸ਼ੁਮਾਰੀ ਦਾ ਇਹ ਅੰਕੜਾ ਹਾਲ ਹੀ ’ਚ ਜਾਰੀ ਕੀਤਾ ਗਿਆ ਹੈ। ਇਹ ਅੰਕੜਾ ਸਥਿਤੀ ਵੀ ਗੰਭੀਰਤਾ ਨੂੰ ਦਰਸਾਅ ਰਹੀ ਹੈ। ਇਹ ਅੰਕੜਾ ਬਹੁਤ ਵੱਡਾ ਹੈ। ਸਰਕਾਰ ਵਿਕਾਸ ਦੇ ਦਾਅਵੇ ਕਰਦੀ ਹੈ ਪ੍ਰੰਤੂ ਕਰੋੜਾਂ ਬੱਚਿਆਂ ਦਾ ਸਕੂਲ ਤੋਂ ਦੂਰ ਹੋਣਾ ਇਸ ਦਾਅਵੇ ਦਾ ਮਜ਼ਾਕ ਉਡਾਅ ਰਿਹਾ ਹੈ। 8 ਕਰੋੜ 40 ਲਖ ਬਚਿਆਂ ਦੀ ਗਿਣਤੀ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਹੈ।ਕਹਿਣ ਦਾ ਭਾਵ ਇਹ ਹੈ ਕਿ ਇਕ ਔਸਤ ਦੇਸ਼ ਦੀ ਆਬਾਦੀ ਤੋਂ ਵੱਧ ਬੱਚਿਆਂ ਨੂੰ ਭਾਰਤ ਵਿੱਚ ਅਨਪੜ੍ਹ ਰਖਿਆ ਜਾ ਰਿਹਾ ਹੈ। ਪੜ੍ਹਾਈ ਤੋਂ ਵਾਂਝੇ ਰਹਿ ਜਾਣ ਵਾਲੇ ਇਹ ਬੱਚੇ ਮੌਜੂਦਾ ਸਮੇਂ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵੱਧ ਸਕਣਗੇ। ਇਕ ਤਰ੍ਹਾਂ ਨਾਲ ਇਹ ਕਰੋੜਾਂ ਬੱਚੇ ਦੇਸ਼ ਅਤੇ ਸਮਾਜ ਲਈ ਵੱਡਾ ਬੋਝ ਬਣ ਜਾਣਗੇ। ਅੰਕੜਿਆਂ ਮੁਤਾਬਿਕ ਦੇਸ਼ ਦੇ 78 ਲਖ ਤੋਂ ਜ਼ਿਆਦਾ ਬਚੇ, ਸਕੂਲ ਜਾਣ ਦੇ ਨਾਲ-ਨਾਲ ਰੋਜ਼ੀ ਰੋਟੀ ਕਮਾਉਣ ਲਈ ਵੀ ਕੰਮ ਕਰਦੇ ਹਨ।ਸਕੂਲ ਜਾਣ ਦੇ ਨਾਲ-ਨਾਲ ਕੰਮ ਕਰਨ ਵਾਲੇ ਬਚਿਆਂ ’ਚ 57 ਫੀਸਦੀ ਲੜਕੇ ਅਤੇ 43 ਫੀਸਦੀ ਲੜਕੀਆਂ ਹਨ। ਇਨ੍ਹਾਂ ਬਚਿਆਂ ’ਚੋਂ 68 ਫੀਸਦੀ ਬਚੇ ਅਜਿਹੇ ਹਨ, ਜੋ ਖੇਤੀਬਾੜੀ ਵਰਗੇ ਕੰਮ ਕਰਦੇ ਹਨ।ਕਹਿਣ ਦਾ ਭਾਵ ਇਹ ਹੈ ਕਿ ਗਰੀਬੀ ਅਤੇ ਭੁਖਮਰੀ ਕਾਰਨ ਇਨ੍ਹਾਂ ਬੱਚਿਆਂ ਨੂੰ ਸਕੂਲ ਜਾਣ ਦੀ ਉਮਰੇ ਕੰਮ ’ਤੇ ਜਾਣਾ ਪੈ ਰਿਹਾ ਹੈ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸਕੂਲ ਨਾ ਜਾਣ ਵਾਲੇ 8 ਕਰੋੜ 40 ਲੱਖ ਬੱਚੇ ਸਿੱਖਿਆ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਕੁਲ ਬਚਿਆਂ ਦਾ 20 ਫੀਸਦੀ ਹਨ।ਇਸ ਦਾ ਅਰਥ ਹੈ ਕਿ ਸਿਖਿਆ ਪੂਰੀ ਤਰ੍ਹਾਂ ਮੁਫਤ ਹੋਣ ਦੇ ਬਾਵਜੂਦ ਵੀ ਇਹ ਬਚੇ ਕਿਸੇ ਨਾ ਕਿਸੇ ਮਜ਼ਬੂਰੀ ਕਰਕੇ ਸਕੂਲ ਨਹੀਂ ਜਾ ਸਕਦੇ। ਇਸ ਸਥਿਤੀ ਨੂੰ ਬਦਲਣ ਦੀ ਬੇਹੱਦ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਹਾਲਾਤਾਂ ਨੂੰ ਬਦਲਣ ਲਈ ਯਤਨ ਕਰੇ ਤਾਂ ਜੋ ਉਹ ਘੱਟੋ-ਘੱਟ ਮੁੱਢਲੀ ਪੜ੍ਹਾਈ ਪੂਰੀ ਕਰ ਸਕਣ।
– ਬਲਜੀਤ ਸਿੰਘ ਬਰਾੜ

Send this to a friend