April 22, 2026 6:42 pm

2022 ਤਕ ਹਰ ਭਾਰਤੀ ਪਾਸ ਆਪਣਾ ਮਕਾਨ ਹੋਵੇਗਾ

ਜਦ ਅਸੀਂ ਗੁਲਾਮ ਸਾਂ ਤਾਂ ਉਦੋਂ ਸਾਡੀਆਂ ਕਈ ਸਮਸਿਆਵਾਂ ਬਣ ਆਈਆਂ ਸਨ ਅਤੇ ਆਜ਼ਾਦੀ ਦੀ ਲਹਿਰ ਦੌਰਾਨ ਇਹ ਆਖਿਆ ਜਾ ਰਿਹਾ ਸੀ ਕਿ ਜਦ ਅਸੀਂ ਆਜ਼ਾਦ ਹੋ ਜਾਵਾਂਗੇ ਤਾਂ ਸਾਡੀਆਂ ਤਿੰਨ ਮੁਢਲੀਆਂ ਲੋੜਾਂ ਪਹਿਲ ਦੇ ਆਘਾਰ ਉਤੇ ਪੂਰੀਆਂ ਕਰ ਦਿਤੀਆਂ ਜਾਣਗੀਆਂ। ਇਹ ਤਿੰਨ ਜ਼ਰੂਰਤਾ ਰੋਟੀ, ਕਪੜਾ ਅਤੇ ਮਕਾਨ ਸਨ। ਇਸ ਦਾ ਮਤਲਬ ਇਹ ਵੀ ਨਿਕਲਦਾ ਸੀ ਕਿ ਸਾਡੇ ਭਾਰਤੀਆਂ ਪਾਸ ਇਹ ਤਿੰਨ ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਸਨ ਅਤੇ ਅਸੀਂ ਇਸ ਅਮੀਰ ਦੇਸ਼ ਦੇ ਵਾਸੀ ਹੋਣ ਦੇ ਬਾਵਜੂਦ ਡੰਗਰਾਂ ਵਾਲਾ ਜੀਵਨ ਜਿਉ ਰਹੇ ਸਾਂ। ਇਸ ਲਈ ਅਸੀਂ ਸਾਰੇ ਹੀ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਸਾਂ, ਸਾਡਾ ਨਾਮ ਲਿਖਿਆ ਗਿਆ ਹੈ ਜਾਂ ਨਹੀਂ ਲਿਖਿਆ ਗਿਆ, ਇਹ ਵਖਰੀ ਗਲ ਹੈ ਕਿਉਂਕਿ ਇਹ ਇਤਿਹਾਸ ਹਮੇਸ਼ਾਂ ਹੀ ਝੂਠ ਦਾ ਪੁਲੰਦਾ ਰਿਹਾ ਹੈ ਅਤੇ ਅਜ ਵੀ ਸਾਨੂੰ ਆਪਣੇ ਇਤਿਹਾਸ ਉਤੇ ਪੂਰਾ ਵਿਸ਼ਵਾਸ ਨਹੀਂ ਬਦ ਰਿਹਾ।
ਸਾਡੇ ਮੁਲਕ ਵਿੱਚ ਇਟਾਂ, ਗਾਰਾ, ਸੀਮੇਂਟ, ਰੇਤ, ਬਜਰੀ, ਲਕੜ ਦੀ ਕਮੀ ਨਹੀਂ ਹੈ ਅਤੇ ਇਸ ਕਰਕੇ ਹਰ ਕਿਸੇ ਪਾਸ ਵਾਜਬ ਜਿਹਾ ਘਰ ਤਾਂ ਹੋਣਾ ਹੀ ਚਾਹੀਦਾ ਸੀ। ਇਹ ਆਦਮੀ ਇਤਨੀ ਤਰਕੀ ਕਰ ਆਇਆ ਹੈ ਅਤੇ ਅਗਰ ਅਜ ਵੀ ਆਦਮੀ ਪਾਸ ਮਕਾਨ ਨਹੀਂ ਹੈ ਤਾਂ ਇਹ ਲਾਅਨਤ ਵਾਲੀ ਗਲ ਹੈ। ਇਹ ਕਹਿ ਦੇਣਾ ਕਿ ਅਸੀਂ ਗੁਲਾਮ ਸਾਂ, ਗਲ ਬਣਦੀ ਨਹੀਂ। ਅਗਰ ਗੁਲਾਮੀ ਵਾਲੀ ਗਲ ਹੀ ਹੁੰਦੀ ਤਾਂ ਅਜ ਆਜ਼ਾਦ ਹੋਇਆ ਵੀ ਸਤ ਦਹਾਕਿਆਂ ਤੋਂ ਉਤੇ ਦਾ ਸਮਾਂ ਹੋ ਗਿਆ ਅਤੇ ਅਜ ਪ੍ਰਧਾਨ ਮੰਤਰੀ ਨੂੰ ਇਹ ਕਿਉਂ ਆਖਦਾ ਪਿਆ ਹੈ ਕਿ 2022 ਤਕ ਮਕਾਨ ਹਰ ਕਿਸੇ ਪਾਸ ਹੋ ਜਾਵੇਗਾ। ਅਗਰ ਇਹ ਗਲ ਪ੍ਰਧਾਨ ਮੰਤਰੀ ਨੂੰ 2014 ਵਿੱਚ ਹੀ ਪਤਾ ਸੀ ਤਾ ਉਦੋਂ ਹੀ ਇਹ ਕੰਮ ਸ਼ੁਰੂ ਕਰਕੇ ਅਜ ਤਕ ਖਤਮ ਕਿਉਂ ਨਹੀਂ ਕੀਤਾ ਜਾ ਸਕਿਆ। ਇਹ ਗਲਾਂ ਨਾ ਤਾਂ ਅਸੀਂ ਪੁਛ ਹੀ ਸਕਦੇ ਹਾਂ ਅਤੇ ਨਾ ਹੀ ਸਾਡੇ ਪਾਸ ਇਹ ਗਲਾਂ ਪੁਛਣ ਦਾ ਕੋਈ ਹਕ ਹੀ ਹੈ। ਆਦਮੀ ਜਦ ਤਕਰੀ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀਆਂ ਇਹ ਤਿੰਨ ਲੋੜਾ ਰੋਟੀ, ਕਪੜਾ ਅਤੇ ਮਕਾਨ ਪੂਰੀਆਂ ਕਰਦਾ ਹੈ ਅਤੇ ਕਿਉਂਕਿ ਇਹ ਤਿੰਨੋਂ ਮੁਢਲੀਆਂ ਲੋੜਾ ਅਜ ਵੀ ਅਧੂਰੀਆਂ ਹਨ, ਇਸ ਲਈ ਅਸੀਂ ਅਜ ਵੀ ਇਹ ਆਖ ਸਕਦੇ ਹਾਂ ਕਿ ਸਾਡੇ ਮੁਲਕ ਵਿੱਚ ਨਾ ਤਾਂ ਆਜ਼ਾਦੀ ਹੀ ਆਈ ਹੈ ਅਤੇ ਨਾ ਹੀ ਪਰਜਾਤੰਤਰ ਹੀ ਆਇਆ ਹੈ। ਸਤ ਦਹਾਕਿਆਂ ਵਿੱਚ ਬਹੁਤ ਕੁਝ ਕਰ ਦਿਤਾ ਜਾਣਾ ਚਾਹੀਦਾ ਸੀ। ਪਰ ਅਜ ਵੀ ਜਦ ਮਕਾਨ ਦੀ ਗਲ ਕੀਤੀ ਜਾ ਰਹੀ ਹੈ ਤਾਂ ਸਾਨੂੰ ਇਹ ਗਲ ਵੀ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਮੁਲਕ ਵਿੱਚ ਹਰ ਕਿਸੇ ਨੂੰ ਵਾਜਬ ਰੋਟੀ ਮਿਲ ਰਹੀ ਹੈ ਅਤੇ ਕੋਈ ਉਤਰਨ ਤਾਂ ਨਹੀਂ ਪਹਿਨ ਰਿਹਾ। ਅਜ ਸਾਡੀਆਂ ਮਿਲਾਂ ਨੇ ਬਹੁਤ ਹੀ ਕਪੜਾ ਬਣਾ ਲਿਆ ਹੈ, ਪਰ ਅਜ ਵੀ ਸਰਦੀਆ ਵਿੱਚ ਬਾਹਰ ਦਾ ਉਤਰਨ ਇਥੇ ਵਿਕਦਾ ਹੈ ਅਤੇ ਅਸੀਂ ਅਜ ਅਨਾਜ ਪੈਦਾ ਕਰ ਲਿਆ ਹੈ ਅਤੇ ਚੂਹੇ ਵੀ ਖਾ ਰਹੇ ਹਨ, ਪਰ ਅਜ ਵੀ ਲੋਕੀਂ ਪੁਖੇ ਮਰਦੇ ਹਨ ਅਤੇ ਸਹੀ ਭੋਜਨ ਆਖਦੇ ਕਿਸਨੂੰ ਹਨ, ਸਾਡੀਆਂ ਸਮਝ ਤੋਂ ਬਾਹਰ ਦੀਆਂ ਗਲਾਂ ਹਨ ਅਤੇ ਇਹ ਭੁਜਨ ਕਰਕੇ ਅਸੀਂ ਫਿਰ ਵੀ ਜਿਉਂਦੇ ਹਾਂ, ਇਹ ਵੀ ਸਾਡਾ ਹੀ ਕਮਾਲ ਹੈ।
ਅੱਜ 2022 ਦਾ ਲਾਰਾ ਲਗਾਇਆ ਗਿਆ ਹੈ। ਹਾਲਾਂ ਤਕ ਇਹ ਨਹੀਂ ਦਸਿਆ ਗਿਆ ਕਿ ਗਰੀਬਾਂ ਲਈ ਕਿਸ ਕਿਸਮ ਦਾ ਮਕਾਨ ਬਣਾਕੇ ਦਿਤਾ ਜਾਵੇਗਾ ਕਿਉਂਕਿ ਅਜ ਤਕ ਸਾਡੇ ਮੁਲਕ ਵਿੱਚ ਵਾਜਬ ਜਿਹੀ ਰਿਹਾਇਸ਼ ਦਾ ਕੋਈ ਕੌਮੀ ਨਕਸ਼ਾ ਹੀ ਨਹੀਂ ਬਣਾਇਆ ਗਿਆ। ਅਜ ਤਕ ਦੀਆਂ ਸਰਕਾਰਾਂ ਗਰੀਬਾਂ ਲਈ ਮਕਾਨ ਬਣਾਉਂਦੀਆਂ ਰਹੀਆਂ ਹਨ ਅਤੇ ਇਹ ਇਕ-ਕਮਰਾ ਮਕਾਨ ਅਜ ਵੀ ਹੋਂਦ ਵਿੱਚ ਹਨ। ਇਕ ਕਮਰਾ ਮਕਾਨ ਕਿਸ ਸਭਿਅਤਾ ਦਾ ਪ੍ਰਤੀਕਹਨ ਅਤੇ ਇਕ ਕੰਮਰੇ ਵਿੱਚ ਜਦ ਜਵਾਨ ਪੁਤ ਵੀ ਸੁਤੇ ਪਹੇ ਹਨ ਤਾਂ ਕਿਤਨਾ ਹੀ ਬੇਸ਼ਰਮੀ ਦਾ ਜੀਵਨ ਜੀਵਿਆ ਜਾ ਰਿਹਾ ਹੈ, ਇਸ ਬਾਰੇ ਕਦੀ ਕਿਸੇ ਸੋਚਿਆ ਵੀ ਨਹੀਂ ਹੈ। ਹੁਣ ਜਿਹੜੇ ਮਕਾਨ 2022 ਤਕ ਬਨਾਉਣੇ ਹਨ, ਉਸਦਾ ਨਕਸ਼ਾ ਹਾਲਾਂ ਤਕ ਸ਼ਾਇਆ ਨਹੀਂ ਕੀਤਾ ਗਿਆ ਅਤੇ ਇਹ ਵੀ ਲਗਦਾ ਹੈ ਕਿ ਕਾਲੇ ਧੰਨ ਦੀ ਵੰਡ ਵਾਲੀ ਗਲ ਹੀ ਹੋਵੇਗੀ। ਅਸੀਂ ਖੁਸ਼ ਵੀ ਹਾਂ ਅਤੇ ਸਾਡੀ ਤਸਲੀ ਵੀ ਹੋ ਗਈ ਹੈ ਕਿ ਕੋਈ ਵਾਅਦਾ ਤਾਂ ਆਇਆ ਹੈ। 2019 ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ ਅਤੇ ਸਾਰੀਆਂ ਵਡੀਆਂ ਰਾਜਸੀ ਪਾਰਟੀਆਂ ਚੁਪ ਸਾਧੀ ਬੈਠੀਆਂ ਹਨ। ਅਜ ਕੋਮਨਿਸਟਾ ਲਈ ਵੀ ਵਕਤ ਸੀ, ਪਰ ਉਹ ਵੀ ਚੁਪ ਸਾਧੀ ਬੈਠੀਆਂ ਹਨ ਅਤੇ ਲਗਦਾ ਹੈ ਉਹ ਹਮੇਸੋ ਦੀ ਤਰ੍ਹਾਂ ਬਾਹਰ ਰਹਿਕੇ ਕਾਂਗਰਸ ਦਾ ਸਾਥ ਹੀ ਦੇਣਗੀਆਂ ਅਤੇ ਇਸ ਲਈ ਅਗਰ ਆਪ ਕਾਂਗਰਬ ਪਾਸ ਕੋਈ ਐਲਾਨ ਕਰਨ ਵਾਲਾ ਨੁਕਤਾ ਨਹੀਂ ਆ ਰਿਹਾ ਤਾਂ ਇਹ ਖਬਖੀਆਂ ਪਾਰਟੀਆਂ ਪਾਸ ਬਹੁਤ ਕੁਝ ਹੈ ਅਤੇ ਉਹ ਆਪਣੀ ਪਟਾਰੀ ਖੋਲ੍ਹਕੇ ਕੋਈ ਨੁਕਤਾ ਕਾਗਰਬਸ ਪਾਸ ਰਖ ਸਕਦੀਆ ਹਨ। ਭਾਜਪਾ ਵਾਲਿਆ ਨੇ ਇਕ ਤਾਂ ਐਲਾਨ ਕਰ ਹੀ ਮਾਰਿਆ ਹੈ ਅਤੇ ਅਸੀਂ ਗਰੀਬ ਭਾਰਤੀਆਂ ਨੇ ਇਹ 2022 ਵਾਲਾ ਨੁਕਤਾ ਵੀ ਪਰਵਾਨ ਕਰ ਲਿਆ ਹੈ ਕਿਉਂਕਿ ਅਸੀਂ ਡੁਬ ਰਹੇ ਹਾਂ ਅਤੇ ਅਜ ਸਾਡੇ ਲਈ ਇਕ ਤਿਨਕਾ ਵੀ ਸਹਾਰਾ ਬਦ ਸਕਦਾ ਹੈ। ਅਸੀਂ ਬਹੁਤ ਹੀ ਨਿਰਾਸ਼ ਲੋਕ ਹਾਂ ਅਤੇ ਰਾਜਸੀ ਲੋਕਾਂ ਦੀ ਹਰ ਗਲ ਸੰਤਾ ਦੇ ਪਰਵਚਨ ਦੀ ਤਰ੍ਹਾਂ ਮਨੀ ਜਾ ਰਹੇ ਹਾਂ।
ਸਾਡਾ ਮੁਲਕ ਅਮੀਰ ਹੈ ਅਤੇ ਇਹ ਅਮੀਰੀ ਲੁਟਣ ਲਈ ਹੀ ਜਰਵਾਣੇ ਇਸ ਮੁਲਕ ਉਤੇ ਹਮਲੇ ਕਰਦੇ ਰਹੇ ਹਨ, ਲੁਟਦੇ ਰਹੇ ਹਨ ਅਤੇ ਫਿਰ ਇਸ ਮੁਲਕ ਉਤੇ ਰਾਜ ਵੀ ਕਰਦੇ ਰਹੇ ਹਨ ਅਤੇ ਅਸੀਂ ਆਜ਼ਾਦ ਹੋਕੇ ਵੀ ਪਿਛਲੇ ਸਤ ਦਹਾਕਿਆਂ ਵਿੱਚ ਲੋਕਾਂ ਨੂੰ ਲਾਰੇ ਲਗਾਕੇ ਹੀ ਆਪਣਾ ਉਲੂ ਸਿਧਾ ਕਰਦੇ ਰਹੇ ਹਾਂ ਅਤੇ ਸਤ ਦਹਾਕਿਆਂ ਵਿੱਚ ਵੀ ਰੋਟੀ ਕਪੜਾ ਅਤੇ ਮਕਾਨ ਵਾਲੀਆਂ ਪਹਿਲੀਆਂ ਤਿੰਨ ਸਮਸਿਆਵਾਂ ਹਲ ਨਹੀਂ ਕਰ ਪਾ ਰਹੇ ਜਦਕਿ ਅਜ ਆਦਮੀ ਦੀਆਂ ਕਈ ਹੋਰ ਮੁਢਲੀਆਂ ਲੋੜਾ ਵੀ ਆ ਖੜੀਆਂ ਹੋਈਆਂ ਹਨ। ਅਜ ਬਿਜਲੀ ਚਾਹੀਦੀ ਹੈ, ਸਿਹਤ ਦੀ ਗਲ ਕਰਨੀ ਪੈਂਦੀ ਹੈ। ਵਿਦਿਆ, ਸਿਖਲਾਈ ਦੀ ਗਲ ਕਰਨੀ ਹੈ। ਅਜ ਹਰ ਕਿਸੇ ਦਾ ਬੀਮਾ ਹੋਣਾ ਚਾਹੀਦਾ ਹੈ। ਅਜ ਕਿਤਲ.ਆ ਹੀ ਲੋੜ ਵਾਲੀਆਂ ਚੀਜ਼ਾ ਬਾਜ਼ਾਰ ਵਿੱਚ ਆ ਗਈਆ ਹਨ ਅਤੇ ਹਰ ਆਦਮੀ ਦਾ ਦਿਲ ਪਿਆ ਕਰਦਾ ਹੈ ਕਿ ਉਹ ਵੀ ਖਰੀਦ ਲਵੇ ਅਤੇ ਘਰ ਲਿਜਾਕੇ ਵਰਤੇ। ਪਰ ਇਸ ਮੁਲਕ ਵਿੱਚ ਆਮ ਆਦਮੀ ਪਾਸ ਲੋੜੀਦਾ ਪੈਸਾ ਹੀ ਨਹੀਂ ਪੁਜਣ ਦਿਤਾ ਜਾਂਦਾ ਅਤੇ ਉਹ ਵਿਚਾਰਾ ਸਭ ਕੁਝ ਮਾਰਕੀਟ ਵਿੱਚ ਮਿਲਦਾ ਹੋਣ ਦੇ ਬਾਵਜੂਦ ਤਕਦਾ ਹੀ ਰਹਿ ਜਾਂਦਾ ਹੈ ਅਤੇ ਇਹ ਰਾਜਸੀ ਲੋਕੀਂ ਝੂਠੇ ਲਾਰੇ ਲਗਾਕੇ ਵੋਟਾ ਲਿਜਾਕੇ ਫਿਰ ਪੰਜ ਸਾਲ ਬਰਬਾਦ ਕਰਨ ਆ ਜਾਂਦੇ ਹਨ।
ਅਸੀਂ ਤਾਂ ਰਾਜਸੀ ਲੋਕਾਂ ਪਾਸ ਇਹੀ ਬੇਨਤੀ ਕਰਦੇ ਹਾਂ ਕਿ ਕੋਈ ਐਸਾ ਢੰਗ ਕਢਿਆ ਜਾਵੇ ਜਿਸ ਨਾਲ ਇਹ ਵਧਦਾ ਸਰਮਾਇਆ ਆਮ ਆਦਮੀ ਤਕ ਵੀ ਪੁਜਦਾ ਹੋ ਜਾਵੇ ਅਤੇ ਉਹ ਇਤਨਾ ਹੋਵੇ ਜਿਸ ਨਾਲ ਉਹ ਆਪਣੀਆਂ ਲੋੜੀਂਦੀਆਂ ਚੀਜ਼ਾ ਆਪ ਹੀ ਖਰੀਦ ਸਕੇ। ਇਹ ਸਰਕਾਰੀ ਮਦਦਾਂ ਨਾਲ ਤਾਂ ਅਸੀਂ ਮੰਗਤੇ ਬਣਾਕੇ ਰਖ ਦਿਤੇ ਗਏ ਹਾਂ ਅਤੇ ਇਹੀ ਹਾਲ ਸਾਡਾ ਗੁਲਾਮੀ ਦੇ ਵਕਤਾ ਵਿੱਚ ਰਿਹਾ ਸੀ। ਅਸੀਂ ਅਜ ਆਜ਼ਾਦ ਦੇਸ਼ ਦੇ ਵਾਸੀ ਹਾਂ ਅਤੇ ਸਾਡਾ ਜੀਵਨ ਇਕ ਆਜ਼ਾਦ ਦੇਸ਼ ਦੀ ਪਧਰ ਦਾ ਹੋਣਾ ਚਾਹੀਦਾ ਹੈ। ਇਹ ਉਤਰਨ ਪਹਿਨੇ ਲੋਕੀਂ, ਇਹ ਕਮਜ਼ੋਰ ਲੋਕੀਂ, ਇਹ ਝੁਗੀਆਂ, ਇਹ ਕਚੇ ਮਕਾਨ, ਇਹ ਇਕ-ਕੰਮਰਾ ਮਕਾਨ ਜਦ ਤਕ ਹਨ, ਇਹ ਮੁਲਕ ਗਰੀਬ ਅਤੇ ਪਛੜਿਆ ਮੁਲਕ ਹੀ ਅਖਵਾਉਂਦਾ ਰਵੇਗਾ ਅਤੇ ਅਸੀਂ ਐਵੇਂ ਹੀ ਫੌਕਾ ਨਾਹਰਾ ਲਗਾਉਂਦੇ ਰਵਾਂਗੇ ਕਿ ਅਸੀਂ ਦੁਨੀਆਂ ਦਾ ਸਭ ਤੋਂ ਵਡਾ ਪਰਜਾਤੰਤਰ ਦੇਸ਼ ਹਾਂ। ਕੋਈ ਢੰਗ ਤਰੀਕਾ ਲਭਕੇ ਇਸ ਦਲ ਦਲ ਵਿਚੋਂ ਸਾਨੂੰ ਬਾਹਰ ਕਢਿਆ ਜਾਵੇ ਜੀ।

 

Send this to a friend