Skip to content
Independent perspectives. Global stories.
BREAKING

ਆਮ ਜਨਤਾ ਦੀਆਂ ਬਿਮਾਰੀਆਂ ਦੇ ਇਲਾਜ ਲਈ ਬਣਿਆ ਨਾਭਾ ਦਾ ਸਰਕਾਰੀ ਹਸਪਤਾਲ ਆਪ ਹੀ ਹੋਇਆ ਬਿਮਾਰ

Share this story

ਹਲਕੇ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਮੰਤਰੀ ਹੋਣ ਦੇ ਬਾਵਜੂਦ ਹਸਪਤਾਲ ਦੇ ਹਲਾਤਾਂ ਦਾ ਘਟੀਆ ਹੋਣਾ ਨਿੰਦਣਯੋਗ

ਨਾਭਾ- ਨਾਭਾ ਦੇ ਸਰਕਾਰੀ ਹਸਪਤਾਲ ਦੀ ਹਾਲਤ ਬੱਦ ਤੋਂ ਬਦੱਤਰ ਹੋ ਗਈ ਹੈ। ਆਮ ਜਨਤਾ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਮੋਟੀ ਰਕਮ ਦੇ ਆਪਣਾ ਇਲਾਜ ਨਹੀਂ ਕਰਵਾ ਸਕਦੀ।ਉਸ ਨੂੰ ਮਜਬੂਰਨ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਆਉਣ ਉਪਰੰਤ ਵੱਡੀਆਂ ਮੁਸ਼ਕਿਲਾਂ ਅਤੇ ਖੱਜਲ-ਖੁਆਰੀ ਦਾ ਜਿੱਥੇ ਸ਼ਿਕਾਰ ਹੋਣਾ ਪੈਂਦਾ। ਉਥੇ ਹੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਚਾਰੋ ਪਾਸੇ ਫੈਲੀ ਗੰਦਗੀ ਬਿਮਾਰੀਆਂ ਵਿੱਚ ਵਾਧਾ ਹੋਣ ਦਾ ਕਾਰਨ ਬਣਦੀ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਵੱਡੀ ਮੰਗ ਅਲਟਰਾਸਾਊਡ ਕਰਨ ਲਈ ਡਾਕਟਰ ਦੀ ਹੋਣ ਦੇ ਬਾਵਜੂਦ ਸਬੰਧਤ ਮਹਿਕਮੇ ਦੇ ਕੋਈ ਜੂੰਅ ਨਹੀਂ ਸਰਕੀ ਜਿਸ ਕਾਰਨ ਲੋੜਵੰਦ ਗਰੀਬ ਬਾਹਰੋ ਮੋਟੀਆਂ ਰਕਮਾਂ ਖਰਚ ਪ੍ਰਾਈਵੇਟ ਡਾਕਟਰਾਂ ਦਾ ਸ਼ਿਕਾਰ ਹੋ ਅਲਟਰਸਾਊਡ ਕਰਵਾਉਦੇ ਰਹੇ ਹਨ। ਜਿਸ ਉਪਰੰਤ ਇਹ ਮਾਮਲਾ ਸਬੰਧਤ ਮਹਿਕਮੇ ਦੇ ਉਚ ਅਧਿਕਾਰੀ ਵਰੂਣ ਰੂਜਮ ਆਈ.ਏ.ਐਸ. ਪ੍ਰਬੰਧਕੀ ਨਿਰਦੇਸ਼ਕ ਦੇ ਧਿਆਨ ਵਿੱਚ ਲਿਆਉਣ ਉਪਰੰਤ ਪ੍ਰਾਈਵੇਟ ਤੌਰ ਤੇ 2 ਡਾਕਟਰਾਂ ਨੂੰ ਹਫਤੇ ਵਿੱਚੋ ਵਾਰੀ ਵਾਰੀ ਕੁਝ ਸਮਾਂ ਆਉਣ ਲਈ ਰੱਖਿਆਂ ਗਿਆ।ਸਿਹਤ ਮੰਤਰੀ ਦੇ ਪਟਿਆਲੇ ਜਿਲ੍ਹੇ ਦਾ ਹੋਣ ਦੇ ਬਾਵਜੂਦ ਵੀ ਇਹ ਮੰਗ ਉਥੇ ਹੀ ਖੜੀ ਹੈ। ਜਦੋ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਪਣੇ ਵਿਧਾਨ ਸਭਾ ਹਲਕਾ ਪਟਿਆਲਾ 2 ਦੇ ਬਹੁ ਗਿਣਤੀ ਵਿੱਚ ਪਿੰਡ ਸ਼ਹਿਰ ਨਾਭਾ ਦੀ ਹੱਦ ਨਾਲ ਲੱਗਦੇ ਹਨ। ਚਮੜੀ ਦੇ ਰੋਗਾਂ ਸਬੰਧੀ ਮਾਹਰ ਡਾਕਟਰ ਸਮੇਤ 8 ਡਾਕਟਰਾਂ ਦੀ ਹਸਪਤਾਲ ਵਿੱਚ ਜਿੱਥੇ ਘਾਟ ਹੈ। ਉਥੇ ਹੀ ਜਨਾਨਾ ਹਸਪਤਾਲ ਵਿੱਚ ਗਾਇਨੀ ਨਾਲ ਸਬੰਧਤ 2 ਡਾਕਟਰਾਂ ਦੀ ਸੀਟ ਖਾਲੀ ਹੈ। ਹਸਪਤਾਲ ਵਿੱਚ ਨੌਜਵਾਨ ਨਸ਼ੇੜੀ ਹਸਪਤਾਲ ਵਿੱਚ ਨਸ਼ੇ ਕਰਦੇ ਆਮ ਦਿਖਾਈ ਦਿੰਦੇ ਹਨ। ਕਈ ਇਮਾਰਤਾਂ ਖੰਡਰ ਹੋਣ ਕਾਰਨ ਗੈਰ ਕਾਨੂੰਨੀ ਕੰਮਾਂ ਨੂੰ ਵੀ ਹਸਪਤਾਲ ਵਿੱਚ ਭੇੜੇ ਲੋਕਾਂ ਵੱਲੋਂ ਅਨਜਾਮ ਦਿੱਤਾ ਜਾਂਦਾ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਮੁੰਗੋ ਮੁਤਾਬਿਕ ਹਸਪਤਾਲ ਹਦੋ ਵੱਧ ਗੰਦਗੀ ਦਾ ਘਰਰ ਬਣ ਗਿਆ ਹੈ।ਡਾਕਟਰਾ ਵੱਲੋਂ ਗਰੀਬ ਲੋੜਵੰਦ ਮਰੀਜ਼ਾਂ ਦੀ ਵੱਡੀ ਲੁੱਟ ਹਰ ਪੱਖੋ ਕੀਤੀ ਜਾ ਰਹੀ ਹੈ।ਪੀਣ ਵਾਲੇ ਪਾਣੀ ਵਾਲੀ ਥਾ ਤੋਂ ਇਲਾਵਾ ਹਸਪਤਾਲ ਵਿੱਚ ਫੈਲੀ ਗੰਦਗੀ ਬਿਮਾਰੀਆਂ ਨੂੰ ਵੱਡੇ ਤੋਰ ਤੇ ਸੱਦਾ ਦੇ ਰਹੀ ਹੈ। ਐਮਰਜੈਂਸੀ ਵਿੱਚ ਕਿਸੇ ਵੀ ਘਟਨਾ ਦੇ ਵਾਪਰਨ ਉਪਰੰਤ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਤੁਰੰਤ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਜਾਂਦਾ। ਸਹੀ ਢੰਗ ਤਰੀਕੇ ਨਾਲ ਨਾ ਤਾ ਉਸਦਾ ਇਲਾਜ ਨਹੀਂ ਕੀਤਾ ਜਾਂਦਾ ਹਸਪਤਾਲ ਵਿੱਚ ਆਧੁਨਿਕ ਢੰਗ ਦੀ ਕੋਈ ਵੀ ਮਸ਼ਨੀਰੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਲਿਆਦੀ ਗਈ। ਬਿਜਲੀ ਜਾਣ ਤੇ ਜਰਨੇਟਰ ਦਾ ਯੋਗ ਪ੍ਰਬੰਧ ਨਾ ਹੋਣਾ। ਸਾਈਕਲ ਸਟੈਡ ਤੇ ਬੈਠੇ ਠੇਕੇਦਾਰ ਦੇ ਕਰੀਦੇ ਰਾਤ ਤੱਕ ਮਹਿਫਲ ਲਗਾ ਬੈਠ ਸ਼ਰਾਬਾ ਪੀਂਦੇ ਹਨ । ਐਤਵਾਰ ਨੂੰ ਵੀ ਉਹਨਾਂ ਵੱਲੋਂ ਮਰੀਜਾਂ ਦੀ ਪਰਚੀ ਦੇ ਨਾ ਤੇ ਲੁੱਟ ਕੀਤੀ ਜਾਂਦੀ ਹੈ।ਬਰਸਾਤ ਸਮੇਂ ਬਜਾਰ ਦਾ ਸਾਰਾ ਪਾਣੀ ਸਰਕਾਰੀ ਹਸਪਤਾਲ ਵਿੱਚ ਜਾਂਦਾ ਜੋ ਕਿ ਲੰਬਾ ਸਮਾਂ ਖੜਨ ਉਪਰੰਤ ਬਿਮਾਰੀਆਂ ਨੂੰ ਸੱਦਾ ਦਿੰਦੈ ਅਤੇ ਕਈ ਦਿਨ ਹਸਪਤਾਲ ਟੋਭੇ ਦੇ ਰੂਪ ਵਿੱਚ ਬਦਲ ਜਾਂਦਾ ਹੈ। ਖਡੰਰ ਇਮਾਰਤਾਂ ਵਿੱਚ ਹੱਦੋ ਵੱਧ ਗੰਦਗੀ ਫੈਲੀ ਹੋਈ ਹੈ।ਨਜਦੀਕ ਬਣੀ ਬਸਤੀ ਦੇ ਵਸਨੀਕ ਆਪਣਾ ਸਾਰਾ ਕੂੜਾ ਘਰਾ ਉਪਰੋ ਹਸਪਤਾਲ ਸੁਟਦੇ ਹਨ। ਸਬੰਧਤ ਮਹਿਕਮੇ ਦੇ ਬਣੇ ਕਾਨੂੰਨ ਦੀ ਉਲੰਘਣਾ ਕਰ ਸਰਕਾਰੀ ਹਸਪਤਾਲ ਵਿੱਚ ਲੱਗੇ ਡਾਕਟਰਾਂ ਵੱਲੋਂ ਆਪਣੇ ਘਰਾਂ ਵਿੱਚ ਕੰਮ ਜਾਰੀ ਹੈ।ਐਮਰਜੈਂਸੀ ਵਿੱਚ ਇਲਾਜ ਸਮੇਂ ਡਾਕਟਰਾਂ ਅਤੇ ਫਾਰਮਾਸੀਸਟ ਦਾ ਕੰਮ ਕਈ ਵਾਰ ਤਾ ਕਲਾਸ ਫੋਰਾਂ (ਚੋਥਾ ਦਰਜਾਂ) ਮੁਲਾਜਮਾਂ ਵੱਲੋਂ ਹੀ ਕੀਤਾ ਜਾਂਦਾ।ਉਹਨਾ ਮੰਗ ਕੀਤੀ ਕਿ ਹਸਤਪਾਲ ਵਿੱਚ ਮਕਿਹਮੇ ਵੱਲੋਂ ਸੁਧਾਰ ਕੀਤਾ ਜਾਵੇ।

 

WRITTEN BY