ਕਦੇ ਲੋਕ ਸਤਰ ਸੀ ਕਿ ’ਚਿੱਟੇ ਦੰਦ ਹੱਸਣੋ ਨੀ ਰਹਿੰਦੇ’ ਪਰ ਅੱਜਕੱਲ੍ਹ ਨਾ ਤਾਂ ਹਾਸਾ ਰਿਹਾ ਏ ਤੇ ਨਾ ਹੀ ਉਸ ਹਾਸੇ ਪਿੱਛੇ ਲਿਸ਼ਕਦੇ ਚਿੱਟੇ ਦੰਦ। ਦੰਦ ਦੇ ਤਦ ਦਿਸਣ ਜੇ ਕੋਈ ਮੂੰਹ ਖੋਹਲਕੇ ਹੱਸੇ। ਠਹਾਕੇ ਮਾਰਕੇ ਹੱਸਣ ਵਾਲੀ ਗੱਲ ਤੇ ਵੀ ਲੋਕਾਂ ਦੇ ਚਿਹਰਿਆਂ ਉਪਰ ਇੱਕ ਹਲਕੀ ਜਿਹੀ ਮੁਸਕਰਾਹਟ ਹੀ ਦਿਖਾਈ ਦਿੰਦੀ ਹੈ। ਜਿਸਨੂੰ ਅਦਬ ਨਾਲ ਸਮਾਇਲ ਕਿਹਾ ਜਾਂਦਾ ਹੈ। ਕਦੇ ਵੇਲਾ ਸੀ ਜਦ ਗੱਭਰੂ ੂਹੱਸਦੀ ਦੇ ਦੰਦ ਗਿਣਦਾ ਸੀੂ ਪਰ ਹੁਣ ਕਹਿੰਦਾ ਏ ੂਮਿੱਤਰਾਂ ਨੂੰ ਮਾਰੇ ਤੇਰੀ ਸੋਹਣੀਏ ਸਮਾਇਲ ਨੀੂ। ਭਾਵ ਕਿ ਗੀਤਾਂ ਵਿੱਚ ਵੀ ਹਾਸੇ ਦੀ ਵੱਧਦੀ ਜਾਂਦੀ ਅਣਹੋਂਦ ਜ਼ਾਹਿਰ ਹੋਣ ਲੱਗੀ ਹੈ।
ਦਰਅਸਲ ਅਜੋਕੇ ਪਦਾਰਥਵਾਦੀ, ਫੋਕੇ ਦਖਾਵਿਆਂ ਅਤੇ ਸ਼ੋਸ਼ਿਆਂ ਭਰੇ ਇਸ ਯੁੱਗ ਵਿੱਚ ਠਹਾਕੇ ਮਾਰ ਕੇ ਹੱਸਣ ਨੂੰ ਗੰਵਾਰਾਂ ਦਾ ਹਾਸਾ ਸਮਝਿਆ ਜਾਂਦਾ ਹੈ। ਮਹਿਫ਼ਿਲ ਵਿੱਚ ਜੇਕਰ ਕੋਈ ਉਚੀ ਹੱਸਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਉਸਨੂੰ ਸ਼ਰਮਿੰਦਗੀ ਮਹਿਸ ੂਸ ਕਰਵਾ ਦਿੰਦੀਆਂ ਹਨ। ਹਾਲਾਂਕਿ ਉਚੀ ਹੱਸਣਾ ਸਿੱਧੇ-ਸਾਧੇ ਲੋਕਾ ਦਾ ਕੁਦਰਤੀ ਗੁਣ ਹੁੰਦਾ ਹੈ। ਪਰੰਤੂ ਬਹੁਤੇ ਸੱਭਿਅਕ ਲੋਕਾਂ ਨੇ ਇਸ ਗੁਣ ਦਾ ਹੱਥੀਂ ਖ਼ਾਤਮਾ ਕਰ ਲਿਐ। ਖ਼ਾਤਮਾ ਹੋਵੇ ਵੀ ਕਿਵੇਂ ਨਾ? ਮੁਕਾਬਲੇਬਾਜ਼ੀ, ਤਣਾਅ, ਤਰ੍ਹਾਂ-ਤਰ੍ਹਾਂ ਦੀਆਂ ਚਿੰਤਾਵਾਂ, ਦੁੱਖ, ਮਜਬੂਰੀਆਂ ਅਤੇ ਪੈਸੇ ਦੀ ਦੌੜ ਵਿੱਚ ਲੋਕ ਇੰਨੇ ਜ਼ਿਆਦਾ ਮਸ਼ਰੂਫ਼ ਹੋ ਗਏ ਹਨ ਕਿ ੳਹੁਨਾਂ ਕੋਲ ਉਕਾ ਈ ਸਮਾਂ ਨਹੀ ਹੱਸਣ ਦਾ। ਨੋਕਰੀ ਨੀ ਮਿਲੀ ਤਾਂ
ਟੈਨਸ਼ਨ, ਮੁੰਡਾ ਨੀ ਹੋਇਆ, ਕੁੜੀ ਹੋ ਗਈ, ਬੱਚੇ ਦੇ ਗਵਾਢੀਆਂ ਦੇ ਜਵਾਕ ਤੋ ਨੰਬਰ ਘਟ ਗਏ,
ਕੁੜੀ ਛੱਡ ਗਈ, ਗਵਾਢੀਆਂ ਨੇ ਨਵੀ ਕਾਰ ਲੈ ਲਈ, ਫਲਾਣਿਆਂ ਦੀ ਬੁੜੀ 55 ਦੀ ਹੋਕੇ ਵੀ ਭੱਜੀ
ਫਿਰਦੀ ਐ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਫਜ਼ੂਲ ਚ ਸਹੇੜੀਆਂ ਚਿੰਤਾਵਾਂ। ਕੋਈ ਇਹਨਾਂ ਲੋਕਾਂ
ਨੂੰ ਪੁੱਛੇ ਕਿ ਕਿਤੇ ਇੱਕ ਖਿਡੌਣਾ ਟੁੱਟਣ ਨਾਲ ਵੀ ਬਚਪਣ ਮਰਿਆ ਕਰਦੈ, ਜੋ ਅੱਜ ਖੋ ਗਿਆ ਸੋ
ਕੱਲ ਹੋਰ ਮਿਲੇਗਾ। ਵੱਡੀ ਤੋਂ ਵੱਡੀ ਗ਼ਮੀ ਨੂੰ ਅਸੀਂ ਇੱਕੋ ਠਹਾਕੇ ਨਾਲ ਖੇਰੂੰ-ਖੈਰੂੰ ਕਰ ਸਕਦੇ ਹਾਂ। ਅਖੇ
‘ਫੁੱਲ ਬਣਕੇ ਹੱਸਣਾ ਜ਼ਿੰਦਗੀ ਹੈ,
ਗ਼ਮ ਸਹਿਕੇ ਹੱਸਣਾ ਜ਼ਿੰਦਗੀ ਹੈ,
ਜਿੱਤਕੇ ਤਾਂ ਹਰ ਕੋਈ ਹੱਸਦਾ ਹੈ,
ਹਾਰ ਸਹਿਕੇ ਹੱਸਣਾ ਜ਼ਿੰਦਗੀ ਹੈ
ਹਾਸਾ ਮਨ ਤੇ ਸਿਹਤ ਦੋਹਾਂ ਦੀ ਖੁਰਾਕ ਹੈ। ਭਾਵੇਂ ਪੁਰਾਣੇ ਸਮੇੱ ਵਿੱਚ ਕੋਈ ਵੀ ਇਸਦੇ ਵਿਗਿਆਨੀ ਫਾਇਦਿਆਂ ਤੋ ਜਾਣੂ ਨਹੀ ਸੀ ਪਰ ਫਿਰ ਵੀ ਹਾਸੇ ਦਾ ਲੋਕਾਂ ਦੀ ਰੂਹ ਤੱਕ ਨਾਲ ਰਾਬਤਾ ਸੀ। ਸੱਥਾਂ ਵਿੱਚ ਬੈਠੇ ਬਜ਼ੁਰਗ ਗੱਪਾਂ ਮਾਰ ਕੇ ਠਹਾਕੇ ਲਗਾਉਂਦੇ, ਤ੍ਰਿਝਣਾਂ, ਮੇਲਿਆਂ ’ਚ ਜੁੜੀਆਂ ਮੁਟਿਆਰਾਂ ਦੇ ਛਣ-ਛਣ ਕਰਦੇ ਹਾਸੇ ਆਪਣੀ ਟੁਣਕਰ ਨਾਲ ਸਾਰੇ ਵਾਤਾਵਰਨ ਨੂੰ ਨਸ਼ਿਆਂ ਜਾਂਦੇ। ਵਿਆਹਾਂ ਵਿੱਚ ਇਕੱਠੇ ਹੋਏ ਰਿਸ਼ਤੇਦਾਰ ਆਨੀ-ਬਹਾਨੀਂ ਹਾਸਿਆਂ ਦੀ ਛਹਿਬਰ ਲਾ ਛੱਡਦੇ।
ਉਂਝ ਉਹਨਾਂ ਨੂੰ ਤਦ ਬਹਾਨਿਆਂ ਦੀ ਮਤਾ ਜ਼ਰੂਰਤ ਵੀ ਤੇ ਨਹੀਂ ਸੀ ਪੈਦੀ, ਹਾਸਾ ਤੇ ਉਹਨਾਂ ਦੇ ਬੁੱਲਾਂ ਉਤੇ ਆਪ ਮੁਹਾਰੇ ਲੁੱਡੀਆਂ ਪਾਉਂਦਾ ਸੀ। ਤਦੇ ਤੇ ਆਖਿਆ ਜਾਂਦਾ ਸੀ ਕਿ….
‘‘ਦੋ ਪੱਤਣ ਅਨਾਰਾਂ ਦੇ
ਇੱਕ ਵਾਰੀ ਹੱਸ ਮਾਹੀਆ
ਦੁੱਖ ਟੁੱਟਣ ਬਿਮਾਰਾਂ ਦੇੂ
ਅੱਜ ਅਸੀਂ ਸਾਰੇ ਚੰਗੀ ਤਰ੍ਹਾ ਜਾਣਦੇ ਹਾਂ ਕਿ ਹੱਸਣਾ ਫੇਫੜਿਆਂ ਲਈ ਸਭ ਤੋਂ ਲਾਹੇਵੰਦ ਕਸਰਤ ਹੈ, ਇਸ ਨਾਲ ਚਿੰਤਾ ਭਾਵ ਚਿਤਾ, ਤਣਾਅ, ਡਿਪਰੈਸ਼ਨ, ਮਾਈਗ੍ਰੇਨ, ਦਿਲ ਦੇ ਰੋਗਾਂ, ਬਲੱਡ ਪਰੈਸ਼ਰ ਤੇ ਹੋਰ ਕਈ ਗੰਭੀਰ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ, ਪਰ ਫੇਰ ਵੀ ਖੌਰੇ ਕਿਉਂ ਲੋਕਾਂ ਨੇ ਆਪਣੇ ਖੁਸ਼ ਗੰਵਾਰ ਜਜ਼ਬਾਤਾਂ ਨੂੰ ਬੁੱਲਾਂ ਦੀਆਂ ਬਰਾਛਾਂ ਦੇ ਫੈਲਾਉ ਭਾਵ ਮੁਸਕਰਾਹਟ ਤੱਕ ਹੀ ਸੀਮਿਤ ਕਰ ਲਿਆ ਹੈ। ਸ਼ਾਇਦ ਅਸੀਂ ਹੱਸਣਾ ਭੁੱਲ ਗਏ ਹਾਂ, ਇਸੇ ਕਾਰਨ ਤਾਂ ਸੁਚੇਤ ਲੋਕ ਵੱਖ-ਵੱਖ ਜ਼ਰੀਏ ਅਪਣਾ ਕੇ ਸਾਨੂੰ ਹਸਾਉਣ ਦੀ ਕੋਸਿਸ਼ ਕਰਦੇ ਨੇ। ਅਖਬਾਰਾਂ ਵਿੱਚ ਕਾਰਟੂਨਜ਼, ਚੁਟਕਲੇ, ਟੀ.ਵੀ. ਉਤੇ ਹੱਸਣ-ਹਸਾਉਣ ਦੇ ਮੁਕਾਬਲੇ, ਕਮੇਡੀ ਫਿਲਮਾਂ, ਸੀਰੀਅਲ ਆਦਿ ਯਕੀਨਨ ਹੀ ਸਾਨੂੰ ਹਸਾਉਣ ਲਈ ਯਤਨਸ਼ੀਲ ਹਨ।
ਅਸਲ ਵਿੱਚ ਹੱਸਣਾ ਵੀ ਇੱਕ ਕਲਾ ਹੈ। ਖ਼ਦ ਚੁੱਪ ਰਹਿਕ ੇ ਦੂਸਰੇ ਨੂੰ ਹਸਾਉਣਾ ਬਹੁਤ ਔਖਾ ਹੈ। ਕਹਿੰਦੇ ਹਨ ਜਦੋ ਕੋਈ ਰੋਂਦਾ ਹੈ ਤਾਂ ਇਕੱਲਾ ਰੋਂਦਾ ਹੈ ਪਰ ਹੱਸਦਾ ਹੈ ਤਾਂ ਨਾਲ ਸਾਰੇ ਹੱਸਦੇ ਹਨ ਤੇ ਮਾਹੌਲ ਖੁਸ਼ਗੰਵਾਰ ਹੋ ਜਾਂਦਾ ਹੈ। ਕਿਉਂਕਿ ਹਾਸੇ ਦਾ ਸਿੱਧਾ ਰਾਹ ਦਿਲ ਦੀਆ ਉਮੰਗਾ ਤੇ ਚਾਵਾਂ ਤੱਕ ਜਾਂਦਾ ਹੈ। ਸੋ ਜਦੋਂ ਮਨ ‘ਚ ਚਾਅ ਹੋਵੇ ਤਾਂ ਆਪਣੇ ਦਿਲ ਦੀ ਮੰਨੋ ਤੇ ਖੂਬ ਹੱਸੋ। ਖੁਸ਼ੀਆਂ ਤੇ ਹਾਸੇ ਵੰਡਣ ਦਾ ਇਹ ਸਭ ਤੋਂ ਸਸਤਾ ਸੌਦਾ ਹੈ। ਸਾਫ ਦਿਲ ਪੰਜਾਬੀਆਂ ਦਾ ਤਾਂ ਫਿਰ ਨਾਅਰਾ ਵੀ ਇਹੋ ਹੁੰਦਾ ਏ ਕਿ…
‘‘ਕਦੇ ਚੁੱਪ ਰਹੀਦਾ ਕਦੇ, ਰੋ ਲਈਦਾ
ਗ਼ਮ ਦਿਲ ਵਾਲਾ ਦਿਲ ਚ ਲਕੋ ਲਈਦਾ,
ਜਿਹੜਾ ਸਮਝੇ ਬਿਗਾਨਾ ਉਹਦੇ ਕੀ ਯਾਰਾਨਾ
ਜਿਹੜਾ ਹੱਸਕੇ ਬੁਲਾਵੇ ਉਹਦੇ ਹੋ ਲਈਦਾੂ
ਸੋ ਕਿਸੇ ਦੇ ਹੋਣ ਤੇ ਦੂਸਰਿਆਂ ਨੂੰ ਆਪਣਾ ਬਣਾਉਣ ਲਈ ਛੋਟੇ-ਛੋਟੇ ਦੁੱਖਾਂ ਨੂੰ ਭੁਲਾਉਂਦੇ ਰਹੋ ਬਸ ੂਹੱਸਦੇ ਰਹੋ ਹਸਾੳਂਦੇ ਰਹੋੂ।
– ਪ੍ਰੋ. ਸਿਮਰਨ ਅਕਸ
ਬਰਨਾਲਾ, ਸੰਪਰਕ : 98729-30457
ਚਿੱਟੇ ਦੰਦ ਹੱਸਣੋ ਹੀ ਰਹਿ ਗਏ



