Skip to content
Independent perspectives. Global stories.
BREAKING

ਬਹਾਦਰੀ, ਦਲੇਰੀ ਅਤੇ ਯੁਧ ਰਣਨੀਤੀ ਦੀ ਮਾਹਿਰ ਵੀਰਾਂਗਣਾਂ ਰਾਣੀ ਸਾਹਿਬ ਕੌਰ

Share this story

ਇਸਤਰੀਆਂ ਨੂੰ ਆਮ ਤੌਰ ਤੇ ਸੈਕੰਡ ਸੈਕਸ ਕਿਹਾ ਜਾਂਦਾ ਹੈ। ਉਨ੍ਹਾਂ ਦੇ ਨਮਰਤਾ, ਸਹਿਜਤਾ, ਸਲੀਕੇ, ਸੰਜਮ ਅਤੇ ਸ਼ਰਮਾਉਣ ਦੇ ਵਿਵਹਾਰ ਨੂੰ ਔਰਤ ਦੀ ਕਮਜ਼ੋਰੀ ਸਮਝਿਆ ਜਾਂਦਾ ਹੈ। ਹਾਲਾਂ ਕਿ ਇਹ ਕਿਸੇ ਵੀ ਇਨਸਾਨ ਦੇ ਵਿਅਕਤਿਵ ਦੇ ਵਿਸ਼ੇਸ ਗੁਣ ਹੁੰਦੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਆਭਾ ਵਿਚ ਵਾਧਾ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸਤਰੀ ਨੂੰ ਆਪਣੀ ਬਾਣੀ ਵਿਚ ਵਿਸ਼ੇਸ ਦਰਜਾ ਦਿੱਤਾ ਹੈ। ਗੁਰੂਆਂ ਦੀ ਅਸ਼ੀਰਵਾਇਪ੍ਰਾਪਤ ਪਟਿਆਲਾ ਰਿਆਸਤ ਦੀ ਅਜਿਹੀ ਹੀ ਇੱਕ ਸਪੁੱਤਰੀ ਹੋਈ ਹੈ, ਜਿਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸਤਰੀ ਕਿਸੇ ਵੀ ਖੇਤਰ ਵਿਚ ਆਦਮੀ ਤੋਂ ਘੱਟ ਨਹੀਂ। ਉਹ ਮਹਾਨ ਵੀਰਾਂਗਣੀ ਸੀ, ਰਾਣੀ ਸਾਹਿਬ ਕੌਰ ਜਿਸਨੇ ਯੁਧ ਦੇ ਖ਼ੇਤਰ ਵਿਚ ਆਪਣੇ ਛੋਟੇ ਭਰਾ ਮਹਾਰਾਜਾ ਸਾਹਿਬ ਸਿੰਘ ਦੀ ਸਹਾਇਤਾ ਲਈ ਆਪਣੇ ਸਹੁਰੇ ਪਰਿਵਾਰ ਤੋਂ ਪ੍ਰਵਾਨਗੀ ਲੈ ਕੇ ਤਲਵਾਰ ਫੜੀ ਅਤੇ ਮੈਦਾਨੇ ਜੰਗ ਵਿਚ ਫਤਿਹ ਪ੍ਰਾਪਤ ਕੀਤੀ। ਰਾਣੀ ਸਾਹਿਬ ਕੌਰ ਦੇ ਜਨਮ ਅਤੇ ਮੌਤ ਬਾਰੇ ਬੜੇ ਭਰਮ ਭੁਲੇਖੇ ਹਨ। ਇਤਿਹਾਸਕਾਰਾਂ ਦੀਆਂ ਵੱਖ-ਵੱਖ ਰਾਵਾਂ ਹਨ। ਰਾਣੀ ਸਾਹਿਬ ਕੌਰ ਦਾ ਜਨਮ 1771 ਈਸਵੀ ਵਿਚ ਪਿਤਾ ਮਹਾਰਾਜਾ ਅਮਰ ਸਿੰਘ ਅਤੇ ਮਾਤਾ ਪਟਰਾਣੀ ਰਾਜ ਕੌਰ ਦੇ ਘਰ ਹੋਇਆ ਸੀ। ਮਹਾਰਾਜਾ ਸਾਹਿਬ ਸਿੰਘ ਜਦੋਂ ਪਟਿਆਲਾ ਰਿਆਸਤ ਦੇ ਸਿੰਘਾਸਨ ਤੇ ਬੈਠਾ, ਉਸ ਸਮੇਂ ਉਹ ਸਿਰਫ ਅਜੇ 13 ਸਾਲਾਂ ਦੇ ਸਨ। ਰਾਜ ਪ੍ਰਬੰਧ ਉਪਰ ਉਨ੍ਹਾਂ ਦਾ ਕੰਟਰੋਲ ਬਹੁਤਾ ਨਹੀਂ ਸੀ ਕਿਉਂਕਿ ਉਹ ਕਿਸੇ ਆਪਣੇ ਭਰੋਸੇ ਦੇ ਵਿਅਕਤੀ ਉਪਰ ਵੀ ਵਿਸ਼ਵਾਸ ਨਹੀਂ ਕਰਦੇ ਸਨ। ਆਪੇ ਤੋਂ ਜਲਦੀ ਹੀ ਬਾਹਰ ਹੋ ਜਾਂਦੇ ਸਨ। ਇਥੋਂ ਤੱਕ ਕਿ ਮਾਮੂਲੀ ਝਗੜਿਆਂ ਵਿਚ ਵੀ ਖ਼ੁਇਫੈਸਲਾ ਕਰਨ ਦੇ ਅਸਮਰੱਥ ਸਨ। ਜਿਸ ਵਜਾਹ ਕਰਕੇ ਰਾਜ ਭਾਗ ਵਿਚ ਅਹੁਦੇਦਾਰਾਂ ਅਤੇ ਰਈਸਾਂ ਵਿਚ ਆਪੋ ਧਾਪੀ ਪੈ ਗਈ। ਇਥੋਂ ਤੱਕ ਕਿ ਦਰਬਾਰੀ ਮਹਾਰਾਜਾ ਸਾਹਿਬ ਸਿੰਘ ਨੂੰ ਬਾਲ ਸਮਝਕੇ ਹੁਕਮ ਮੰਨਣ ਤੋਂ ਇਨਕਾਰੀ ਹੋਣ ਲੱਗੇ। ਪਟਿਆਲਾ ਰਿਆਸਤ ਵੱਡੀ ਹੋਣ ਕਰਕੇ ਆਂਢੀ ਗੁਆਂਢੀ ਛੋਟੀਆਂ ਰਿਆਸਤਾਂ ਜੀਂਦ, ਨਾਭਾ, ਕਲਸੀਆ ਅਤੇ ਸਿੰਘਪੁਰੀਏ ਉਸਤੋਂ ਖ਼ਾਰ ਖਾਂਦੇ ਸਨ। ਰਿਆਸਤ ਵਿਚ ਉਹ ਝਗੜੇ ਕਰਵਾਉਂਦੇ ਰਹਿੰਦੇ ਸਨ। ਜਿਹੜੇ ਰਈਸ ਰਾਜਾ ਅਮਰ ਸਿੰਘ ਦੇ ਦੁਸ਼ਮਣ ਸਨ, ਉਹ ਸਿਰ ਚੁੱਕ ਰਹੇ ਸਨ ਅਤੇ ਆਜ਼ਾਇਹੋਣਾ ਚਾਹੁੰਦੇ ਹੋਏ, ਇਸ ਮੌਕੇ ਦਾ ਲਾਭ ਉਠਾਉਣ ਦੀ ਕੋਸ਼ਿਸ ਵਿਚ ਸਨ। ਇਕ ਕਿਸਮ ਨਾਲ ਅੰਦਰੂਨੀ ਰਾਣੀਆਂ ਦੀ ਦਖ਼ਲਅੰਦਾਜ਼ੀ ਜ਼ਿਆਦਾ ਹੋ ਗਈ ਸੀ। ਰਾਣੀ ਸਾਹਿਬ ਕੌਰ ਦਾ ਵਿਆਹ 1777 ਈ. ਵਿਚ ਹੀ ਮਾਝੇ ਦੇ ਘਨ੍ਹਈਆ ਪਰਿਵਾਰ ਵਿਚ ਹਕੀਕਤ ਸਿੰਘ ਦੇ ਸਪੁੱਤਰ ਜੈਮਲ ਸਿੰਘ ਫਤਿਹਗੜ੍ਹ ਚੂੜੀਆਂ ਨਾਲ ਕਰ ਦਿੱਤਾ ਗਿਆ। ਉਸ ਸਮੇਂ ਜੈਮਲ ਸਿੰਘ 11 ਸਾਲ ਦਾ ਸੀ। ਬਰਾਤ ਵਿਚ 20 ਹਜ਼ਾਰ ਬਰਾਤੀ ਸ਼ਾਮਲ ਹੋਏ, ਜਿਸ ਉਪਰ ਉਸ ਸਮੇਂ 7 ਲੱਖ ਰੁਪਏ ਖ਼ਰਚ ਹੋਏ। ਰਾਣੀ ਸਾਹਿਬ ਕੌਰ ਨੇ ਪਟਿਆਲਾ ਰਿਆਸਤ ਵਿਚ ਘੋੜ ਸਵਾਰੀ, ਸ਼ਸਤਰ ਵਿਦਿਆ, ਪੰਜਾਬੀ ਅਤੇ ਗੁਰਬਾਣੀ ਪੜ੍ਹਨ ਦੀ ਮੁਹਾਰਤ ਹਾਸਲ ਕਰ ਲਈ ਸੀ। ਵਿਆਹ ਤੋਂ ਬਾਅਇਵੀ ਰਾਣੀ ਸਾਹਿਬ ਕੌਰ ਨੇ ਸਹੁਰਾ ਪਰਿਵਾਰ ਵਿਚ ਜਾ ਕੇ ਹੋਰ ਪ੍ਰਬੀਨਤਾ ਹਾਸਲ ਕਰ ਲਈ। ਸਹੁਰੇ ਪਰਿਵਾਰ ਵਿਚ ਜਾ ਕੇ ਰਾਣੀ ਸਾਹਿਬ ਕੌਰ ਨੇ ਅੰਮ੍ਰਿਤ ਵੀ ਛੱਕ ਲਿਆ, ਜਿਸ ਕਰਕੇ ਉਸ ਦੇ ਸੁਭਾਅ ਵਿਚ ਨਿਡਰਤਾ, ਸੁੰਤਤਰਤਾ ਅਤੇ ਧਾਰਮਿਕ ਤੌਰ ਤੇ ਵਿਸਵਾਸ ਪੈਦਾ ਹੋ ਗਿਆ ਸੀ। ਜਦੋਂ ਪਟਿਆਲਾ ਰਿਆਸਤ ਵਿਚ ਅਸਥਿਰਤਾ ਦਾ ਮਾਹੌਲ ਪੈਦਾ ਹੋ ਗਿਆ ਅਤੇ ਦੀਵਾਨ ਨਾਨੂੰ ਮੱਲ ਮਰਹੱਟਿਆਂ ਨਾਲ ਅੰਦਖ਼ਾਤੇ ਰਲ ਗਿਆ ਤਾਂ ਮਹਾਰਾਜਾ ਸਾਹਿਬ ਸਿੰਘ ਨੇ ਆਪਣੀ ਵੱਡੀ ਭੈਣ ਰਾਣੀ ਸਾਹਿਬ ਕੌਰ ਨੂੰ ਰੁਕਾ ਭੇਜਕੇ ਸਹਾਇਤਾ ਲਈ ਬੁਲਾਇਆ। ਉਨ੍ਹਾਂ ਨੂੰ ਪਟਿਆਲਾ ਰਿਆਸਤ ਦੀ ਵਜਾਰਤ ਦਾ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ। ਰਾਣੀ ਸਾਹਿਬ ਕੌਰ ਨੇ ਭਰਾ ਦੀ ਬੇਨਤੀ ਪ੍ਰਵਾਨ ਕਰਦਿਆਂ, ਇਕ ਸ਼ਰਤ ਰੱਖੀ ਕਿ ਉਹ ਉਸਦੇ ਕੰਮ ਵਿਚ ਦਖ਼ਲ ਨਹੀਂ ਦੇਣਗੇ। ਰਾਣੀ ਸਾਹਿਬ ਕੌਰ ਨੇ 1793 ਵਿਚ ਵਜਾਰਤ ਦਾ ਕੰਮ ਸਾਂਭ ਲਿਆ ਅਤੇ ਤਾਰਾ ਸਿੰਘ ਨੂੰ ਆਪਣਾ ਨਾਇਬ ਵਜ਼ੀਰ ਨਿਯੁਕਤ ਕੀਤਾ। ਨਾਨੂੰ ਮੱਲ ਦੇ ਭਤੀਜੇ ਦੀਵਾਨ ਚੰਇਨੂੰ ਦੀਵਾਨ ਅਤੇ ਕ੍ਰਿਸ਼ਨ ਚੰਇਖਤਰੀ ਨੂੰ ਮੀਰ ਮੁਣਸ਼ੀ ਨਿਯੁਕਤ ਕੀਤਾ। ਉਨ੍ਹਾਂ ਨੂੰ ਵੰਗਾਰਿਆ ਕਿ ਜੇਕਰ ਉਨ੍ਹਾਂ ਦੀ ਕਾਰਜ਼ਕੁਸ਼ਲਾ ਨੇ ਕੋਈ ਸਾਰਥਿਕ ਨਤੀਜੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਔਹਦਿਆਂ ਤੋਂ ਹਟਾ ਦਿੱਤਾ ਜਾਵੇਗਾ। ਰਾਣੀ ਸਾਹਿਬ ਕੌਰ ਨੇ ਦਰਬਾਰੀਆਂ ਦੀ ਪਹਿਲੀ ਮੀਟਿੰਗ ਵਿਚ ਹੀ ਸਾਰੇ ਗਿਲੇ ਸ਼ਿਕਵੇ ਭੁਲਾਕੇ ਪਟਿਆਲਾ ਰਿਆਸਤ ਦੀ ਆਭਾ ਬਣਾਈ ਰੱਖਣ ਦਾ ਪ੍ਰਣ ਲੈਣ ਦੀ ਤਾਕੀਇਕੀਤੀ। ਅੰਦਰੂਨੀ ਬਗਾਬਤ ਤੇ ਬੈਰੂਨੀ ਤਾਕਤਾਂ ਦੇ ਮਨਸੂਬੇ ਦੱਸਦਿਆਂ ਕਿਹਾ ਕਿ ਪੁਰਾਣੇ ਹਾਲਾਤ ਨੂੰ ਭੁਲਕੇ ਅਜਿਹਾ ਰਾਜ ਪ੍ਰਬੰਧ ਕਰਨ ਦੀ ਲੋੜ ਹੈ, ਜਿਸ ਨਾਲ ‘‘ਤੇਰਾ ਘਰ ਮੇਰਾ ਅਸੈ’’ ਦੀ ਲਾਜ ਰਹਿ ਜਾਵੇ। ਪਟਿਆਲਾ ਰਿਆਸਤ ਦੀ ਆਰਥਿਕ ਅਤੇ ਰਾਜਨੀਤਕ ਅਵਸਥਾ ਅਜਿਹੀ ਹੋ ਜਾਵੇ ਕਿ ਕੋਈ ਬਾਹਰਲਾ ਜਾਂ ਗੁਆਂਢੀ ਇਸ ਰਾਜ ਵਲ ਝਾਕ ਨਾ ਸਕੇ। ਰਾਣੀ ਸਾਹਿਬ ਕੌਰ ਨੇ ਪਹਿਲਾ ਕੰਮ ਫ਼ੌਜੀ ਭਰਤੀ ਕਰਕੇ, ਫ਼ੌਜੀ ਸ਼ਕਤੀ ਮਜ਼ਬੂਤ ਕਰਨ ਦਾ ਕੀਤਾ। ਪੁਰਾਣੇ ਕਿਲ੍ਹੇ ਮਜ਼ਬੂਤ ਕੀਤੇ ਅਤੇ ਰਤੀਆ ਅਤੇ ਰਾਜਗੜ੍ਹ ਦੇ ਨਵੇਂ ਕਿਲ੍ਹੇ ਬਣਵਾਏ। ਸਭ ਤੋਂ ਪਹਿਲਾਂ ਉਨ੍ਹਾਂ ਰਾਜ ਵਿਚ ਅੰਦਰੂਨੀ ਸ਼ਾਂਤੀ ਲਿਆਂਦੀ ਕਿਉਂਕਿ ਰਾਣੀ ਸਾਹਿਬ ਕੌਰ ਦੇ ਰੋਹਬ ਦਾਬ ਨੇ ਦਰਬਾਰੀਆਂ ਨੂੰ ਦਹਿਲਾ ਦਿੱਤਾ ਸੀ।ਈੋੜ੍ਹਾ ਸਮਾਂ ਬਾਅਇਦਰਬਾਰੀਆਂ ਦੇ ਕੰਮ ਕਾਜ ਦੀ ਸਮੀਖਿਆ ਕੀਤੀ, ਜਿਹੜੇ ਵਾਅਦਿਆਂ ਤੇ ਖ਼ਰੇ ਨਹੀਂ ਉਤਰੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਦੀਵਾਨ ਚੰਇਦੀਈਾਂ ਤੇ ਗੁਰਦਿਆਲ ਸਿੰਘ ਨੂੰ ਦੀਵਾਨ ਬਣਾ ਦਿੱਤਾ। ਮਾਛੀਵਾੜੇ ਦੇ ਸੋਢੀ ਕਰਮ ਸਿੰਘ ਅਤੇ ਲਿਧਰਾਂ ਦੇ ਸਰਦਾਰ ਚੜ੍ਹਤ ਸਿੰਘ ਤੋਂ ਈਨ ਮੰਨਵਾਈ। ਆਲੇ ਦੁਆਲੇ ਦੇ ਰਈਂਸਾਂ ਤੋਂ ਈਨ ਮਨਵਾਉਣ ਦਾ ਕੰਮ ਚਲ ਰਿਹਾ ਸੀ ਤਾਂ ਰਾਣੀ ਸਾਹਿਬ ਕੌਰ ਦੇ ਪਤੀ ਜੈਮਲ ਸਿੰਘ ਨੂੰ ਉਸਦੇ ਚਾਚੇ ਦੇ ਪੁੱਤਰ ਫ਼ਤਿਹ ਸਿੰਘ ਨੇ ਕੈਇਕਰ ਲਿਆ। ਰਾਣੀ ਸਾਹਿਬ ਕੌਰ ਨੇ ਮਾਝੇ ਦੇ ਇਲਾਕੇ ਵਿਚ ਜਾ ਕੇ ਆਪਣੇ ਪਤੀ ਜੈਮਲ ਸਿੰਘ ਨੂੰ ਛੁਡਵਾਇਆ। ਮਰਹੱਟਿਆਂ ਨੇ ਪਾਣੀਪਤ ਦੇ ਜ਼ਿੰਮੇਵਾਰ ਅਧਿਕਾਰੀਆਂ ਅੰਟਾ ਰਾਓ ਅਤੇ ਲਛਮਨ ਰਾਊ ਨੂੰ ਸਤਲੁਜ ਦੇ ਰਈਸਾਂ ਅਤੇ ਖਾਸ ਕਰ ਪਟਿਆਲੇ ਪਾਸੋਂ ਖ਼ਰਾਜ ਵਸੂਲ ਕਰਨ ਲਈ ਭੇਜਿਆ। 1794 ਵਿਚ ਇਹ ਮਰਹੱਟੇ ਸਰਦਾਰ ਕੈਥਲ ਪੁਜੇ, ਉਨ੍ਹਾਂ ਸਮਝਿਆ ਕਿ ਪਟਿਆਲੇ ਵਿਚ ਇਸਤਰੀ ਰਾਜ ਹੋਣ ਕਰਕੇ ਉਨ੍ਹਾਂ ਨੂੰ ਈਨ ਮਨਵਾਉਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। ਰਾਣੀ ਸਾਹਿਬ ਕੌਰ ਨੇ ਈਨ ਮੰਨਣ ਦੀਈਾਂ ਲੜਾਈ ਲੜਨ ਨੂੰ ਤਰਜ਼ੀਹ ਦਿੱਤੀ। ਫਿਰ ਯੁੱਧ ਦੇ ਹੁਨਰ ਦੀ ਮਾਹਿਰ ਹੋਣ ਕਰਕੇ ਸਭ ਦਾ ਸਹਿਯੋਗ ਲੈਣ ਲਈ ਰਾਣੀ ਸਾਹਿਬ ਕੌਰ ਨੇ ਇੱਕ ਦਬਰਾਰ ਕੀਤਾ, ਜਿਸ ਵਿਚ ਜੀਂਦ, ਨਾਭਾ ਅਤੇ ਕੈਥਲ ਦੇ ਰਈਸਾਂ ਤੋਂ ਇਲਾਵਾ ਪਟਿਆਲਾ ਰਾਜ ਦੇ ਫ਼ੌਜੀ ਅਧਿਕਾਰੀ, ਭਾਈਚਾਰਾ ਅਤੇ ਅਹਿਲਕਾਰ ਵੀ ਸ਼ਾਮਲ ਸਨ। ਹਰ ਇਕ ਨੇ ਆਪੋ ਆਪਣੀ ਰਾਇ ਦਿੱਤੀ। ਅਖ਼ੀਰ ਵਿਚ ਰਾਣੀ ਸਾਹਿਬ ਕੌਰ ਨੇ ਕਿਹਾ ਕਿ ‘‘ਈਨ ਮੰਨਣ ਦੀਈਾਉਂ ਮਰਹੱਟਿਆਂ ਨਾਲ ਅਜਿਹੀ ਟੱਕਰ ਲਈ ਜਾਵੇ ਕਿ ਉਹ ਮੁੜ ਇਧਰ ਝਾਕਣ ਦੀ ਹਿੰਮਤ ਨਾ ਕਰਨ’’। ਸਾਰਿਆਂ ਨੇ ਸਹਿਮਤੀ ਦੇ ਦਿੱਤੀ। ਰਾਣੀ ਸਾਹਿਬ ਕੌਰ 7000 ਦੀ ਫ਼ੌਜ ਨਾਲ ਮੈਦਾਨੇ ਜੰਗ ਵਿਚ ਕੁੱਇਪਏ ਪ੍ਰੰਤੂ ਆਪਣੇ ਛੋਟੇ ਭਰਾ ਮਹਾਰਾਜਾ ਸਾਹਿਬ ਸਿੰਘ ਨੂੰ ਪਟਿਆਲੇ ਛੱਡ ਗਏ। ਮਰਹੱਟਿਆਂ ਦੀ 30 ਹਜ਼ਾਰ ਫ਼ੌਜ ਦੀ ਨਫਰੀ ਦੀ ਅਗਵਾਈ ਅੰਟਾ ਰਾਓ ਕਰ ਰਿਹਾ ਸੀ। ਅੰਟਾ ਰਾਓ ਨੇ ਆਪਣੀ ਫ਼ੌਜ ਵਿਚ ਜੋਸ਼ ਭਰਨ ਲਈ ਕਿਹਾ ਕਿ ਜੇ ਇੱਕ ਤੀਵੀਂ ਤੋਂ ਹਾਰ ਗਏ ਤਾਂ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ। ਜਦੋਂ ਮਰਹੱਟੇਆਂ ਨੂੰ ਹਾਰ ਦਿਸਣ ਲੱਗੀ ਤਾਂ ਉਨ੍ਹਾਂ ਆਪਣੀ ਰਿਜਰਵ ਫ਼ੌਜ ਲੈ ਆਂਦੀ, ਜਿਸਦੀ ਅਗਵਾਈ ਰਣਜੀਤ ਰਾਓ ਕਰ ਰਿਹਾ ਸੀ। ਰਾਣੀ ਜਿੰਦਾਂ ਮਰਦਾਨਾ ਕਪੜੇ ਪਹਿਨਕੇ ਜੰਗੇ ਮੈਦਾਨ ਵਿਚ ਉਤਰੀ, ਰਾਣੀ ਸਾਹਿਬ ਕੌਰ ਦੀ ਤਲਵਾਰ ਦਾ ਵਾਰ ਰਣਜੀਤ ਰਾਓ ਸਹਾਰ ਨਾ ਸਕਿਆ, ਘੋੜੇ ਤੋਂ ਡਿਗ ਪਿਆ ਅਤੇ ਮਾਰਿਆ ਗਿਆ। ਮਰਹੱਟਿਆਂ ਦੀਆਂ ਫ਼ੌਜਾਂ ਹੋਰ ਕ੍ਰੋਧ ਵਿਚ ਆ ਗਈਆਂ। ਰਾਤ ਨੂੰ ਜੋਧ ਸਿੰਘ ਕਲਸੀਆ ਨੇ ਰਾਣੀ ਸਾਹਿਬ ਕੌਰ ਨੂੰ ਜੰਗ ਵਿਚੋਂ ਵਾਪਸ ਪਟਿਆਲੇ ਜਾਣ ਲਈ ਕਿਹਾ ਕਿਉਂਕਿ ਇਕ ਤਿਹਾਈ ਫ਼ੌਜੀ ਸ਼ਹੀਇਹੋ ਚੁੱਕੇ ਸਨ। ਉਨ੍ਹਾਂ ਦਲੀਲ ਦਿੱਤੀ ਕਿ ਜੇ ਮਰਹੱਟੇ ਕਲ੍ਹ ਨੂੰ ਹੋਰ ਫ਼ੌਜ ਲੈ ਆਏ ਤਾਂ ਕੀ ਬਣੇਗਾ? ਰਾਣੀ ਸਾਹਿਬ ਕੌਰ ਨੇ ਜੰਗੀ ਕੌਂਸਲ ਦੀ ਮੀਟਿੰਗ ਰਾਤ ਨੂੰ ਉਥੇ ਹੀ ਬੁਲਾ ਲਈ ਤੇ ਆਪਣੀ ਜੰਗੀ ਰਣਨੀਤੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੱਧੀ ਰਾਤ ਨੂੰ ਗੁਰੀਲਾ ਹਮਲਾ ਕਰ ਦਿੱਤਾ ਜਾਵੇ। ਮਰਹੱਟੇ ਨਿਸਚਿੰਤ ਆਪੋ ਆਪਣੇ ਡੇਰਿਆਂ ਵਿਚ ਪਏ ਸਨ ਤਾਂ ਸਿੱਖ ਫ਼ੌਜ ਉਨ੍ਹਾਂ ਦੇ ਕੈਂਪਾਂ ਵਿਚ ਜਾ ਵੜੀ। ਮਰਹੱਟਿਆਂ ਦੇ ਕੈਂਪ ਵਿਚ ਹੜਕੰਪ ਮੱਚ ਗਿਆ। ਇਕ ਘੰਟੇ ਦੀ ਲੜਾਈ ਤੋਂ ਬਾਅਇਉਨ੍ਹਾਂ ਦੇ ਪੈਰ ਉਖੜ ਗਏ। ਅੰਟਾ ਰਾਓ ਅਤੇ ਲਛਮਨ ਰਾਓ ਜੰਗੇ ਮੈਦਾਨ ਛੱਡ ਕੇ ਭੱਜ ਗਏ। ਰਾਣੀ ਸਾਹਿਬ ਕੌਰ ਦੀ ਯੁੱਧ ਰਣਨੀਤੀ ਅਤੇ ਦ੍ਰਿੜ੍ਹ ਵਿਸ਼ਵਾਸ ਨੇ ਜਿੱਤ ਦਾ ਸਿਹਰਾ ਉਸਨੂੰ ਦਿੱਤਾ। ਰਹਿਦੁਆਰ ਦੇ ਮੇਲੇ ਵਿਚ ਸ਼ਾਮਲ ਹੋਣ ਵਾਲਿਆਂ ਉਦਾਸੀ ਸਿੱਖਾਂ ਅਤੇ ਹੋਰ ਲੋਕਾਂ ਤੋਂ ਗੁਸਾਈਆ ਪ੍ਰਤੀ ਘੋੜਾ ਅਤੇ ਹੋਰ ਸਾਮਾਨ ਦੀ ਚੁੰਗੀ ਲੈਂਦੇ ਸਨ। ਉਨ੍ਹਾਂ ਉਦਾਸੀ ਸਿੱਖਾਂ ਨੂੰ ਲੁੱਟ ਵੀ ਲਿਆ। ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ । ਰਾਣੀ ਸਾਹਿਬ ਕੌਰ ਉਸ ਸਮੇਂ ਭਦੌੜ ਸਨ, ਜਿਥੋਂ ਤੁਰੰਤ ਹਰਿਦੁਆਰ ਆਕੇ ਲੁੱਟਿਆ ਹੋਇਆ ਸਾਮਾਨ ਵਾਪਸ ਕਰਵਾਇਆ। ਉਦਾਸੀ ਸਿੱਖਾਂ ਨੂੰ ਪਟਿਆਲਾ ਵਿਖੇ ਨਿਰਬਾਣ ਆਸ਼ਰਮ ਅਤੇ ਫਲੌਲੀ ਪਿੰਡ ਵਿਚ ਜ਼ਮੀਨਾ, ਉਨ੍ਹਾਂ ਦੇ ਡੇਰਿਆਂ ਦੇ ਨਾਮ ਲਗਵਾ ਦਿੱਤੀਆਂ। ਜਾਰਜਈਾਮਸ ਨੇ ਜੀਂਇਰਿਆਸਤ ਵਿਚ ਆ ਕੇ ਖ਼ਰਾਜ ਲੈਣੀ ਚਾਹੀ ਤਾਂ ਰਾਣੀ ਸਾਹਿਬ ਕੌਰ 2000 ਦੀ ਫ਼ੌਜ ਲੈ ਕੇ ਉਸਦਾ ਮੁਕਾਬਲਾ ਕਰਨ ਲਈ ਪਹੁੰਚ ਗਈ ਤਾਂ ਜੋ ਜੀਂਇਦੇ ਰਈਸਾਂ ਦੀ ਮਦਇਕੀਤੀ ਜਾ ਸਕੇ। ਇਸ ਸਮੇਂ ਦੌਰਾਨ ਰਾਣੀ ਸਾਹਿਬ ਕੌਰ ਅਤੇ ਉਸਦੇ ਭਰਾ ਰਾਜਾ ਸਾਹਿਬ ਵਿਚ ਨਿੱਜੀ ਹਿਤਾਂ ਵਾਲੇ ਲੋਕਾਂ ਨੇ ਮਤਭੇਇਪੈਦਾ ਕਰ ਦਿੱਤੇ। ਰਾਜਾ ਸਾਹਿਬ ਸਿੰਘ ਲਾਈ ਲੱਗ ਸੁਭਾਆ ਦਾ ਹੋਣ ਕਰਕੇ ਕਈ ਵਾਰ ਟਕਰਾ ਹੁੰਦਾ ਬਚਿਆ। ਇਕ ਵਾਰ ਤਾਂ ਰਾਣੀ ਸਾਹਿਬ ਕੌਰ ਨੂੰ ਰਾਜਾ ਸਾਹਿਬ ਸਿੰਘ ਨੇ ਕੈਇਵੀ ਕਰ ਲਿਆ ਸੀ। ਫਿਰ 1799 ਵਿਚ ਰਾਣੀ ਸਾਹਿਬ ਕੌਰ ਨੇ ਵਜਾਰਤ ਛੱਡ ਦਿੱਤੀ ਅਤੇ ਉਸਨੂੰ ਜਾਗੀਰ ਲਾ ਕੇ ਭੇਰੀਆਂ ਭੇਜ ਦਿੱਤਾ ਗਿਆ। ਆਪਦੇ ਇਕ ਲੜਕੀ ਚੰਇਕੌਰ ਪੈਦਾ ਹੋਈ, ਜਿਸਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਖੜਕ ਸਿੰਘ ਨਾਲ ਹੋਈ। ਕਿਹਾ ਜਾਂਦਾ ਹੈ ਕਿ ਰਾਣੀ ਸਾਹਿਬ ਕੌਰ ਪਟਿਆਲਾ ਵਿਖੇ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਇ1801 ਈ.ਵਿਚ ਸਵਰਗ ਸਿਧਾਰ ਗਈ।

WRITTEN BY