ਪਰਮਾਤਮਾ ਨੇਂ ਇਸ ਬ੍ਰਹਿਮੰਡ ਦੇ ਰਚਨਾ ਕੀਤੀ ਹੈ ਅਤੇ ਧਰਤੀ ਨੂੰ ਸਭ ਤੋਂ ਅਨਮੋਲ ਗ੍ਰਹਿ ਹੋਣ ਦਾ ਮਾਨ ਬਖ਼ਸ਼ਿਆ ਹੈ। ਧਰਤੀ ਮਾਤਾ ਸਾਡੀ ਸਭ ਦੀ ਪਾਲਣਹਾਰ ਹੈ ਅਤੇ ਪ੍ਰਮਾਤਮਾ ਨੇਂ ਇਸ ਨੂੰ ਸ਼ਿੰਗਾਰਣ ਵਿਚ ਕੋਈ ਕਸਰ ਨਹੀਂ ਛਡੀ। ਪਰਮਪਿਤਾ ਨੇਂ ਹਰੇ ਭਰੇ ਰੁਖ, ਸਾਫ ਪਾਣੀ ਦੀਆਂ ਨਦੀਆਂ, ਸਮੁੰਦਰ, ਘਾਟੀਆਂ, ਹਿਮਾਲਿਆ ਵਰਗੇ ਬਰਫ਼ ਦੇ ਪਹਾੜ ਅਤੇ ਹੋਰ ਕਈ ਅਲੌਕਿਕ ਨਜ਼ਾਰਿਆਂ ਨਾਲ ਧਰਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿਤੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹਤੁ ।।‘ ‘ਚ ਵੀ ਹਵਾ, ਪਾਣੀ ਅਤੇ ਧਰਤੀ ਦੀ ਮਹਤਤਾ ਦਾ ਬਿਆਨ ਕੀਤਾ ਗਿਆ ਹੈ। ਪਰ ਬੜੇ ਅਫਸੋਸ ਦੀ ਗਲ ਹੈ ਕਿ ਜਿਹੜੇ ਕੁਦਰਤੀ ਸੋਮਿਆਂ ਨੂੰ ਕੁਝ ਦਹਾਕੇ ਪਹਿਲਾਂ ਅਸੀਂ ਰਬ ਵਾਂਗ ਪੂਜਦੇ ਸਾਂ, ਉਹਨਾਂ ਨੂੰ ਹੀ ਹੁਣ ਮਨੁਖ ਦੁਆਰਾ ਸਭਿਅਤਾ ਦੇ ਵਿਕਾਸ ਅਤੇ ਉਦਯੋਗਿਕ ਕ੍ਰਾਂਤੀ ਦੇ ਨਾਂ ਤੇ ਬੜੀ ਬੇਰਹਿਮੀ ਨਾਲ ਲੁਟਿਆ ਖਸੁਟਿਆ ਜਾ ਰਿਹਾ ਹੈ। ਜੋ ਜੰਗਲ ਦੇ ਰੁਖ ਸੂਰਜ਼ ਦੀ ਭਿਆਨਕ ਤਪਸ਼ ਨੂੰ ਆਪਣੇ ਉਪਰ ਝਲ ਕੇ, ਆਪ ਝੁਲਸ ਕੇ ਸਾਨੂੰ ਆਕਸੀਜਨ ਦੇਂਦੇ ਹਨ ਅਤੇ ਬਾਰਿਸ਼ ਕਰਾਉਣ ਵਿਚ ਸਹਾਇਕ ਬਣ ਕੇ ਧਰਤੀ ਮਾਤਾ ਦੀ ਹਿਕ ਠਾਰਦੇ ਸਨ, ਉਹਨਾਂ ਤੇ ਬੇਦਰਦੀ ਨਾਲ ਕੁਹਾੜਾ ਚਲਾਇਆ ਜਾ ਰਿਹਾ ਹੈ। ਤਰਕੀ ਦੀ ਅੰਨ੍ਹੀ ਦੌੜ ਵਿਚ ਭਜਦਾ ਮਨੁਖ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਠਕੁਝ ਰੁਖ ਮੈਨੂੰ ਪੁਤ ਲਗਦੇ ਨੇ, ਕੁਝ ਰੁਖ ਲਗਦੇ ਮਾਵਾਂਠ ਵਿਚ ਛਿਪੇ ਰੁਖਾਂ ਪ੍ਰਤਿ ਸਨਮਾਨ ਨੂੰ ਸਿਰੋਂ ਖਾਰਿਜ ਕਰਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਉਦਯੋਗਿਕ ਕ੍ਰਾਂਤੀ ਦੇ ਨਾਂ ਤੇ ਇੰਨੀ ਤੇਜ਼ੀ ਨਾਲ ਖਿਚਿਆ ਜਾ ਰਿਹਾ ਹੈ ਕਿ ਸੰਸਾਰ ਦੇ ਕਈ ਵਿਕਸਿਤ ਦੇਸ਼ਾਂ ਦੇ ਸ਼ਹਿਰਾਂ ਵਿਚ ਜ਼ੀਰੋ ਵਾਟਰ ਡੇ ਘੋਸ਼ਿਤ ਕਰਨ ਦੀ ਨੌਬਤ ਆ ਗਈ ਹੈ। ਪਰਮਾਤਮਾ ਨੇ ਧਰਤੀ ਤੇ ਰਹਿਣ ਦਾ ਹਕ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਇਨਸਾਨਾਂ ਵਾਂਗ ਹੀ ਦਿਤਾ ਹੈ ਪਰ ਮਨੁਖ ਦੇ ਵਾਤਾਵਰਣ ਨਾਲ ਕੀਤੇ ਜਾ ਰਹੇ ਸਵਾਰਥੀ ਦੁਰਵਿਵਹਾਰ ਕਾਰਨ ਪੰਛੀਆਂ ਦਾ ਰਹਿਣ ਲਈ ਆਲ੍ਹਣੇ ਬਣਾਉਣਾ ਹੀ ਦੁਭਰ ਹੋ ਗਿਆ ਹੈ। ਚਿੜੀਆਂ ਵਾਂਗ ਕਈ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ਤੇ ਹਨ। ਜੰਗਲ ਤਾਂ ਪਰਮਾਤਮਾ ਦੁਆਰਾ ਬਖਸ਼ੇ ਵਾਤਾਵਰਣ ਨੂੰ ਸੁਧ ਕਰਨ ਦਾ ਕੰਮ ਕਰਦੇ ਹਨ, ਪਰ ਅਜਿਹੇ ਮਨੁਖ ਦੇ ਦੋਸਤਾਂ ਨੂੰ ਕਟ ਵਢ ਕੇ ਜੋ ਇਟਾਂ, ਪਥਰਾਂ, ਲੋਹੇ ਅਤੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ, ਉਸ ਨਾਲ ਮਨੁਖ ਆਪ ਆਪਣੀ ਸਭਿਅਤਾ ਤਬਾਹ ਕਰਨ ਤੇ ਤੁਲਿਆ ਹੋਇਆ ਹੈ।
ਜੇ ਹੁਣ ਵੀ ਅਸੀਂ ਨਾਂ ਸੰਭਲੇ ਤਾਂ ਸੋਚੋ ਆਉਣ ਵਾਲੀ ਪੀੜੀ ਨੂੰ ਵਿਰਸੇ ਵਿਚ ਕੀ ਦੇ ਕੇ ਜਾਵਾਂਗੇ ? ਜੇ ਧਰਤੀ ਹੇਠਲਾ ਪਾਣੀ ਸੁਕ ਗਿਆ, ਸੁਧ ਹਵਾ ਨਾਂ ਰਹੀ ਅਤੇ ਸੁਖ ਦਾ ਸਾਹ ਲੈਣ ਲਈ ਰੁਖਾਂ ਦੀ ਠੰਡੀ ਛਾਂ ਨਾਂ ਰਹੀ ਤਾਂ ਆਉਣ ਵਾਲੀ ਪੀੜੀ ਸਾਡੀ ਕੰਕਰੀਟ ਦੇ ਜੰਗਲਾਂ ਦੀ ਸੌਗਾਤ ਤੋਂ ਕੀ ਸੁਖ ਪਾਵੇਗੀ। ਹੁਣ ਤਾਂ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਹਰ ਸਾਲ ਕਿਸੇ ਵੀ ਮੁਬਾਰਕ ਦਿਨ ਇਕ ਰੁਖ ਲਗਾਈਏ ਅਤੇ ਉਸ ਦੀ ਸਾਂਭ ਸੰਭਾਲ ਆਪਣੇ ਪੁਤਾਂ ਜਾਂ ਮਾਵਾਂ ਵਾਂਗ ਕਰੀਏ ਅਤੇ ਪਰਮਾਤਮਾ ਦੀ ਰਚਨਾ ਇਸ ਧਰਤੀ ਮਾਤਾ ਨੂੰ ਫੇਰ ਤੋਂ ਰੁਖਾਂ ਨਾਲ ਸ਼ਿੰਗਾਰ ਕੇ ਹਰਾ ਭਰਾ ਕਰ ਦੇਈਏ।
ਵਾਤਾਵਰਣ ਨੂੰ ਨਿਗਲਦੇ ਕੰਕਰੀਟ ਦੇ ਜੰਗਲ



