Skip to content
Independent perspectives. Global stories.
BREAKING

ਸੱਜਣਾ ਘਰ ਨਾ ਰਹੇ ਹਨ੍ਹੇਰਾ, ਆਪਣੇ ਘਰ ਅੱਗ ਲਾ ਲੈਂਦੇ ਹਾਂ

Share this story

ਖ਼ਬਰ ਹੈ ਕਿ ਪੰਜਾਬ ਜ਼ੁਬਾਨ ‘ਚ ਕਿਸੇ ਘਰ ਭੰਗ ਭੁਜਣੀ ਅਤੇ ਭੰਗ ਦੇ ਭਾੜੇ ਚਲੇ ਜਾਣ ਦੇ ਅਖਾਣ ਭਾਵੇਂ ‘ਸੁਖੇ‘ ਦੇ ਨਸ਼ੇ ਨੂੰ ਗਰੀਬੜੇ ਜਿਹੇ ਪ੍ਰਭਾਵ ਅਧੀਨ ਨਸ਼ਰ ਕਰਦੇ ਹਨ ਪਰ ਕੈਨੇਡਾ ਜਿਹੇ ਵਿਕਸਤ ਮੁਲਕ ‘ਚ ਇਸ ਅਲਾਮਤ ਨੂੰ ਜਾਇਜ਼ ਕਮਾਈ ਦੇ ਵਡੇ ਸਾਧਨ ਵਜੋਂ ਵਰਤਿਆ ਜਾਵੇਗਾ। ਮੈਰੋਆਨਾ ਭਾਵ ਭੰਗ ਦੀ ਆਮ ਲੋਕਾਂ ‘ਚ ਖੁਲ੍ਹੀ ਖਪਤ ਅਤੇ ਵਿਕਰੀ ਨੂੰ ਕੌਮੀ ਪਧਰ ‘ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਜਾਣਕਾਰੀ ਅਨੁਸਾਰ ਗੈਰ-ਕਾਨੂੰਨੀ ਭੰਗ ਦੀ ਵਰਤੋਂ ਪਹਿਲਾਂ ਵੀ ਲੋਕਾਂ ਖਾਸਕਰ ਨਵੀਂ ਪੀੜ੍ਹੀ ‘ਚ ਵਡੇ ਪਧਰ ‘ਤੇ ਹੋ ਰਹੀ ਸੀ ਪਰ ਇਸਨੂੰ ਮਾਨਤਾ ਨਾ ਹੋਣ ਕਾਰਨ ਇਹ ਤਸਕਰੀ ਅਤੇ ਨਸ਼ੀਲੇ ਵਪਾਰ ਦੀ ਇਕ ਵਡੀ ਕਾਲਾ ਬਜ਼ਾਰ ਮੰਡੀ ਨੂੰ ਜਨਮ ਦੇ ਚੁਕੀ ਸੀ, ਹੁਣ ਹਰ ਘਰ ਵਾਲੇ ਆਪਣੇ ਘਰਾਂ ‘ਚ ਪ੍ਰਤੀ ਜੀਅ ਚਾਰ ਪੌਦੇ ਲਾ ਸਕਣਗੇ। ਕਰੀਬ ਇਕ ਦਹਾਕਾ ਪਹਿਲਾਂ ਕੈਨੇਡਾ ‘ਚ ਪੰਜਾਬੀ ਜਾਂ ਚੀਨੀ ਲੋਕਾਂ ਵਲੋਂ ਪੋਸਤ, ਡੋਡੇ, ਅਫ਼ੀਮ ਆਦਿ ਦੀ ਅੰਦਰਖਾਤੇ ਪੈਦਾਵਾਰ ਅਤੇ ਖਪਤ ਆਮ ਸੀ। ਇਸ ਲਈ ਹੁਣ ਇਸਨੂੰ ਕਾਨੂੰਨੀ ਤੌਰ ‘ਤੇ ਮੰਨ ਲਿਆ ਹੈ। ਇਸ ਤੋਂ ਕੈਨੇਡਾ ਸਰਕਾਰ ਨੂੰ ਵਡਾ ਮਾਲੀਆ ਮਿਲੇਗਾ।
ਪੰਜਾਬੀ ਜਿਧਰ ਗਏ, ਨਵੀਆਂ ਪੈੜਾਂ ਪਾਉਂਦੇ ਗਏ, ਪਰ ਬਹੁਤਿਆਂ ਆਪਣੀਆਂ ਪੁਰਾਣੀਆਂ ਆਦਤਾਂ ਨਹੀਂ ਛਡੀਆਂ। ਛਡਣ ਵੀ ਕਿਵੇਂ, ਇਹਨਾਂ ਬਾਰੇ ਕਹਾਵਤ ਮਸ਼ਹੂਰ ਆ, ਠਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀਠ। ਕੈਨੇਡਾ ਗਏ। ਕੈਨੇਡੀਅਨ ਬਣ ਗਏ!! ਪਰ ਕੈਨੇਡਾ ਜਾਕੇ ਨਾ ਨਸ਼ਾ-ਪਤਾ ਛਡਿਆ, ਨਾ ਛਡੀ ਹੈਂਕੜ! ਜੁਤਮ-ਜੁਤੀ, ਡਾਂਗ-ਸੋਟਾ, ਕੁਟ-ਕੁਟਾਪਾ ਤਾਂ ਰਗ-ਰਗ ‘ਚ ਵਸਿਆ ਹੋਇਐ। ਇਹ ਤਾਂ ਪੰਜਾਬੀਆਂ ਭਾਈ ਗੁਰੂ ਘਰਾਂ ‘ਚ ਵੀ ਨਹੀਂ ਛਡਿਆ।ਆਹ ਆਪਣੇ ਪੰਜਾਬੀ ਤਾਂ, ‘ਕਿਲੇ‘ ਦੀ ਵਟ ਖਾਤਰ ਇਕ ਦੂਜੇ ਦੇ ਗਾਟੇ ਲਾਹ ਦਿੰਦੇ ਆ। ਅਤੇ ਜਦੋਂ ਭਾਈ ‘ਸੁਖਾ‘ ਛਕਿਆ ਹੋਵੇ ਤਾਂ ਸੁਧ-ਬੁਧ ਹੀ ਕੋਈ ਨਹੀਂ ਰਹਿੰਦੀ। ਨਾ ਆਪਣੇ ਆਪਣੇ ਦਿਸਦੇ ਆ, ਪਰਾਏ ਤਾਂ ਆਪਣੇ ਦਿਸ ਹੀ ਕਿਵੇਂ ਸਕਦੇ ਆ?
ਉਂਜ ਭਾਈ ਪੰਜਾਬੀ ਹੈਨ ਬੜੇ ਮਾਰਸ਼ਲ! ਉਂਜ ਭਾਈ ਪੰਜਾਬੀ ਹੈਨ ਬੜੇ ਦਿਆਲੂ। ਉਂਜ ਭਾਈ ਪੰਜਾਬੀ ਹੈਨ ਬੜੇ ਕੋਮਲ ਚਿਤ। ਉਂਜ ਭਾਈ ਪੰਜਾਬੀ ਹੈਨ ਬੜੇ ਪੁਨ-ਦਾਨ ਕਰਨ ਵਾਲੇ। ਉਂਜ ਭਾਈ ਪੰਜਾਬੀ ਹੈਨ ਬੜੇ ਕਮਾਲ ਦੀ ਚੀਜ਼, ਜਿਹੜੇ ਸ਼ਰੀਕਾਂ ਨੂੰ ਵੀ ਨਹੀਂ ਬਖਸ਼ਦੇ। ਤੇ ਜਦੋਂ ਕਿਧਰੇ ਹੋਰ ਸੂਤ ਨਾ ਲਗੇ ਆਪਣੇ ਆਪ ਨੂੰ ਤਬਾਹ ਕਰਨ ਲਗਿਆ ਵੀ ਪਲ ਨਹੀਂ ਲਾਉਂਦੇ। ਤਦੇ ਭਾਈ ਪਾਗਲ ਕਰਨ ਵਾਲਾ ਸੁਖਾ ਛਕਦੇ ਆ। ਤਦੇ ਭਾਈ ਠਨਾਗਨੀਠ ਚਿਥ ਲੈਂਦੇ ਆ। ਤਦੇ ਤਾਂ ਇਹਨਾ ਬਾਰੇ ਕਹਿੰਦੇ ਆ, ਠਸਜਣਾ ਘਰ ਨਾ ਰਹੇ ਹਨ੍ਹੇਰਾ, ਆਪਣੇ ਘਰ ਅਗ ਲਾ ਲੈਂਦੇ ਹਾਂਠ। ਕੰਮ ਇਹ ਛਕਣਗੇ, ਮੁਨਾਫਾ ਕੈਨੇਡਾ ਸਰਕਾਰ ਲਊ।
ਉਹਨਾ ਨੂੰ ਕੀ ਪਤਾ ਕਿ ਅਸੀਂ ਦਰਦਾਂ ਦੇ ਦਰਿਆਂ ਹਾਂ
ਖ਼ਬਰ ਹੈ ਕਿ ਪਛਮੀ ਬੰਗਾਲ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਰਾਜ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਹਨਾ ਦੋਸ਼ ਲਾਇਆ ਕਿ ਭਾਜਪਾ ਅਤੇ ਈਸਾਈ ਅਤੇ ਮੁਸਲਮਾਨਾਂ ਵਿਚਕਾਰ ਹੀ ਨਹੀਂ, ਸਗੋਂ ਹਿੰਦੂਆਂ ਵਿਚਕਾਰ ਵੀ ਫੁਟ ਪਾ ਰਹੀ ਹੈ। ਉਹਨਾ ਕਿਹਾ ਕਿ ਭਾਜਪਾ ਦੇ ਨੇਤਾ ਘੁੰਮਡੀ ਹੋ ਗਏ ਹਨ।ਉਹ ਮੁਸਲਮਾਨਾਂ, ਈਸਾਈਆਂ ਅਤੇ ਸਿਖਾਂ ਨੂੰ ਵੀ ਪਸੰਦ ਕਰਦੇ ਹਨ। ਇੰਨਾ ਹੀ ਨਹੀਂ, ਉਹ ਹਿੰਦੂਆਂ ਨੂੰ ਵੀ ਵੰਡ ਰਹੇ ਹਨ। ਉਹ ਲੋਕਾਂ ਨੂੰ ਕੁਟ-ਕੁਟ ਕੇ ਮਾਰ ਰਹੇ ਹਨ।
ਹਮਲੇ ਹਿੰਦੋਸਤਾਨੀਆਂ ਉਤੇ ਮੁਗਲਾਂ, ਅਬਦਾਲੀਆਂ ਵੀ ਕੀਤੇ, ਹਮਲੇ ਹਿੰਦੋਸਤਾਨੀਆਂ ਉਤੇ ਸਿੰਕਦਰਾਂ ਵੀ ਕੀਤੇ। ਹਮਲੇ ਹਿੰਦੋਸਤਾਨੀਆਂ ਉਤੇ ਫਰੰਗੀਆਂ ਵੀ ਕੀਤੇ। ਮੁਗਲਾਂ, ਅਬਦਾਲੀਆਂ, ਫਰੰਗੀਆਂ, ਸਿੰਕਦਰਾਂ ਹਿੰਦੋਸਤਾਨੀਆਂ ਨੂੰ ਚੁਣ-ਚੁਣ ਕੇ ਮਾਰਿਆ-ਵਢਿਆ-ਟੁਕਿਆ। ਪਰ ਜਿਸ ਕਿਸਮ ਦੀ ਵਢ-ਟੁਕ, ਤ੍ਰਿਸ਼ੂਲਾਂ, ਬਰਛਿਆਂ, ਨਾਲ ਹੁਣ ਵਾਲੇ ਹਾਕਮ ਕਰ ਰਹੇ ਆ, ਉਸਦਾ ਨਹੀਓਂ ਕੋਈ ਸਾਨੀ! ਹੈ ਕੋਈ? ਵਿਚਾਰਾਂ ਨੂੰ ਉਹਨਾ ਵਲੋਂ ਤੁੰਬਿਆ ਜਾ ਰਿਹਾ ਆ। ਵਿਰੋਧੀ ਆਪਣਿਆਂ ਨੂੰ ਵੀ ਉਸੇ ਵਢ-ਖਾਣੀ ਨਜ਼ਰ ਨਾਲ ਵੇਖਿਆ ਜਾ ਰਿਹਾ ਆ, ਜਿਹੋ ਜਿਹੀ ਨਜ਼ਰ ਨਾਲ ਬੇਗਾਨਿਆਂ ਨੂੰ। ਜਾਣਦੇ ਆ ਭਾਈ ਹਾਕਮ ਕਿ ਮੁਸਲਿਮ, ਈਸ਼ਾਈਆਂ, ਹਿੰਦੂਆਂ, ਸਿਖਾਂ ‘ਚ ਖੂਨ ਤਾਂ ਇਕੋ ਜਿਹਾ ਆ। ਜੇਕਰ ਇਕੋ ਜਿਹੇ ਖੂਨ ‘ਚ ਕੋਈ ਵਿਰੋਧੀ ਸੁਰ ਆ, ਤਾਂ ਉਹ ਚਿਥਣੀ ਤਾਂ ਹਾਕਮਾਂ ਦਾ ਅਜ ਦੇ ਸਮੇਂ ਦਾ ਹਕ ਆ। ਅਤੇ ਹਾਕਮ ਸਮਝਦੇ ਆ, ਕੁਰਸੀ ਦੀਆਂ ਚੂਲਾਂ ਜਿਵੇਂ ਕਿਵੇਂ ਵੀ ਨਾ ਹਿਲਣ, ਇਹੋ ਸਮੇਂ ਦਾ ਸਚ ਆ।
ਹਿੰਦੋਸਤਾਨੀਆਂ ਇਹ ਦਰਦ ਅਜ ਦਾ ਥੋੜ੍ਹਾ ਹੰਢਾਇਆ ਆ। ਹਿੰਦੋਸਤਾਨੀਆਂ ਇਹ ਦਰਦ ਅਜ ਦਾ ਥੋੜ੍ਹਾ ਪਲੇ ਪਾਇਆ ਹੈ। ਹਿੰਦੋਸਤਾਨੀਆਂ ਤਾਂ ਭਾਈ ਸਦੀਆਂ ਤੋਂ ਇਹ ਦਰਦ ਆਪਣੇ ਪਲੇ ਪਾਇਆ ਹੋਇਆ ਆ। ਤਦੇ ਇਹਨਾ ਬਾਰੇ ਇਕ ਕਲਮ ਲਿਖਦੀ ਆ,ਠਸਾਨੂੰ ਦਰਦ ਦੇਣ ਵਾਲੇ, ਬੀਨ-ਬੀਨ ਕੇ ਦਰਦ ਦਿੰਦੇ ਨੇ, ਉਹਨਾ ਨੂੰ ਕੀ ਪਤਾ ਕਿ ਅਸੀਂ ਦਰਦਾਂ ਦੇ ਦਰਿਆ ਹਾਂਠ।
ਡਰਦਾ ਪੁਤ ਨਾ ਹੁਣ ਪਿਓ ਕੋਲੋ, ਨਾ ਕੋਈ ਡਰਦਾ ਹੁਣ ਸਰਕਾਰ ਕੋਲੋਂ
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਨੂਰਪੁਰ ਬੇਦੀ ਦੇ ਬੇਈਹਾਰਾ ਪਿੰਡ ਕੋਲ ਮਾਈਨਿੰਗ ਮਾਫੀਆ ਨੇ ਨਾ ਸਿਰਫ ਜਾਨਲੇਵਾ ਹਮਲਾ ਕਰਦਿਆਂ ਕੁਟ ਮਾਰ ਕੀਤੀ ਬਲਕਿ ਗਾਲ਼ਾਂ ਵੀ ਕਢੀਆਂ। ਉਸ ਵੇਲੇ ਉਹਨਾ ਦਾ ਗੰਨ ਮੈਨ ਅਤੇ ਪੀ ਏ ਵੀ ਨਾਲ ਸੀ। ਮਾਰਕੁਟ ਕਰਨ ਵਾਲਿਆਂ ਨੇ ਵਿਧਾਇਕ ਦੀ ਪਗ ਲਾਹ ਦਿਤੀ ਅਤੇ ਮੁਕੇ ਵੀ ਮਾਰੇ ਪਰ ਗੰਨਮੈਨ ਨੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ। ਪੀਏ ਨੂੰ ਵੀ ਇਸ ਸਮੇਂ ਕੁਟਮਾਰ ਕੀਤੀ ਗਈ। ਵਿਧਾਇਕ ਤੇ ਉਸਦੇ ਸਾਥੀਆਂ ਨੂੰ ਉਥੋਂ ਭਜਕੇ ਜਾਨ ਬਚਾਉਣੀ ਪਈ। ਇਸ ਦੌਰਾਨ ਵਿਧਾਇਕ ਦੇ ਸਾਹ ਉਖਰਣ ਲਗੇ। ਉਹਨਾ ਦੇ ਸਾਥੀ ਉਹਨਾ ਨੂੰ ਸਿਵਲ ਹਸਪਤਾਲ ਲੈ ਗਏ। ਉਹਨਾ ਨੂੰ ਚੈਕਿੰਗ ਉਪਰੰਤ ਪੀ ਜੀ ਆਈ ਰੈਫਰ ਕਰ ਦਿਤਾ ਗਿਆ। ਗੰਨਮੈਨਾਂ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ। ਪੰਜ ਹਮਲਾਵਾਰਾਂ ਵਿਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੰਜਾਬ ‘ਚ ਗਰਮੀ ਲੋਹੜੇ ਦੀ ਆ। ਇਸ ਕਰਕੇ ਸਰਕਾਰ ਛੁਟੀਆਂ ਕਟਣ ਗਈ ਹੋਈ ਆ। ਲੋਹੜੇ ਦੀ ਗਰਮੀ ‘ਚ ਲੋਹੜੇ ਦਾ ਗੁਸਾ ਤਾਂ ਆਉਣਾ ਹੀ ਹੋਇਆ। ਇਧਰ ਆਪਣੇ ਵਿਧਾਇਕ ਗੁਸਾ ਆਪਣੀ ਸਰਕਾਰ ਉਤੇ ਕਢਦੇ ਆ, ਉਧਰ ਮਾਫੀਆਂ ਵਿਰੋਧੀਆਂ ਨੂੰ ਵਿਲੇ ਲਾਉਣ ਤੇ ਤੁਲਿਆ ਹੋਇਆ।
ਵੇਖੋ ਨਾ ਜੀ ਜੇਲ੍ਹਾਂ ‘ਚ ਮਾਫੀਏ ਦਾ ਰਾਜ! ਵੇਖੋ ਨਾ ਜੀ, ਦਰਿਆਵਾਂ ਕੰਢੇ ਰੇਤ ਮਾਫੀਏ ਦਾ ਰਾਜ, ਜਿਥੋਂ ਦਿਨ ਰਾਤ ਸੋਨਾ ਉਗਲਦਾ ਆ। ਵੇਖੋ ਨਾ ਜੀ, ਸ਼ਹਿਰਾਂ ‘ਚ ਭੂ-ਮਾਫੀਏ ਦਾ ਰਾਜ, ਜੀਹਦੀ ਕਹੋ ਜ਼ਮੀਨ ਹੜਪ ਸਕਦਾ! ਬਸ ਅਡਿਆਂ ‘ਤੇ ਮੇਲਿਆਂ ,ਮੁਸਾਬਿਆ ਤੇ ਚੋਰਾਂ, ਜੇਬ ਕਤਰਿਆਂ ਦਾ ਰਾਜ! ਪਿੰਡਾਂ ‘ਚ ਨਸ਼ਾ ਤਸਕਰਾਂ ਡੇਰਾ ਜਮਾਇਆ ਹੋਇਆ। ਸਰਕਾਰੀ ਦਫ਼ਤਰਾਂ ‘ਚ ਬਾਬੂਆਂ ਨੇ ਮੂੰਹ ਅਡੇ ਹੋਏ ਆ, ਮਾਇਆ ਦਿਉ ਕੰਮ ਕਰਾਉ ਤੇ ਨਹੀਂ ਤਾਂ ਘਰ ਨੂੰ ਜਾਉ। ਬਾਕੀ ਜੋ ਕੁਝ ਬਚਿਆ ਆ ਤੁਛ ਜਿਹਾ ਉਹ ਸਰਕਾਰ ਦਾ ਆ। ਸਰਕਾਰ ਰਹਿੰਦੀ ਆ ਚੰਡੀਗੜ੍ਹ ਸਕਤਰੇਤ ‘ਚ। ਜਿਥੇ ਬਾਬੂ ਸਰਕਾਰ ਨੂੰ ਘੁੰਮਾਈ ਜਾਂਦੇ ਆ, ਚਲਾਈ ਜਾਂਦੇ ਆ। ਤੇ ਭਾਈ ਬਾਬੂਆਂ ਦੀ ਸਰਕਾਰ ਤੋਂ ਕੌਣ ਡਰੂ! ਤਦੇ ਤਾਂ ਇਸ ਸਰਕਾਰ ਬਾਰੇ ਲੋਕ ਕਹਿੰਦੇ ਆ, ਠਡਰਦਾ ਪੁਤ ਨਾ ਹੁਣ ਪਿਓ ਕੋਲੋਂ, ਨਾ ਕੋਈ ਡਰਦਾ ਹੁਣ ਸਰਕਾਰ ਕੋਲੋਂਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਨਾਗਰਿਕਾਂ ਦੀ ਸ਼ਰੀਰਕ ਕਮਜ਼ੋਰੀ, ਘਟ ਵਜ਼ਨ, ਅਤੇ ਛੋਟੇ ਬਚਿਆਂ ਦੀ ਮੌਤ ਦਰ ਨੂੰ ਧਿਆਨ ਵਿਚ ਰਖਦਿਆਂ ਇਕਠੇ ਕੀਤੇ ਅੰਕੜਿਆਂ ਮੁਤਾਬਕ, ਭਾਰਤ ਦੁਨੀਆ ਭਰ ਦੀ ਵਧ ਮੌਤ ਦਰ ਦੀ ਸੂਚੀ ਵਿਚ 31.4 ਅੰਕ ਲੈ ਕੇ ਉਨੀਵੇਂ ਥਾਂ ‘ਤੇ ਹੈ।
ਇੱਕ ਵਿਚਾਰ
ਆਪਣੇ ਕੰਮ ਵਿਚ ਪਕਾ-ਪਕੇਰਾ ਵਿਸ਼ਵਾਸ ਰਖਣ ਵਾਲਾ ਵਿਅਕਤੀ ਇਤਿਹਾਸ ਦੇ ਰੁਖ ਨੂੰ ਬਦਲ ਸਕਦਾ ਹੈ – ਮਹਾਤਮਾ ਗਾਂਧੀ

 

WRITTEN BY