Skip to content
Independent perspectives. Global stories.
BREAKING

ਭਾਰਤ ’ਚ ਭ੍ਰਿਸ਼ਟਾਚਾਰ ਦੀ ਕਹਾਣੀ ਲੇਖਕ ਦੀ ਜ਼ੁਬਾਨੀ ‘ਭਾਰਤ ਵਿਚ ਭ੍ਰਿਸ਼ਟਾਚਾਰ’

Share this story

ਪਿਛਲੇ ਦਿਨੀਂ ਮੈਨੂੰ ਸੋਸ਼ਲ ਮੀਡੀਆ ਉਪਰ ਭ੍ਰਿਸ਼ਟਾਚਾਰ ਸਬੰਧੀ ਲੇਖ ਪੜ੍ਹਨ ਨੂੰ ਮਿਲਿਆ ਜਿਸਨੂੰ ਬ੍ਰਾਇਨ ਗਾਡਜ਼ੋਨ ਨੇ ਜੋ ਕੀ ਨਿਊਜ਼ੀਲੈਂਡ ਲੇਖਕ ਹੈ ਨੇ ਬੜੀ ਹੀ ਸੰਜੀਦਗੀ ਨਾਲ ਭਾਰਤ ਵਿਚ ਭ੍ਰਿਸ਼ਟਾਚਾਰ ਦੀ ਇਕ ਕਹਾਣੀ ਨੂੰ ਬਿਆਨ ਕੀਤਾ ਹੈ? ਜਿਸ ਵਿਚ ਉਹਨਾ ਨੇ ਭਾਰਤ ਵਿਚ ਭ੍ਰਿਸ਼ਟਾਚਾਰ ਦੇ ਮੁਢ ਦੀ ਕਹਾਣੀ ਨੂੰ ਫਰਮਾਇਆ ਹੈ? ਬ੍ਰਾਇਨ ਨੇ ਠਭਾਰਤ ਵਿਚ ਭ੍ਰਿਸ਼ਟਾਚਾਰਠ ਵਿਸ਼ੇ ਤੇ ਇਕ ਤਥ ਭਰਪੂਰ ਲੇਖ ਲਿਖਿਆ ਹੈ ਜੋ ਸੋਸ਼ਲ ਮੀਡੀਆ ਤੇ ਕਾਫ਼ੀ ਛਾਇਆ ਹੋਇਆ ਹੈ। ਲੇਖਕ ਦੇ ਅਨੁਸਾਰ ਭਾਰਤੀ ਲੋਕ ਹੋਬਜ਼ (ਬੇਕਾਬੂ, ਮਾੜੀ ਤੇ ਖੁਦਗਰਜ਼ ਤਹਿਜ਼ੀਬ) ਵੀਚਾਰਧਾਰਾ ਵਾਲ਼ੇ ਹਨ।ਭਾਰਤ ਵਿਚ ਭ੍ਰਿਸ਼ਟਾਚਾਰ ਦਾ ਇਕ ਤਹਿਜ਼ੀਬੀ ਪਖ ਵੀ ਹੈ। ਭਾਰਤੀ ਲੋਕ ਭ੍ਰਿਸ਼ਟਾਚਾਰ ਕਰਨ ਵੇਲ਼ੇ ਜਰਾ ਵੀ ਨਹੀਂ ਝਿਝਕਦੇ। ਭ੍ਰਿਸ਼ਟਾਚਾਰ ਇਥੇ ਬਹੁਤ ਵਡੇ ਪਧਰ ਤੇ ਫੈਲਿਆ ਹੋਇਆ ਹੈ। ਭਾਰਤੀ ਲੋਕ ਭ੍ਰਿਸ਼ਟ ਵਿਅਕਤੀ ਦਾ ਵਿਰੋਧ ਕਰਨ ਦੀ ਬਜਾਏ, ਉਸਨੂੰ ਬਰਦਾਸ਼ਤ ਕਰਨ ਦੇ ਆਦੀ ਹਨ। ਕੋਈ ਹੋਰ ਮਨੁਖੀ ਨਸਲ ਜਮਾਂਦਰੂ ਇਤਨੀ ਭ੍ਰਿਸ਼ਟ ਨਹੀਂ ਹੈ।ਇਹ ਪਤਾ ਲਗਾਉਣ ਲਈ ਕਿ ਭਾਰਤੀ ਲੋਕ ਇੰਨੇ ਭ੍ਰਿਸ਼ਟ ਕਿਉਂ ਹਨ, ਜਰਾ ਉਹਨਾਂ ਦੀ ਜੀਵਨ ਜਾਚ ਅਤੇ ਰਵਾਇਤਾਂ ਵਲ ਝਾਤੀ ਮਾਰੋ।ਭਾਰਤ ਵਿਚ ਧਰਮ ਵੀ ਕਾਰੋਬਾਰੀ ਲੈਣ ਦੇਣ ਵਰਗਾ ਇਕ ਕਾਰੋਬਾਰ ਹੀ ਹੈ। ਭਾਰਤੀ ਲੋਕ ਇਸ ਆਸ ਨਾਲ਼ ਪਰਮੇਸ਼ਰ ਨੂੰ ਪੈਸਾ ਚੜ੍ਹਾਉਂਦੇ ਹਨ ਕਿ ਇਸਦਾ ਫਲ਼ ਦੇਣ ਵੇਲ਼ੇ ਉਹ ਦੂਸਰਿਆਂ ਨਾਲੋਂ ਉਹਨਾਂ ਨੂੰ ਤਰਜੀਹ ਦੇਵੇਗਾ। ਇਹ ਦਲੀਲ ਇਸ ਸੋਚ ਨੂੰ ਪਕਿਆਂ ਕਰਦੀ ਹੈ ਕਿ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਪਰਮਾਤਮਾ ਨੂੰ ਕੁਝ ਨਾ ਕੁਝ ਦੇਣਾ ਹੀ ਪੈਣਾ ਹੈ। ਮੰਦਰ ਦੀ ਵਲ਼ਗਣ ਤੋਂ ਬਾਹਰ ਅਸੀਂ ਅਜਿਹੇ ਲੈਣ ਦੇਣ ਨੂੰ ਭ੍ਰਿਸ਼ਟਾਚਾਰ ਆਖਦੇ ਹਾਂ। ਅਮੀਰ ਭਾਰਤੀ ਵਿਅਕਤੀ ਨਕਦੀ ਦੀ ਬਜਾਏ ਸੋਨਾ, ਚਾਂਦੀ ਅਤੇ ਹੋਰ ਗਹਿਣੇ ਪਰਮਾਤਮਾ ਦੇ ਨਾਂ ਤੇ ਦਾਨ ਕਰਦਾ ਹੈ। ਉਹ ਦਾਨ ਗ਼ਰੀਬਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਦਿੰਦਾ ਹੈ। ਉਹ ਸੋਚਦਾ ਹੈ ਕਿ ਕਿਸੇ ਲੋੜਵੰਦ ਨੂੰ ਦੇਣ ਨਾਲ਼ ਪੈਸਾ ਬਰਬਾਦ ਹੋ ਜਾਵੇਗਾ। ਜੂਨ 2009 ਵਿਚ, ਠਦਿ ਹਿੰਦੂਠ ਅਖ਼ਬਾਰ ਨੇ ਕਰਨਾਟਕ ਦੇ ਮੰਤਰੀ ਜੀ. ਜਨਾਰਦਨ ਰੈਡੀ ਵਲੋਂ ਤਿਰੂਪਤੀ ਮੰਦਰ ਨੂੰ 45 ਕਰੋੜ ਰੁਪਏ ਦਾ ਸੋਨਾ ਅਤੇ ਹੀਰੇ ਜਵਾਹਰਾਤ ਦਾਨ ਕਰਨ ਦੀ ਖ਼ਬਰ ਛਾਪੀ ਸੀ। ਭਾਰਤ ਦੇ ਮੰਦਰਾਂ ਨੂੰ ਇੰਨਾ ਜ਼ਿਆਦਾ ਪੈਸਾ ਮਿਲਦਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਲਗਦੀ ਕਿ ਇਸ ਧਨ ਦਾ ਕੀ ਕੀਤਾ ਜਾਵੇ। ਅਰਬਾਂ ਦੀ ਜਾਇਦਾਦ ਮੰਦਰਾਂ ਕੋਲ਼ ਬੇਕਾਰ ਤੇ ਅਣਵਰਤੀ ਹੀ ਪਈ ਹੋਈ ਹੈ। ਜਦੋਂ ਯੂਰਪੀਅਨ ਲੋਕ ਭਾਰਤ ਆਏ ਸਨ ਤਾਂ ਉਹਨਾਂ ਨੇ ਇਥੇ ਸਕੂਲ ਬਣਾਏ ਪਰ ਇਸਦੇ ਉਲ਼ਟ ਜਦੋਂ ਭਾਰਤੀ ਲੋਕ ਯੂਰਪ ਅਤੇ ਅਮਰੀਕਾ ਗਏ ਤਾਂ ਉਹਨਾਂ ਉਥੇ ਸਭ ਤੋਂ ਪਹਿਲਾਂ ਮੰਦਰ,ਗੁਰਦੁਆਰੇ ਬਣਾਏ। ਭਾਰਤੀਆਂ ਦੀ ਸੋਚ ਅਜਿਹੀ ਬਣਾ ਦਿਤੀ ਗਈ ਹੈ ਕਿ ਰਬ ਕੋਈ ਦਾਤ ਦੇਣ ਲਈ ਉਹਨਾਂ ਤੋਂ ਕੁਝ ਨਾ ਕੁਝ ਭੇਟਾ ਲੈਣ ਦਾ ਹਮੇਸ਼ਾ ਚਾਹਵਾਨ ਹੁੰਦਾ ਹੈ ਇਸ ਲਈ ਦਾਨ ਪੁੰਨ ਕਰਨ ਵਿਚ ਕੁਝ ਵੀ ਗਲ਼ਤ ਨਹੀਂ ਹੈ। ਇਸੇ ਮਾਨਸਿਕਤਾ ਕਾਰਨ ਭਾਰਤੀ ਇੰਨੀ ਆਸਾਨੀ ਨਾਲ ਭ੍ਰਿਸ਼ਟ ਹੋ ਜਾਂਦੇ ਹਨ। ਭਾਰਤੀ ਤਹਿਜ਼ੀਬ ਰਬ ਨਾਲ਼ ਅਜਿਹਾ ਲੈਣ ਦੇਣ ਕਰਨ ਵਾਲ਼ੇ ਵਰਤੋਂ ਵਿਹਾਰ ਨੂੰ ਸੌਖਿਆਂ ਹੀ ਆਪਣੇ ਅੰਦਰ ਸਮੋਅ ਲੈਂਦੀ ਹੈ। ਕਿਉਂਕਿ ਇਸ ਨਾਲ਼ ਕੋਈ ਇਖ਼ਲਾਕੀ ਦਾਗ ਨਹੀਂ ਲਗਦਾ। ਸਬੂਤ ਵਜੋਂ ਤਮਿਲ ਆਗੂ ਜੈਲਲਿਤਾ ਖਿਲਾਫ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਚਲਦੇ ਹੋਣ ਦੇ ਬਾਵਜੂਦ ਲੋਕਾਂ ਵਲੋਂ ਉਸਨੂੰ ਮੁੜ੍ਹ ਹਾਕਮ ਥਾਪ ਦਿਤਾ ਗਿਆ, ਪਛਮੀ ਮੁਲਕਾਂ ਵਿਚ ਅਜਿਹਾ ਕਦੀ ਸੋਚਿਆ ਵੀ ਨਹੀਂ ਜਾ ਸਕਦਾ।ਭਾਰਤੀਆਂ ਦੀ ਰਿਸ਼ਵਤਖੋਰੀ ਵਾਲ਼ੀ ਸ਼ਕੀ ਹਾਲਤ ਇਤਿਹਾਸ ਵਿਚੋਂ ਬਾਖੂਬੀ ਝਲਕਦੀ ਹੈ। ਭਾਰਤੀ ਇਤਿਹਾਸ ਦਸਦਾ ਹੈ ਕਿ ਕਈ ਦ੍ਵਾਰਪਾਲਾਂ ਕੋਲ਼ੋਂ ਸ਼ਹਿਰਾਂ ਅਤੇ ਰਾਜਧਾਨੀਆਂ ਦੇ ਦਰਵਾਜ਼ੇ ਖੁਲਵਾਉਣ ਲਈ ਅਤੇ ਫ਼ੌਜਦਾਰਾਂ ਤੋਂ ਹਥਿਆਰ ਸੁਟਵਾਉਣ ਬਦਲੇ ਰਿਸ਼ਵਤਾਂ ਦੇ ਕੇ ਸੌਖੀਆਂ ਜਿਤਾਂ ਹਾਸਲ ਕੀਤੀਆਂ ਗਈਆਂ ਸਨ। ਅਜਿਹਾ ਸਿਰਫ਼ ਭਾਰਤ ਵਿਚ ਹੀ ਹੁੰਦਾ ਹੈ ਅਤੇ ਇਸੇ ਕਾਰਨ ਭਾਰਤ ਨੂੰ ਜੈ ਚੰਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਭਾਰਤੀਆਂ ਦੇ ਭ੍ਰਿਸ਼ਟ ਵਰਤਾਓ ਕਾਰਨ ਹੀ ਭਾਰਤੀ ਉਪ-ਮਹਾਂਦੀਪ ਵਿਚ ਪੁਰਾਤਨ ਯੁਨਾਨ ਅਤੇ ਅਜੋਕੇ ਯੂਰਪ ਮੁਕਾਬਲੇ ਬਹੁਤ ਘਟ ਜੰਗਾਂ ਹੋਈਆਂ ਹਨ। ਇਹ ਤਥ ਹੈਰਾਨੀ ਜਨਕ ਹੈ ਕਿ ਨਾਦਿਰ ਸ਼ਾਹ ਦੀ ਤੁਰਕਾਂ ਨਾਲ਼ ਹੋਈ ਲੜਾਈ ਬਹੁਤ ਤੇਜ ਰਫ਼ਤਾਰ ਵਾਲ਼ੀ ਸੀ ਜੋ ਆਖਰੀ ਸਾਹਾਂ ਤਕ ਲੜੀ ਗਈ ਸੀ। ਦੂਜੇ ਪਾਸੇ ਭਾਰਤ ਵਿਚ ਤਾਂ ਲੜਾਈ ਦੀ ਕੋਈ ਲੋੜ ਹੀ ਨਹੀਂ ਸੀ। ਭਾਰਤੀ ਫ਼ੌਜ ਨੂੰ ਰਸਤੇ ਵਿਚੋਂ ਹਟਾਉਣ ਲਈ ਰਿਸ਼ਵਤ ਦੇ ਦੇਣੀ ਹੀ ਕਾਫ਼ੀ ਸੀ। ਕੋਈ ਵੀ ਹਮਲਾਵਰ, ਜੋ ਪੈਸੇ ਖ਼ਰਚ ਕਰ ਸਕਦਾ ਸੀ, ਉਹ ਭਾਰਤੀ ਰਾਜੇ ਜਾਂ ਉਸਦੀ ਲਖਾਂ ਸਿਪਾਹੀਆਂ ਵਾਲ਼ੀ ਫ਼ੌਜ ਨੂੰ ਸਹਿਜੇ ਹੀ ਆਪਣੇ ਰਸਤੇ ਵਿਚੋਂ ਹਟਾਅ ਸਕਦਾ ਸੀ। ਪਲਾਸੀ ਦੀ ਲੜਾਈ ਦੌਰਾਨ ਭਾਰਤੀ ਫੌਜੀ ਮੁਸ਼ਕਿਲ ਨਾਲ ਹੀ ਕੋਈ ਮੁਕਾਬਲਾ ਕਰ ਸਕੇ ਸਨ। ਜਿਤਣ ਲਈ ਕਲਾਈਵ ਨੇ ਮੀਰ ਜਾਫ਼ਰ ਨੂੰ ਪੈਸੇ ਦੇ ਦਿਤੇ ਅਤੇ ਬੰਗਾਲੀ ਫ਼ੌਜ ਦੀ ਨਫ਼ਰੀ ਘਟਕੇ 3000 ਸਿਪਾਹੀਆਂ ਤਕ ਸੁੰਗੜਾਅ ਦਿਤੀ ਗਈ। ਭਾਰਤੀ ਕਿਲਿਆਂ ਨੂੰ ਜਿਤਣ ਲਈ ਹਮੇਸ਼ਾ ਧਨ ਦੌਲ਼ਤ ਦੀ ਵਰਤੋਂ ਬਤੌਰ ਰਿਸ਼ਵਤ ਕੀਤੀ ਜਾਂਦੀ ਸੀ। ਸੰਨ 1687 ਵਿਚ ਗੋਲਕੁੰਡਾ ਦਾ ਕਿਲਾ ਵੀ ਪਿਛਵਾੜੇ ਦਾ ਗੁਪਤ ਦਰਵਾਜ਼ਾ ਖੁਲ੍ਹਵਾਕੇ ਜਿਤਿਆ ਗਿਆ ਸੀ।ਮੁਗ਼ਲਾਂ ਨੇ ਅਸਲ ਵਿਚ ਮਰਾਠਿਆਂ ਅਤੇ ਰਾਜਪੁਤਾਂ ਨੂੰ ਰਿਸ਼ਵਤ ਦੇ ਹਥਿਆਰ ਨਾਲ਼ ਹੀ ਜਿਤਿਆ ਸੀ।ਸ੍ਰੀ ਨਗਰ ਦੇ ਰਾਜੇ ਨੇ ਔਰੰਗਜੇਬ ਕੋਲ਼ੋਂ ਰਿਸ਼ਵਤ ਲੈਕੇ ਦਾਰਾ ਸ਼ਿਕੋਹ ਦਾ ਪੁਤਰ ਸੁਲੇਮਾਨ ਉਸਨੂੰ ਸੌਂਪ ਦਿਤਾ। ਅਜਿਹੇ ਬਹੁਤ ਸਾਰੇ ਮਾਮਲੇ ਹਨ, ਜਿਥੇ ਭਾਰਤੀਆਂ ਨੇ ਰਿਸ਼ਵਤ ਦਾ ਪੈਸਾ ਹਾਸਲ ਕਰਨ ਲਈ ਵਡੀਆਂ ਵਡੀਆਂ ਗਦਾਰੀਆਂ ਕੀਤੀਆਂ ਸਨ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਭਾਰਤੀਆਂ ਵਿਚ ਸੌਦੇਬਾਜ਼ੀ ਦਾ ਇਹ ਸਭਿਆਚਾਰ ਕਿਉਂ ਹੈ, ਜਦਕਿ ਬਹੁਤ ਸਾਰੇ ਸਭਿਅਕ ਦੇਸ਼ਾਂ ਵਿਚ ਇਹ ਸੌਦੇਬਾਜ਼ੀ ਵਾਲ਼ਾ ਭੈੜਾ ਸਭਿਆਚਾਰ ਹੁੰਦਾ ਹੀ ਨਹੀਂ। ਭਾਰਤੀ ਇਸ ਸਿਧਾਂਤ ਵਿਚ ਯਕੀਨ ਨਹੀਂ ਰਖਦੇ ਕਿ ਜੇਕਰ ਉਹ ਚੰਗੇ ਇਖ਼ਲਾਕ ਵਾਲ਼ਾ ਵਰਤੋਂ ਵਿਹਾਰ ਕਰਨਗੇ ਤਾਂ ਸਾਰੇ ਲੋਕ ਤਰਕੀ ਕਰਨਗੇ ਕਿਉਂਕਿ ਉਨ੍ਹਾਂ ਦਾ ਠਵਿਸ਼ਵਾਸ / ਧਰਮਠ ਇਹ ਸਿਖਿਆ ਦੇਂਦਾ ਹੀ ਨਹੀਂ। ਉਹਨਾਂ ਦਾ ਜਾਤਪਾਤ ਵਾਲ਼ਾ ਢਾਂਚਾ ਉਨ੍ਹਾਂ ਨੂੰ ਆਪਸ ਵਿਚ ਵੰਡਦਾ ਹੈ। ਉਹ ਮਨੁਖੀ ਬਰਾਬਰੀ ਦੇ ਸਿਧਾਂਤ ਵਿਚ ਯਕੀਨ ਨਹੀਂ ਕਰਦੇ। ਇਹੋ ਕਾਰਨ ਹੈ ਕਿ ਉਹ ਜਾਤਪਾਤ ਕਾਰਨ ਆਪਸ ਵਿਚ ਅਤੇ ਈਸ਼ਵਰ,ਵਾਹਿਗੁਰੂ, ਅਲਾਹ, ਗਾਡ ਦੇ ਨਾਂ ਤੇ ਵਖ ਵਖ ਧਰਮਾਂ ਵਿਚ ਵੰਡੇ ਗਏ ਹਨ। ਬਹੁਤ ਸਾਰੇ ਭਾਰਤੀਆਂ ਨੇ ਸਿਖ, ਜੈਨ ਜਾਂ ਬੁਧ ਅਤੇ ਕਈਆਂ ਨੇ ਈਸਾਈ ਅਤੇ ਇਸਲਾਮ ਧਰਮ ਨੂੰ ਅਪਣਾਇਆ। ਇਸ ਖਿਲਾਰੇ ਦਾ ਨਤੀਜਾ ਇਹ ਨਿਕਲ਼ਿਆ ਕਿ ਹੁਣ ਭਾਰਤੀ ਇਕ ਦੂਜੇ ਤੇ ਭਰੋਸਾ ਹੀ ਨਹੀਂ ਕਰਦੇ। ਭਾਰਤ ਵਿਚ ਕੋਈ ਵੀ ਭਾਰਤੀ ਨਹੀਂ ਹੈ, ਉਹ ਹਿੰਦੂ,ਸਿਖ, ਕ੍ਰਿਸ਼ਚਿਅਨ ਜਾਂ ਮੁਸਲਮਾਨ ਵਗੈਰਾ ਦੇ ਨਜਰੀਏ ਤੋਂ ਆਪਣੇ ਆਪ ਨੂੰ ਵੇਖਦੇ ਹਨ। ਭਾਰਤੀ ਭੁਲ ਗਏ ਹਨ ਕਿ ਉਹ 1400 ਸਾਲ ਪਹਿਲਾਂ ਇਕੋ ਧਰਮ ਦੇ ਪੈਰੋਕਾਰ ਸਨ। ਇਸ ਵਰਨ ਵੰਡ ਨੇ ਇਕ ਬੀਮਾਰ ਸਭਿਆਚਾਰਕ ਮਾਨਸਿਕਤਾ ਨੂੰ ਜਨਮ ਦਿਤਾ ਹੈ।ਇਹ ਸਾਮਾਜਕ ਨਾਬਰਾਬਰੀ ਇਕ ਭ੍ਰਿਸ਼ਟ ਸੋਚ ਦਾ ਨਤੀਜਾ ਹੈ ਜਿਸ ਵਿਚ ਹਰ ਭਾਰਤੀ ਦੂਜੇ ਦੇ ਖਿਲਾਫ਼ ਹੈ ਸਿਵਾਏ ਪ੍ਰਮਾਤਮਾ ਦੇ ਜਿਸ ਬਾਰੇ ਵੀ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਬਿਨਾਂ ਰਿਸ਼ਵਤ (ਦਾਨ, ਪੁੰਨ, ਚੜ੍ਹਾਵਾ) ਲਏ ਕੁਝ ਨਹੀਂ ਦੇਂਦਾ।

WRITTEN BY