ਫ਼ਤਹਿਗੜ੍ਹ ਸਾਹਿਬ- ‘‘ਗੁਰੂ ਸਾਹਿਬਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਵੱਲੋਂ ਕਿਸੇ ਲਈ ਕੀਤੇ ਗਏ ਨੇਕ ਅਤੇ ਮਨੁੱਖਤਾ ਪੱਖੀ ਉਦਮਾਂ ਨੂੰ ਭੁੱਲ ਜਾਣ ਵਾਲੇ ਲਈ ‘ਅਕ੍ਰਿਤਘਣ’ ਦਾ ਸ਼ਬਦ ਵਰਤਿਆ ਹੈ। ਜਦੋਂ ਬਾਹਰੀ ਹਮਲਾਵਰ ਇੰਡੀਆਂ ਉਤੇ ਹਮਲਾ ਕਰਦੇ ਸਨ, ਤਾਂ ਉਹ ਇਥੇ ਮਨੁੱਖਤਾ ਦਾ ਕਤਲੇਆਮ ਕਰਨ ਦੇ ਨਾਲ-ਨਾਲ ਕੀਮਤੀ ਵਸਤਾਂ, ਗਹਿਣੇ, ਧਨ-ਦੌਲਤਾਂ ਦੇ ਭੰਡਾਰ ਲੁੱਟਣ ਦੇ ਨਾਲ-ਨਾਲ ਹਿੰਦੂ ਧੀਆਂ-ਭੈਣਾਂ ਨੂੰ ਵੀ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ, ਅਬਦਲ ਹਸਨ ਦੇ ਬਜਾਰਾਂ ਵਿਚ ਭੀੜ ਵਿਚ ਖੜ੍ਹੀਆ ਕਰਕੇ ਟਕੇ-ਟਕੇ ਨੂੰ ਵੇਚ ਦਿੰਦੇ ਸਨ । ਜੋ ਕਿ ਮਨੁੱਖਤਾ ਤੇ ਇਨਸਾਨੀ ਵਿਰੋਧੀ ਦੁੱਖਦਾਇਕ ਅਮਲ ਸੀ । ਉਸ ਸਮੇਂ ਸਿੱਖ ਕੌਮ ਨੇ ਆਪਣੇ ਇਨਸਾਨੀ ਫਰਜਾਂ ਨੂੰ ਸਮਝਦੇ ਹੋਏ ਅਤੇ ਗੁਰੂ ਸਾਹਿਬਾਨ ਦੇ ਹੁਕਮਾਂ ਉਤੇ ਪਹਿਰਾ ਦਿੰਦੇ ਹੋਏ ਕੇਵਲ ਇਨ੍ਹਾਂ ਜ਼ਬਰੀ ਚੁੱਕ ਕੇ ਲੈ ਜਾਣ ਵਾਲੀਆ ਹਿੰਦੂ ਧੀਆਂ-ਭੈਣਾਂ ਨੂੰ ਹਮਲਾਵਰਾਂ ਦੇ ਕਬਜੇ ਵਿਚੋਂ ਆਪਣੀ ਜਾਨ ਤੇ ਖੇਡਕੇ ਹੀ ਨਹੀਂ ਸਨ ਛੁਡਵਾਉਦੇ, ਬਲਕਿ ਉਨ੍ਹਾਂ ਨੂੰ ਬਾਇੱਜ਼ਤ ਉਨ੍ਹਾਂ ਦੇ ਮਾਪਿਆ ਦੇ ਘਰ ਪਹੁੰਚਾਉਣ ਦੀ ਜਿੰਮੇਵਾਰੀ ਵੀ ਨਿਭਾਉਦੇ ਰਹੇ ਹਨ। ਇਥੇ ਹੀ ਬਸ ਨਹੀਂ, ਜਦੋਂ ਇਹ ਹਮਲਾਵਰ ਹਿੰਦੂਆਂ ਦੇ ਮੰਦਰਾਂ ਵਿਚ ਸਥਿਤ ਮੂਰਤੀਆ ਤੋੜਕੇ ਉਸ ਰੱਬ ਦੇ ਘਰ ਵਿਚ ਖੱਲਲ ਪਾਉਦੇ ਸਨ, ਉਨ੍ਹਾਂ ਹਮਲਾਵਰਾਂ ਨੂੰ ਅਫਗਾਨੀਸਤਾਨ, ਖੈਬਰ ਦਰ੍ਹਾ ਅਤੇ ਹੋਰ ਸਰਹੱਦਾਂ ਰਾਹੀ ਆਉਣ ਵਾਲੇ ਹਮਲਾਵਰਾਂ ਨੂੰ ਆਉਣ ਤੋਂ ਰੋਕਣ ਵਾਲੀ ਇਹ ਕੇਸਰੀ ਝੰਡਿਆਂ ਦੀ ਮਾਲਕ ਸਿੱਖ ਕੌਮ ਹੀ ਸੀ। ਜੇਕਰ ਅੱਜ ਵੀ ਸਰਹੱਦਾਂ ਉਤੇ ਬਾਹਰੀ ਹਮਲਾਵਰ ਨੂੰ ਕੋਈ ਚੁਣੋਤੀ ਦੇਣ ਵਾਲੀ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਾਲੀ ਹੈ, ਤਾਂ ਉਹ ਸਿੱਖ ਰੈਜੀਮੈਟ ਹੈ। ਜਦੋਂ ਇੰਡੀਆਂ ਦੇ ਕਿਸੇ ਸੂਬੇ ਵਿਚ ਕੋਈ ਅੰਦਰੂਨੀ ਬ ਉਠਦੀ ਹੈ ਜਾਂ ਕੋਈ ਅੰਦੋਲਨ ਹੁੰਦਾ ਹੈ, ਤਾਂ ਉਥੇ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਫ਼ੌਜਾਂ ਨੂੰ ਇਸੇ ਲਈ ਹੀ ਲਗਾਇਆ ਜਾਂਦਾ ਹੈ ਕਿਉਂਕਿ ਸਿੱਖ ਕੌਮ ਵੱਡੇ ਤੋਂ ਵੱਡੇ ਸੰਕਟ ਅਤੇ ਮੁਸ਼ਕਿਲ ਦਾ ਦ੍ਰਿੜਤਾ ਤੇ ਬਹਾਦਰੀ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ । ਇੰਡੀਆਂ ਦੀ ਆਜ਼ਾਦੀ ਲਈ ਫ਼ਾਂਸੀਆ ਪ੍ਰਾਪਤ ਕਰਨ ਵਾਲੇ, ਕਾਲੇਪਾਣੀ ਦੀ ਸਜ਼ਾ ਅਤੇ ਬਜਬਜ ਘਾਟ ਉਤਰਨ ਵਾਲਿਆ ਵਿਚ 90× ਸਿੱਖ ਕੌਮ ਦੀ ਹੀ ਕੁਰਬਾਨੀ ਹੈ ਅਤੇ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿਚ ਮੋਹਰੀ ਰਹੀ ਹੈ । ਫਿਰ ਅੱਜ ਜਿਸ ਸਿੱਖ ਕੌਮ ਦੀ ਬਦੌਲਤ ਹੁਕਮਰਾਨ ਰਾਜ ਸਿੰਘਾਸਨ ਤੇ ਬੈਠੇ ਹਨ, ਉਸ ਸਿੱਖ ਕੌਮ ਦੇ ਕੇਸਰੀ ਝੰਡਿਆਂ ਅਤੇ ਸਿੱਖ ਕੌਮ ਨੂੰ ਨਫ਼ਰਤ ਕਰਕੇ, ਕੇਸਰੀ ਝੰਡਿਆਂ ਉਤੇ ਗੈਰ-ਕਾਨੂੰਨੀ ਤਰੀਕੇ ਰੋਕਾ ਲਗਾਕੇ, ਸਿੱਲਾਂਗ ਵਿਚ 50-50 ਸਾਲਾ ਤੋਂ ਪੱਕੇ ਤੌਰ ਤੇ ਵੱਸੇ ਸਿੱਖਾਂ ਉਤੇ ਸਾਜ਼ਸੀ ਹਮਲੇ ਕਰਕੇ ਸਿੱਖ ਕੌਮ ਨਾਲ ਵੱਡੀ ‘ਅਕ੍ਰਿਤਘਣਤਾ’ ਨਹੀਂ ਕਰ ਰਹੇ।’’ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਹੇਠ ਚੱਲ ਰਹੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਜਾਣ ਵਾਲੇ ਸਿੱਖ ਸਰਧਾਲੂਆਂ ਦੇ ਵਹੀਕਲਜ ਉਤੇ ਕੌਮੀ ਨਿਸ਼ਾਨ ਦੇ ‘ਕੇਸਰੀ ਝੰਡਿਆਂ’ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਵਹੀਕਲਜ ਤੋਂ ਉਤਾਰਨ ਦੀ ਸਿੱਖ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਦੁੱਖਦਾਇਕ ਅਮਲਾਂ ਅਤੇ ਸਿੱਲਾਂਗ ਵਿਚ 50-50 ਸਾਲਾ ਤੋਂ ਵੱਸੇ ਸਿੱਖਾਂ ਨੂੰ ਮੰਦਭਾਵਨਾ ਅਧੀਨ ਸਾਜਸੀ ਢੰਗਾਂ ਰਾਹੀ ਉਜਾੜਨ ਅਤੇ ਉਨ੍ਹਾਂ ਉਤੇ ਹਮਲੇ ਕਰਨ ਦੀ ਕਾਰਵਾਈ ਨੂੰ ਹਿੰਦੂਤਵ ਹੁਕਮਰਾਨਾਂ ਅਤੇ ਸੰਬੰਧਤ ਹਕੂਮਤਾਂ ਦੀ ਅਕ੍ਰਿਤਘਣਤਾ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਇਨ੍ਹਾਂ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2013 ਵਿਚ ਗੁਜਰਾਤ ਵਿਚ ਜਦੋਂ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਇਸੇ ਫਿਰਕੂ ਅਤੇ ਨਫ਼ਰਤ ਭਰੀ ਭਾਵਨਾ ਅਧੀਨ ਗੁਜਰਾਤ ਵਿਚ 50-50 ਸਾਲਾ ਤੋਂ ਪੱਕੇ ਤੌਰ ਤੇ ਵੱਸੇ ਹੋਏ ਆਪਣੀਆ ਜ਼ਮੀਨਾਂ ਦੀ ਮਲਕੀਅਤ ਦੇ ਮਾਲਕਾਂ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਨੂੰ ਉਜਾੜ ਦਿੱਤਾ ਸੀ । ਜਿਨ੍ਹਾਂ ਨੂੰ ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਬਲਕਿ ਸ੍ਰੀ ਮੋਦੀ ਉਸ ਸਿੱਖ ਵਿਰੋਧੀ ਸੋਚ ਨੂੰ ਇੰਡੀਆਂ ਦੇ ਵੱਖ-ਵੱਖ ਸੂਬਿਆਂ ਵਿਚ ਆਪਣੇ ਫਿਰਕੂ ਆਗੂਆਂ ਰਾਹੀ ਅਮਲੀ ਰੂਪ ਦੇਣ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਕਰਵਾਉਣ ਦੀ ਸਰਪ੍ਰਸਤੀ ਕਰ ਰਹੇ ਹਨ। ਅਜਿਹੇ ਅਮਲ ‘ਸਰਬੱਤ ਦਾ ਭਲਾ’ ਚਾਹੁੰਣ ਵਾਲੀ ਅਤੇ ਮਨੁੱਖਤਾ, ਲੋੜਵੰਦਾ, ਗਰੀਬਾਂ, ਮਜ਼ਲੂਮਾਂ ਆਦਿ ਦੇ ਹਰ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਨ ਵਾਲੀ ਸਿੱਖ ਕੌਮ ਨਾਲ ਅਕ੍ਰਿਤਘਣਤਾ ਨਹੀਂ ਤਾਂ ਹੋਰ ਕੀ ਹੈ? ਸ. ਟਿਵਾਣਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ ਸੈਂਟਰ ਦੀ ਮੁਤੱਸਵੀ ਮੋਦੀ ਬੀਜੇਪੀ ਦੀ ਹਕੂਮਤ ਉਪਰੋਕਤ ਸਿੱਖ ਵਿਰੋਧੀ ਕਾਰਵਾਈਆ ਦੇ ਨਾਲ-ਨਾਲ ਜੋਧਪੁਰ ਜੇਲ੍ਹ ਵਿਚ 5-5 ਸਾਲ ਦੀ ਲੰਮੀ ਅਤੇ ਦੁੱਖਾਂ ਭਰੀ ਜੇਲ੍ਹ ਕੱਟਣ ਵਾਲੇ ਸ੍ਰੀ ਦਰਬਾਰ ਸਾਹਿਬ ਤੋਂ ਗੈਰ-ਕਾਨੂੰਨੀ ਤਰੀਕੇ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਅਦਾਲਤ ਵੱਲੋਂ ਮੁਆਵਜਾ ਦੇਣ ਦੇ ਫੈਸਲੇ ਦੇ ਵਿਰੁੱਧ ਨਫ਼ਰਤ ਭਰੀ ਸੋਚ ਅਧੀਨ ਕਾਰਵਾਈ ਕਰ ਰਹੀ ਹੈ, ਜਦੋਂ ਅੱਜ ਤੱਕ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ, ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਨ, ਸਿੱਖ ਕੌਮ ਦੀ ਕਾਲੀ ਸੂਚੀ ਖ਼ਤਮ ਕਰਨ, ਪੰਜਾਬ ਦੇ ਹੈਡਵਰਕਸਾ ਦਾ ਕੰਟਰੋਲ ਸੰਪੂਰਨ ਤੌਰ ਤੇ ਪੰਜਾਬ ਨੂੰ ਦੇਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਸਪੁਰਦ ਕਰਨ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਕਾਨੂੰਨੀ ਤੌਰ ਤੇ ਸਾਮਿਲ ਕਰਨ, ਪੰਜਾਬ ਸੂਬੇ ਨੂੰ ਵੱਡੇ ਉਦਯੋਗ ਦੇ ਕੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ, ਫ਼ੌਜ ਵਿਚ ਸਿੱਖ ਕੌਮ ਦੇ ਬਣਦੇ ਕੋਟੇ ਅਨੁਸਾਰ ਭਰਤੀ ਕਰਨ ਅਤੇ ਪੰਜਾਬ ਦੇ ਕੀਮਤੀ ਪਾਣੀਆ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਨੂੰ ਦੇਣ ਤੋਂ ਲੰਮੇਂ ਸਮੇਂ ਤੋਂ ਸਾਜ਼ਸੀ ਢੰਗਾਂ ਰਾਹੀ ਆਨਾਕਾਨੀ ਕਰਦੀ ਆ ਰਹੀ ਹੈ, ਇਸ ਤੋਂ ਇਲਾਵਾ ਸਿੱਖ ਕੌਮ ਦੇ ਕੇਸਰੀ ਨਿਸ਼ਾਨ, ਰਾਜ ਕਰੇਗਾ ਖ਼ਾਲਸਾ ਦੇ ਕੌਮੀ ਬੁਲੰਦ ਨਾਅਰਿਆ ਉਤੇ ਜ਼ਬਰੀ ਪਾਬੰਦੀਆਂ ਲਗਾਉਣ ਤੇ ਗੈਰ-ਕਾਨੂੰਨੀ ਅਮਲ ਕਰਦੀ ਆ ਰਹੀ ਹੈ, ਫਿਰ ਵੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਬੀਜੇਪੀ ਨਾਲ ਪਤੀ-ਪਤਨੀ ਜਾਂ ਨੌਹ-ਮਾਸ ਦੇ ਆਪਣੇ ਸਵਾਰਥੀ ਰਿਸਤੇ ਦਾ ਰਾਗ ਅਲਾਪਦੇ ਹਨ, ਤਾਂ ਸਿੱਖ ਕੌਮ ਨੂੰ ਸੋਚਣਾ ਤੇ ਅਮਲ ਕਰਨਾ ਪਵੇਗਾ ਕਿ ਇਸ ਸਮੇਂ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਅਗਵਾਈ ਕਿਹੜਾ ਆਗੂ ਤੇ ਕਿਹੜੀ ਪਾਰਟੀ ਕਰ ਰਹੀ ਹੈ ਅਤੇ ਕੌਣ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹਨ।
ਹਿੰਦੂ ਧੀਆਂ-ਭੈਣਾਂ ਨੂੰ ਜਰਵਾਣਿਆਂ ਕੋਲੋ ਬਾਇੱਜ਼ਤ ਛੁਡਵਾਕੇ ਘਰੋਂ-ਘਰੀਂ ਪਹੁੰਚਾਉਣ ਵਾਲੇ ਕੇਸਰੀ ਝੰਡੇ ਦੀ ਮਾਲਕ ਸਿੱਖ ਕੌਮ ਨੂੰ ਨਫ਼ਰਤ ਕਰਨ ਵਾਲੇ ‘ਅਕ੍ਰਿਤਘਣ’



