ਕਾਦੀਆਂ, 20 ਜੂਨ (ਮੁਨੀਰਾ ਸਲਾਮ)-ਨਜਦੀਕੀ ਪਿੰਡ ਕੰਡੀਲਾ ਵਿਖੇ ਨਵੀ ਬਣੀ ਸੜਕ ਬਣਾਈ ਗਈ ਹੈ ਬੀਤੇ ਦਿਨ ਸ ਫਤਿਹ ਜੰਗ ਸਿੰਘ ਬਾਜਵਾ ਵਲੋਂ ਇਸ ਨਵੀਂ ਬਣੀ ਸੜਕ ਦਾ ਓਦਘਾਟਨ ਕੀਤਾ ਗਿਆ । ਇਸ ਮੋਕੇ ਸ ਬਾਜਵਾ ਨੇ ਕਿਹਾ ਕਿ ਸਰਕਾਰ ਪੂਰੇ ਪੰਜਾਬ ਵਿਚ ਵਿਕਾਸ ਦੇ ਕੰਮ ਕਰਵਾ ਰਹੀ ਹੈ ਅਤੇ ਹਲਕਾ ਕਾਦੀਆਂ ਅਤੇ ਨਜਦੀਕੀ ਪਿੰਡਾਂ ਵਿਚ ਵੀ ਵਿਕਾਸ ਕਾਰਜ ਪੂਰੀ ਤੇਜੀ ਨਾਲ ਕਰਵਾਏ ਜਾ ਰਹੇ ਹਨ । । ਇਸ ਮੋਕੇ ਓਹਨਾਂ ਦੇ ਨਾਲ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ , ਪੀ ਏ ਰਵਿੰਦਰ ਸਿੰਘ ਕੰਡੀਲਾ , ਬਲਾਕ ਪ੍ਰਧਾਨ ਭੁਪਿੰਦਰ ਸਿੰਘ ਵਿਟੀ , ਤੇਜਿੰਦਰ ਸਿੰਘ ਕੰਡੀਲਾ , ਸਤਨਾਮ ਸਿੰਘ ,ਗੁਰਸ਼ੇਰ ਸਿੰਘ , ਮੰਗਲ ਸਿੰਘ ਖੁਜਾਲਾ , ਹਰਪਾਲ ਸਿੰਘ ਵਿਸ਼ੇਸ਼ ਤੋਰ ਤੇ ਹਾਜਿਰ ਸੀ
ਪਿੰਡ ਕੰਡੀਲਾ ਵਿਖੇ ਨਵੀਂ ਬਣੀ ਸੜਕ ਦਾ ਬਾਜਵਾ ਵੱਲੋਂ ਉਦਘਾਟਨ



