Skip to content
Independent perspectives. Global stories.
BREAKING

Share this story

ਯਾਤਰੀ ਜਾਣ ਤੋਂ ਪਹਿਲਾਂ ਅਰਧ ਕੁਮਾਰੀ ਵਿਖੇ ਪ੍ਰਤੀ ਵਿਅਕਤੀ ਬੈਡ ਦੀ ਬੁਕਿੰਗ ਆਨ ਲਾਇਨ ਹੀ ਕਰ ਲਈ ਜਾਵੇ , ਨਹੀਂ ਵਕਤ ਸਿਰ ਇੱਥੇ ਬੈਡ ਲੈਣਾ ਕਾਫੀ ਜੱਦੋ ਜਹਿਦ ਭਰਿਆ ਕੰਮ ਹੈ। 120 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਬੈਡ ਦੇ ਹਿਸਾਬ ਨਾਲ ਇੱਥੇ ਰਿਹਾਇਸ ਉਪਲਬੱਧ ਹੈ ਜਿਹੜੀ ਕਿ ਕਾਫੀ ਸੁਖਦ ਅਤੇ ਚੰਗੇਂ ਪ੍ਰਬੰਧਾਂ ਅਧੀਨ ਹੈ। ਇਸ ਥਾਂ ‘ਤੇ ਰਾਤ ਗੁਜ਼ਾਰਦਿਆਂ ਵੀ ਤੁਸੀ ਠੰਡੀਆਂ ਵਾਦੀਆ ਦਾ ਆਨੰਦ ਮਾਣ ਸਕੋਗੇ। ਠੰਡੇਂ ਠੰਡੇਂ ਹਵਾ ਦੇ ਬੁੱਲੇ ਤੁਹਾਡੀ ਯਾਤਰਾ ਨੂੰ ਵਧੀਆ ਮਹਿਸੂਸ ਕਰਵਾਉਣਗੇ। ਜਿਉ ਜਿਉਂ ਤੁਸੀ ਮੰਦਿਰ ਵੱਲ ਨੂੰ ਵਧਦੇ ਜਾਉਂਗੇ ਤਿਉਂ ਤਿਉਂ ਥੱਲੇ ਦਾ ਨਜ਼ਾਰਾ ਧੁੰਦਲਾ ਪੈਂਦਾ ਜਾਵੇਗਾ। ਅਰਧ ਕੁਮਾਰੀ ਰਾਤ ਦੇ ਠਹਿਰਾ ਤੋਂ ਬਾਅਦ ਸਵੇਰੇ ਛੇਤੀ ਤੋਂ ਛੇਤੀ ਯਾਤਰਾ ਸ਼ੁਰੂ ਕੀਤੀ ਜਾਵੇ ਉਨ੍ਹੀਂ ਹੀ ਤੁਹਾਡੇ ਲਈ ਵਧੀਆ ਸਾਬਿਤ ਹੋਵੇਗੀ।ਇਸ ਜਗ੍ਹਾ ਤੋਂ ਦੋ ਰਸਤੇ ਅੱਗੇ ਮਾਤਾ ਵੈਸ਼ਨੋ ਦੇਵੀ ਮੰਦਿਰ ਤੱਕ ਜਾਂਦੇ ਹਨ ਇੱਕ ਨਵਾਂ ਤੇ ਇੱਕ ਪੁਰਾਣਾ। ਪੁਰਾਣਾ ਰਸਤਾ ਕਾਫੀ ਜਿਆਦਾ ਸਿੱਧੀ ਉਚਾਈ ਵਾਲਾ ਅਤੇ ਥਕਾਵਟ ਨਾਲ ਭਰਿਆ ਹੋਇਆ ਹੈ, ਜਦੋਂ ਕਿ ਨਵਾਂ ਰਸਤਾ ਕਾਫੀ ਜਿਆਦਾ ਸੁਖਦ ਤੇ ਅਨੰਦਮਈ ਹੈ। ਬੋਰਡ ਨੇ ਸਾਰੀ ਪੌੜੀਨੁਮਾ ਚੜ੍ਹਾਈ ਨੂੰ ਪੱਧਰੀਆਂ ਟਾਇਲਾਂ ਲਗਾ ਖ਼ਤਮ ਕਰ ਦਿੱਤਾ ਹੈ ਜਿਸ ‘ਤੇ ਚੱਲਣਾ ਤੇ ਅੱਗੇ ਵਧਣਾ ਕੋਈ ਵਾਹਲਾ ਔਖਾ ਕੰਮ ਨਹੀਂ। ਠੰਡਾਂ ਠਾਰ ਪਾਣੀ ਰਸਤੇ ਵਿੱਚ ਤੁਹਾਨੂੰ ਹਰ ਜਗ੍ਹਾ ਮਿਲੇਗਾ।ਅਰਧ ਕੁਮਾਰੀ ਤੋਂ ਬਾਅਦ ਬੈਟਰੀ ਵਾਲੀਆਂ ਕਾਰਾਂ ਵੀ ਚੱਲਦੀਆਂ ਹਨ ਜਿਹੜੇ ਕਿ ਉਤਾਂਹ ਪੈਦਲ ਜਾਣੋ ਅਸਮਰੱਥ ਹੋ ਜਾਂਦੇ ਹਨ, ਉਹ ਇਨ੍ਹਾਂ ਬੈਂਟਰੀ ਵਾਲੀਆਂ ਕਾਰਾਂ, ਘੋੜਿਆਂ, ਪਿੱਠੂਆਂ ਤੇ ਵਹਿੰਗੀਆ ਦਾ ਸਹਾਰਾ ਲੈ ਸਕਦੇ ਹਨ। ਇਸ ਯਾਤਰਾ ਦਾ ਸਭ ਤੋਂ ਅਹਿਮ ਅੰਗ ਇਹ ਹੈ ਕਿ ਆਪਣੇ ਨਾਲ ਸਿਰਫ ਤੇ ਸਿਰਫ ਉਹ ਕੱਪੜੇ ਜਾਂ ਲੋੜਵੰਦ ਸਮਾਨ ਹੀ ਚੁੱਕੋ ਜਿਸਤੋਂ ਬਿਨ੍ਹਾਂ ਤੁਹਾਡਾ ਗੁਜ਼ਾਰਾ ਨਹੀਂ, ਬਲਕਿ ਨਾਲ ਚੁੱਕਿਆ ਫਾਲਤੂ ਸਮਾਨ ਦਾ ਬੋਝਾ ਤੁਹਾਡੇ ਲਈ ਸਾਰੇ ਰਸਤੇ ਮੁਸੀਬਤਾਂ ਖੜੀਆਂ ਕਰੇਗਾ। ਰਾਤ ਦੇ ਠਹਿਰਾਅ ਮੌਕੇ ਬੋਰਡ ਵੱਲੋਂ ਰਹਿਣ ਲਈ ਕੰਬਲਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜਾ ਕਿ ਬਿਲਕੁੱਲ ਮੁਫ਼ਤ ਤੁਹਾਨੂੰ ਦਿੱਤਾ ਜਾਵੇਗਾ। ਪਹਾੜਾਂ ਦੀ ਸ਼ੈਰ ਕਰਨ ਦੇ ਸੌਕੀਨਾਂ ਲਈ ਇਹ ਚੰਗੀਂ ਥਾਂ ਹੈ ਜਿਹੜੀ ਕਿ ਤੁਹਾਨੂੰ ਹਰ ਅੰਗ ਤੋਂ ਪਸੰਦ ਆਵੇਗੀ।ਉਂਝ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਹੈਲੀਕਾਪਟਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਜਿਸ ਵਿੱਚ ਮਹਿਜ ਇੱਕ ਪਾਸੇ ਦੇ 1005 ਰੁਪਏ ਵਿੱਚ ਤੁਹਾਨੂੰ ਮੰਦਰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ। ਇਹ ਸੇਵਾ ਪੂਰਾ ਦਿਨ ਚੱਲਦੀ ਹੈ। ਮਾਤਾ ਵੈਸ਼ਨੋ ਦੇਵੀ ਦਾ ਮੰਦਰ 24 ਘੰਟੇਂ ਖੁੱਲਾ ਰਹਿੰਦਾ ਹੈ ਅਤੇ ਲੱਖਾਂ ਸ਼ਰਧਾਲੂ ਦਰਸ਼ਨ ਦੀਦਾਰੇ ਕਰਦੇ ਹਨ।
ਅਰਧ ਕੁਮਾਰੀ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਤੱਕ ਦੀ ਚੜਾਈ ਲਗਭਗ 6 ਕਿਲੋਮੀਟਰ ਦੀ ਹੈ। ਹੌਲੀ ਹੌਲੀ ‘ਜੈ ਮਾਤਾ ਦੀ’ ਨਾਅਰਿਆਂ ਨਾਲ ਇਹ ਕਠਿਨ ਯਾਤਰਾ ਵੀ ਸੁਖਾਲੀ ਜਾਪਦੀ ਹੈ। ਪੂਰੇ ਰਸਤੇ ਬੋਰਡ ਦੇ ਸੇਵਾਦਾਰ ਆਪਣੀਆਂ ਸੇਵਾਵਾਂ ਪੂਰੀ ਲਗਨ ਮਿਹਨਤ ਨਾਲ ਨਿਭਾਉਂਦੇ ਹਰ ਥਾਂ ਮਿਲ ਜਾਣਗੇ। ਸਫਾਈ ਪੱਖੋਂ ਵੀ ਇਹ ਸਥਾਨ ਹੋਰਨਾਂ ਮੰਦਿਰਾਂ ਨਾਲੋਂ ਕਿਤੇ ਅੱਗੇ ਹੈ।ਸੈਂਕੜਿਆਂ ਦੀ ਤਦਾਦ ਘੋੜੇ ਰਸਤੇ ਵਿੱਚ ਮਲ ਮੂਤਰ ਕਰਦੇ ਹਨ ਪ੍ਰੰਤੂ ਬੋਰਡ ਦੇ ਸੇਵਾਦਾਰਾਂ ਦਾ ਸਫ਼ਾਈ ਪ੍ਰਬੰਧ ਐਡਾ ਪੁਖਤਾ ਹੈ ਕਿ ਉਹ ਪਲਾਂ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਅੰਜਾਂਮ ਦੇ ਜਾਂਦੇ ਹਨ।ਮੰਦਿਰ ਤੱਕ ਰਸਤੇ ਵਿੱਚ ਕਿਤੇ ਵੀ ਤੁਹਾਨੂੰ ਲਾਕਰ ਦੀ ਸੁਵਿਧਾ ਨਹੀਂ ਮਿਲੇਗੀ ਪ੍ਰੰਤੂ ਮੰਦਰ ਪੁੱਜਣ ‘ਤੇ ਲਾਕਰ ਦੀ ਸੁਵਿਧਾ ਪੂਰੀ ਤਰ੍ਹਾਂ ਮੁਫ਼ਤ ਉਪਲਬੱਧ ਹੈ ਜਿੱਥੇ ਤੁਸੀ ਬੇਫਿਕਰੀ ‘ਚ ਆਪਣਾ ਸਮਾਨ ਸੰਭਾਲ ਸਕਦੇ ਹੋ। ਮਾਤਾ ਦੇ ਦਰਸ਼ਨਾ ਹੇਤੂ ਚੜ੍ਹਨ ਵਾਲਾ ਪ੍ਰਸ਼ਾਦ ਵੀ ਬੋਰਡ ਨੇ ਆਪਣੀਆਂ ਦੁਕਾਨਾਂ ਤੋਂ ਸਸਤੇ ਭਾਅ ਵਿੱਚ ਮੁਹੱਈਆ ਕਰਵਾਇਆ ਹੋਇਆ ਹੈ, ਕਹਿਣ ਤੋਂ ਭਾਵ ਕਿ ਬੋਰਡ ਦਾ ਉਪਰਾਲਾ ਆਪਣੇ ਸ਼ਰਧਾਲੂਆਂ ਨੂੰ ਲੁੱਟ ਖਸੁੱਟ ਤੋਂ ਬਚਾਉਣਾ ਜਾਪਦਾ ਹੈ।ਇਸ ਯਾਤਰਾ ਵਿੱਚ ਤੁਸੀ ਕਿਤੇ ਵੀ ਚੋਰੀ ਜਾਂ ਛੇੜਖਾਨੀ ਵਰਗੀ ਕੋਈ ਬੁਰਾਈ ਨਹੀਂ ਵੇਖੋਂਗੇ।
12 ਕਿਲੋਮੀਟਰ ਤੋਂ ਵਧੇਰੇ ਦੀ ਪੈਦਲ ਯਾਤਰਾ ਕਰਦਿਆਂ ਆਖਿਰਕਾਰ ਤੁਸੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਦਰਸ਼ਨਾ ਲਈ ਪੁੱਜ਼ ਚੁੱਕ ਹੋਵੋਗੇ, ਜਿੱਥੇ ਸ਼ਖਤ ਪ੍ਰਬੰਧਾਂ ਹੇਠ ਤੁਹਾਨੂੰ ਦਰਸ਼ਨ ਲਈ ਭੇਜ਼ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਉਸ ਗੁਫਾ ਦੇ ਦਰਸ਼ਨ ਕਰਵਾਏ ਜਾਣਗੇ ਜਿੱਥੇ ਮਾਤਾ ਨੇ ਭਗਤੀ ਕੀਤੀ ਸੀ, ਉਪਰੰਤ ਤੁਸੀ ਇੱਕ ਗੁਫਾਨੁਮਾ ਰਸਤੇ ਰਾਹੀਂ ਮਾਤਾ ਦੇ ਮੁੱਖ ਦਰਬਾਰ ਵਿੱਚ ਪੁੱਜੋਗੇ ਤੇ ਮਾਂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਂਗੇ। ਇੱਕ ਮਾਨਤਾ ਅਨੁਸਾਰ ਮਾਤਾ ਵੈਸ਼ਨੋ ਦੇਵੀ ਮੰਦਿਰ ਤੱਕ ਦੀ ਯਾਤਰਾ ਉਦੋਂ ਤੱਕ ਅਧੂਰੀ ਮੰਨੀਂ ਜਾਵੇਗੀ ਜਦੋਂ ਤੱਕ ਇਸਤੋਂ ਲਗਭਗ 4 ਕਿਲੋਮੀਟਰ ਦੀ ਉਚਾਈ ‘ਤੇ ਸਥਿਤ ਭੈਰੋਨਾਥ ਮੰਦਰ ਵਿਖੇ ਨਮਸਤਕ ਨਾ ਹੋਇਆ ਜਾਵੇ।ਜਦੋਂ ਮਾਂ ਵੈਸ਼ਨੋ ਦੇਵੀ ਇਨ੍ਹਾਂ ਪਹਾੜਾਂ ਦੀਆ ਗੁਫਾਵਾਂ ‘ਚ ਘੁੰਮ ਰਹੀ ਸੀ ਤਾਂ ਭੈਰੋਨਾਥ ਨੇ ਮਾਤਾ ਦਾ ਪਿੱਛਾ ਕਰਦਿਆਂ ਇਸਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਮਾਤਾ ਦੇ ਗੁਫਾ ‘ਚ ਚਲੇ ਜਾਣ ਤੋਂ ਬਾਅਦ ਭੈਰੋਨਾਥ ਤੇ ਹਨੂੰਮਾਨ ‘ਚ ਕਾਫੀ ਯੁੱਧ ਹੋਇਆ ਜਿਸ ਵਿੱਚ ਭੈਰੋਨਾਥ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੁੱਧ ਦੌਰਾਨ ਭੈਰੋਨਾਥ ਦਾ ਸਿਰ ਕਲਮ ਕਰ ਦਿੱਤਾ ਗਿਆ ਜਿਹੜਾ ਕਿ ਭੈਰੋਨਾਥ ਮੰਦਰ ਵਾਲੀ ਥਾਂ ‘ਤੇ ਜਾ ਡਿੱਗਿਆ। ਇਸ ਉਪਰੰਤ ਭੈਰੋਨਾਥ ਨੇ ਮਾਤਾ ਕੋਲੋਂ ਮਾਫੀ ਮੰਗੀਂ ਜਿਸ ‘ਤੇ ਖੁਸ਼ ਹੋਕੇ ਮਾਤਾ ਵੈਸ਼ਨੋ ਦੇਵੀ ਨੇ ਭੈਰੋਨਾਥ ਨੂੰ ਵਰਦਾਨ ਦਿੱਤਾ ਕਿ ਮੇਰੇ ਦਰ ‘ਤੇ ਆਉਣ ਵਾਲੇ ਹਰ ਸ਼ਰਧਾਲੂ ਦੀ ਯਾਤਰਾ ਤੇਰੇ ਦਰ ‘ਤੇ ਨਮਸਤਕ ਹੋਣ ਤੱਕ ਅਧੂਰੀ ਮੰਨੀਂ ਜਾਵੇਗੀ।ਸੋ ਹਰ ਰੋਜ਼ ਲੱਖਾ ਦੀ ਤਦਾਦ ‘ਚ ਸ਼ਰਧਾਲੂ ਇੱਥੇ ਮਾਤਾ ਦੇ ਦਰਸ਼ਨਾਂ ਲਈ ਪੁੱਜਦੇ ਹਨ ਜਿਨ੍ਹਾਂ ਦੇ ਮਨ ਦੀਆਂ ਮੁਰਾਦਾਂ ਮਾਂ ਪੂਰੀਆਂ ਕਰਦੀ ਹੈ।
– ਸਮਾਪਤ

WRITTEN BY