Skip to content
Independent perspectives. Global stories.
BREAKING

ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਲਿਆਂ ਦੇ ਚਲਾਨ ਕੱਟੇ

Share this story

ਬੁਢਲਾਡਾ, 18 ਜੂਨ (ਚਹਿਲ)- ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਸਿਹਤ ਕਰਮੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਜਨਤਕ ਥਾਵਾਂ ਤੇ ਤੰਬਾਕਨੋਸ਼ੀ /ਸਿਗਰਟਨੋਸ਼ੀ ਕਰਨ ਵਾਲਿਆ ਦੇ ਚਲਾਨ ਕੱਟੇ ਗਏ ਅਤੇ ਜਿਆਦਾ ਪੱਕੇ ਫਲਾ ਨੂੰ ਨਸ਼ਟ ਕਰਵਾਇਆ ਗਿਆ।
ਜਾਣਕਾਰੀ ਦਿੰਦਿਆ ਸਬ-ਡਵੀਜ਼ਨਲ ਸਿਵਲ ਹਸਪਤਾਲ ਬੁਢਲਾਡਾ ਦੇ ਬਲਾਕ ਐਜੂਕੇਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ: ਰਵਿੰਦਰ ਕੁਮਾਰ ਗਰਗ ਵੱਲੋਂ ਗਠਿਤ ਟੀਮ ਜਿਸ ਵਿੱਚ ਸਿਹਤ ਸੁਪਰਵਾਇਜਰ ਭੁਪਿੰਦਰ ਸਿੰਘ, ਭੋਲਾ ਸਿੰਘ ਵਿਰਕ ਅਤੇ ਹੋਰ ਮੁਲਾਜਮਾਂ ਨੇ ਸ਼ਹਿਰ ਦੇ ਵੱਖ-ਵੱਖ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ 19 ਵਿਅਕਤੀਆਂ ਦੇ ਚਲਾਨ ਕੱਟਕੇ ਮੌਕੇ ਤੇ ਹੀ ਜੁਰਮਾਨੇ ਵਜੋਂ 2040 ਰੁਪਏ ਵਸੂਲ ਕੀਤੇ ਗਏ ਤੰਬਾਕੂ ਵਿਰੋਧੀ ਕਾਨੂੰਨ ‘ਕੋਟਪਾ’ ਸਬੰਧੀ ਨੁੱਕੜ ਮੀਟਿੰਗਾ ਕੀਤੀਆਂ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਂਵ ਤੋਂ ਜਾਣੂ ਕਰਵਾਇਆ।ਇੰਨ੍ਹਾਂ ਸਿਹਤ ਕਰਮੀਆਂ ਨੇ ਸ਼ਹਿਰ ਦੀਆਂ ਫਲਾ ਵਾਲੀਆਂ ਰੇੜੀਾਂ ਤੇ ਦੁਕਾਨਾਂ ਤੋਂ ਜਿਆਦਾ ਪੱਕੇ ਹੋਏ ਫਲਾਂ ਨੂੰ ਵੀ ਨਸ਼ਟ ਕਰਵਾਇਆ । ਇਸ ਮੌਕੇ ਕਸਤੂਰੀ ਲਾਲ, ਭਪਿੰਦਰ ਕੁਮਾਰ, ਏ ਐਸ ਆਈ ਬਲਵਿੰਦਰ ਸਿੰਘ, ਹਰਕੇਸ਼ ਸਿੰਘ ,ਪ੍ਰਮੋਦ ਕੁਮਾਰ,ਨਵਦੀਪ ਕਾਠ,ਯਸ਼ਪਾਲ ਆਦਿ ਸਿਹਤ ਕਰਮੀ ਮੌਜੂਦ ਸਨ ।

WRITTEN BY