May 30, 2026 3:12 am

‘ਨਲਹੋਟੀ ਅੱਪਰ’ ਦੇ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ- 15 ਦਿਨ ਤੋਂ ਮੋਟਰ ਖਰਾਬ

ਨੂਰਪੁਰ ਬੇਦੀ- ਬੀਤੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ, ਪਾਣੀ ਦੀ ਕਿਲਤ ਵੀ ਵਧਦੀ ਜਾ ਰਹੀ ਹੈ।ਲੋਕ ਪਾਣੀ ਦੇ ਲਈ ਸੜਕ ਤੇ ਉੱਤਰ ਰਹੇ ਹਨ।ਆਏ ਦਿਨ ਕਿਤੇ ਨਾ ਕਿਤੇ ਪਾਣੀ ਨੂੰ ਲੈ ਕੇ ਲੋਕ ਪ੍ਰਦਰਸ਼ਨ ਕਰ ਰਹੇ ਹਨ।ਪਰ ਸਭ ਤੋਂ ਬੁਰਾ ਹਾਲ ਹੈ।ਇਸ ਤਰ੍ਹਾਂ ਹੀ ਅੱਜ ਖੇਤਰ ਦੇ ਪਿੰਡ ਗੋਚਰ ਅਤੇ ਪਿੰਡ ਨਲਹੋਟੀ ਪਿੰਡ ਵਾਸੀ ਹੱਥਾ ਚ’ਖਾਲੀ ਮਟਕੇ ਲੈ ਕੇ ਲੋਕ ਸੜਕਾਂ ਤੇ ਉੱਤਰ ਆਏ ਅਤੇ ਸੜਕ ਪਰ ਜਾਮ ਲਗਾ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕ ਜਿਹਨਾਂ ਚ’ਹਰੀ ਪ੍ਰਕਾਸ਼,ਬਾਬੂ ਰਾਮ, ਜਸਵਿੰਦਰ ਕੌਰ,ਦੌਲਤ ਰਾਮ, ਜੋਗਿੰਦਰ ਸਿੰਘ, ਰਣਜੀਤ ਸਿੰਘ, ਭਾਗ ਸਿੰਘ,ਬਿੱਟੂ ਪੰਡਿਤ, ਕਮਲ ਸਿੰਘ,ਬਲਵੀਰੋ ਦੇਵੀ, ਕਮਲਾ, ਅਮਰਜੀਤ ਕੌਰ ਆਦਿ ਸ਼ਾਮਿਲ ਸੀ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਠਨਲਹੋਟੀ ਅੱਪਰੂ ਜਲਘਰ ਦੀ ਮੋਟਰ ਖਾਰਾਬ ਹੋਣ ਦੇ ਕਾਰਨ ਉਹਨਾਂ ਦੇ ਘਰਾਂ ਚ’15 ਦਿਨਾਂ ਤੋਂ ਇੱਕ ਵੀ ਬੂੰਦ ਪਾਣੀ ਨਹੀਂ ਆ ਰਿਹਾ ਹੈ।ਵਿਭਾਗ ਵੱਲੋਂ ਮਹੀਨੇ ਬਾਅਦ ਉਹਨਾਂ ਦੇ ਹੱਥ ਚ’ਪਾਣੀ ਦਾ ਬਿੱਲ ਫੜਾ ਦਿੱਤਾ।ਪਰ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਬੂੰਦ ਉਹਨਾਂ ਨਹੀਂ ਮਿਲੀ।ਲੋਕਾਂ ਨੇ ਕਿਹਾ ਕਿ ਇਸ ਵਾਰ ਉਹਨਾਂ ਵੱਲੋਂ ਵਿਭਾਗ ਦਾ ਕੋਈ ਵੀ ਬਿੱਲ ਅਦਾ ਨਹੀਂ ਕਰਾਂਗਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਦੇ ਲਈ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਪਹੁੰਚੇ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲੱਗੇ। ਵਿਧਾਇਕ ਸੰਦੋਆ ਦਾ ਕਹਿਣਾ ਹੈ ਕਿ ਉਹ ਆਪਣੇ ਖੇਤਰ ਦੇ ਲੋਕਾਂ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਨੇ ਜਲ ਵਿਭਾਗ ਨੂੰ ਸਭ ਤੋਂ ਘਟਿਆ ਵਿਭਾਗ ਕਹਿੰਦੇ ਹੋਇਆ ਬੋਲਿਆ ਕਿ ਕਿਉਂਕਿ ਉਹ ਰੋਜ਼ਾਨਾ ਸਵੇਰ ਤੋਂ ਹੀ ਖੇਤਰ ਦੇ ਪਿੰਡਾਂ ਦੀ ਸਮੱਸਿਆ ਨੂੰ ਵਿਭਾਗ ਦੇ ਕਰਮਚਾਰੀਆਂ ਨੂੰ ਫੋਨ ਕਰਦੇ ਰਹਿੰਦੇ ਹਨ ਲੇਕਿਨ ਵਿਭਾਗ ਦੇ ਕਰਮਚਾਰੀ ਫੋਨ ਉਠਾਉਂਦੇ ਹੀ ਨਹੀਂ ਅਤੇ ਸਮੱਸਿਆ ਦਾ ਹੱਲ ਕਰਦੇ ਹੀ ਨਹੀਂ, ਮੈਂ ਮੰਗ ਕਰਦਾ ਹਾਂ ਕਿ ਨੂਰਪੁਰ ਬੇਦੀ ਦਾ ਜਲ ਵਿਭਾਗ ਦਾ ਸਾਰਾ ਸਟਾਫ ਬਦਲ ਦਿੱਤਾ ਜਾਵੇ।
– ਬਲਜਿੰਦਰ ਸਿੱਧੂ
ਪੱਤਰਕਾਰ ‘ਪੰਜਾਬ ਟਾਇਮਜ਼’
ਅੱਜ ਸ਼ਾਮ ਤੱਕ ਚਲੇਗੀ ਪਾਣੀ ਸਪਲਾਈ
ਪਾਣੀ ਨਾ ਆਉਣ ਦੀ ਸਮੱਸਿਆ ਦੇ ਬਾਰੇ ਜਦ ਅਸੀਂ ਜਲ ਵਿਭਾਗ ਦੇ ਐਸ.ਡੀ.ਓ ਸ੍ਰੀ ਸੁਮਿਤ ਕਾਰਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਿਜਲੀ ਦੀ ਵੋਲਟੇਜ਼ ਘੱਟ ਹੋਣ ਦੇ ਕਾਰਨ ਪਾਣੀ ਦੀ ਮੋਟਰ ਨਹੀਂ ਚੱਲ ਰਹੀ ਸੀ ਇਸ ਲਈ ਹੁਣ ਉਹਨਾਂ ਦੀ ਪਹਿਲਾਂ ਵਾਲੀ ਮੋਟਰ ਬਦਲ ਕੇ ਘੱਟ ਵੋਲਟੇਜ ਵਾਲੀ ਮੋਟਰ ਲਗਾਈ ਜਾ ਰਹੀ ਹੈ ਅਤੇ ਅੱਜ ਸ਼ਾਮ ਤੱਕ ਪਾਣੀ ਸਪਲਾਈ ਫਿਰ ਤੋਂ ਬਾਹਾਲ ਹੋ ਜਾਵੇਗੀ।

ਢਿੱਲੋਂ ਮਨਾਂ ਕਰਦਾ ਹੈ ਪਾਣੀ ਸਪਲਾਈ ਦੇਣ ਤੋਂ
ਵਿਧਾਇਕ ਸੰਦੋਆ ਨੇ ਕਿਹਾ ਕਿ ਜਦ ਜਲ ਵਿਭਾਗ ਦੇ ਐਸ.ਡੀ.ਓ ਨੂੰ ਫੋਨ ਕਰਦੇ ਹਨ ਅਤੇ ਉਹਨਾਂ ਵੱਲੋਂ ਕਈ ਵਾਰ ਇਹ ਜਵਾਬ ਹੁੰਦਾ ਹੈ ਕਿ ਢਿੱਲੋ ਸਾਹਿਬ ਨੇ ਕਿਹਾ ਹੈ ਕਿ ਇਸ ਖੇਤਰ ਨੂੰ ਪਾਣੀ ਘੱਟ ਦੇਣਾ ਹੈ ਇੱਕ ਕਾਰਨ ਇਹ ਵੀ ਹੋ ਸਕਦਾ ਪਾਣੀ ਨਾ ਮਿਲਣੇ ਦਾ ਖੇਤਰ ਵਾਸੀਆਂ ਨੂੰ ਅਤੇ ਉਹਨਾਂ ਵੱਲੋਂ ਵਿਭਾਗ ਨੂੰ ਕਾਫੀ ਵਾਰ ਸਮਝਾਇਆ ਗਿਆ ਹੈ ਕਿ ਇੱਥੇ ਕੋਈ ਢਿੱਲੋ-ਢਿੱਲੋਂ ਕੋਈ ਨਹੀ ਹੈ। ਖੇਤਰ ਦੀ ਜਨਤਾ ਇਹ ਮੰਨਣ ਲਈ ਤਿਆਰ ਨਹੀਂ ਹੈ।

ਝੂਠੀ ਅਤੇ ਮਨ ਘੜਤ ਬਿਆਨਵਾਜ਼ੀ ਕਰਕੇ ਸੰਦੋਆ ਆਪਣੀ ਜਿੰਮੇਦਾਰੀ ਤੋਂ ਨਾ ਭੱਜੇ: ਵਰਿੰਦਰ ਢਿੱਲੋਂ
ਇਹ ਜੋ ਅੱਜ ਸੰਦੋਆ ਸਾਹਿਬ ਦੀ ਬਿਆਨਵਾਜ਼ੀ ਹੈ ਕਿ ਉਹ ਨਾਂ ਹੀ ਉਹਨਾਂ ਦੀ ਮਾਨਸਕਿਤਾ ਦਰਸਾਉਦੀ ਹੈ।ਇਸ ਤਰ੍ਹਾਂ ਦੀ ਬਿਆਨਵਾਜ਼ੀ ਕਰਕੇ ਮੈ ਆਪਣੀ ਜਿੰਮੇਦਾਰੀ ਤੋਂ ਨਾਂ ਭੱਜੇ,ਝੂਠੀ ਰਾਜਨੀਤੀ ਸੰਦੋਆ ਬੰਦ ਕਰੇ ਅਤੇ ਨਾਂ ਹੀ ਇਸ ਤਰ੍ਹਾਂ ਨਾਂ ਭੱਜੇ,ਝੂਠੀ ਰਾਜਨੀਤੀ ਸੰਦੋਆ ਬੰਦ ਕਰੇ ਅਤੇ ਨਾਂ ਹੀ ਇਸ ਤਰ੍ਹਾਂ ਘਟਿਆ ਕੰਮ ਕੀਤਾ ਹੈ ਤੇ ਨਾਂ ਹੀ ਕਰਾਂਗਾ ਅਤੇ ਇਸ ਤਰ੍ਹਾਂ ਜੋ ਲੋਕਾਂ ਦਾ ਪਾਣੀ ਬੰਦ ਕਰਨ ਦਾ ਘਟਿਆ ਕੰਮ ਨਹੀ ਕਰਾਂਗਾ ਉਸਨੂੰ ਸਜ਼ਾ ਪਰਮਾਤਮਾ ਵੀ ਦੇਣਗੇ ਅਤੇ ਸਜ਼ਾ ਲੋਕ ਵੀ ਦੇਣਗੇ,ਕੋਈ ਵੀ ਵਿਅਕਤੀ ਇਸ ਤਰ੍ਹਾਂ ਨਹੀਂ ਹੈ ਜਾਂ ਕੋਈ ਅਫਸਰ ਇਸ ਤਰ੍ਹਾਂ ਨਹੀਂ ਹੈ ਜੋ ਲੋਕਾਂ ਦਾ ਪਾਣੀ ਰੋਕ ਦੇਵੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਅਫਵਾਹਾਂ ਅਤੇ ਮਨ ਘੜਤ ਗੱਲਾਂ ਪਰ ਨਾ ਜਾਇਓ ਤਾਂ ਜੋ ਅਸੀ ਨੂਰਪੁਰ ਬੇਦੀ ਦਾ ਵਿਕਾਸ,ਰਹੀ ਗੱਲ ਲੋਕਾਂ ਦੀ ਤਕਲੀਫਾਂ ਨੂੰ ਜਰੂਰ ਹੱਲ ਕਰਾਂਗੇ ਪਰ ਸੰਦੋਆ ਸਾਹਿਬ ਲੋਕਾਂ ਦੀ ਤਕਲੀਫਾਂ ਨੂੰ ਹੱਲ ਕਰਨ ਚ’ਨਾਕਾਮ ਹੋ ਰਹੇ ਹਨ । ਜਿਸਦੇ ਕਾਰਨ ਇਹ ਇਸ ਤਰ੍ਹਾਂ ਦੇ ਅਰੋਪ ਲਗਾਕੇ ਆਪਣੀ ਜਿੰਮੇਦਾਰੀ ਤੋਂ ਭੱਜਦੇ ਹਨ।

Send this to a friend