ਮੈਂ ਆਪਣੇ ਦੁੱਖ-ਦਰਦ ਦੀ ਸ਼ਿਕਾਇਤ ਸਿਰਫ ਆਪਣੇ ਖੁਦਾ ਤੋਂ ਕਰਦਾ ਹਾਂ : ਮਿਰਜ਼ਾ ਮਸਰੂਰ ਅਹਿਮਦ
ਕਾਦੀਆਂ- ਅੰਤਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਨੇ ਫਰਮਾਇਆ ਕਿ ਅਹਿਮਦੀਆ ਮੁਸਲਿਮ ਜਮਾਤ ਪਾਕਿਸਤਾਨ ਸਿਆਲਕੋਟ ਦੀ ਇਕ ਹਿਸਟੋਰੀਕਲ ਮਸਜਿਇ ਅਤੇ ਹਿਸਟੋਰੀਕਲ ਮਕਾਨ ਤੇ ਹੋਏ ਹਮਲੇ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਸੰਬਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕਤਰ ਸ਼੍ਰੀ ਕੇ ਤਾਰਿਕ ਅਹਿਮਇ ਨੇ ਜਾਰੀ ਪ੍ਰੈਸ ਰੀਲਿਜ ਵਿਚ ਅੱਗੇ ਕਿਹਾ ਹੈ ਕਿ ਮਿਰਜਾ ਮਸਰੂਰ ਅਹਿਮਇਸਾਹਿਬ ਨੇ ਦਸਿਆ ਕਿ ਇਸ ਹਮਲੇ ਵਿਚ ਓਥਂੋ ਦੇ ਸਰਕਾਰੀ ਲੋਕਲ ਕਰਮਚਾਰੀ ਅਤੇ ਸਥਾਨੀ ਲੋਕ ਇਸ ਹਮਲੇ ਵਿਚ ਸ਼ਾਮਿਲ ਸੀ। ਆਪ ਜੀ ਨੇ ਅਗੇ ਸੰਬੋਧਨ ਕਰਦਿਆਂ ਆਪਣੇ ਖੁਤਬੇ ਵਿਚ ਮਸਜਿਇਬੈਤੁਲ ਫਤੂਹ ਲੰਦਨ ਤੋਂ ਫਰਮਾਇਆ ਕਿ ਜੋ ਲੋਕ ਇਸ ਹਮਲੇ ਵਿਚ ਸ਼ਾਮਿਲ ਸੀ। ਉਨ੍ਹਾਂ ਦਾ ਇਹ ਕਹਿਣਾ ਸੀ ਕਿ ਅਸੀਂ ਇਹ ਹਮਲਾ ਇਸਲਾਮ ਦੇ (ਦਫਾਅ) ਬਚਾਅ ਵਿਚ ਕੀਤਾ ਹੈ, ਹਾਲਾਂਕਿ ਉਨ੍ਹਾਂ ਦਾ ਇਹ ਕੰਮ ਇਸਲਾਮ ਦੀ ਸਿਖਿਆ ਦੇ ਬਿਲਕੁਲ ਵਿਰੂਧ ਹੈ ਕਿਓਂਕਿ ਅੱਲਾਹ ਦੇ ਘਰ ਦੀ ਬੇਹੁਰਮਤੀ ਕੀਤੀ ਗਈ ਹੈ । ਆਪ ਜੀ ਨੇ ਫਰਮਾਇਆ ਕਿ ਇਹ ਹਮਲਾ ਪੂਰੀ ਸਾਜਿਸ਼ ਨਾਲ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਹਮਲੇ ਅਹਿਮਦੀ ਮਸਜਿਦਾਂ ’ਤੇ ਕੀਤੇ ਜਾਣ ਦੀ ਉਨ੍ਹਾਂ ਦੀ ਸਾਜਿਸ਼ ਹੈ। ਆਪ ਜੀ ਨੇ ਫਰਮਾਇਆ ਕਿ ਉਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਅਹਿਮਦੀਆਂ ਦੀ ਮਸਜਿਦਾਂ ਤੇ ਹੋਰ ਵੀ ਹਮਲੇ ਕੀਤੇ ਜਾਣਗੇ ਅਤੇ ਜਿਸ ਵਿਅਕਤੀ ਨੇ ਇਹ ਐਲਾਨ ਕੀਤਾ ਹੈ ਉਹ ਇਕ ਹਾਫਿਜ ਹੈ ਅਤੇ ਓਹ ਪਾਕਿਸਤਾਨ ਦੀ ਇਕ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਇਕ ਹਾਫਿਜ ਹੋਣ ਦੇ ਬਾਵਜੂਇਓਸ ਦੇ ਕੰਮ ਪਵਿਤਰ ਕੁਰਆਨ ਸ਼ਰੀਫ ਦੀ ਸਿਖਿਆ ਦੇ ਖਿਲਾਫ ਹਨ। ਆਪ ਨੇ ਇਸ ਮੌਕੇ ਉਨ੍ਹਾਂ ਲੋਕਾਂ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਨੇ ਇਸ ਹਮਲੇ ਦੀ ਖੁਲੇ ਤੋਰ ਤੇ ਨਿੰਦਾ ਕੀਤੀ ਹੈ, ਜਿਸ ਵਿਚ ਓਹ ਔਰਤ ਵੀ ਸ਼ਾਮਿਲ ਹੈ ਜੋ ਪਾਕਿਸਤਾਨ ਦੀ ਅਸੰਬਲੀ ਦੀ ਮੈਂਬਰ ਹੈ। ਆਪ ਜੀ ਨੇ ਫਰਮਾਇਆ ਕਿ ਇਤਿਹਾਸ ਵੇਖਣ ਤੇ ਇਹੀ ਸਾਹਮਣੇ ਆਇਆ ਹੈ ਕਿ ਓਥੇ ਜਿਸ ਕਿਸੇ ਨੇ ਵੀ ਇਸ ਤਰਾਂ ਜਮਾਤ ਦੇ ਹਕ ਵਿਚ ਬੋਲਣ ਦੀ ਹਿਮਤ ਵਿਖਾਈ ਹੈ। ਉਸ ਨੂੰ ਧਮਕੀਆਂ ਮਿਲਦੀਆਂ ਹਨ ਜਾਂ ਪ੍ਰੈਸ਼ਰ ਪਾ ਕਿ ਉਨ੍ਹਾਂ ਦੇ ਬਿਆਨ ਵਾਪਿਸ ਲ ੇ ਜਾਂਦੇ ਹਨ। ਆਪ ਜੀ ਨੇ ਫਰਮਾਇਆ ਕਿ ਇਸ ਹੋਏੇ ਹਮਲੇ ਨਾਲ ਜਿਥੇ ਜਮਾਤ ਦੇ ਜਜਬਾਤ ਨੂੰ ਗਹਿਰੀ ਠੇਸ ਪਹੁੰਚੀ ਹੈ ਕਿਉਂਕਿ ਇਹ ਮੁਸਲਿਮ ਜਮਾਤ ਅਹਿਮਦੀਆ ਦੇ ਬਾਣੀ ਹਜਰਤ ਮਿਰਜਾ ਗੁਲਾਮ ਅਹਿਮਇਸਾਹਿਬ ਜੀ ਦੇ ਸਮੇਂ ਦਾ ਇਕ ਇਤਿਹਾਸਿਕ ਸਥਾਨ ਹੈ ਜਿਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਨੂੰ ਸੀਲ ਕਰ ਕਿ ਪੁਲਿਸ ਨੇ ਆਪਣੇ ਕਬਜੇ ਵਿਚ ਕਰ ਲਿਆ ਹੈ।
ਆਪ ਨੇ ਫਰਮਾਇਆ ਕਿ ਸਾਡਾ ਜਵਾਬ ਹਮੇਸ਼ਾ ਹਮੇਸ਼ ਲਈ ਕੁਰਆਨ ਸ਼ਰੀਫ ਮੁਤਾਬਿਕ ਇਹ ਹੂੰਦਾ ਹੈ ਕਿ ਮੈਂ ਆਪਣੇ ਦੁਖ ਦਰਇਦੀ ਸ਼ਿਕਾਇਤ ਸਿਰਫ ਆਪਣੇ ਖੁਦਾ ਤੋਂ ਕਰਦਾ ਹਾਂ। ਆਪ ਜੀ ਨੇ ਫਰਮਾਇਆ ਕਿ ਸਾਨੂੰ ਯਕੀਨੀ ਤੌਰ ’ਤੇ ਇਸ ਸਥਾਨ ਤੋਂ ਬਹੁਤ ਲਗਾਵ ਹੈ, ਪਰ ਜੋ ਸੰਬਧ ਸਾਡਾ ਮਿਰਜਾ ਗੁਲਾਮ ਅਹਿਮਇਸਾਹਿਬ ਕਾਦੀਆਨੀ ਨਾਲ ਹੈ ਓਹ ਇਹਨਾਂ ਇਮਾਰਤਾਂ ਤਕ ਸੀਮਿਤ ਨਹੀਂ ਹੈ ਬਲਕਿ ਇਹ ਇਕ ਅਤੁਟ ਅਤੇ ਹਮੇਸ਼ਾ ਰਹਿਣ ਵਾਲਾ ਸੰਬਧ ਜੋ ਹਜਰਤ ਮਸੀਹ ਮਾਓੂਇਅਲੈਹ ਸਲਾਮ ਦੀ ਸਿਖਿਆਵਾਂ ਦੇ ਨਾਲ ਜਮਾਤ ਅਹਿਮਦੀਆ ਜੁੜੀ ਹੋਈ ਹੈ ਅਤੇ ਖਿਲਾਫਤ ਅਹਿਮਦੀਆ ਦੇ ਨਾਲ ਪੂਰੇ ਲਗਾਵ ਦੇ ਨਾਲ ਹਜਰਤ ਮਸੀਹ ਮਾਓੂਇ ਅਲੈਹ ਸਲਾਮ ਦੇ ਨਾਲ ਜਮਾਤ ਅਹਿਮਦੀਆਂ ਦਾ ਮਜਬੂਤ ਸੰਬਧ ਕਾਇਮ ਹੈ।
– ਮੁਨੀਰਾ ਸਲਾਮ



